ਸਾਬਕਾ IG ਠੱਗੀ ਮਾਮਲੇ ‘ਚ ਮਹਾਰਾਸ਼ਟਰ ਤੋਂ 5 ਹੋਰ ਦੋਸ਼ੀ ਗ੍ਰਿਫ਼ਤਾਰ, ਮੁਲਜ਼ਮਾਂ ਤੋਂ 400 ਸਿਮ ਕਾਰਡ ਬਰਾਮਦ

ਸਾਬਕਾ IG ਅਮਰ ਚਾਹਲ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਮਹਾਰਾਸ਼ਟਰ ਤੋਂ ਭਾਜਪਾ ਨੇਤਾ ਸਣੇ 5 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮੁਲਜ਼ਮਾਂ ਕੋਲੋਂ 3 ਦਰਜਨ ਮੋਬਾਈਲ ਤੇ 500 ਸਿਮ ਕਾਰਡ ਜ਼ਬਤ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮੋਬਾਈਲਾਂ ਤੇ ਸਿਮ ਕਾਰਡ ਜ਼ਰੀਏ ਹੀ ਨੈਟਵਰਕ ਚੱਲ ਰਿਹਾ ਸੀ। ਪਟਿਆਲਾ ਪੁਲਿਸ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : CM ਮਾਨ ਹੁਸ਼ਿਆਰਪੁਰ ‘ਚ ਲਹਿਰਾਉਣਗੇ ਤਿਰੰਗਾ, 26 ਜਨਵਰੀ ਨੂੰ ਲੈ ਕੇ ਸ਼ੈਡਿਊਲ ਜਾਰੀ

ਦੱਸ ਦੇਈਏ ਕਿ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਮਗਰੋਂ ਰਿਟਾਇਰਡ IG ਚਾਹਲ ਨੇ 22 ਦਸੰਬਰ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੁਲਦੀਪ ਸਿੰਘ ਚਾਹਲ ਡੀ.ਆਈ.ਜੀ. ਪਟਿਆਲਾ ਰੇਂਜ ਨੇ ਸਾਬਕਾ ਆਈ.ਜੀ. ਅਮਰ ਸਿੰਘ ਵਲੋਂ ਖੁਦਕੁਸ਼ੀ ਮਾਮਲੇ ਵਿਚ ਉਨ੍ਹਾਂ ਨਾਲ ਠੱਗੀ ਕਰਨ ਵਾਲੇ 3 ਦੋਸ਼ੀਆਂ ਦੀ ਪਛਾਣ ਦਾ ਵੀ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਹਾਰਾਸ਼ਟਰ ਤੋਂ ਇਸ ਗਰੋਹ ਦੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਪੁਲਿਸ ਪਾਰਟੀ ਪੰਜਾਬ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਈ. ਜੀ. ਨਾਲ ਠੱਗੀ ਕੀਤੇ ਸਾਢੇ 3 ਕਰੋੜ ਰੁਪਿਆ ਵੀ ਸੀਜ਼ ਕਰਵਾ ਦਿੱਤਾ ਹੈ।

The post ਸਾਬਕਾ IG ਠੱਗੀ ਮਾਮਲੇ ‘ਚ ਮਹਾਰਾਸ਼ਟਰ ਤੋਂ 5 ਹੋਰ ਦੋਸ਼ੀ ਗ੍ਰਿਫ਼ਤਾਰ, ਮੁਲਜ਼ਮਾਂ ਤੋਂ 400 ਸਿਮ ਕਾਰਡ ਬਰਾਮਦ appeared first on Daily Post Punjabi.



Previous Post Next Post

Contact Form