ਕਪੂਰਥਲਾ ‘ਚ ਵੱਡੀ ਵਾਰਦਾਤ, ਕੈਨੇਡਾ ਤੋਂ ਆਈ ਔਰਤ ਨੂੰ ਘਰ ਵੜ ਕੇ ਗੋਲੀਆਂ ਮਾਰ ਗਏ ਬੰਦੇ

ਸ਼ੁੱਕਰਵਾਰ ਨੂੰ ਕਪੂਰਥਲਾ ਵਿੱਚ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਮੋਟਰਸਾਈਕਲਾਂ ‘ਤੇ ਆਏ ਸ਼ੱਕੀਆਂ ਨੇ ਲਗਭਗ ਚਾਰ ਰਾਊਂਡ ਫਾਇਰਿੰਗ ਕੀਤੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਘੇਰ ਲਿਆ। ਫੋਰੈਂਸਿਕ ਟੀਮਾਂ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ।

ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ (48) ਵਜੋਂ ਹੋਈ ਹੈ, ਜੋ ਕਿ ਸੀਨਪੁਰਾ (ਕਪੂਰਥਲਾ) ਦੀ ਰਹਿਣ ਵਾਲੀ ਹੈ। ਉਹ ਤਲਾਕਸ਼ੁਦਾ ਸੀ ਅਤੇ ਕਥਿਤ ਤੌਰ ‘ਤੇ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਈ ਸੀ। ਉਸ ਦਾ ਪਤੀ ਅਤੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਇਹ ਘਟਨਾ ਸ਼ਾਮ 4 ਵਜੇ ਵਾਪਰੀ।

DSP ਸ਼ੀਤਲ ਸਿੰਘ ਨੇ ਦੱਸਿਆ ਕਿ ਔਰਤ ਘਰ ਵਿੱਚ ਇਕੱਲੀ ਸੀ। ਬਾਈਕ ‘ਤੇ 2 ਦੋਸ਼ੀ ਆਏ ਸਨ। ਇੱਕ ਦੋਸ਼ੀ ਘਰ ਵਿਚ ਵੜਿਆ ਅਤੇ ਮਹਿਲਾ ‘ਤੇ ਫਾਇਰਿੰਗ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਮੁਹੱਲੇ ਦੇ ਇੱਕ ਬੰਦੇ ਨੇ ਘਰ ਦਾ ਗੇਟ ਕੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਹਵਾਈ ਫਾਇਰ ਕੇ ਸਾਥੀ ਦੇ ਨਾਲ ਬਾਈਕ ‘ਤੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਸ਼ੋਅ ਦੇ ਕਲਾਕਾਰ ਕੀਕੂ ਸ਼ਾਰਦਾ ਪਹੁੰਚੇ ਗੁਰੂ ਨਗਰੀ, ਅੰਮ੍ਰਿਤਸਰੀ ਛੋਲੇ-ਕੁਲਚੇ ਦਾ ਮਾਣਿਆ ਸੁਆਦ

DSP ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਫਾਇਰਿੰਗ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ। ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦ ਪੜਤਾਲ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਕਪੂਰਥਲਾ ‘ਚ ਵੱਡੀ ਵਾਰਦਾਤ, ਕੈਨੇਡਾ ਤੋਂ ਆਈ ਔਰਤ ਨੂੰ ਘਰ ਵੜ ਕੇ ਗੋਲੀਆਂ ਮਾਰ ਗਏ ਬੰਦੇ appeared first on Daily Post Punjabi.



Previous Post Next Post

Contact Form