ਇਜ਼ਰਾਈਲ-ਅਮਰੀਕਾ ਅਤੇ ਈਰਾਨ ਜੰਗ ਦਾ ਅੱਜ ਤੀਜਾ ਦਿਨ ਹੈ। ਇਸ ਵਿਚ ਈਰਾਨ ਨੇ ਸਾਊਦੀ ਅਰਬ ਦੀ ਵੱਡੀ ਤੇਲ ਰਿਫਾਈਨਰੀ ਰਾਸ ਤਨੂਰਾ ‘ਤੇ ਹਮਲਾ ਕੀਤਾ ਹੈ। ਇਹ ਰਿਫਾਈਨਰੀ ਸਾਊਦੀ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਦੀ ਹੈ। ਰਾਇਟਰਸ ਮੁਤਾਬਕ ਰਿਫਾਈਨਰੀ ਹਮਲੇ ਦੇ ਬਾਅਦ ਅਰਾਮਕੋ ਨੂੰ ਬੰਦ ਕਰ ਦਿੱਤਾ ਗਿਆ।
ਇਸ ਦੀ ਸਮਰੱਥਾ ਲਗਭਗ 5.5 ਤੋਂ 6 ਲੱਖ ਬੈਰਲ ਪ੍ਰਤੀਦਿਨ ਦੇ ਆਸ-ਪਾਸ ਮੰਨੀ ਜਾਂਦੀ ਹੈ। ਆਇਲ ਐਕਸਪੋਰਟ ਟਰਮਨੀਲ ਰਾਸ ਤਨੂਰਾ ਦੁਨੀਆ ਦੇ ਸਭ ਤੋਂ ਵੱਡੇ ਆਫਸ਼ੋਰ ਆਇਲ ਲੋਡਿੰਗ ਟਰਮੀਨਲਾਂ ਵਿਚੋਂ ਇਕ ਹੈ। ਇਥੋਂ ਵੱਡੇ ਤੇਲ ਟੈਂਕਰਾਂ ਵਿਚ ਕੱਚਾ ਤੇਲ ਭਰ ਕੇ ਅਮਰੀਕਾ, ਏਸ਼ੀਆ ਤੇ ਯੂਰਪ ਸਣੇ ਕਈ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ।
ਦੂਜੇ ਪਾਸੇ ਈਰਾਨ ਦੇ ਟੌਪ ਨੈਸ਼ਨਲ ਸਕਿਓਰਿਟੀ ਅਧਿਕਾਰੀ ਅਲੀ ਲਾਰੀਜਾਨੀ ਨੇ ਕਿਹਾ ਕਿ ਈਰਾਨ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ। ਇਹ ਬਿਆਨ ਉਨ੍ਹਾਂ ਖਬਰਾਂ ਦੇ ਜਵਾਬ ਵਿਚ ਆਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਈਰਾਨ ਨੇ ਅਮਰੀਕਾ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਰਾਨ ਨੇ ਅੱਜ ਇਜ਼ਰਾਈਲ ਤੋਂ ਇਲਾਵਾ ਕਤਰ, ਬਹਿਰੀਨ ਤੇ ਸੰਯੁਕਤ ਅਰਬ ਅਮੀਰਾਤ ਵਿਚ ਹਮਲੇ ਫਿਰ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਜੰਗ ਵਿਚ ਹੁਣ ਲੈਬਨਾਨ ਵੀ ਸ਼ਾਮਲ ਹੋ ਗਿਆ ਹੈ। ਉਸ ਨੇ ਇਜ਼ਰਾਈਲ ਵਿਚ ਕਈ ਥਾਵਾਂ ‘ਤੇ ਬੰਬਾਰੀ ਕੀਤੀ ਹੈ। ਹਿਜ਼ਬੁਲਾਹ ਨੂੰ ਈਰਾਨ ਤੋਂ ਸਮਰਥਨ ਮਿਲਦਾ ਹੈ, ਹੁਣ ਉਸ ਦਾ ਕਹਿਣਾ ਹੈ ਕਿ ਉਹ ਖਾਮੇਨੇਈ ਦੀ ਮੌਤ ਦਾ ਬਦਲਾ ਲੈ ਰਿਹਾ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ, ਈਰਾਨ-ਇਜ਼ਰਾਈਲ ਜੰਗ ਵਿਚਾਲੇ 13% ਵਧੀਆ ਕੀਮਤਾਂ; ਭਾਰਤ ‘ਤੇ ਵੀ ਪਵੇਗਾ ਅਸਰ
ਰਿਪੋਰਟ ਮੁਤਾਬਕ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਹੁਣ ਤੱਕ ਈਰਾਨ ਦੇ 1000 ਤੋਂ ਵੱਧ ਟਿਕਾਣਿਆਂ ‘ਤੇ ਹਮਲੇ ਕੀਤੇ ਹਨ। ਇਸ ਦੌਰਾਨ ਸ਼ੁਰੂਆਤੀ 30 ਘੰਟੇ ਵਿਚ 2000 ਤੋਂ ਜ਼ਿਆਦਾ ਬੰਬ ਡੇਗੇ ਗਏ। ਇਨ੍ਹਾਂ ਵਿਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 740 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਕ ਸਕੂਲ ‘ਤੇ ਮਿਜ਼ਾਈਲ ਡਿਗਣ ਨਾਲ 180 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 45 ਜ਼ਖਮੀ ਹਨ। 28 ਫਰਵਰੀ ਨੂੰ ਸ਼ੁਰੂ ਹੋਈ ਇਸ ਲੜਾਈ ਦੇ ਪਹਿਲੇ ਦਿਨ ਹੋਈ ਬੰਬਾਰੀ ਵਿਚ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਮਾਰੇ ਗਏ ਸਨ। ਇਸ ਤੋਂ ਇਲਾਵਾ ਐਤਵਾਰ ਨੂੰ 3 ਅਮਰੀਕੀ ਫੌਜੀ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
The post ਈਰਾਨ ਨੇ ਸਾਊਦੀ ਅਰਬ ਦੀ ਤੇਲ ਰਿਫਾਇਨਰੀ ਕੰਪਨੀ Aramko ‘ਤੇ ਕੀਤਾ ਹਮਲਾ, ਕੰਮਕਾਜ ਹੋਇਆ ਬੰਦ appeared first on Daily Post Punjabi.

