ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਲੋਕ ਭਰਪੂਰ ਫਾਇਦਾ ਲੈ ਰਹੇ ਹਨ ਤੇ ਇਸ ਦਾ ਭਰਵਾਂ ਹੁੰਗਾਰਾ ਵੀ ਸਰਕਾਰ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 3.65 ਲੱਖ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ ਤੇ 650 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ 10 ਲੱਖ ਵਾਲੇ ਸਿਹਤ ਕਾਰਡ ਦੀਆਂ ਇਲਾਜ ਸੇਵਾਵਾਂ ਵਿਚ ਵਾਧਾ ਕੀਤਾ ਜਾਵੇ। ਜਿਸ ਕਰਕੇ ਸੂਚੀ ਵਿੱਚ 17 ਹੋਰ ਬਿਮਾਰੀਆਂ ਦੇ ਇਲਾਜ ਅਤੇ ਆਪਰੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਨਿੱਜੀ ਹਸਪਤਾਲਾਂ ‘ਚ ਹੁਣ 17 ਹੋਰ ਬਿਮਾਰੀਆਂ ਦਾ ਮੁਫ਼ਤ ਇਲਾਜ ਹੋਵੇਗਾ। ਯੋਜਨਾ ‘ਚ ਹੁਣ ਕਰੀਬ 2300 ਬਿਮਾਰੀਆਂ ਤੇ ਡਾਕਟਰੀ ਪ੍ਰਕਿਰਿਆਵਾਂ ਸ਼ਾਮਲ। ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਕੈਸ਼ਲੈੱਸ ਇਲਾਜ ਮਿਲੇਗਾ। ਇਸ ਦੇ ਨਾਲ ਹੀ ਨਵੇਂ ਜੋੜੇ ਇਲਾਜ ਤੇ ਆਪਰੇਸ਼ਨ ਵੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ, ਦੋਵੇਂ ਹਸਪਤਾਲਾਂ ‘ਚ ਹਾਸਲ ਹੋਣਗੇ।
ਇਹ ਵੀ ਪੜ੍ਹੋ : ‘ਕੈਪਟਨ ਸਾਬ੍ਹ ਸਾਡੇ ਸੰਪਰਕ ‘ਚ ਹਨ’-ਸਾਬਕਾ CM ਦੀ ਕਾਂਗਰਸ ‘ਚ ਵਾਪਸੀ ਨੂੰ ਲੈ ਕੇ ਭੁਪਿੰਦਰ ਹੁੱਡਾ ਦਾ ਵੱਡਾ ਦਾਅਵਾ
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਨਵੇਂ ਪੈਕੇਜ ਵੀ ਯੋਜਨਾ ਨਾਲ ਜੋੜੇ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੀ ਸਿਹਤ ‘ਤੇ ਪੈਸੇ ਨਾ ਖਰਚ ਕਰਨੇ ਪੈਣ ਤੇ ਇਹ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਹੈ ਜਿਨ੍ਹਾਂ ਨੇ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਤੇ ਉਸ ਨੂੰ ਪੂਰਾ ਵੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 10 ਲੱਖ ਵਾਲੇ ਸਿਹਤ ਕਾਰਡ ਦੀਆਂ ਇਲਾਜ ਸੇਵਾਵਾਂ ‘ਚ ਵਾਧਾ, ਸੂਚੀ ‘ਚ 17 ਹੋਰ ਬੀਮਾਰੀਆਂ ਨੂੰ ਕੀਤਾ ਸ਼ਾਮਲ appeared first on Daily Post Punjabi.