‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਹ ਮੁੰਬਈ ਹਵਾਈ ਅੱਡੇ ‘ਤੇ ਸਿਰਫ਼ 10 ਰੁਪਏ ਵਿੱਚ ਚਾਹ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ ਕਿਹਾ, “ਮੈਂ ਮੁੰਬਈ ਹਵਾਈ ਅੱਡੇ ‘ਤੇ ਉਡਾਨ ਯਾਤਰੀ ਕੈਫੇ ਵਿੱਚ ਚਾਹ ਪੀਤੀ, ਅਤੇ ਉਹ ਵੀ ਸਿਰਫ਼ 10 ਰੁਪਏ ਵਿੱਚ।”
ਰਾਘਵ ਨੇ ਕਿਹਾ, “ਮੈਂ ਦਿੱਲੀ ਜਾ ਰਿਹਾ ਸੀ ਅਤੇ ਆਪਣੀ ਉਡਾਣ ਤੋਂ ਪਹਿਲਾਂ ਚਾਹ ਪੀਣਾ ਚਾਹੁੰਦਾ ਸੀ। ਮੈਂ ਉੱਥੇ ਕਈ ਯਾਤਰੀਆਂ ਨਾਲ ਗੱਲ ਕੀਤੀ। ਸਾਰੇ ਖੁਸ਼ ਸਨ ਤੇ ਸਾਰੇ ਇਕ ਹੀ ਗੱਲ ਕਹਿ ਰਹੇ ਸਨ, ਜੇਬ ‘ਤੇ ਭਾਰੀ ਨਹੀਂ, ਵਧੀਆ ਸਰਵਿਸ ਪੈਸੇ ਵਸੂਲ। ਕਿਫਾਇਤੀ ਏਅਰਪੋਰਟ ਖਾਣਾ ਮੁਮਕਿਨ ਹੈ ਤੇ ਇਹ ਰਿਹਾ ਸਬੂਤ।” ਦੱਸ ਦੇਈਏ ਕਿ ਰਾਘਵ ਨੇ ਮੁੰਬਈ ਹਵਾਈ ਅੱਡੇ ‘ਤੇ ਉਡਾਨ ਯਾਤਰੀ ਕੈਫੇ ਵਿੱਚ 10 ਰੁਪਏ ਵਿੱਚ ਚਾਹ ਪੀਤੀ।

ਰਾਘਵ ਨੇ ਇਸ ਮੁੱਦੇ ‘ਤੇ ਚਰਚਾ ਕੀਤੀ ਕਿਉਂਕਿ ਉਨ੍ਹਾਂ ਨੇ ਸੰਸਦ (ਰਾਜ ਸਭਾ) ਵਿੱਚ ਵਾਰ-ਵਾਰ ਜ਼ਿਆਦਾ ਕੀਮਤ ਵਾਲੇ ਉਤਪਾਦਾਂ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਹਵਾਈ ਅੱਡੇ ਦੇ ਖਾਣੇ ਦੀਆਂ ਉੱਚੀਆਂ ਕੀਮਤਾਂ ਬਾਰੇ ਵੀ ਸ਼ਿਕਾਇਤ ਕੀਤੀ ਅਤੇ ਕਿਫਾਇਤੀ ਕੰਟੀਨਾਂ/ਕੈਫੇ ਖੋਲ੍ਹਣ ਦੀ ਮੰਗ ਕੀਤੀ ਸੀ।
ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਰਾਜ ਸਭਾ ਵਿੱਚ ਅਕਸਰ ਆਮ ਆਦਮੀ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨਾਲ ਸਬੰਧਤ ਮੁੱਦੇ ਉਠਾਉਂਦੇ ਰਹਿੰਦੇ ਹਨ। ਉਹ ਖਪਤਕਾਰਾਂ ਦੇ ਅਧਿਕਾਰਾਂ, ਮੱਧ ਵਰਗ ‘ਤੇ ਬੋਝ, ਡਿਜੀਟਲ ਮੁੱਦਿਆਂ, ਸਿਹਤ ਅਤੇ ਸੁਰੱਖਿਆ, ਚੋਣ ਸੁਧਾਰਾਂ ਅਤੇ ਆਰਥਿਕ ਸੁਧਾਰਾਂ ‘ਤੇ ਧਿਆਨ ਫੋਕਸ ਕਰਦੇ ਹਨ।
ਹਵਾਈ ਅੱਡੇ ‘ਤੇ ਉਡਾਨ ਯਾਤਰੀ ਕੈਫੇ ਵਿੱਚ 10 ਰੁਪਏ ਦੀ ਚਾਹ ਪੀਣਾ ਦਰਸਾਉਂਦਾ ਹੈ ਕਿ ਆਮ ਆਦਮੀ ਨੂੰ ਵੀ ਹਵਾਈ ਅੱਡਿਆਂ ‘ਤੇ ਕਿਫਾਇਤੀ, ਪਾਕੇਟ ਫ੍ਰੈਂਡਲੀ ਰੇਟਸ ‘ਚ ਸੇਵਾਵਾਂ ਉਪਬਲਧ ਹਨ।
ਉਡਾਨ ਯਾਤਰੀ ਕੈਫੇ ਕੀ ਹੈ?
ਉਡਾਨ ਯਾਤਰੀ ਕੈਫੇ ਇੱਕ ਕੇਂਦਰ ਸਰਕਾਰ ਦੀ ਪਹਿਲ ਹੈ ਜੋ ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਦੁਆਰਾ ਸ਼ੁਰੂ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਕਿਫਾਇਤੀ ਦਰਾਂ ‘ਤੇ ਸਾਫ਼, ਗੁਣਵੱਤਾ ਵਾਲਾ ਭੋਜਨ ਅਤੇ ਪੀਣ ਵਾਲੇ ਪਦਾਰਥ ਪ੍ਰਦਾਨ ਕਰਨਾ ਹੈ।
ਇਸ ਦੀ ਸ਼ੁਰੂਆਤ ਦਾ ਇੱਕ ਕਾਰਨ ਇਹ ਸੀ ਕਿ ਭਾਰਤੀ ਹਵਾਈ ਅੱਡਿਆਂ ‘ਤੇ ਪਹਿਲਾਂ ਭੋਜਨ ਅਤੇ ਪੀਣ ਵਾਲੇ ਪਦਾਰਥ ਬਹੁਤ ਮਹਿੰਗੇ ਸਨ। ਪਾਣੀ ਦੀ ਇੱਕ ਬੋਤਲ 100 ਰੁਪਏ ਤੱਕ ਲਈ ਜਾਂਦੀ ਸੀ ਅਤੇ ਸਮੋਸੇ ਵਰਗੇ ਸਨੈਕਸ 150 ਤੋਂ 200 ਰੁਪਏ ਵਿੱਚ ਉਪਲਬਧ ਸਨ। ਅਜਿਹੀ ਸਥਿਤੀ ਵਿੱਚ ਮੱਧ ਵਰਗ ਦੇ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਵਿਕਲਪਾਂ ਦੀ ਘਾਟ ਕਾਰਨ ਅਕਸਰ ਮਹਿੰਗੀਆਂ ਚੀਜ਼ਾਂ ਖਰੀਦਣ ਲਈ ਮਜਬੂਰ ਹੋਣਾ ਪਿਆ। ਉਡਾਨ ਯਾਤਰੀ ਕੈਫੇ ਦੀ ਸ਼ੁਰੂਆਤ ਤੋਂ ਬਾਅਦ ਮੱਧ ਵਰਗ ਨੂੰ ਕਾਫ਼ੀ ਰਾਹਤ ਮਿਲੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਘਰੇਲੂ ਤੇ ਕਮਰਸ਼ੀਅਲ ਗੈਸ ਸਪਲਾਈ ‘ਚ ਵਾਧਾ, DC ਨੇ ਜਾਰੀ ਕੀਤੇ ਨਵੇਂ ਹੁਕਮ
ਪਹਿਲਾ ਉਡਾਨ ਕੈਫੇ ਦਸੰਬਰ 2024 ਵਿੱਚ ਕੋਲਕਾਤਾ (ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡਾ) ਵਿੱਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਹਵਾਈ ਅੱਡੇ ‘ਤੇ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਇਸਨੂੰ 2026 ਤੱਕ ਦੇਸ਼ ਦੇ ਜ਼ਿਆਦਾਤਰ ਪ੍ਰਮੁੱਖ ਹਵਾਈ ਅੱਡਿਆਂ (ਏਏਆਈ ਸਮੇਤ) ‘ਤੇ ਉਪਲਬਧ ਕਰਵਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਏਅਰਪੋਰਟ ‘ਤੇ 10 ਰੁ. ਦੀ ਚਾਹ! MP ਰਾਘਵ ਚੱਢਾ ਨੇ ਮਾਣਿਆ ਲੁਤਫ, ਬੋਲੇ- ‘ਕਿਫਾਇਤੀ ਖਾਣੇ ਦਾ ਸਬੂਤ’ appeared first on Daily Post Punjabi.
source https://dailypost.in/mp-raghav-chadha-enjoyed/