ਵਿਆਹ ਮਗਰੋਂ ਪਹਿਲੀ ਵਾਰ ਪਤਨੀ ਤੇ ਧੀ ਸਣੇ ਸਹੁਰੇ ਘਰ ਪਹੁੰਚੇ CM ਮਾਨ, ਕਰੀਬ 2 ਘੰਟੇ ਰੁਕੇ, ਕੀਤਾ ਲੰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਮਗਰੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਹਰਿਆਣਾ ਦੇ ਪਿਹੋਵਾ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਤੇ 2 ਸਾਲਾ ਧੀ ਨਿਆਮਤ ਕੌਰ ਵੀ ਗਈ।

ਸੀਐੱਮ ਮਾਨ ਵਿਆਹ ਦੇ 3 ਸਾਲ 9 ਮਹੀਨੇ ਮਗਰੋਂ ਆਪਣੇ ਸਹੁਰੇ ਘਰ ਫੇਰਾ ਪਾਉਣ ਪਹੁੰਚੇ। ਉਹ ਆਪਣੇ ਸਹੁਰੇ ਵਿਚ ਲਗਭਗ 2 ਘੰਟੇ ਰੁਕੇ। ਇਸ ਦੌਰਾਨ ਉਨ੍ਹਾਂ ਨੇ ਲੰਚ ਵੀ ਕੀਤਾ। ਇਸ ਦੇ ਬਾਅਦ ਸੀਐੱਮ ਮਾਨ ਪਤਨੀ ਦੇ ਜੱਦੀ ਪਿੰਡ ਮਦਨਪੁਰ ਚਲੇ ਗਏ।

ਇਹ ਵੀ ਪੜ੍ਹੋ : ਟਰੰਪ ਦੀ ਡਿਨਰ ਪਾਰਟੀ ਦੌਰਾਨ ਚੱਲੀਆਂ ਗੋ/ਲੀਆਂ; ਸੀਕ੍ਰੇਟ ਸਰਵਿਸ ਨੇ ਕੱਢਿਆ ਸੁਰੱਖਿਅਤ, PM ਮੋਦੀ ਨੇ ਹ.ਮਲੇ ‘ਤੇ ਜਤਾਈ ਚਿੰਤਾ

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਮਾਨ ਦੇ ਚਾਚਾ ਸਹੁਰਾ ਹਰਪਾਲ ਸਿੰਘ ਦਾ ਦੇਹਾਂਤ ਹੋ ਗਿਆ ਸੀ। ਮਾਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ ਪਰਿਵਾਰ ਨਾਲ ਮੁਲਾਕਾਤ ਕੀਤੀ। ਇਥੇ ਉਹ ਅੱਧਾ ਘੰਟਾ ਰੁਕੇ ਤੇ ਫਿਰ ਚੰਡੀਗੜ੍ਹ ਰਵਾਨਾ ਹੋ ਗਏ।

ਪਰਿਵਾਰਕ ਸੂਤਰਾਂ ਮੁਤਾਬਕ ਸੀਐੱਮ ਮਾਨ ਐਤਵਾਰ ਨੂੰ ਆਪਣੇ ਸਹੁਰੇ ਫੇਰਾ ਪਾਉਣਾ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਪਿਹੋਵਾ ਵਿਚ ਚੁਣਾਵੀ ਦੌਰੇ ‘ਤੇ ਆ ਚੁੱਕੇ ਹਨ ਪਰ ਸਹੁਰੇ ਘਰ ਪਹਿਲਾਂ ਕਦੇ ਨਹੀਂ ਆਏ। ਅਗਸਤ 2024 ਵਿਚ ਹੋਈ ‘ਆਪ’ ਦੀ ਰੈਲੀ ਵਿਚ ਉਹ ਇਥੇ ਪਹੁੰਚੇ ਸਨ। ਅੱਜ ਉਨ੍ਹਾਂ ਦੇ ਆਗਮਨ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵਿਆਹ ਮਗਰੋਂ ਪਹਿਲੀ ਵਾਰ ਪਤਨੀ ਤੇ ਧੀ ਸਣੇ ਸਹੁਰੇ ਘਰ ਪਹੁੰਚੇ CM ਮਾਨ, ਕਰੀਬ 2 ਘੰਟੇ ਰੁਕੇ, ਕੀਤਾ ਲੰਚ appeared first on Daily Post Punjabi.



Previous Post Next Post

Contact Form