ਖੰਨਾ ‘ਚ ਬਦਮਾਸ਼ ਨੇ ਪੁਲਿਸ ਟੀਮ ‘ਤੇ ਕੀਤੀ ਫਾਇਰਿੰਗ , ਜਵਾਬੀ ਕਾਰਵਾਈ ‘ਚ ਇੱਕ ਮੁਲਜ਼ਮ ਗੋਲੀ ਲੱਗਣ ਮਗਰੋਂ ਕਾਬੂ

ਖੰਨਾ ਦੇ ਦੋਰਾਹਾ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋਣ ਦੀ ਖਬਰ ਹੈ। ਬਦਮਾਸ਼ ਨੇ ਪੁਲਿਸ ਟੀਮ ‘ਤੇ ਫਾਇਰਿੰਗ ਕੀਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ‘ਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਜਿਸ ਮਗਰੋਂ ਉਸ ਨੂੰ ਕਾਬੂ ਕਰ ਲਿਆ ਗਿਆ।

ਮੁਲਜ਼ਮ ਦੀ ਪਛਾਣ ਇੰਦਰਜੀਤ ਸਿੰਘ ਬੂਈ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ 24 ਦਸੰਬਰ ਦੀ ਰਾਤ ਨੂੰ ਦੋਰਾਹਾ ਦੇ ਪਿੰਡ ਰਾਜਗੜ੍ਹ ਵਿੱਚ ਪੰਚਾਇਤ ਮੈਂਬਰ ਮਨਪ੍ਰੀਤ ਸਿੰਘ ਗੋਲਡੀ ‘ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ ਕਰੀਬ 8 ਰਾਊਂਡ ਫਾਇਰ ਹੋਏ ਸਨ। ਇਸ ਤਹਿਤ ਇੰਦਰਜੀਤ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਧੁੰਦ ਕਰਕੇ ਹਾਈਵੇ ‘ਤੇ ਵਾਪਰਿਆ ਵੱਡਾ ਹਾ.ਦਸਾ, 2 ਗੱਡੀਆਂ ਤੇ ਟਰੱਕ ਵਿਚਾਲੇ ਹੋਈ ਟੱ.ਕਰ, ਗੱਡੀਆਂ ਦੇ ਉੱਡੇ ਪਰਖੱਚੇ

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਦਰਜੀਤ ਸਿੰਘ ਆਪਣੇ ਦੋ ਸਾਥੀਆਂ ਸਣੇ ਦੋਰਾਹਾ ਵਿਚ ਇਕ ਕਾਲੋਨੀ ਵਿਚ ਲੁਕਿਆ ਹੋਇਆ ਹੈ। ਜਿਸ ਮਗਰੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਉਸ ਨੂੰ ਘੇਰ ਲਿਆ। ਪੁਲਿਸ ਨੂੰ ਦੇਖ ਕੇ ਇੰਦਰਜੀਤ ਸਿੰਘ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗ ਗਈ ਤੇ ਫਿਰ ਉਸ ਨੂੰ ਕਾਬੂ ਕਰ ਲਿਆ ਗਿਆ। ਇਹ ਸਾਰੀ ਕਾਰਵਾਈ SSP ਜੋਤੀ ਯਾਦਵ ਦੀ ਅਗਵਾਈ ‘ਚ ਕੀਤੀ ਗਈ।

 

The post ਖੰਨਾ ‘ਚ ਬਦਮਾਸ਼ ਨੇ ਪੁਲਿਸ ਟੀਮ ‘ਤੇ ਕੀਤੀ ਫਾਇਰਿੰਗ , ਜਵਾਬੀ ਕਾਰਵਾਈ ‘ਚ ਇੱਕ ਮੁਲਜ਼ਮ ਗੋਲੀ ਲੱਗਣ ਮਗਰੋਂ ਕਾਬੂ appeared first on Daily Post Punjabi.



Previous Post Next Post

Contact Form