ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਮਾਰਚ ਵਿੱਚ ਪੰਜਾਬ ਦਾ ਦੌਰਾ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਦੌਰਾ 14 ਮਾਰਚ ਨੂੰ ਹੋਣ ਵਾਲਾ ਹੈ। ਉਹ ਮੋਗਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਭਾਜਪਾ ਦੇ 2027 ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਹੋਵੇਗੀ।
ਭਾਜਪਾ ਇਸ ਸਮੇਂ ਇਸ ਲਈ ਤਿਆਰੀ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਮਿਤ ਸ਼ਾਹ 14 ਮਾਰਚ ਨੂੰ ਇੱਕ ਰੈਲੀ ਕਰਨਗੇ। ਇਸ ਰੈਲੀ ਦਾ ਸਿਰਲੇਖ “ਆਓ ਮਿਲਜੁਲ ਕੇ ਬਦਲੀਏ ਪੰਜਾਬ, ਸੁਖੀ ਰਹੇ ਸਾਡਾ ਪੰਜਾਬ” ਇਹ ਰੈਲੀ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਮੌਜੂਦਾ ਪੰਜਾਬ ਸਰਕਾਰ 16 ਮਾਰਚ, 2026 ਨੂੰ ਆਪਣੇ ਚਾਰ ਸਾਲ ਪੂਰੇ ਕਰ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ : ਭਾਣਜੀ ਨੂੰ ਬਚਾਉਣ ਗਿਆ ਮਾਮਾ ਖੁਦ ਹੀ ਨਹਿਰ ‘ਚ ਰੁੜ੍ਹਿਆ! ਭਾਲ ਲਈ ਸਰਚ ਆਪ੍ਰੇਸ਼ਨ ਜਾਰੀ
ਅਮਿਤ ਸ਼ਾਹ ਦੀ ਰੈਲੀ ਪਹਿਲਾਂ ਇਸ ਸਾਲ ਫਰਵਰੀ ਵਿੱਚ ਹੋਣ ਵਾਲੀ ਸੀ। ਹਾਲਾਂਕਿ, ਪਾਰਟੀ ਨੇ ਠੰਡ ਅਤੇ ਹੋਰ ਕਾਰਕਾਂ ਕਰਕੇ ਆਪਣੀਆਂ ਯੋਜਨਾਵਾਂ ਬਦਲ ਦਿੱਤੀਆਂ, ਕਿਉਂਕਿ ਧੁੰਦ ਜਿਆਦ ਪੈ ਰਹੀ ਸੀ, ਜਿਸ ਕਾਰਨ ਲੋਕਾਂ ਨੂੰ ਪਹੁੰਚਣ ਵਿਚ ਦਿੱਕਤ ਆ ਸਕਦੀ ਸੀ। ਉਸ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ ਸੀ। ਦੂਜੇ ਪਾਸੇ ਹੁਣ ਤਰੀਕ ਫਾਈਨਲ ਕੀਤੀ ਗਈ ਹੈ। ਇਸ ਰੈਲੀ ਨੂੰ 2027 ਦੀਆਂ ਚੋਣਾਂ ਲਈ ਸ਼ੰਖਨਾਦ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਚੋਣਾਂ ਦਾ ਮਾਹੌਲ ਗਰਮਾ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
The post 14 ਮਾਰਚ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਮੋਗਾ ‘ਚ BJP ਦੀ ਬਦਲਾਅ ਰੈਲੀ ਨੂੰ ਕਰਨਗੇ ਸੰਬੋਧਤ appeared first on Daily Post Punjabi.

