ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰਾਂ ਨੇ ਅੱਜ ਦੁਪਹਿਰ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ 7 ਰਾਜ ਸਭਾ ਸਾਂਸਦਾਂ ਖਿਲਾਫ ਪ੍ਰਦਰਸ਼ਨ ਕੀਤਾ। ਬਾਗੀ ਸਾਂਸਦਾਂ ਮਗਰੋਂ ਜਿਥੇ ਇਕ ਪਾਸੇ ਜਲੰਧਰ ਵਿਚ ਮਾਹੌਲ ਕਾਫੀ ਭਖ ਗਿਆ ਹੈ ਤੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ ਕਿਉਂਕਿ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਕੁਝ ਲੋਕਾਂ ਵੱਲੋਂ ਕਾਲੇ ਰੰਗ ਦੀ ਸਿਆਹੀ ਦੇ ਨਾਲ ਕੰਧਾਂ ‘ਤੇ ਗੱਦਾਰ ਲਿਖ ਦਿੱਤਾ ਗਿਆ ਹੈ। ਪੁਲਿਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਉਹ ਨਹੀਂ ਮੁੜ ਰਹੇ।

ਆਮ ਆਦਮੀ ਪਾਰਟੀ ਦੇ 7 ਬਾਗੀ ਸਾਂਸਦ ਮੈਂਬਰ ਭਾਜਪਾ ਨਾਲ ਰਲੇਵਾਂ ਕਰ ਚੁੱਕੇ ਹਨ ਤੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਤਪਦੀ ਧੁੱਪ ਵਿਚ ਲੋਕ ਸੜਕਾਂ ‘ਤੇ ਆਏ ਹਨ ਤੇ ਅਸ਼ੋਕ ਮਿੱਤਲ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ‘ਗੱਦਾਰ’ ਦਾ ਟੈਗ ਦਿੱਤਾ ਜਾ ਰਿਹਾ ਹੈ। ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਇਨ੍ਹਾਂ ਬਾਗੀ ਸਾਂਸਦਾਂ ਨੂੰ ਗੱਦਾਰ ਦਾ ਟੈਗ ਦੇ ਰਹੇ ਹਨ ਕਿ ਪੰਜਾਬੀ ਗੱਦਾਰੀ ਕਰਨ ਵਾਲਿਆਂ ਨੂੰ ਮੁਆਫ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ਸਾਂਸਦਾਂ ਦੇ ਬਾਗੀ ਹੋਣ ਮਗਰੋਂ ਜਲੰਧਰ ‘ਚ ਭਖ ਗਿਆ ਮਾਹੌਲ, ਪੁਲਿਸ ਦੇ ਸਾਹਮਣੇ ਹੀ ਕੰਧਾਂ ‘ਤੇ ਲਿਖ ਦਿੱਤਾ ‘ਗੱਦਾਰ’ appeared first on Daily Post Punjabi.
