TV Punjab | Punjabi News Channel: Digest for April 25, 2026

TV Punjab | Punjabi News Channel

Punjabi News, Punjabi TV

ਕੈਨੇਡਾ ਨੇ ਰੱਦ ਕੀਤੇ ਹਜ਼ਾਰਾਂ ਅਸਾਇਲਮ ਕਲੇਮ! CANADA NEWS

Friday 24 April 2026 05:53 PM UTC+00 | Tags: alberta amnestyinternational canada canada-news-bulletin edminton expressentry flights immigration nri permanent-residency pierre-poilievre study-permit top-news toronto trending trending-news vancouver-airport vistorvisa


CANADA: ਪੰਜਾਬੀ ਮੁਟਿਆਰ ਦੀ ਪਾਰਕ ‘ਚ ਬੈਂਚ ‘ਤੇ ਬੈਠਿਆਂ ਸ਼ੱਕੀ ਹਾਲਾਤਾਂ ਵਿੱਚ ਮੌਤ 24 ਸਾਲਾਂ ਦੀ ਅਨਮੋਲਦੀਪ ਕੌਰ ਰੋਜ਼ ਵਾਂਗ ਪਾਰਕ ‘ਚ ਗਈ ਸੀ ਸੈਰ ਕਰਨ ਕੈਨੇਡਾ ਦੇ ਵੁੱਡਸਟੋਕ ‘ਚ ਸਿੱਖ ਬਜ਼ੁਰਗ ਨਾਲ ਬਦਸਲੂਕੀ ਪੁਲਿਸ ਨੇ ਦੋਸ਼ੀ ਨਕਾਬਪੋਸ਼ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਕੈਨੇਡਾ ਨੇ ਰੱਦ ਕੀਤੇ 50 ਹਜ਼ਾਰ ਤੋਂ ਵੱਧ ਅਸਾਇਲਮ ਕਲੇਮ ਇੰਮੀਗ੍ਰੇਸ਼ਨ ਹਮਾਇਤੀਆਂ ਨੇ ਐਨੀ ਤੇਜ਼ੀ ’ਤੇ ਉਠਾਏ ਸਵਾਲ ਸਿੱਖ ਵਿਰਾਸਤੀ ਮਹੀਨੇ ਨਾਲ ਸਬੰਧਤ ਸਮਾਗਮ ਦੌਰਾਨ ਵਿਵਾਦ ਇਸ ਵਿਵਾਦ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਹੀ ਵਾਇਰਲ 911 ‘ਤੇ ਕਾਲ ਤੋਂ ਪਹਿਲਾਂ ਹੀ ਪੁਲਿਸ ਨੂੰ ਮਿਲੇਗੀ ਅਪਰਾਧ ਦੀ ਜਾਣਕਾਰੀ 500 ਮੀਟਰ ਤੱਕ ਦੇ ਘੇਰੇ ‘ਚ ਕੈਮਰੇ ਰਿਕਾਰਡ ਕਰ ਸਕਣਗੇ ਹਿੰਸਕ ਘਟਨਾ ਮੈਨੀਟੋਬਾ ਦੇ ਸਕੂਲ ਵਿੱਚ ਪਿਸਤੌਲ ਅਤੇ ਚਾਕੂ ਲੈ ਕੇ ਪਹੁੰਚਿਆ ਨੌਜਵਾਨ ਪੁਲਿਸ ਨੇ ਹਥਿਆਰ ਰੱਖਣ ਸਮੇਤ ਕਈ ਧਾਰਾਵਾਂ ਤਹਿਤ ਕੀਤਾ ਗ੍ਰਿਫਤਾਰ ਟੈਰਿਫ ਘਟਣ ‘ਤੇ ਅਮਰੀਕੀ ਸ਼ਰਾਬ ‘ਤੇ ਲੱਗੀ ਪਾਬੰਦੀ ਹੋ ਸਕਦੀ ਖਤਮ ਮਾਰਕ ਕਾਰਨੀ ਅਨੁਸਾਰ ਲੋਕ ਨੀਤੀ ‘ਚ ਬਦਲਾਅ ਲਈ ਤਿਆਰ ਨਹੀਂ ਕੈਨੇਡੀਅਨ ਰਾਜਦੂਤ ਵੱਲੋਂ ਅੰਗ੍ਰੇਜ਼ੀ ਚ ਸੱਦਾ-ਪੱਤਰ ਦੇਣ ’ਤੇ ਵਿਵਾਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਘਟਨਾ ‘ਤੇ ਨਿਰਾਸ਼ਾ ਜਤਾਈ ਫੋਰਡ ਸਰਕਾਰ ਵੱਲੋਂ ਫੋਨ ਰਿਕਾਰਡਾਂ ਨੂੰ ਗੁਪਤ ਰੱਖਣ ਲਈ ਨਵਾਂ ਕਾਨੂੰਨ ਪਾਸ ਵਿਰੋਧੀ ਧਿਰ ਨੇ ਸਰਕਾਰ ‘ਤੇ ‘ਪਾਰਦਰਸ਼ਤਾ ਦੇ ਕਤਲ’ ਦਾ ਲਾਇਆ ਇਲਜ਼ਾਮ #oci #vistorvisa #studypermit #flights #nri #toronto #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ਨੇ ਰੱਦ ਕੀਤੇ ਹਜ਼ਾਰਾਂ ਅਸਾਇਲਮ ਕਲੇਮ! CANADA NEWS appeared first on TV Punjab | Punjabi News Channel.

Tags:
  • alberta
  • amnestyinternational
  • canada
  • canada-news-bulletin
  • edminton
  • expressentry
  • flights
  • immigration
  • nri
  • permanent-residency
  • pierre-poilievre
  • study-permit
  • top-news
  • toronto
  • trending
  • trending-news
  • vancouver-airport
  • vistorvisa

ਕੈਨੇਡਾ ਨੇ ਰੱਦ ਕੀਤੇ 50 ਹਜ਼ਾਰ ਤੋਂ ਵੱਧ ਅਸਾਇਲਮ ਕਲੇਮ!

Friday 24 April 2026 05:59 PM UTC+00 | Tags: alberta amnestyinternational asylum canada edminton expressentry flights immigration ircc nri permanent-residency pierre-poilievre study-permit top-news toronto trending trending-news vancouver-airport vistorvisa


CANADA: ਕੈਨੇਡਾ ਵਿਚੋਂ ਸੈਂਕੜੇ ਲੋਕਾਂ ਨੂੰ ਚੁੱਪ-ਚਪੀਤੇ ਡਿਪੋਰਟ ਕਰਨ ਅਤੇ 50 ਹਜ਼ਾਰ ਤੋਂ ਵੱਧ ਅਸਾਇਲਮ ਕਲੇਮ ਰੱਦ ਕੀਤੇ ਜਾਣ ਦਾ ਹੈਰਾਨਕੁੰਨ ਤੱਥ ਸਾਹਮਣੇ ਆਇਆ ਹੈ। ਸਾਲ 2025 ਦੌਰਾਨ ਕੈਨੇਡਾ ਵਿਚ ਪਨਾਹ ਮੰਗਣ ਵਾਲੇ 1 ਲੱਖ 8 ਹਜ਼ਾਰ ਲੋਕਾਂ ਵਿਚੋਂ ਜ਼ਿਆਦਾਤਰ ਦੀਆਂ ਉਮੀਦਾਂ ’ਤੇ ਪਾਣੀ ਫ਼ਿਰ ਚੁੱਕਾ ਹੈ ਪਰ ਨਾਲੋ-ਨਾਲ ਸਵਾਲ ਇਹ ਵੀ ਪੈਦਾ ਹੋ ਰਿਹਾ ਹੈ ਕਿ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਐਨੇ ਲੋਕਾਂ ਨੂੰ ਮੁਲਕ ਤੋਂ ਬਾਹਰ ਕਿਵੇਂ ਕੱਢਿਆ ਜਾਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਲਗਾਤਾਰ ਚਿਤਾਵਨੀ ਭਰੇ ਸੁਨੇਹੇ ਦਿਤੇ ਜਾ ਰਹੇ ਹਨ ਕਿ ਜਿੰਨਾ ਛੇਤੀ ਸੰਭਵ ਹੋ ਸਕੇ, ਮੁਲਕ ਛੱਡ ਦਿਉ ਅਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਬਾਰਡਰ ਏਜੰਸੀ ਨੂੰ ਇਤਲਾਹ ਜ਼ਰੂਰ ਦਿਉ। ਜੇ ਤੁਸੀਂ ਕੈਨੇਡਾ ਛੱਡ ਕੇ ਨਾ ਗਏ ਤਾਂ ਤੁਹਾਡੇ ਵਿਰੁੱਧ ਡਿਪੋਰਟੇਸ਼ਨ ਹੁਕਮ ਜਾਰੀ ਕੀਤੇ ਜਾਣਗੇ। ਦੂਜੇ ਪਾਸੇ ਇੰਮੀਗ੍ਰੇਸ਼ਨ ਹਮਾਇਤੀਆਂ ਦਾ ਕਹਿਣਾ ਹੈ ਕਿ ਐਨੀ ਤੇਜ਼ੀ ਨਾਲ ਫਾਈਲਾਂ ਦਾ ਨਿਪਟਾਰਾ ਕਰਨਾ ਸੰਭਵ ਹੀ ਨਹੀਂ ਅਤੇ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ ਕੈਨੇਡਾ ਵਿਚ ਮੌਜੂਦ ਹਰ ਸ਼ਖਸ ਦਾ ਹੱਕ ਹੈ। ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ ਬਾਰਡਰ ਏਜੰਸੀ ਵੱਲੋਂ ਕੀਤਾ ਜਾ ਸਕਦਾ ਹੈ ਅਤੇ 22 ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਸੱਦਿਆ ਹੀ ਨਹੀਂ ਜਾ ਸਕਦਾ ਕਿਉਂਕਿ ਇਨ੍ਹਾਂ ਮੁਲਕਾਂ ਵਿਚ ਵਾਪਸੀ ਖ਼ਤਰਨਾਕ ਮੰਨੀ ਜਾਂਦੀ ਹੈ। ਮਿਸਾਲ ਵਜੋਂ ਅਫ਼ਗਾਨਿਸਤਾਨ, ਈਰਾਨ, ਹੈਤੀ ਅਤੇ ਵੈਨੇਜ਼ੁਏਲਾ ਵਰਗੇ ਮੁਲਕਾਂ ਨਾਲ ਸਬੰਧਤ ਲੋਕਾਂ ਦਾ ਕੀ ਬਣੇਗਾ, ਜਿਨ੍ਹਾਂ ਦੇ ਅਸਾਇਲਮ ਕਲੇਮ ਉਤੇ ਵਿਚਾਰ ਕਰਨ ਤੋਂ ਨਾਂਹ ਕਰ ਦਿਤੀ ਗਈ ਹੈ ਪਰ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ ਵਾਸਤੇ ਸੱਦਿਆ ਨਹੀਂ ਜਾ ਸਕਦਾ। ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਆਧਾਰ ਕੀ ਹੋਵੇਗਾ, ਕੋਈ ਨਹੀਂ ਜਾਣਦਾ।

ਉਧਰ, ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮਹਿਕਮੇ ਦਾ ਕਹਿਣਾ ਹੈ ਕਿ ਅਜਿਹੇ ਲੋਕ ਨਾ ਸਿਰਫ਼ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੇ ਯੋਗ ਮੰਨੇ ਜਾਣਗੇ ਸਗੋਂ ਫ਼ੈਡਰਲ ਸਰਕਾਰ ਦੇ ਖਰਚੇ ’ਤੇ ਆਰਜ਼ੀ ਸਿਹਤ ਸਹੂਲਤਾਂ ਦੇ ਹੱਕਦਾਰ ਵੀ ਹੋਣਗੇ। ਦੱਸ ਦੇਈਏ ਕਿ ਬਿਲ ਸੀ-12 ਅਧੀਨ 24 ਜੂਨ 2020 ਤੋਂ ਬਾਅਦ ਆਇਆ ਪਨਾਹ ਦਾ ਕੋਈ ਦਾਅਵਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਜੇ ਸਬੰਧਤ ਸ਼ਖਸ ਨੇ ਕੈਨੇਡਾ ਵਿਚ ਇਕ ਸਾਲ ਰਹਿਣ ਤੋਂ ਬਾਅਦ ਦਾਖਲ ਕੀਤਾ ਹੋਵੇ। ਇਸੇ ਤਰ੍ਹਾਂ 3 ਜੂਨ 2025 ਤੋਂ ਬਾਅਦ ਅਮਰੀਕਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੇ ਅਸਾਇਲਮ ਕਲੇਮ ਸਿੱਧੇ ਤੌਰ ’ਤੇ ਰੱਦ ਕਰ ਦਿਤੇ ਜਾਣਗੇ। ਪਿਛਲੇ ਦਿਨੀਂ ਕੈਨੇਡਾ ਸਰਕਾਰ ਵੱਲੋਂ 30 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਚਿੱਠੀਆਂ ਭੇਜ ਕੇ ਦਾਅਵੇ ਅਯੋਗ ਹੋਣ ਦਾ ਜ਼ਿਕਰ ਕੀਤਾ ਗਿਆ ਪਰ ਸਮੇਂ ਦੇ ਨਾਲ-ਨਾਲ ਅੰਕੜਾ ਵਧਦਾ ਮਹਿਸੂਸ ਹੋ ਰਿਹਾ ਹੈ।

The post ਕੈਨੇਡਾ ਨੇ ਰੱਦ ਕੀਤੇ 50 ਹਜ਼ਾਰ ਤੋਂ ਵੱਧ ਅਸਾਇਲਮ ਕਲੇਮ! appeared first on TV Punjab | Punjabi News Channel.

Tags:
  • alberta
  • amnestyinternational
  • asylum
  • canada
  • edminton
  • expressentry
  • flights
  • immigration
  • ircc
  • nri
  • permanent-residency
  • pierre-poilievre
  • study-permit
  • top-news
  • toronto
  • trending
  • trending-news
  • vancouver-airport
  • vistorvisa

ਅਮਰੀਕੀ ਸ਼ਰਾਬ ‘ਤੇ ਲੱਗੀ ਪਾਬੰਦੀ….

Friday 24 April 2026 06:05 PM UTC+00 | Tags: alberta american-spirits amnestyinternational canada doug-ford edminton expressentry flights immigration lcbo mark-carney news nri permanent-residency pierre-poilievre study-permit top-news toronto trending trending-news trump vancouver-airport vistorvisa


ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਅਮਰੀਕੀ ਸ਼ਰਾਬ ‘ਤੇ ਲੱਗੀ ਸੂਬਾਈ ਪਾਬੰਦੀ ਜਲਦੀ ਖਤਮ ਹੋ ਸਕਦੀ ਹੈ, ਜੇਕਰ ਅਮਰੀਕਾ ਉਨ੍ਹਾਂ ਟੈਰਿਫਾਂ ਵਿੱਚ ਨਰਮੀ ਵਰਤਦਾ ਹੈ ਜਿਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਖੇਤਰਾਂ ਜਿਵੇਂ ਕਿ ਸਟੀਲ, ਆਟੋ ਅਤੇ ਜੰਗਲਾਤ ਉਤਪਾਦਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਾਰਨੀ ਨੇ ਕਿਹਾ ਕਿ ਸੂਬਿਆਂ ਨੇ ਅਮਰੀਕੀ ਬੀਅਰ, ਵਾਈਨ ਅਤੇ ਹੋਰ ਸ਼ਰਾਬ ‘ਤੇ ਰੋਕ ਲਗਾਈ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਵਪਾਰਕ ਜੰਗ ਸ਼ੁਰੂ ਕੀਤੀ ਹੈ ਜਿਸ ਨੇ ਕੁਝ ਉਦਯੋਗਾਂ ਨੂੰ ਅਪਾਹਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਵ੍ਹਾਈਟ ਹਾਊਸ ਕੋਈ ਰਾਹਤ ਨਹੀਂ ਦਿੰਦਾ, ਉਦੋਂ ਤੱਕ ਇਸ ਨੀਤੀ ਵਿੱਚ ਬਦਲਾਅ ਲਈ ਜਨਤਾ ਤਿਆਰ ਨਹੀਂ ਹੈ। ਓਟਾਵਾ ਵਿੱਚ ਰਿਹਾਇਸ਼ੀ ਮੁੱਦਿਆਂ ‘ਤੇ ਇੱਕ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਜੇਕਰ ਦੂਜੇ ਖੇਤਰਾਂ ਵਿੱਚ ਤਰੱਕੀ ਹੁੰਦੀ ਹੈ, ਤਾਂ ਅਸੀਂ ਇਸ ਮੁੱਦੇ ‘ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਸਕਦੇ ਹਾਂ। ਅਸੀਂ ਕਿਸੇ ਅਜਿਹੇ ਸਮਝੌਤੇ ਦੀ ਤਲਾਸ਼ ਵਿੱਚ ਹਾਂ ਜੋ ਦੋਵਾਂ ਪਾਸਿਆਂ ਲਈ ਸਵੀਕਾਰਯੋਗ ਹੋਵੇ। ਕਾਰਨੀ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਦੁਆਰਾ ਦਿੱਤੀ ਗਈ ਉਸ ਧਮਕੀ ‘ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਗ੍ਰੀਰ ਨੇ ਕਿਹਾ ਸੀ ਕਿ ਜੇਕਰ ਸ਼ਰਾਬ ਦਾ ਬਾਈਕਾਟ ਜਾਰੀ ਰਿਹਾ ਤਾਂ ਕੈਨੇਡਾ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਵੇਗੀ। ਕਾਰਨੀ ਨੇ ਕਿਹਾ, “ਤੁਹਾਨੂੰ ਪਤਾ ਹੈ ਕਿ ਪਰੇਸ਼ਾਨੀ ਵਾਲੀ ਗੱਲ ਕੀ ਹੈ? ਸਟੀਲ ਅਤੇ ਐਲੂਮੀਨੀਅਮ ‘ਤੇ 50 ਫੀਸਦੀ ਟੈਰਿਫ, ਆਟੋਮੋਬਾਈਲਜ਼ ‘ਤੇ 25 ਫੀਸਦੀ ਅਤੇ ਜੰਗਲਾਤ ਉਤਪਾਦਾਂ ‘ਤੇ ਸਾਰੇ ਟੈਰਿਫ। ਇਹ ਸਾਡੇ ਵਪਾਰਕ ਸਮਝੌਤੇ ਦੀ ਉਲੰਘਣਾ ਹੈ।”

ਅਲਬਰਟਾ ਅਤੇ ਸਸਕੈਚਵਨ ਨੇ ਪਿਛਲੇ ਸਾਲ ਅਮਰੀਕੀ ਸ਼ਰਾਬ ਨੂੰ ਮੁੜ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਓਨਟਾਰੀਓ ਸਮੇਤ ਬਾਕੀ ਸਭ ਥਾਵਾਂ ‘ਤੇ ਇਹ ਪਾਬੰਦੀ ਜਾਰੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, “ਮੈਂ ਇਹ ਤੁਰੰਤ ਕਰ ਦਿੰਦਾ, ਪਰ ਜਦੋਂ ਟਰੰਪ ਸਾਡੇ ਆਟੋ ਸੈਕਟਰ ਨੂੰ ਤਬਾਹ ਕਰ ਰਹੇ ਹਨ ਅਤੇ ਹਜ਼ਾਰਾਂ ਨੌਕਰੀਆਂ ਖਤਰੇ ਵਿੱਚ ਪਾ ਰਹੇ ਹਨ, ਤਾਂ ਇਨ੍ਹਾਂ ਉਤਪਾਦਾਂ ਨੂੰ ਵਾਪਸ ਲਿਆਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ।” ਪ੍ਰਧਾਨ ਮੰਤਰੀ ਕਾਰਨੀ ਨੇ ਡੱਗ ਫੋਰਡ ਦੀ ਇਸ ਗੱਲੋਂ ਆਲੋਚਨਾ ਵੀ ਕੀਤੀ ਕਿ ਉਨ੍ਹਾਂ ਨੇ ਪਿਛਲੇ ਸਾਲ ਅਮਰੀਕਾ ਵਿੱਚ ਵਿਗਿਆਪਨ ਚਲਾਏ ਸਨ, ਜਿਸ ਨਾਲ ਟੈਰਿਫ ਰਾਹਤ ਦੇ ਸਮਝੌਤੇ ਵਿੱਚ ਵਿਘਨ ਪਿਆ। ਇਨ੍ਹਾਂ ਵਿਗਿਆਪਨਾਂ ਵਿੱਚ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਟੈਰਿਫਾਂ ਦੀ ਨਿੰਦਾ ਕਰਦੇ ਦਿਖਾਇਆ ਗਿਆ ਸੀ, ਜਿਸ ਨਾਲ ਟਰੰਪ ਨਾਰਾਜ਼ ਹੋ ਗਏ ਸਨ।

The post ਅਮਰੀਕੀ ਸ਼ਰਾਬ ‘ਤੇ ਲੱਗੀ ਪਾਬੰਦੀ…. appeared first on TV Punjab | Punjabi News Channel.

Tags:
  • alberta
  • american-spirits
  • amnestyinternational
  • canada
  • doug-ford
  • edminton
  • expressentry
  • flights
  • immigration
  • lcbo
  • mark-carney
  • news
  • nri
  • permanent-residency
  • pierre-poilievre
  • study-permit
  • top-news
  • toronto
  • trending
  • trending-news
  • trump
  • vancouver-airport
  • vistorvisa
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form