TV Punjab | Punjabi News Channel: Digest for June 04, 2026

TV Punjab | Punjabi News Channel

Punjabi News, Punjabi TV

ਦਿਲਜੀਤ ਦਾ ਤਰੀਕਾ! ਭਾਰਤੀਆਂ ਦਾ ਸਲੀਕਾ! ਕੈਨੇਡਾ ‘ਚ ਛਿੜੀ ਬਹਿਸ! CANADA NEWS

Tuesday 02 June 2026 04:21 PM UTC+00 | Tags: alberta artificial-intelligence chardi-kala csis diljit-dosanjh esxpress-entry fifa-2026 immigration international-students librals mark-carney news rupi-gill spouse-visa top-news toronto trending-news vancouver vistorvisa work-permit


ਕੈਨੇਡਾ ਦੇ ਮਸ਼ਹੂਰ ਰੌਜਰਜ਼ ਸੈਂਟਰ ਸਟੇਡੀਅਮ ਟੋਰੰਟੋ ਵਿੱਚ ਹੋਏ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਕੰਸਰਟ ਦੌਰਾਨ ਕੁਝ ਲੋਕਾਂ ਵੱਲੋਂ ਸ਼ੋਅ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਇਸ ਵਾਰ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਨੇ ਭੀੜ ਵਿੱਚ ਵੜ ਕੇ ਹੰਗਾਮਾ ਕਰਨ ਵਾਲਿਆਂ ਨੂੰ ਧੱਕੇ ਮਾਰ ਕੇ ਸਟੇਡੀਅਮ ਤੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸੁਰੱਖਿਆ ਕਰਮੀ ਵੱਖਵਾਦੀ ਸਮਰਥਕਾਂ ਨੂੰ ਬਾਹਰ ਕੱਢਦੇ ਨਜ਼ਰ ਆ ਰਹੇ ਹਨ।

ਬਰੈਂਪਟਨ ਸ਼ਹਿਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਗਵਾਨ ਰਾਮ, ਮਾਤਾ ਸੀਤਾ ਅਤੇ ਭਗਵਾਨ ਹਨੂੰਮਾਨ ਦੇ ਪਹਿਰਾਵੇ ਵਿੱਚ ਤਿੰਨ ਵਿਅਕਤੀ ਇੱਕ ਗ੍ਰੋਸਰੀ ਸਟੋਰ ਦੇ ਅੰਦਰ ਘੁੰਮ ਰਹੇ ਹਨ। ਉਨ੍ਹਾਂ ਨੂੰ ਵੇਖਕੇ ਕੁੱਝ ਭਾਰਤੀ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਾ ਰਹੇ ਹਨ। ਇਸ ਵੀਡੀਓ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਗਾਹਕ ਦਿਖਾਈ ਦੇ ਰਹੇ ਹਨ। ਐਕਸ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਕਿ ਭਾਰਤੀਆਂ ਨੇ ਕੈਨੇਡਾ ਦੇ ਬਰੈਂਪਟਨ ਵਿੱਚ ਗ੍ਰੋਸਰੀ ਸਟੋਰ ‘ਤੇ ਕਬਜ਼ਾ ਕਰ ਲਿਆ ਅਤੇ ਹਿੰਦੂ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਕਲਿੱਪ ਨੇ ਪ੍ਰਵਾਸੀਆਂ ਦੇ ਵਿਵਹਾਰ, ਜਨਸੰਖਿਆ ਬਦਲਾਅ ਅਤੇ ਸੱਭਿਆਚਾਰਕ ਤਾਲਮੇਲ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਲਗਾਤਾਰ ਵਿਵਾਦਾਂ, ਭ੍ਰਿਸ਼ਟਾਚਾਰ ਅਤੇ ਵਿੱਤੀ ਕੁਪ੍ਰਬੰਧਾਂ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ‘ਕ੍ਰਿਕਟ ਕੈਨੇਡਾ’ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਭਾਰਤ ਦੇ ਅਹਿਮਦਾਬਾਦ ਵਿੱਚ ਹੋਈ ਬੋਰਡ ਮੀਟਿੰਗ ਤੋਂ ਬਾਅਦ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਮੁਤਾਬਕ ਕੈਨੇਡੀਅਨ ਸੰਸਥਾ ਨੇ ਮੈਂਬਰਸ਼ਿਪ ਦੇ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਆਈਸੀਸੀ ਨੇ ਕ੍ਰਿਕਟ ਕੈਨੇਡਾ ਦਾ ਫੰਡ ਰੋਕ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੁਧਾਰ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਸੀ।

29 ਮਈ ਨੂੰ ਰਿਲੀਜ਼ ਹੋਈ “ਚੜ੍ਹਦੀਕਲਾ” ਫਿਲਮ ਦੀ ਸਟਾਰ ਕਾਸਟ ਕੈਨੇਡਾ ਪਹੁੰਚੀ ਹੈ। ਸਟਾਰ ਕਾਸਟ ਨੇ ਫਿਲਮ ਦੀ ਪ੍ਰਮੌਸ਼ਨ ਦੀ ਸ਼ੁਰੂਆਤ ੳਨਟਾਰੀਓ ਖਾਲਸਾ ਦਰਬਾਰ ਵਿੱਖੇ ਨਤਮਸਤਕ ਹੋਕੇ ਕੀਤੀ। ਗੁਰੂ ਘਰ ਹਾਜ਼ਰੀ ਲਾਉਣ ਤੋਂ ਬਾਅਦ ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਨੇ ਸੰਗਤ ਨਾਲ ਫਿਲਮ “ਚੜ੍ਹਦੀਕਲਾ” ਬਾਰੇ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਪਲ ਹੋਰ ਖਾਸ ਹੋ ਗਿਆ ਜਦੋਂ ਐਮੀ ਵਿਰਕ ਤੇ ਹਿੰਮਤ ਸੰਧੂ ਨੇ ੳੱਥੇ ਮੌਜੂਦ ਨੌਜਵਾਨਾਂ ਦੇ ਦਸਤਾਰਾਂ ਬੰਨ੍ਹੀਆਂ। ਫਿਲਮ ਦੀ ਸ਼ਲਾਘਾ ਕਰਦਿਆਂ ੳਨਟਾਰੀਓ ਖਾਲਸਾ ਦਰਬਾਰ ਕਮੇਟੀ ਦੇ ਮੈਂਬਰਾਂ ਵਲੋਂ ਪੂਰੀ ਸਟਾਰ ਕਾਸਟ ਦੇ ਕੰਮ ਨੂੰ ਸਰਾਹਿਆ ਗਿਆ।

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਦਿਲਜੀਤ ਦਾ ਤਰੀਕਾ! ਭਾਰਤੀਆਂ ਦਾ ਸਲੀਕਾ! ਕੈਨੇਡਾ ‘ਚ ਛਿੜੀ ਬਹਿਸ! CANADA NEWS appeared first on TV Punjab | Punjabi News Channel.

Tags:
  • alberta
  • artificial-intelligence
  • chardi-kala
  • csis
  • diljit-dosanjh
  • esxpress-entry
  • fifa-2026
  • immigration
  • international-students
  • librals
  • mark-carney
  • news
  • rupi-gill
  • spouse-visa
  • top-news
  • toronto
  • trending-news
  • vancouver
  • vistorvisa
  • work-permit

ਕੈਨੇਡਾ ਛੱਡਣ ਲਈ ਮਜਬੂਰ ਕਈ ਪੰਜਾਬੀ ਪਰਿਵਾਰ! CANADA NEWS

Wednesday 03 June 2026 05:14 PM UTC+00 | Tags: airbus artificial-intelligence csis express-entry fifa-2026 grosery immigration international-students librals mark-carney news nri oxymeter pierre-poilievre spouse-visa study-permit tim-hortons top-news toronto trending-news vancouver vistor-visa work-permit


VANCOUVER: ਕੈਨੇਡਾ ਦੇ ਪੀਲ ਰੀਜਨ ਵਿੱਚ ਸਥਾਨਕ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਫਿਰੌਤੀ ਮੰਗਣ ਦੇ ਦੋਸ਼ ਵਿੱਚ ਪੁਲਿਸ ਨੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰ ਇਸ ਕਾਰਵਾਈ ਦੇ ਬਾਵਜੂਦ ਬਰੈਂਪਟਨ ਦੇ ਪੰਜਾਬੀ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਖ਼ਤਰਾ ਅਜੇ ਟਲਿਆ ਨਹੀਂ ਹੈ। 35 ਸਾਲਾਂ ਤੋਂ ਬਰੈਂਪਟਨ ਰਹਿ ਰਹੇ ਕਾਰੋਬਾਰੀ ਅਵੀ ਧਾਲੀਵਾਲ ਨੇ ਦੱਸਿਆ ਕਿ ਇਹ ਧਮਕੀਆਂ ਸਾਲ 2022 ਦੇ ਅੰਤ ਤੋਂ ਮਿਲ ਰਹੀਆਂ ਹਨ।

ਕੈਨੇਡਾ ਦੇ ਯੋਗ ਨਾਗਰਿਕਾਂ ਨੂੰ ਜਲਦੀ ਹੀ ਫੈਡਰਲ ਸਰਕਾਰ ਵੱਲੋਂ ਜੀਐੱਸਟੀ ਟੌਪ-ਅੱਪ ਪੇਮੈਂਟ ਦੇ ਰੂਪ ਵਿੱਚ ਵਾਧੂ ਵਿੱਤੀ ਮਦਦ ਮਿਲਣ ਜਾ ਰਹੀ ਹੈ। ਇਹ ਵਿਸ਼ੇਸ਼ ਭੁਗਤਾਨ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਨਵੇਂ ‘ਗ੍ਰੋਸਰੀ ਬੈਨੀਫਿਟ’ ਪ੍ਰੋਗਰਾਮ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਾਲ ਜਨਵਰੀ ਵਿੱਚ ‘ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲਜ਼ ਬੈਨੀਫਿਟ’ ਦਾ ਐਲਾਨ ਕੀਤਾ ਸੀ, ਜੋ ਜੁਲਾਈ ਤੋਂ ਜੀਐੱਸਟੀ/ਐੱਚਐੱਸਟੀ ਕ੍ਰੈਡਿਟ ਦੀ ਜਗ੍ਹਾ ਲਵੇਗਾ। ਇਸ ਯੋਜਨਾ ਤਹਿਤ 1.2 ਕਰੋੜ ਤੋਂ ਵੱਧ ਕੈਨੇਡੀਅਨਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਅਤੇ ਰਾਸ਼ਨ ਦੇ ਖਰਚਿਆਂ ਨੂੰ ਸੰਭਾਲਣ ਲਈ ਵਧੇਰੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਨਵੇਂ ਪ੍ਰੋਗਰਾਮ ਦਾ ਫਾਰਮੈਟ ਜੀਐੱਸਟੀ ਪੇਮੈਂਟ ਵਰਗਾ ਹੀ ਹੋਵੇਗਾ, ਪਰ ਅਗਲੇ ਪੰਜ ਸਾਲਾਂ ਲਈ ਇਸਦੀ ਤਿਮਾਹੀ ਰਕਮ ਮੌਜੂਦਾ ਜੀਐੱਸਟੀ ਭੁਗਤਾਨ ਨਾਲੋਂ 25 ਫੀਸਦੀ ਵੱਧ ਹੋਵੇਗੀ।

ਕੈਨੇਡਾ ਦੇ ਸਰੀ ਵਿਖੇ 18 ਸਾਲ ਦੇ ਨੌਜਵਾਨ ਗੌਰਵ ਦਿਉਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਸਰੀ ਪੁਲਿਸ ਮੁਤਾਬਕ 31 ਮਈ ਨੂੰ ਵੱਡੇ ਤੜਕੇ 138 ਸਟ੍ਰੀਟ ਅਤੇ 62 ਐਵੇਨਿਊ ਇਲਾਕੇ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਨਾਜ਼ੁਕ ਹਾਲਤ ਵਿਚ ਮਿਲਿਆ ਅਤੇ ਐਮਰਜੰਸੀ ਕਾਮਿਆਂ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ। ਤਕਰੀਬਨ 25 ਮਿੰਟ ਬਾਅਦ ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਅਪ੍ਰੇਸ਼ਨਜ਼ ਸਪੋਰਟ ਯੂਨਿਟ ਨੂੰ ਸੌਲਜ਼ਬਰੀ ਡਰਾਈਵ ਦੇ 10600 ਬਲਾਕ ਵਿਚ ਇਕ ਕਾਰ ਸੜਦੀ ਹੋਈ ਮਿਲੀ। ਮੰਨਿਆ ਜਾ ਰਿਹਾ ਹੈ ਕਿ ਚਿੱਟੇ ਰੰਗ ਦੀ ਟੌਯੋਟਾ ਐਸ.ਯੂ.ਵੀ. ਦੀ ਵਰਤੋਂ ਗੋਲੀਬਾਰੀ ਵਾਸਤੇ ਕੀਤੀ ਗਈ। ਆਈ ਹਿਟ ਦੀ ਸਾਰਜੈਂਟ ਫ਼ਰੈਡਾ ਫ਼ੌਂਗ ਦਾ ਕਹਿਣਾ ਸੀ ਕਿ ਗੋਲੀਬਾਰੀ ਅਤੇ ਅਗਜ਼ਨੀ ਵਾਲੀਆਂ ਥਾਵਾਂ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਜੇ ਕਿਸੇ ਕੋਲ ਡੈਸ਼ਕੇਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।

ਟਰੰਪ ਪ੍ਰਸ਼ਾਸਨ ਨੇ ਜਬਰਨ ਮਜ਼ਦੂਰੀ ਰਾਹੀਂ ਤਿਆਰ ਕੀਤੇ ਸਾਮਾਨ ਦੇ ਇੰਪੋਰਟ ‘ਤੇ ਕੀਤੀ ਗਈ ਇੱਕ ਜਾਂਚ ਤੋਂ ਬਾਅਦ, ਦੁਨੀਆ ਦੇ ਦਰਜਨਾਂ ਪ੍ਰਮੁੱਖ ਵਪਾਰਕ ਭਾਈਵਾਲ ਦੇਸ਼ਾਂ ਦੇ ਉਤਪਾਦਾਂ ‘ਤੇ 10 ਫੀਸਦੀ ਜਾਂ ਇਸ ਤੋਂ ਵੱਧ ਟੈਰਿਫ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ‘ਯੂ.ਐੱਸ. ਟਰੇਡ ਰਿਪ੍ਰੈਜ਼ੈਂਟੇਟਿਵ’ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ, ਮੈਕਸੀਕੋ, ਤਾਈਵਾਨ ਅਤੇ ਯੂਨਾਈਟਿਡ ਕਿੰਗਡਮ ਸਮੇਤ ਕੁਝ ਹੋਰ ਦੇਸ਼ਾਂ ‘ਤੇ 10 ਫੀਸਦੀ ਵਾਧੂ ਟੈਰਿਫ ਲਗਾਇਆ ਜਾਵੇਗਾ। ਇਨ੍ਹਾਂ ਦੇਸ਼ਾਂ ‘ਤੇ ਦੋਸ਼ ਹੈ ਕਿ ਉਹ ਜਬਰਨ ਮਜ਼ਦੂਰੀ ਨਾਲ ਬਣੇ ਸਾਮਾਨ ਦੇ ਇੰਪੋਰਟ ‘ਤੇ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਅਸਫ਼ਲ ਰਹੇ ਹਨ।

 

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਕੈਨੇਡਾ ਛੱਡਣ ਲਈ ਮਜਬੂਰ ਕਈ ਪੰਜਾਬੀ ਪਰਿਵਾਰ! CANADA NEWS appeared first on TV Punjab | Punjabi News Channel.

Tags:
  • airbus
  • artificial-intelligence
  • csis
  • express-entry
  • fifa-2026
  • grosery
  • immigration
  • international-students
  • librals
  • mark-carney
  • news
  • nri
  • oxymeter
  • pierre-poilievre
  • spouse-visa
  • study-permit
  • tim-hortons
  • top-news
  • toronto
  • trending-news
  • vancouver
  • vistor-visa
  • work-permit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form