ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਜੁਝਾਰ ਸਿੰਘ ਆਬੂਧਾਬੀ ਵਿਚ ਹੋਏ ਪਾਵਰ ਸਲੈਪ ਮੁਕਾਬਲੇ ਦੇ ਪਹਿਲੇ ਸਿੱਖ ਚੈਂਪੀਅਨ ਬਣ ਗਏ ਹਨ। 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਵਿਚ ਜੁਝਾਰ ਨੇ ਥੱਪੜ ਮਾਰ ਕੇ ਆਪਣੇ ਕੰਪੀਟੀਟਰ ਐਂਟਲੀ ਗਲੁਸ਼ਕਾ ਨੂੰ ਮਾਤ ਦਿੱਤੀ। ਆਬੂਧਾਬੀ ਵਿਚ ਹੋਏ ਇਸ ਮੁਕਾਬਲੇ ਦਾ ਇਕ ਵੀਡੀਓ ਜੁਝਾਰ ਸਿੰਘ ਨੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ। ਇਸ ਵਿਚ ਜੁਝਾਰ ਸਿੰਘ ਨੱਚਦੇ ਹੋਏ ਨਜ਼ਰ ਆਉਂਦੇ ਹਨ। ਜਿੱਤ ਦੇ ਬਾਅਦ ਉਹ ਕਹਿੰਦੇ ਹਨ, ਆਈ ਐਮ ਵਿਨਰ।
ਦੱਸ ਦੇਈਏ ਕਿ 24 ਅਕਤੂਬਰ ਨੂੰ ਦੁਬਈ ਵਿਚ ਹੋਏ ਮੁਕਾਬਲੇ ਵਿਚ ਆਪਣੇ ਰਸ਼ੀਅਨ ਕੰਪੀਟੀਟਰ ਨੂੰ ਤੀਜੇ ਰਾਊਂਡ ਵਿਚ ਇਕ ਥੱਪੜ ਨਾਲ ਹਿਲਾ ਦਿੱਤਾ। ਇਸ ਤੋਂ ਪਹਿਲਾਂ ਜੁਝਾਰ ਤੇ ਗਲੁਸ਼ਕਾ ਵਿਚ ਟੌਸ ਹੋਇਆ। ਟੌਸ ਗਲੁਸ਼ਕਾ ਨੇ ਜਿੱਤਿਆ ਤੇ ਪਹਿਲਾ ਥੱਪੜ ਜੁਝਾਰ ਨੂੰ ਜੜ੍ਹਿਆ। ਇਸ ਨਾਲ ਜੁਝਾਰ ਇਕ ਸਟੈੱਪ ਪਿੱਛੇ ਹਟਿਆ। ਇਸ ਦੇ ਬਾਅਦ ਜੁਝਾਰ ਨੇ ਗਲੁਸ਼ਕ ਨੂੰ ਥੱਪੜ ਜੜ੍ਹਿਆ ਪਰ ਗਲੁਸ਼ਕਾ ਨਹੀਂ ਮਿਲਿਆ। ਪਹਿਲੇ ਰਾਊਂਡ ਵਿਚ ਜੁਝਾਰ ਨੂੰ 9 ਤੇ ਗਲੁਸ਼ਕਾ ਨੂੰ 10 ਪੁਆਇੰਟ ਮਿਲੇ।
ਇਹ ਵੀ ਪੜ੍ਹੋ : ਓਨਟਾਰੀਓ ਦੇ ਲਿੰਕਨ ‘ਚੋਂ ਪੰਜਾਬਣ ਦੀ ਮਿਲੀ ਦੇ/ਹ, ਪੁਲਿਸ ਨੇ ਮਨਪ੍ਰੀਤ ਸਿੰਘ ਖਿਲਾਫ਼ ਮਾਮਲਾ ਕੀਤਾ ਦਰਜ
ਦੂਜੇ ਰਾਊਂਡ ਵਿਚ ਗਲੁਸ਼ਕਾ ਦੇ ਥੱਪੜ ‘ਤੇ ਜੁਝਾਰ ਦੀ ਅੱਖ ਵਿਚ ਸੱਟ ਲੱਗ ਗਈ ਤੇ ਗਲੁਸ਼ਕਾ ਦਾ ਥੱਪੜ ਫਾਊਲ ਗਿਣਿਆ ਗਿਆ। ਤੀਜੇ ਰਾਊਂਡ ਵਿਚ ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਹਿਲਿਆ ਨਹੀਂ। ਇਸ ‘ਤੇ ਉਸ ਨੂੰ 10 ਪੁਆਇੰਟ ਮਿਲੇ। ਤੀਜੇ ਰਾਊਂਡ ਦੇ ਅੰਤਿਮ ਥੱਪੜ ਵਿਚ ਜੁਝਾਰ ਦੇ ਥੱਪੜ ਨੇ ਗਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ। ਇਸ ਨਾਲ ਜੁਝਾਰ ਨੂੰ ਕੁੱਲ 29 ਤੇ ਗਲੁਸ਼ਕਾ ਨੂੰ 27 ਪੁਆਇੰਟ ਮਿਲੇ।
ਵੀਡੀਓ ਲਈ ਕਲਿੱਕ ਕਰੋ -:
The post ਪਹਿਲਾ ਸਿੱਖ ਬਣਿਆ ਪਾਵਰ ਸਲੈਪ ਮੁਕਾਬਲੇ ਦਾ ਕਿੰਗ, ਰੋਪੜ ਦੇ ਜੁਝਾਰ ਸਿੰਘ ਨੇ ਗੋਰੇ ਖਿਡਾਰੀ ਨੂੰ ਦਿੱਤੀ ਮਾਤ appeared first on Daily Post Punjabi.

