ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 7 ‘ਆਪ’ ਸਾਂਸਦਾਂ ਦੇ ਪਾਰਟੀ ਛੱਡਣ ਨੂੰ ਲੈ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਸੀਐੱਮ ਮਾਨ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਲੈ ਕੇ ਦਿੱਲੀ ਜਾ ਕੇ ਰਾਸ਼ਟਰਪਤੀ ਨਾਲ ਮਿਲਣਾ ਚਾਹੁੰਦੇ ਹਨ। ਉਹ ਪਾਰਟੀ ਬਦਲਣ ਵਾਲੇ 7 ਸਾਂਸਦਾਂ ਦੇ ਰਾਈਟ ਟੂ ਰਿਕਾਲ ਦੀ ਮੰਗ ਕਰਨਗੇ ਤੇ ਇਸ ‘ਤੇ ਆਪਣਾ ਪੱਖ ਰੱਖਣਗੇ।
ਇਸ ਤੋਂ ਇਲਾਵਾ ‘ਆਪ’ ਦੇ ਰਾਜਸਭਾ ਸਾਂਸਦ ਸੰਜੇ ਸਿੰਘ ਉਪ ਰਾਸ਼ਟਰਪਤੀ ਨੂੰ ਮਿਲਣਗੇ। ਜਿਥੇ ਉਹ ਪਾਰਟੀ ਛੱਡਣ ਵਾਲੇ ਸਾਂਸਦਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨਗੇ। ਸੰਜੇ ਸਿੰਘ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਿਰਫ 3 ਹੀ ਸਾਂਸਦ ਭਾਜਪਾ ਵਿਚ ਸ਼ਾਮਲ ਹੋਏ ਹਨ ਬਾਕੀ 4 ਅਜੇ ਉਨ੍ਹਾਂ ਦੀ ਪਾਰਟੀ ਵਿਚ ਹੀ ਹਨ।
ਰਾਘਵ ਚੱਢਾ ਨੇ ਕੱਲ੍ਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਰਾਜ ਸਭਾ ਵਿਚ 10 ਸਾਂਸਦ ਹਨ। ਇਨ੍ਹਾਂ ਵਿਚੋਂ ਦੋ-ਤਿਹਾਈ ਯਾਨੀ 7 ਸਾਂਸਦ ਸਾਡੇ ਨਾਲ ਹਨ। ਅਜਿਹੇ ਵਿਚ ਸਾਡੇ ਉਪਰ ਦਬਦਬਲ ਕਾਨੂੰਨ ਲਾਗੂ ਨਹੀਂ ਹੁੰਦਾ। ਇਸ ਨੂੰ ਖਾਰਜ ਕਰਦੇ ਹੋਏ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਿਰਫ 3 ਹੀ ਸਾਂਸਦ ਭਾਜਪਾ ਵਿਚ ਗਏ ਹਨ। 2 ਸਾਂਸਦਾਂ ਸਵਾਤੀ ਮਾਲੀਵਾਲ ਤੇ ਰਾਜਿੰਦਰ ਗੁਪਤਾ ਦੇ ਫਰਜ਼ੀ ਸਾਈਨ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ 10 ਰਾਜ ਸਭਾ ਸਾਂਸਦਾਂ ਵਿਚੋਂ 7 ਸਾਂਸਦਾਂ ਨੇ ਕੱਲ੍ਹ ਪਾਰਟੀ ਛੱਡ ਦਿੱਤੀ। ਇਨ੍ਹਾਂ ਵਿਚੋਂ 6 ਪੰਜਾਬ ਤੋਂ ਹਨ। ਪਾਰਟੀ ਛੱਡਣ ਮਗਰੋਂ ਪੰਜਾਬ ਤੋਂ ਰਾਜ ਸਭਾ ਸਾਂਸਦ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਭਾਜਪਾ ਜੁਆਇਨ ਕਰ ਲਈ। ਰਾਘਵ ਚੱਢਾ ਮੁਤਾਬਕ ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਸਵਾਤੀ ਮਾਲੀਵਾਲ ਤੇ ਰਾਜੇਂਦਰ ਗੁਪਤਾ ਵੀ ਸਾਡੇ ਨਾਲ ਹਨ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ਦੀ VC ਰਾਹੀਂ ਹੋਈ ਪੇਸ਼ੀ, ਅਦਾਲਤ ਨੇ ਭੇਜਿਆ ਜੁਡੀਸ਼ੀਅਲ ਕਸਟਡੀ ‘ਚ
ਇਸੇ ਦਰਮਿਆਨ ‘ਆਪ’ ਵਿਚ ਹਲਚਲ ਵਧ ਗਈ ਹੈ। ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਕਲ ਹੀ ਗੁਜਰਾਤ ਤੋਂ ਪਰਤੇ ਸਨ ਜਿਸ ਮਗਰੋਂ ਦਿੱਲੀ ਏਅਰਪੋਰਟ ਤੋਂ ਸਿੱਧੇ ਉਹ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਪੰਜਾਬ ਦੇ ਵਿਧਾਇਕਾਂ ਸਣੇ CM ਮਾਨ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ, ਬਾਗੀ ਸਾਂਸਦਾਂ ‘ਤੇ ਹੋਵੇਗਾ ਐਕਸ਼ਨ appeared first on Daily Post Punjabi.
