ਗੁਰੂ ਘਰ ਡਿਊਟੀ ‘ਤੇ ਜਾਂਦੇ ਪਾਠੀ ਸਿੰਘ ਦੀ ਸੜਕ ਹਾਦਸੇ ‘ਚ ਮੌਤ, ਬਜ਼ੁਰਗ ਮਾਂ ਦਾ ਇਕਲੌਤਾ ਸਹਾਰਾ ਸੀ ਮ੍ਰਿਤਕ

ਸੁਲਤਾਨਪੁਰ ਲੋਧੀ ‘ਚ ਅੱਜ ਤੜਕਸਾਰ ਇੱਕ ਮੰਦਭਾਗਾ ਹਾਦਸਾ ਵਾਪਰਿਆ। ਜਿਸ ਦੌਰਾਨ ਗੁਰੂ ਘਰ ਵਿਖੇ ਸੇਵਾ ‘ਤੇ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਮੀਤ ਸਿੰਘ 25 ਪੁੱਤਰ ਸਵ. ਸਵਿੰਦਰ ਸਿੰਘ ਵਾਸੀ ਸ਼ਤਾਬਗੜ੍ਹ ਵਜੋਂ ਹੋਈ ਹੈ। ਜੋ ਆਪਣੀ ਬਜ਼ੁਰਗ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਤੇ ਸਹਾਰਾ ਸੀ। ਇਸ ਚੜ੍ਹਦੀ ਸਵੇਰ ਨੇ ਬੇਜਮੀਨੀ ਮਾਂ ਦਾ ਸਭ ਕੁਝ ਖੋਹ ਲਿਆ।

ਪਰਿਵਾਰਿਕ ਮੈਂਬਰਾਂ ਵੱਲੋਂ ਸ਼ੰਕਾ ਪ੍ਰਗਟਾਈ ਗਈ ਹੈ ਕਿ ਝੋਨੇ ਦੀ ਪਰਾਲੀ ਦੀਆਂ ਪੰਡਾਂ ਲੱਦਣ ਵਾਲੀ ਟਰਾਲੀ ਵੱਲੋਂ ਟੱਕਰ ਮਾਰੀ ਗਈ ਹੈ। ਜਿਸ ਦੇ ਚਲਦਿਆਂ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੱਕਰ ਮਾਰਨ ਤੋਂ ਬਾਅਦ ਮਨਮੀਤ ਦੀ ਲਾਸ਼ ਉੱਥੇ ਦੋ ਤੋਂ ਤਿੰਨ ਘੰਟੇ ਪਈ ਰਹੀ। ਜੇਕਰ ਕਥਿਤ ਟਰਾਲੀ ਚਾਲਕ ਉਸਨੂੰ ਸਮੇਂ ਸਿਰ ਮੁਢਲੀ ਸਿਹਤ ਸਹਾਇਤਾ ਪ੍ਰਦਾਨ ਕਰਵਾ ਦਿੰਦਾ ਤਾਂ ਸ਼ਾਇਦ ਉਸਦੀ ਜਾਨ ਬਚ ਜਾਂਦੀ। ਆ ਗਿਆ ਪਰ ਇਸ ਦੇ ਉਲਟ ਉਹ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਧਰ ਦੂਜੇ ਪਾਸੇ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਪੀੜਿਤ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਸੀਵਰੇਜ ‘ਚ ਡਿੱਗਿਆ ਪਾਰਕ ‘ਚ ਖੇਡਦਾ ਬੱਚਾ, ਰੌਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਕੱਢਿਆ ਬਾਹਰ 

ਜ਼ਿਕਰਯੋਗ ਹੈ ਕਿ ਮਨਮੀਤ ਸਿੰਘ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਅੰਤਰਯਾਮਤਾ ਵਿਖੇ ਪਾਠੀ ਸਿੰਘ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਬੇਹਦ ਕਮਜ਼ੋਰ ਆਰਥਿਕ ਹਾਲਾਤਾਂ ਦੇ ਨਾਲ ਜੂਝ ਰਿਹਾ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਆਪਣੇ ਬਜ਼ੁਰਗ ਮਾਂ ਦਾ ਇੱਕਲੌਤਾ ਸਹਾਰਾ ਸੀ। ਘਰ ਦੇ ਵਿੱਚ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਬਚਿਆ ਹੈ ਅਤੇ ਇਹ ਪਰਿਵਾਰ ਦੇ ਕੋਲ ਆਪਣੀ ਖੇਤੀ ਯੋਗ ਜ਼ਮੀਨ ਵੀ ਨਹੀਂ ਹੈ।

The post ਗੁਰੂ ਘਰ ਡਿਊਟੀ ‘ਤੇ ਜਾਂਦੇ ਪਾਠੀ ਸਿੰਘ ਦੀ ਸੜਕ ਹਾਦਸੇ ‘ਚ ਮੌਤ, ਬਜ਼ੁਰਗ ਮਾਂ ਦਾ ਇਕਲੌਤਾ ਸਹਾਰਾ ਸੀ ਮ੍ਰਿਤਕ appeared first on Daily Post Punjabi.



Previous Post Next Post

Contact Form