ਮੁਕੇਰੀਆਂ ਵਿਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਪੈਟਰੋਲ ਫਿਲਿੰਗ ਸਟੇਸ਼ਨ ਨੇੜੇ ਇੱਕ ਤੇਲ ਟੈਂਕਰ ਅਤੇ ਸਕੂਟਰ ਦੀ ਆਹਮੋ-ਸਾਹਮਣੀ ਟੱਕਰ ਵਿੱਚ ਸਕੂਟੀ ਸਵਾਰ ਦੋਵੇਯੰ ਸਹੇਲੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਕੁੜੀਆਂ ਦੀ ਪਛਾਣ ਆਂਚਲ (21), ਪੁੱਤਰੀ ਬਲਵੰਤ ਸਿੰਘ ਅਤੇ ਰਾਗਿਨੀ ਕੁਮਾਰੀ (18), ਪੁੱਤਰੀ ਵਿਜੇ ਕੁਮਾਰ ਵਜੋਂ ਹੋਈਆਂ ਹੈ, ਦੋਵੇਂ ਵਾਸੀ ਗੁਰੂਦੁਆਰਾ ਕਲਗੀਧਰ ਕਾਲੋਨੀ, ਮੁਕੇਰੀਆਂ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ ਵਿਚੋਂ ਇੱਕ ਕੁੜੀ ਦੇ ਘਰ ਵਿਚ ਭਰਾ ਦਾ ਵਿਆਹ ਵੀ ਰੱਖਿਆ ਹੋਇਆ ਸੀ ਤੇ ਹੁਣ ਘਰ ਵਿਚ ਮੌਤ ਹੋਣ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ।

ਦੋਵੇਂ ਕੁੜੀਆਂ ਤਿਆਰ ਹੋ ਕੇ ਰੇਲਵੇ ਸਟੇਸ਼ਨ ਨੇੜੇ “ਵੈਸਟਰਨ ਵਿਲਾ” ਵਿਖੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਸਕੂਟਰੀ ‘ਤੇ ਜਾ ਰਹੀਆਂ ਸਨ, ਇਸ ਦੌਰਾਨ ਸਰਵਿਸ ਰੋਡ ‘ਤੇ ਸਾਹਮਣੇ ਤੋਂ ਆ ਰਹੇ ਇੱਕ ਤੇਲ ਟੈਂਕਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਦੋਵੇਂ ਕੁੜੀਆਂ ਸੜਕ ‘ਤੇ ਬੁਰੀ ਤਰ੍ਹਾਂ ਡਿੱਗ ਪਈਆਂ ਅਤੇ ਤੇਲ ਟੈਂਕਰ ਨੇ ਦੋਵਾਂ ਕੁੜੀਆਂ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਮੌਕੇ ‘ਤੇ ਭੀੜ ਇਕੱਠੀ ਹੋ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ। ਤੇਲ ਟੈਂਕਰ ਡਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਦੋਵੇਂ ਬਚਪਨ ਦੀਆਂ ਪੱਕੀਆਂ ਸਹੇਲੀਆਂ ਸਨ ਤੇ ਦੋਵੇਂ ਹਰ ਕੰਮ ਇਕੱਠਾ ਕਰਦੀਆਂ ਸਨ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਦੁਕਾਨ ਲੁੱਟਣ ਆਏ ਲੁਟੇਰੇ ਆਪ ਹੀ ਜਾਲ ‘ਚ ਫਸੇ, ਕਰਨ ਲੱਗੇ ਮਿੰਨਤਾਂ, ਮਗਰੋਂ ਪੁਲਿਸ ਨੇ ਕਰ ਲਏ ਕਾਬੂ!
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਫਰਾਰ ਹੋ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟੈਂਕਰ ਨੂੰ ਆਪਣੀ ਕਬਜੇ ਵਿੱਚ ਲੈ ਲਿਆ ਅਤੇ ਮ੍ਰਿਤਕ ਕੁੜੀਆਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
The post ਮੁਕੇਰੀਆਂ : 2 ਸਹੇਲੀਆਂ ਨਾਲ ਵਾਪਰ ਗਿਆ ਵੱਡਾ ਭਾਣਾ, ਇੱਕ ਦੇ ਘਰ ‘ਚ ਰੱਖਿਆ ਸੀ ਭਰਾ ਦਾ ਵਿਆਹ appeared first on Daily Post Punjabi.

