ਈਰਾਨ-ਇਜ਼ਰਾਈਲ ਜੰਗ ‘ਤੇ ਬੋਲੇ PM ਮੋਦੀ-‘ਭਾਰਤੀਆਂ ਦੀ ਸੁਰੱਖਿਆ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕਰਾਂਗੇ ਕੰਮ’

ਇਜ਼ਰਾਈਲ-ਈਰਾਨ ਜੰਗ ਕਾਰਨ ਬੀਤੇ 2 ਦਿਨ ਵਿਚ ਭਾਰਤ ਵਿਚ 760+ ਇੰਟਰਨੈਸ਼ਨਲ ਫਲਾਈਟਾਂ ਕੈਂਸਲ ਹੋ ਚੁੱਕੀਆਂ ਹਨ। ਅੱਜ ਵੀ ਦਿੱਲੀ ਏਅਰਪੋਰਟ ‘ਤੇ 87 ਫਲਾਈਟਾਂ ਕੈਂਸਲ ਰਹੀਆਂ। ਦਿੱਲੀ, ਮੁੰਬਈ, ਕੋਚੀ, ਬੇਂਗਲੁਰੂ, ਜੈਪੁਰ, ਅਹਿਮਦਾਬਾਦ ਵਰਗੀਆਂ ਇੰਟਰਨੈਸ਼ਨਲ ਏਅਰਪੋਰਟਸ ‘ਤੇ ਹਜ਼ਾਰਾਂ ਯਾਤਰੀ ਫਸੇ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਜੰਗ ‘ਤੇ ਪ੍ਰਤੀਕਿਰਿਆ ਦਿੱਤੀ। ਉੁਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਵਿਚ ਹਾਲਾਤ ਚਿੰਤਾਜਨਕ ਹਨ। ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰੇਗਾ। ਅਸੀਂ ਗੱਲਬਾਤ ਨਾਲ ਸਮੱਸਿਆ ਦਾ ਹੱਲ ਕੱਢਣ ਦੇ ਪੱਖ ਵਿਚ ਹਾਂ। PM ਮੋਦੀ ਨੇ ਅੱਜ ਦਿੱਲੀ ਵਿਚ ਹੈਦਰਾਬਾਦ ਹਾਊਸ ਵਿਚ ਕੈਨੇਡਾ ਦੇ ਪੀਐੱਮ ਮਾਰਕ ਕਾਰਨੀ ਨਾਲ ਮੁਲਾਕਾਤ ਦੇ ਬਾਅਦ ਇਹ ਗੱਲ ਕਹੀ।

ਇਹ ਵੀ ਪੜ੍ਹੋ : ਗਾਇਕ Karan Aujla ਨੇ ਦਿਖਾਇਆ ਵੱਡਾ ਦਿਲ, ਮੁੰਬਈ ‘ਚ 2 ਆਟੋ ਵਾਲਿਆਂ ਦਾ ਭਰਿਆ 22000 ਰੁਪਏ ਦਾ ਚਲਾਨ 

ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਖਾਮੇਨੇਈ ਦੀ ਮੌਤ ਦੇ ਵਿਰੋਧ ਵਿਚ ਹੰਗਾਮਾ ਜਾਰੀ ਹੈ। ਅੱਜ ਸਵੇਰੇ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ ਵਿਚ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਗਿਲਗਿਤ ਬਾਲਿਟਸਤਾਨ ਵਿਚ ਪ੍ਰਦਰਸ਼ਨਕਾਰੀਆਂ ਨੇ ਯੂਨਾਈਿਡ ਨੈਸ਼ਨਸ ਦੇ ਆਫਿਸ ਵਿਚ ਅੱਗ ਲਗਾਈ ਹੈ ਜਿਸ ਵਿਚ ਗਿਲਗਿਤ ਵਿਚ ਯੂਨਾਈਟਿਡ ਨੇਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦਾ ਆਫਿਸ ਵੀ ਸ਼ਾਮਲ ਹੈ। ਦੂਜੇ ਪਾਸੇ ਸਕਰਦੂ ਵਿਚ ਐੱਸਪੀ ਆਫਿਸ ਤੇ ਕਈ ਸਰਕਾਰੀ ਇਮਾਰਤਾਂ ਵਿਚ ਅੱਗ ਲਗਾਈ ਗਈ। ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਦੀ ਵਜ੍ਹਾ ਤੋਂ 7 ਪ੍ਰਦਰਸ਼ਨਕਾਰੀ ਮਾਰੇ ਗਏ, 12 ਤੋਂ ਵੱਧ ਜ਼ਖਮੀ ਹਨ। ਇਥੇ ਹਸਪਤਾਲਾਂ ਵਿਚ ਐਮਰਜੈਂਸੀ ਐਲਾਨੀ ਗਈ ਹੈ।

The post ਈਰਾਨ-ਇਜ਼ਰਾਈਲ ਜੰਗ ‘ਤੇ ਬੋਲੇ PM ਮੋਦੀ-‘ਭਾਰਤੀਆਂ ਦੀ ਸੁਰੱਖਿਆ ਲਈ ਸਾਰੇ ਦੇਸ਼ਾਂ ਨਾਲ ਮਿਲ ਕੇ ਕਰਾਂਗੇ ਕੰਮ’ appeared first on Daily Post Punjabi.



source https://dailypost.in/news/latest-news/pm-modi-spoke-on-iran-israel-war/
Previous Post Next Post

Contact Form