ਲੁਧਿਆਣਾ ‘ਚ ਦਿਨ-ਦਿਹਾੜੇ ਕਾਰ ‘ਚੋਂ ਲੁੱਟ, ਸ਼ੀਸ਼ਾ ਤੋੜ ਬੈਗ ਲੈ ਉੱਡੇ ਬਦਮਾਸ਼

ਐਤਵਾਰ ਦੁਪਹਿਰ ਨੂੰ ਲੁਧਿਆਣਾ ਦੇ ਇੱਕ ਪੌਸ਼ ਇਲਾਕੇ ਦੁੱਗਰੀ ਫੇਜ਼-1 ਦੇ ਬਾਜ਼ਾਰ ਵਿੱਚ ਚੋਰੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਬੇਖੌਫ ਬਦਮਾਸ਼ ਨੇ ਇੱਕ ਕਾਰ ਦੀ ਖਿੜਕੀ ਤੋੜਿਆ ਤੇ ਅੰਦਰ ਰੱਖਿਆ ਬੈਗ ਲੈ ਕੇ ਰਫੂਚੱਕਰ ਹੋ ਗਏ। ਬੈਗ ਵਿੱਚ 97,000 ਰੁਪਏ ਨਕਦ, ਦੋ ਚੈੱਕਬੁੱਕ ਅਤੇ ਜਰੂਰੀ ਦਸਤਾਵੇਜ਼ ਸਨ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਦੋਸ਼ੀ ਚੋਰੀ ਕਰਦੇ ਨਜਰ ਆ ਰਹੇ ਹਨ।

ਰਿਪੋਰਟਾਂ ਮੁਤਾਬਕ ਫੁੱਲਾਂਵਾਲ ਦੀ ਮੋਤੀ ਬਾਗ ਕਾਲੋਨੀ ਦਾ ਰਹਿਣ ਵਾਲਾ ਜੌਨਸਨ, ਜੋ ਕਿ ਫਾਈਨਾਂਸ ਦਾ ਕਾਰੋਬਾਰ ਕਰਦਾ ਹੈ, ਐਤਵਾਰ ਨੂੰ ਆਪਣੇ ਦੋਸਤਾਂ ਨਾਲ ਦੁੱਗਰੀ ਫੇਜ਼-1 ਮਾਰਕੀਟ ਆਇਆ ਸੀ, ਜੋ ਉਸ ਨੂੰ ਚੰਡੀਗੜ੍ਹ ਤੋਂ ਮਿਲਣ ਆਏ ਸਨ। ਦੁਪਹਿਰ ਲਗਭਗ 2.30 ਵਜੇ ਉਨ੍ਹਾਂ ਨੇ ਆਪਣੀ ਵਰਨਾ ਕਾਰ ਬਾਜ਼ਾਰ ਵਿੱਚ ਖੜ੍ਹੀ ਕੀਤੀ ਅਤੇ ਨੇੜਲੇ ਰੈਸਟੋਰੈਂਟ ਵਿੱਚ ਖਾਣਾ ਖਾਣ ਚਲੇ ਗਏ। ਜਦੋਂ ਉਹ ਖਾਣਾ ਖਾਣ ਤੋਂ ਬਾਅਦ ਵਾਪਸ ਆਏ ਤਾਂ ਉਹ ਕਾਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਪਿਛਲੀ ਖਿੜਕੀ ਟੁੱਟੀ ਹੋਈ ਸੀ, ਅਤੇ ਅੰਦਰਲਾ ਕੀਮਤੀ ਬੈਗ ਗਾਇਬ ਸੀ।

ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ਵਿਚ ਵਾਰਦਾਤ ਦਾ ਤਰੀਕਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਫੁਟੇਜ ਵਿਚ ਨਜਰ ਆ ਰਿਹਾ ਹੈ ਕਿ ਇੱਕ ਬਾਈਕ ‘ਤੇ ਸਵਾਰ ਹੋ ਕੇ ਆਉਂਦਾ ਹੈ। ਉਹ ਬੜੇ ਸ਼ਾਤਿਰ ਤਰੀਕੇ ਨਾਲ ਕਿਸੇ ਨੁਕੀਲੀ ਚੀਜ ਨਾਲ ਕਾਰ ਦੀ ਪਿਛਲੀ ਖਿੜਕੀ ਦੇ ਸ਼ੀਸ਼ੇ ‘ਤੇ ਵਾਰ ਕਰਦਾ ਹੈ। ਕੁਝ ਹੀ ਸੈਕੰਡ ਵਿਚ ਸ਼ੀਸ਼ਾ ਤੋੜ ਕੇ ਉਹ ਅੰਦਰ ਹੱਥ ਪਾਉਂਦਾ ਹੈ ਤੇ ਕਾਲਾ ਬੈਗ ਕੱਢ ਲੈਂਦਾ ਹੈ। ਬੈਕ ਨੂੰ ਬਾਈਕ ‘ਤੇ ਰੱਖ ਦੋਸ਼ੀ ਬੜੀ ਫੁਰਤੀ ਨਾਲ ਉਥੋਂ ਫਰਾਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਘਰੇਲੂ ਤੇ ਕਮਰਸ਼ੀਅਲ ਗੈਸ ਸਪਲਾਈ ‘ਚ ਵਾਧਾ, DC ਨੇ ਜਾਰੀ ਕੀਤੇ ਨਵੇਂ ਹੁਕਮ

ਘਟਨਾ ਦੀ ਸੂਚਨਾ ਮਿਲਣ ‘ਤੇ ਦੁੱਗਰੀ ਪੁਲਿਸ ਸਟੇਸ਼ਨ ਤੋਂ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ ਅਤੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਪੀੜਤ ਦੇ ਬਿਆਨ ਦੇ ਆਧਾਰ ‘ਤੇ ਇੱਕ ਅਣਪਛਾਤੇ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ‘ਚ ਦਿਨ-ਦਿਹਾੜੇ ਕਾਰ ‘ਚੋਂ ਲੁੱਟ, ਸ਼ੀਸ਼ਾ ਤੋੜ ਬੈਗ ਲੈ ਉੱਡੇ ਬਦਮਾਸ਼ appeared first on Daily Post Punjabi.



Previous Post Next Post

Contact Form