ਸ਼ਹੀਦੀ ਸਮਾਗਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਪ ਦੇ ਸਾਂਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਹੈ ਕਿ ਪੀਯੂ ਵਿਚ ਸ਼ਹੀਦੀ ਸਮਾਗਮ ਬਾਰੇ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਲਈ ਕੰਗ ਨੇ ਵਾਈਸ-ਚਾਂਸਲਰ ਨੂੰ ਚਿੱਠੀ ਲਿਖੀ ਹੈ ਤੇ ਇਸ ਮਸਲੇ ਦਾ ਹੱਲ ਕਰ ਕੇ ਸੈਮੀਨਾਰ ਕਰਵਾਉਣ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਗੁਆਂਢੀ ਮੁਲਕ ਨੇ ਸਲਮਾਨ ਖਾਨ ਨੂੰ ਐਲਾਨਿਆ ਅੱ.ਤਵਾ/ਦੀ, ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਵੱਖਰਾ ਦੇਸ਼
ਇਹ ਵੀ ਪੜ੍ਹੋ : ਗੁਆਂਢੀ ਮੁਲਕ ਨੇ ਸਲਮਾਨ ਖਾਨ ਨੂੰ ਐਲਾਨਿਆ ਅੱ.ਤਵਾ/ਦੀ, ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਦੱਸਿਆ ਸੀ ਵੱਖਰਾ ਦੇਸ਼
MP ਕੰਗ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੰਗ ‘ਤੇ ਹੀ ਯੂਨੀਵਰਸਿਟੀ ਵਿਚ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਸੈਮੀਨਾਰ ਲਈ ਮਨਜ਼ੂਰੀ ਨਾ ਦੇਣਾ ਸਿੱਖ ਵਿਰਾਸਤ ਤੇ ਸਿੱਖ ਨੌਜਵਾਨਾਂ ਦੀ ਸੋਚ ਨਾਲ ਸਰਾਸਰ ਨਾਇਨਸਾਫ਼ੀ ਹੈ। ਇਸ ਲਈ ਮੈਂ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਕੇ ਯੂਨੀਵਰਸਿਟੀ ਵਿਚ ਸ਼ਹੀਦੀ ਸਮਾਗਮ ਕਰਵਾਉਣ ਦੀ ਇਜਾਜ਼ਤ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -:
The post PU ‘ਚ ਸ਼ਹੀਦੀ ਸਮਾਗਮ ਬਾਰੇ ਸੈਮੀਨਾਰ ਕਰਵਾਉਣ ਦੀ ਨਹੀਂ ਮਿਲੀ ਇਜਾਜ਼ਤ, MP ਕੰਗ ਨੇ ਵਾਈਸ-ਚਾਂਸਲਰ ਨੂੰ ਲਿਖੀ ਚਿੱਠੀ appeared first on Daily Post Punjabi.

