ਹਾਈਵੇਅ ‘ਤੇ ਟੋਲ ਵਸੂਲੀ ਸਿਸਟਮ ਨੂੰ ਸਾਲ ਅੰਦਰ ਕੀਤਾ ਜਾਵੇਗਾ ਖਤਮ, ਲੋਕ ਸਭਾ ‘ਚ ਬੋਲੇ ਨਿਤਿਨ ਗਡਕਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਹਾਈਵੇਅ ‘ਤੇ ਮੌਜੂਦਾ ਟੋਲ ਵਸੂਲੀ ਸਿਸਟਮ ਨੂੰ ਅਗਲੇ ਸਾਲ ਦੇ ਅੰਦਰ ਪੜਾਅਵਾਰ ਖਤਮ ਕਰ ਦਿੱਤਾ ਜਾਵੇਗਾ ਅਤੇ ਇੱਕ ਪੂਰੀ ਤਰ੍ਹਾਂ ਇਲੈਕਟ੍ਰਾਨਿਕ, ਰੁਕਾਵਟ ਰਹਿਤ ਟੋਲ ਸਿਸਟਮ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਵੇਂ ਸਿਸਟਮ ਦੀ ਸ਼ੁਰੂਆਤ ਫਿਲਹਾਲ 10 ਥਾਵਾਂ ‘ਤੇ ਕੀਤੀ ਜਾ ਚੁੱਕੀ ਹੈ ਤ ਇਸ ਨੂੰ ਇੱਕ ਸਾਲ ਦੇ ਅੰਦਰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਦੇਸ਼ ਭਰ ਵਿਚ ਲਗਭਗ 4,500 ਹਾਈਵੇ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਦੀ ਕੁਲ ਲਾਗਤ ਲਗਭਗ 10 ਲੱਖ ਕਰੋੜ ਰੁਪਏ ਹੈ।

ਪਹਿਲਾਂ ਟੋਲ ਪਲਾਜਾ ‘ਤੇ ਗੱਡੀਆਂ ਨੂੰ ਰੁਕ ਕੇ ਕੈਸ਼ ਜਾਂ ਕਾਰਡ ਰਾਹੀਂ ਭੁਗਤਾਨ ਕਰਨਾ ਪੈਂਦਾ ਸੀ। FASTag ਆਇਆ ਤਾਂ ਗੱਡੀਆਂ ਦਾ ਟੋਲ ‘ਤੇ ਰੁਕਣ ਦਾ ਸਮਾਂ ਘੱਟ ਹੋਇਆ। ਹੁਣ ਅਗਲਾ ਕਦਮ ਬਿਨਾਂ ਬੈਰੀਅਰ ਵਾਲੇ ਹਾਈਟੈਕ ਟੋਲ ਵੱਲ ਹੈ।

ਹੁਣ, ਟੋਲ ਪਲਾਜ਼ਿਆਂ ‘ਤੇ ਰੁਕਣ ਦੀ ਕੋਈ ਲੋੜ ਨਹੀਂ, ਪੈਸੇ ਆਪਣੇ ਆਪ ਕੱਟੇ ਜਾਂਦੇ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਨੈਸ਼ਨਲ ਇਲੈਕਟ੍ਰਾਨਿਕ ਟੋਲ ਵਸੂਲੀ (NETC) ਪ੍ਰੋਗਰਾਮ ਵਿਕਸਿਤ ਕੀਤਾ ਹੈ। ਇਹ ਪੂਰੇ ਦੇਸ਼ ਲਈ ਇੱਕ ਇਕਸਾਰ ਅਤੇ ਆਪਸ ਵਿੱਚ ਜੁੜਿਆ ਇਲੈਕਟ੍ਰਾਨਿਕ ਟੋਲ ਪਲੇਟਫਾਰਮ ਹੈ। ਇਸ ਦਾ ਉਦੇਸ਼ ਵੱਖ-ਵੱਖ ਹਾਈਵੇਅ ‘ਤੇ ਵੱਖ-ਵੱਖ ਸਿਸਟਮ ਹੋਣ ਦੀ ਪਰੇਸ਼ਾਨੀ ਨੂੰ ਖਤਮ ਕਰਨਾ ਅਤੇ ਇੱਕ ਸਿੰਗਲ ਤਕਨਾਲੋਜੀ ਦੀ ਵਰਤੋਂ ਕਰਕੇ ਟੋਲ ਇਕੱਠਾ ਕਰਨ ਦੀ ਸਹੂਲਤ ਦੇਣਾ ਹੈ।

ਇਹ ਵੀ ਪੜ੍ਹੋ : ਨਸ਼ੇ ‘ਚ ਟੱਲੀ ASI ਦਾ ਕਾਰਾ, ਬੇਕਾਬੂ ਸੜਕ ‘ਤੇ ਦੌੜਾਈ ਕਾਰ, 10 ਗੱਡੀਆਂ ਨੂੰ ਮਾਰੀ ਟੱਕਰ

ਇਸ NETC ਸਿਸਟਮ ਦਾ ਮੁੱਖ ਹਿੱਸਾ FASTag ਹੈ, ਜੋ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਤਕਨਾਲੋਜੀ ਵਾਲਾ ਇੱਕ ਟੈਗ ਹੈ ਜੋ ਵਾਹਨ ਦੀ ਵਿੰਡਸਕਰੀਨ ਨਾਲ ਜੁੜਿਆ ਹੁੰਦਾ ਹੈ। ਜਿਵੇਂ ਹੀ ਵਾਹਨ ਟੋਲ ਲੇਨ ਵਿੱਚੋਂ ਲੰਘਦਾ ਹੈ, ਇੱਕ ਸੈਂਸਰ ਟੈਗ ਨੂੰ ਰੀਡ ਕਰ ਲੈਂਦਾ ਹੈ ਅਤੇ ਯੂਜਰ ਦੇ ਲਿੰਕ ਕੀਤੇ ਬੈਂਕ ਖਾਤੇ ਜਾਂ ਵਾਲਿਟ ਵਿੱਚੋਂ ਪੈਸੇ ਕੱਟੇ ਜਾਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

The post ਹਾਈਵੇਅ ‘ਤੇ ਟੋਲ ਵਸੂਲੀ ਸਿਸਟਮ ਨੂੰ ਸਾਲ ਅੰਦਰ ਕੀਤਾ ਜਾਵੇਗਾ ਖਤਮ, ਲੋਕ ਸਭਾ ‘ਚ ਬੋਲੇ ਨਿਤਿਨ ਗਡਕਰੀ appeared first on Daily Post Punjabi.



source https://dailypost.in/news/national/toll-collection-system-on/
Previous Post Next Post

Contact Form