ਬਠਿੰਡਾ : ਭਾਣਜੀ ਨੂੰ ਬਚਾਉਣ ਗਿਆ ਮਾਮਾ ਖੁਦ ਹੀ ਨਹਿਰ ‘ਚ ਰੁੜ੍ਹਿਆ! ਭਾਲ ਲਈ ਸਰਚ ਆਪ੍ਰੇਸ਼ਨ ਜਾਰੀ

ਬਠਿੰਡਾ ਵਿਚ ਇੱਕ ਕੁੜੀ ਨੇ ਆਪਣੇ ਭਰਾ ਨਾਲ ਲੜਾਈ ਮਗਰੋਂ ਗੁੱਸੇ ‘ਚ ਆ ਕੇ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾਉਣ ਲਈ ਲਈ ਉਸ ਪਿੱਚੇ ਉਸ ਦੇ ਮਾਮਲੇ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਕੁੜੀ ਦਾ ਮਾਮਲਾ ਪਾਣੀ ਦੇ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ ਜਦਕਿ ਲੋਕਾਂ ਵੱਲੋਂ ਵੱਲੋਂ ਕੁੜੀ ਨੂੰ ਬਾਹਰ ਕੱਢ ਲਿਆ ਗਿਆ। ਲਾਪਤਾ ਕੁੜੀ ਦੇ ਮਾਮਲੇ ਪੰਕਜ ਦਾਸ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ ਹੈ।

ਜਾਣਕਾਰੀ ਮੁਤਾਬਕ ਜਦੋਂ ਲੜਕੀ ਨੇ ਨਹਿਰ ਵਿੱਚ ਛਲਾਂਗ ਮਾਰੀ ਤਾਂ ਉਸ ਨੂੰ ਬਚਾਉਣ ਲਈ ਉਸ ਦੇ ਮਾਮੇ ਪੰਕਜ ਦਾਸ ਵੱਲੋਂ ਵੀ ਤੁਰੰਤ ਨਹਿਰ ਵਿੱਚ ਛਾਲ ਮਾਰੀ ਗਈ। ਹਾਲਾਂਕਿ ਰਾਹਗੀਰ ਨੇ ਫੁਰਤੀ ਦਿਖਾਉਂਦੇ ਹੋਏ ਲੜਕੀ ਨੂੰ ਬਚਾ ਲਿਆ, ਪਰ ਪੰਕਜ ਦਾਸ ਇਸ ਦੌਰਾਨ ਪਾਣੀ ਦੇ ਤੇਜ਼ ਬਹਾਅ ਵਿੱਚ ਲਾਪਤਾ ਹੋ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਰੈਸਕਿਊ ਅਭਿਆਨ ਸ਼ੁਰੂ ਕੀਤਾ ਗਿਆ। ਇਸ ਵੇਲੇ ਨੈਸ਼ਨਲ ਡਿਜਾਜਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਵੀ ਮੌਕੇ ‘ਤੇ ਤਾਇਨਾਤ ਹਨ ਅਤੇ ਲਾਪਤਾ ਪੰਕਜ ਦਾਸ ਦੀ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਨਾਮੀ ਗੈਂਗ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਵੱਲੋਂ ਮਾਮਲਾ ਦਰਜ

ਡੀਐਸਪੀ ਸੰਦੀਪ ਸਿੰਘ ਪਾਟੀ ਨੇ ਦੱਸਿਆ ਕਿ ਕੁੜੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਵਿਅਕਤੀ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਹਿਰ ਵਿੱਚ ਲਗਾਤਾਰ ਤਲਾਸ਼ ਮੁਹਿੰਮ ਚੱਲ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

The post ਬਠਿੰਡਾ : ਭਾਣਜੀ ਨੂੰ ਬਚਾਉਣ ਗਿਆ ਮਾਮਾ ਖੁਦ ਹੀ ਨਹਿਰ ‘ਚ ਰੁੜ੍ਹਿਆ! ਭਾਲ ਲਈ ਸਰਚ ਆਪ੍ਰੇਸ਼ਨ ਜਾਰੀ appeared first on Daily Post Punjabi.



Previous Post Next Post

Contact Form