ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਘਰਸ਼ ਦੀ ਵਜ੍ਹਾ ਤੋਂ ਹਵਾਈ ਸਫਰ ਮਹਿੰਗਾ ਹੋ ਗਿਆ ਹੈ। ਜਹਾਜ਼ ਫਿਊਲ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਇਸੇ ਕਰਕੇ ਏਅਰ ਇੰਡੀਆ ਤੇ ਇੰਡੀਆ ਐਕਸਪ੍ਰੈਸ ਨੇ 12 ਮਾਰਚ ਤੋਂ ਹਰ ਘਰੇਲੂ ਉਡਾਣ ਦੀ ਟਿਕਟ ‘ਤੇ 399 ਰੁਪਏ ਦਾ ਵਾਧੂ ਫਿਊਲ ਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਘਰੇਲੂ ਤੇ ਕੌਮਾਂਤਰੀ ਦੋਹਾਂ ਉਡਾਣਾਂ ‘ਤੇ ਵਾਧਾ ਪੜਾਅ ਵਾਰ ਲਾਗੂ ਹੋਵੇਗਾ।
ਏਅਰਲਾਈਨ ਨੇ ਜਾਰੀ ਬਿਆਨ ਵਿਚ ਕਿਹਾ ਕਿ ਘਰੇਲੂ ਉਡਾਣਾਂ ‘ਤੇ 399 ਰੁਪਏ ਦਾ ਫਿਊਲ ਸਰਚਾਰਜ ਦੇਣਾ ਪਵੇਗਾ। ਪਹਿਲੇ ਪੜਾਅ ਵਿਚ 12 ਮਾਰਚ ਤੋਂ ਘਰੇਲੂ ਉਡਾਣਾਂ ਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੇਸ਼ਾਂ ਲਈ ਜਾਣ ਵਾਲੀਆਂ ਉਡਾਣਾਂ ‘ਤੇ ਪ੍ਰਤੀ ਟਿਕਟ 399 ਰੁਪਏ ਦਾ ਫਿਊਲ ਸਰਚਾਰਜ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ : ਮੁਕੇਰੀਆਂ : 2 ਸਹੇਲੀਆਂ ਨਾਲ ਵਾਪਰ ਗਿਆ ਵੱਡਾ ਭਾਣਾ, ਇੱਕ ਦੇ ਘਰ ‘ਚ ਰੱਖਿਆ ਸੀ ਭਰਾ ਦਾ ਵਿਆਹ
ਬਿਆਨ ਵਿਚ ਕਿਹਾ ਗਿਆ ਕਿ ਪੱਛਮੀ ਏਸ਼ੀਆ ਦੀਆਂ ਉਡਾਣਾਂ ਲਈ ਸਰਚਾਰਜ 10 ਡਾਲਰ, ਅਫਰੀਕਾ ਲਈ 90 ਡਾਲਰ ਤੇ ਦੱਖਣ-ਪੂਰਬ ਏਸ਼ੀਆ ਲਈ 60 ਅਮਰੀਕੀ ਡਾਲਰ ਹੋਵੇਗਾ। ਇਹ ਬਦਲਾਅ 12 ਮਾਰਚ ਤੋਂ ਲਾਗੂ ਹੋਣਗੇ ਜਿਸ ਵਿਚ ਸਿੰਗਾਪੁਰ ਦੀਆਂ ਉਡਾਣਾਂ ਵੀ ਸ਼ਾਮਲ ਹਨ। ਮੌਜੂਦਾ ਸਮੇਂ ਸਿੰਗਾਪੁਰ ਸੇਵਾਵਾਂ ‘ਤੇ ਕੋਈ ਫਿਊਲ ਸਰਚਾਰਜ ਨਹੀਂ ਹੈ।
The post ਜੰਗ ਵਿਚਾਲੇ ਮਹਿੰਗਾ ਹੋਇਆ ਹਵਾਈ ਸਫ਼ਰ, Air India ਨੇ ਟਿਕਟਾਂ ‘ਤੇ ਵਧਾਇਆ ਫਿਊਲ ਸਰਚਾਰਜ appeared first on Daily Post Punjabi.

