PM ਮੋਦੀ ਨੇ ਅੱਜ ਪ੍ਰਸਾਰਿਤ ‘ਮਨ ਕੀ ਬਾਤ’ ਦੇ 133ਵੇਂ ਐਪੀਸੋਡ ਵਿਚ ਜਨਗਣਨਾ ਦਾ ਜ਼ਿਕਰ ਕੀਤਾ। ਪੀਐੱਮ ਨੇ ਕਿਹਾ ਕਿ ਸਾਡੇ ਦੇਸ਼ ਵਿਚ ਇਸ ਸਮੇਂ ਇਕ ਬਹੁਤ ਅਹਿਮ ਮੁਹਿੰਮ ਚੱਲ ਰਹੀ ਹੈ ਜਿਸ ਬਾਰੇ ਹਰ ਭਾਰਤੀ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਇਹ ਹੈ ਜਨਗਣਨਾ ਦੀ ਮੁਹਿੰਮ, ਇਹ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਹੈ। ਜੋ ਪਹਿਲਾਂ ਤੋਂ ਇਸ ਤਰ੍ਹਾਂ ਦੀ ਪ੍ਰਕਿਰਿਆ ਤੋਂ ਲੰਘੇ ਹਨ, ਇਸ ਵਾਰ ਜਨਗਣਨਾ ਦਾ ਉਨ੍ਹਾਂ ਦਾ ਤਜਰਬਾ ਹੈ, ਵੱਖ ਹੋਣ ਵਾਲਾ ਹੈ।
ਪੀਐੱਮ ਨੇ ਕਿਹਾ ਕਿ ਜਿਹੜੇ ਸੂਬਿਆਂ ਵਿਚ ਸਵੈ-ਗਣਨਾ ਦਾ ਕੰਮ ਪੂਰਾ ਹੋ ਗਿਆ ਹੈ ਉਥੇ ਘਰਾਂ ਦੀ ਲਿਸਟਿੰਗ ਦਾ ਕੰਮ ਜਾਰੀ ਹੈ। ਹੁਣ ਤੱਕ ਲਗਭਗ 1 ਕਰੋੜ 20 ਲੱਖ ਪਰਿਵਾਰਾਂ ਦੇ ਮਕਾਨ ਦੀ ਲਿਸਟਿੰਗ ਦਾ ਕੰਮ ਪੂਰਾ ਵੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਗਣਨਾ ਸਿਰਫ ਸਰਕਾਰੀ ਕੰਮ ਨਹੀਂ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਤੁਹਾਡੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ। ਤੁਹਾਡੀ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦੀ ਹੈ, ਇਹ ਗੁਪਤ ਰੱਖੀ ਜਾਂਦੀ ਹੈ, ਡਿਜ਼ੀਟਲ ਸੁਰੱਖਿਆ ਦੇ ਨਾਲ ਇਸ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਭਾਰਤੀ ਫੋਟੋਗ੍ਰਾਫ਼ਰ ਰਘੂ ਰਾਏ ਦਾ ਹੋਇਆ ਦਿਹਾਂਤ, ਲੰਬੇ ਸਮੇ ਤੋਂ ਕੈਂਸਰ ਦਾ ਚੱਲ ਰਿਹਾ ਸੀ ਇਲਾਜ
PM ਮੋਦੀ ਨੇ ਕਿਹਾ ਕਿ ਜਨਗਣਨਾ ਵਿਚ ਤੁਹਾਡੀ ਹਿੱਸੇਦਾਰੀ ਆਸਾਨ ਬਣਾਈ ਗਈ ਹੈ। ਜਦੋਂ ਤੁਸੀਂ ਪ੍ਰਕਿਰਿਆ ਪੂਰੀ ਕਰਦੇ ਹੋ ਤਾਂ ਤੁਹਾਨੂੰ ਇਕ ਵਿਸ਼ੇਸ਼ ਆਈਡੀ ਮਿਲਦੀ ਹੈ। ਇਹ ਆਈਡੀ ਤੁਹਾਡੇ ਮੋਬਾਈਲ ਜਾਂ ਈ-ਮੇਲ ‘ਤੇ ਆਉਂਦੀ ਹੈ। ਬਾਅਦ ਵਿਚ ਜਦੋਂ ਮੁਲਾਜ਼ਮ ਤੁਹਾਡੇ ਘਰ ਆਉਂਦਾ ਹੈ ਤਾਂ ਤੁਸੀਂ ਇਹੀ ਆਈਡੀ ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ। ਇਸ ਨਾਲ ਦੁਬਾਰਾ ਜਾਣਕਾਰੀ ਦੇਣ ਦੀ ਲੋੜ ਨਹੀਂ ਪੈਂਦੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post ‘ਜਨਗਣਨਾ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ, ਹੁਣ ਤੱਕ 1 ਕਰੋੜ 20 ਲੱਖ ਘਰਾਂ ਦੀ ਹੋਈ ਲਿਸਟਿੰਗ’-ਮਨ ਕੀ ਬਾਤ ‘ਚ ਬੋਲੇ PM ਮੋਦੀ appeared first on Daily Post Punjabi.
source https://dailypost.in/census-is-worlds-biggest-campaign/
