TV Punjab | Punjabi News Channel: Digest for October 26, 2025

TV Punjab | Punjabi News Channel

Punjabi News, Punjabi TV

ਅਲਬਰਟਾ ਸਰਕਾਰ ਦਾ ਵੱਡਾ ਫੈਸਲਾ — ਫਰਵਰੀ ਤੋਂ ਸਾਰੇ ਕਰਮਚਾਰੀ ਪੂਰਾ ਸਮਾਂ ਦਫ਼ਤਰੋਂ ਕਰਨਗੇ ਕੰਮ

Saturday 25 October 2025 04:22 AM UTC+00 | Tags: alberta-news alberta-politics canada downtown-edmonton edmonton government-employees hybrid-work office-return policy-update public-service top-news trending trending-news


Edmonton- ਅਲਬਰਟਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਫਰਵਰੀ ਤੋਂ ਸਾਰੇ ਸਰਕਾਰੀ ਕਰਮਚਾਰੀ ਮੁੜ ਪੂਰਾ ਸਮਾਂ ਦਫ਼ਤਰੋਂ ਕੰਮ ਕਰਨਗੇ। ਮਾਰਚ 2022 ਤੋਂ ਅਲਬਰਟਾ ਪਬਲਿਕ ਸਰਵਿਸ (APS) ਦੇ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਦੋ ਦਿਨ ਘਰੋਂ ਕੰਮ ਕਰਨ ਦੀ ਆਗਿਆ ਸੀ, ਪਰ ਹੁਣ ਇਹ ਅਸਥਾਈ ਹਾਈਬ੍ਰਿਡ ਨੀਤੀ ਖਤਮ ਕੀਤੀ ਜਾ ਰਹੀ ਹੈ। ਸਰਕਾਰ ਦੇ ਅਨੁਸਾਰ, ਇਹ ਨੀਤੀ ਕੋਵਿਡ-19 ਮਹਾਂਮਾਰੀ ਦੌਰਾਨ ਬਣਾਈ ਗਈ ਸੀ ਤਾਂ ਜੋ ਕੰਮ ਦੀ ਲਗਾਤਾਰਤਾ ਬਣੀ ਰਹੇ।
ਇਸ ਵੇਲੇ ਲਗਭਗ 12,600 ਸਰਕਾਰੀ ਕਰਮਚਾਰੀ, ਜੋ ਕੁੱਲ ਵਰਕਫੋਰਸ ਦਾ ਕਰੀਬ 44 ਪ੍ਰਤੀਸ਼ਤ ਹਨ, ਇਸ ਹਾਈਬ੍ਰਿਡ ਮਾਡਲ ਤਹਿਤ ਕੰਮ ਕਰ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਹੁਣ ਹਾਲਾਤ ਬਦਲ ਗਏ ਹਨ ਅਤੇ ਖੇਤਰਕ ਰੁਝਾਨਾਂ ਨੂੰ ਦੇਖਦਿਆਂ ਪੂਰਾ ਸਮਾਂ ਦਫ਼ਤਰ ਵਿੱਚ ਵਾਪਸੀ ਦੀ ਲੋੜ ਹੈ।
ਵਿੱਤ ਮੰਤਰੀ ਨੇਟ ਹੋਰਨਰ ਦੇ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਇਸ ਫੈਸਲੇ ਵਿਚ ਉਨ੍ਹਾਂ ਦਾ ਸਿੱਧਾ ਹਿੱਸਾ ਨਹੀਂ ਸੀ, ਪਰ ਉਹ ਇਸਨੂੰ ਪੂਰਾ ਸਮਰਥਨ ਦਿੰਦੇ ਹਨ। ਉਨ੍ਹਾਂ ਮੁਤਾਬਕ ਪੂਰਾ ਸਮਾਂ ਦਫ਼ਤਰ ਵਿੱਚ ਕੰਮ ਕਰਨ ਨਾਲ ਸਹਿਕਾਰ, ਜਵਾਬਦੇਹੀ ਅਤੇ ਸਰਕਾਰੀ ਸੇਵਾਵਾਂ ਦੀ ਡਿਲਿਵਰੀ ਵਿੱਚ ਸੁਧਾਰ ਹੋਵੇਗਾ। ਮੰਤਰੀ ਦਫ਼ਤਰ ਨੇ ਇਹ ਵੀ ਕਿਹਾ ਕਿ ਜਿੱਥੇ ਲੋੜ ਹੋਵੇਗੀ, ਉਥੇ ਕਰਮਚਾਰੀਆਂ ਨੂੰ ਲਚਕੀਲੇ ਘੰਟਿਆਂ ਜਾਂ ਸੋਧੇ ਹੋਏ ਵਰਕ ਸ਼ਡਿਊਲ ਦੀ ਸਹੂਲਤ ਦਿੱਤੀ ਜਾਵੇਗੀ।
ਦੂਜੇ ਪਾਸੇ, ਵਿਰੋਧੀ ਨੇਤਾ ਨਹੀਦ ਨੈਨਸੀ ਨੇ ਇਸ ਫੈਸਲੇ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਇਹ ਫੈਸਲਾ ਉਨ੍ਹਾਂ ਦੀ ਬੇਅਦਬੀ ਹੈ।
ਇਸਦੇ ਉਲਟ, ਐਡਮੰਟਨ ਡਾਊਨਟਾਊਨ ਬਿਜ਼ਨਸ ਐਸੋਸੀਏਸ਼ਨ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਦੀ ਡਾਇਰੈਕਟਰ ਆਫ਼ ਮਾਰਕੀਟਿੰਗ ਐਂਡ ਕਮਿਊਨਿਕੇਸ਼ਨਜ਼ ਕਵਿਨ ਫਿਲਿਪਸ ਨੇ ਕਿਹਾ ਕਿ ਹਾਲਾਂਕਿ ਕਰਮਚਾਰੀ ਦਫ਼ਤਰ ਵਾਪਸੀ ਨਾਲ ਖੁਸ਼ ਨਹੀਂ ਹੋ ਸਕਦੇ ਪਰ ਡਾਊਨਟਾਊਨ ਖੇਤਰ ਲਈ ਇਹ ਖੁਸ਼ਖਬਰੀ ਹੈ। ਉਨ੍ਹਾਂ ਕਿਹਾ, "ਦਿਨ ਦੇ ਸਮੇਂ ਦੌਰਾਨ ਵਧੇਰੇ ਲੋਕਾਂ ਦੇ ਡਾਊਨਟਾਊਨ ਆਉਣ ਨਾਲ ਸਾਡੇ ਰੈਸਟੋਰੈਂਟਾਂ, ਦੁਕਾਨਾਂ ਅਤੇ ਹੋਰ ਕਾਰੋਬਾਰਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਇਲਾਕੇ ਵਿੱਚ ਮੁੜ ਰੌਣਕ ਆਵੇਗੀ।"
ਇਸ ਤਰ੍ਹਾਂ, ਜਿੱਥੇ ਸਰਕਾਰ ਅਤੇ ਕਾਰੋਬਾਰੀ ਵਰਗ ਇਸ ਫੈਸਲੇ ਨੂੰ ਵਿਕਾਸਕਾਰੀ ਕਦਮ ਮੰਨ ਰਹੇ ਹਨ, ਉੱਥੇ ਹੀ ਕਰਮਚਾਰੀਆਂ ਅਤੇ ਵਿਰੋਧੀ ਪੱਖ ਵੱਲੋਂ ਇਸ 'ਤੇ ਚਿੰਤਾਵਾਂ ਜਤਾਈ ਜਾ ਰਹੀਆਂ ਹਨ।

The post ਅਲਬਰਟਾ ਸਰਕਾਰ ਦਾ ਵੱਡਾ ਫੈਸਲਾ — ਫਰਵਰੀ ਤੋਂ ਸਾਰੇ ਕਰਮਚਾਰੀ ਪੂਰਾ ਸਮਾਂ ਦਫ਼ਤਰੋਂ ਕਰਨਗੇ ਕੰਮ appeared first on TV Punjab | Punjabi News Channel.

Tags:
  • alberta-news
  • alberta-politics
  • canada
  • downtown-edmonton
  • edmonton
  • government-employees
  • hybrid-work
  • office-return
  • policy-update
  • public-service
  • top-news
  • trending
  • trending-news

ਫੌਜੀ ਹੈਲੀਕਾਪਟਰ ਰਾਹੀਂ ਬਚਾਈ ਗਈ ਵੈਨਕੂਵਰ ਆਇਲੈਂਡ 8 ਲੋਕਾਂ ਦੀ ਜਾਨ

Saturday 25 October 2025 04:39 AM UTC+00 | Tags: bc-weather british-columbia canada cormorant-helicopter emergency-response landslide military-helicopter port-hardy rescue-operation storm trending-news vancouver vancouver-island world


Victoria- ਉੱਤਰੀ ਵੈਨਕੂਵਰ ਆਇਲੈਂਡ 'ਤੇ ਸ਼ੁੱਕਰਵਾਰ ਸਵੇਰੇ ਇੱਕ ਫੌਜੀ ਹੈਲੀਕਾਪਟਰ ਨੇ 8 ਲੋਕਾਂ ਨੂੰ ਬਚਾਇਆ, ਜਿਹੜੇ ਕਿ ਤੇਜ਼ ਬਰਸਾਤੀ ਤੂਫ਼ਾਨ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਉੱਥੇ ਫਸ ਗਏ ਸਨ।
ਵਿਕਟੋਰੀਆ ਸਥਿਤ ਜੋਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10:30 ਵਜੇ ਐਮਰਜੈਂਸੀ ਮੈਨੇਜਮੈਂਟ ਅਤੇ ਕਲਾਈਮਟ ਰੈਡੀਨੈਸ ਮੰਤਰਾਲੇ ਵੱਲੋਂ ਸਹਾਇਤਾ ਲਈ ਸੰਪਰਕ ਕੀਤਾ ਗਿਆ ਸੀ। ਫਸੇ ਹੋਏ ਲੋਕ ਸੈਨ ਜੋਸੈਫ ਬੇ ਦੇ ਨੇੜੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਇੱਕ ਵਾਹਨ ਵਿੱਚ ਮੌਜੂਦ ਸਨ, ਜਿੱਥੇ ਮਿੱਟੀ ਖਿਸਕਣ ਕਾਰਨ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਸੀ।
ਇਲਾਕੇ ਵਿੱਚ ਜ਼ਮੀਨ ਰਾਹੀਂ ਰੈਸਕਿਊ ਟੀਮਾਂ ਜਾਂ ਪੁਲਿਸ ਪਹੁੰਚ ਨਹੀਂ ਸਕੀ, ਇਸ ਲਈ 19 ਵਿੰਗ ਕੋਮੋਕਸ ਤੋਂ ਏਅਰ ਫੋਰਸ ਟੀਮ ਨੂੰ ਕਾਲ ਕੀਤਾ ਗਿਆ। ਉੱਥੋਂ ਇੱਕ ਕੋਰਮੋਰੈਂਟ ਹੈਲੀਕਾਪਟਰ ਤਿਆਰ ਕੀਤਾ ਗਿਆ, ਜਿਸ ਨੇ ਰਾਤ ਦੌਰਾਨ ਖਤਰਨਾਕ ਮੌਸਮ ਵਿਚ 250 ਕਿਲੋਮੀਟਰ ਦੀ ਉਡਾਨ ਭਰ ਕੇ ਲੋਕਾਂ ਨੂੰ ਸੁਰੱਖਿਅਤ ਬਚਾਇਆ।
442 ਟਰਾਂਸਪੋਰਟ ਅਤੇ ਰੈਸਕਿਊ ਸਕਵਾਡਰਨ ਦੇ ਕਮਾਂਡਿੰਗ ਅਫ਼ਸਰ ਲੈਫਟਨੈਂਟ-ਕਰਨਲ ਕਲੌਡ ਰਿਵਾਰਡ ਨੇ ਕਿਹਾ, "ਇਹ ਦੂਰਲੇ ਖੇਤਰ ਹਨ, ਅਤੇ ਲੋਕਾਂ ਨੂੰ ਉੱਥੇ ਛੱਡਣਾ ਖਤਰਨਾਕ ਹੋ ਸਕਦਾ ਸੀ ਕਿਉਂਕਿ ਹੋਰ ਮਿੱਟੀ ਖਿਸਕਣ ਦਾ ਖ਼ਤਰਾ ਸੀ।"
ਰਾਤ ਦੇ ਸਮੇਂ ਤੇਜ਼ ਮੀਂਹ, ਹਵਾ ਅਤੇ ਧੁੰਧ ਦੇ ਬਾਵਜੂਦ ਹੈਲੀਕਾਪਟਰ ਪਾਇਲਟਾਂ ਨੇ ਸਫਲਤਾਪੂਰਵਕ ਫਸੇ ਹੋਏ ਲੋਕਾਂ ਨੂੰ ਲੱਭ ਲਿਆ ਅਤੇ ਉਨ੍ਹਾਂ ਨੂੰ ਉਥੋਂ ਉਡਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਸਾਰੇ 8 ਲੋਕਾਂ ਨੂੰ ਪੋਰਟ ਹਾਰਡੀ ਏਅਰਪੋਰਟ ਲਿਆਂਦਾ ਗਿਆ, ਜਿੱਥੇ ਕਿ ਪੈਰਾਮੈਡਿਕ ਅਤੇ ਸਥਾਨਕ ਪੁਲਿਸ ਮੌਜੂਦ ਸੀ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸ ਨੇ ਦੱਸਿਆ ਕਿ ਰਾਤ 2:30 ਵਜੇ ਦੋ ਐਂਬੂਲੈਂਸਾਂ ਏਅਰਪੋਰਟ ਭੇਜੀਆਂ ਗਈਆਂ ਸਨ। ਪੈਰਾਮੈਡਿਕ ਬ੍ਰਾਇਨ ਟਵੇਟਸ ਨੇ ਕਿਹਾ ਕਿ ਕਿਸੇ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਨਹੀਂ ਪਈ।
ਦੱਸ ਦੇਈਏ ਇਸ ਤੂਫ਼ਾਨ ਕਾਰਨ ਦੱਖਣ-ਪੱਛਮੀ ਬੀ.ਸੀ. ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾ ਅਤੇ ਮੀਂਹ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ, ਜਿਸ ਕਰਕੇ ਵੈਨਕੂਵਰ ਆਇਲੈਂਡ ਅਤੇ ਮੇਨਲੈਂਡ ਬੀ.ਸੀ. ਵਿਚਕਾਰ ਕਈ ਫੈਰੀਆਂ ਦੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।

The post ਫੌਜੀ ਹੈਲੀਕਾਪਟਰ ਰਾਹੀਂ ਬਚਾਈ ਗਈ ਵੈਨਕੂਵਰ ਆਇਲੈਂਡ 8 ਲੋਕਾਂ ਦੀ ਜਾਨ appeared first on TV Punjab | Punjabi News Channel.

Tags:
  • bc-weather
  • british-columbia
  • canada
  • cormorant-helicopter
  • emergency-response
  • landslide
  • military-helicopter
  • port-hardy
  • rescue-operation
  • storm
  • trending-news
  • vancouver
  • vancouver-island
  • world
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form