ਧੁੰਦ ਕਰਕੇ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ, 2 ਗੱਡੀਆਂ ਤੇ ਟਰੱਕ ਵਿਚਾਲੇ ਹੋਈ ਟੱਕਰ, ਗੱਡੀਆਂ ਦੇ ਉੱਡੇ ਪਰਖੱਚੇ

ਰਾਜਪੁਰਾ-ਅੰਮ੍ਰਿਤਸਰ-ਦਿੱਲੀ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ। 2 ਗੱਡੀਆਂ ਤੇ ਟਰੱਕ ਵਿਚਕਾਰ ਟੱਕਰ ਹੋਈ ਹੈ। ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਹਾਈਵੇ ‘ਤੇ ਇਕ ਜਾਮ ਲੱਗਾ ਹੋਇਆ ਸੀ ਜਿਥੇ 2 ਗੱਡੀਆਂ ਖੜ੍ਹੀਆਂ ਸਨ ਤੇ ਪਿੱਛਿਓਂ ਟਰੱਕ ਨੇ ਆ ਕੇ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਰਕੇ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ।

ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਗੱਡੀ ਡਿਵਾਈਡਰ ਦੀ ਰੇਲਿੰਗ ‘ਤੇ ਜਾ ਕੇ ਪਲਟ ਗਈ ਤੇ ਦੂਜੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। 2 ਫਾਰਚੂਨਰ ਕਾਰਾਂ ਦੀ ਟਰੱਕ ਨਾਲ ਟੱਕਰ ਹੋਈ ਹੈ। ਧੁੰਦ ਕਰਕੇ ਹਾਦਸਾ ਵਾਪਰਿਆ ਹੈ। ਜਾਨੀ ਨੁਕਸਾਨੀ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫੀ ਹੋਇਆ ਹੈ।

ਇਹ ਵੀ ਪੜ੍ਹੋ : ਕੰਮ ਤੋਂ ਫੋਨ ਠੀਕ ਕਰਵਾਉਣ ਗਈ ਮਹਿਲਾ ਨਹੀਂ ਪਰਤੀ ਘਰ, ਸੜਕ ‘ਤੇ ਸ਼ੱਕੀ ਹਾਲਾਤਾਂ ‘ਚ ਬਰਾਮਦ ਹੋਈ ਦੇ/ਹ

ਦੱਸ ਦੇਈਏ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ। ਕੜਾਕੇ ਦੀ ਠੰਡ ਦੌਰਾਨ ਪੈ ਰਹੀ ਸੰਘਣੀ ਧੁੰਦ ਨੇ ਸੜਕਾਂ ਨੂੰ ਚਿੱਟੀ ਚਾਦਰ ਨਾਲ ਢੱਕ ਦਿੱਤਾ ਹੈ, ਜਿਸ ਕਰਕੇ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ ਤੇ ਹਾਦਸੇ ਹੋ ਰਹੇ ਹਨ।

The post ਧੁੰਦ ਕਰਕੇ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ, 2 ਗੱਡੀਆਂ ਤੇ ਟਰੱਕ ਵਿਚਾਲੇ ਹੋਈ ਟੱਕਰ, ਗੱਡੀਆਂ ਦੇ ਉੱਡੇ ਪਰਖੱਚੇ appeared first on Daily Post Punjabi.



Previous Post Next Post

Contact Form