ਵਿਨੇਸ਼ ਫੋਗਾਟ ਨੇ ਸੰਨਿਆਸ ਤੋਂ ਵਾਪਸੀ ਦਾ ਕੀਤਾ ਐਲਾਨ, 2028 ਦੇ ਲਾਸ ਏਂਜਲਸ ਓਲੰਪਿਕ ਖੇਡਣ ਦੀ ਪ੍ਰਗਟਾਈ ਇੱਛਾ

ਵਿਨੇਸ਼ ਫੋਗਾਟ ਨੇ ਸੰਨਿਆਸ ਵਾਪਸ ਲੈ ਕੇ ਕੁਸ਼ਤੀ ਵਿਚ ਪਰਤਣ ਦਾ ਫੈਸਲਾ ਲਿਆ ਹੈ। ਉਹ 2028 ਵਿਚ ਲਾਸ ਏਂਜਲਸ ਓਲੰਪਿਕ ਵਿਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ। ਵਿਨੇਸ਼ 2024 ਦੇ ਪੈਰਿਸ ਓਲੰਪਿਕ ਵਿਚ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਰੈਸਲਰ ਬਣੀ ਸੀ। ਹਾਲਾਂਕਿ ਫਾਈਨਲ ਤੋਂ ਪਹਿਲਾਂ ਉਨ੍ਹਾਂ ਦਾ 100 ਗ੍ਰਾਮ ਭਾਰ ਜ਼ਿਆਦਾ ਨਿਕਲਿਆ ਜਿਸ ਨਾਲ ਉਹ ਡਿਸਕੁਆਲੀਫਾਈ ਹੋ ਗਈ। ਇਸ ਦੇ ਬਾਅਦ ਉਨ੍ਹਾਂ ਨੇ ਰੈਸਲਿੰਗ ਨੂੰ ਅਲਵਿਦਾ ਕਹਿ ਦਿੱਤਾ। ਵਿਨੇਸ਼ ਹੁਣ ਹਰਿਆਣਾ ਦੇ ਜੁਲਾਨਾ ਤੋਂ ਕਾਂਗਰਸੀ ਵਿਧਾਇਕ ਹੈ।

ਵਿਨੇਸ਼ ਨੇ ਸੋਸ਼ਲ ਮੀਡੀਆ ‘ਤੇ ਲਿਖਿਆ-ਲੋਕ ਪੁੱਛਦੇ ਰਹੇ ਕ ਿਕੀ ਪੈਰਿਸ ਅੰਤ ਸੀ। ਬਹੁਤ ਸਮੇਂ ਤੱਕ ਮੇਰੇ ਕੋਲ ਇਸ ਦਾ ਜਵਾਬ ਨਹੀਂ ਸੀ। ਮੈਨੂੰ ਮੈਟ ਤੋਂ, ਪ੍ਰੈਸ਼ਰ ਤੋਂ, ਉਮੀਦਾਂ ਤੋਂ ਇਥੋਂ ਤੱਕ ਕਿ ਆਪਣੇ ਸੁਪਨਿਆਂ ਤੋਂ ਵੀ ਦੂਰ ਜਾਣ ਦੀ ਲੋੜ ਸੀ। ਸਾਲਾਂ ਵਿਚ ਪਹਿਲੀ ਵਾਰ ਮੈਂ ਖੁਦ ਨੂੰ ਸਾਹ ਲੈਣ ਦਿੱਤਾ। ਮੈਂ ਆਪਣੇ ਸਫਰ ਦੇ ਬੋਝ ਨੂੰ ਸਮਝਣ ਲਈ ਸਮਾਂ ਲਿਆ-ਉਤਰਾਅ-ਚੜ੍ਹਾਅ, ਦਿਲ ਟੁੱਟਣਾ, ਤਿਆਗ, ਮੇਰੇ ਉਹ ਰੂਪ ਜਿਨ੍ਹਾਂ ਨੂੰ ਦੁਨੀਆ ਨੇ ਕਦੇ ਨਹੀਂ ਦੇਖਿਆ ਤੇ ਕਿਤੇ ਉਸ ਸੋਚ ਵਿਚ ਮੈਨੂੰ ਸੱਚ ਮਿਲਿਆ, ਮੈਨੂੰ ਅਜੇ ਵੀ ਇਹ ਖੇਡ ਪਸੰਦ ਹੈ। ਮੈਂ ਹੁਣ ਵੀ ਮੁਕਾਬਲਾ ਕਰਨਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇ/ਹ, 5 ਦਸੰਬਰ ਤੋਂ ਸੀ ਲਾਪਤਾ, ਕ.ਤ.ਲ ਦੇ ਦੋਸ਼

ਉਨ੍ਹਾਂ ਅੱਗੇ ਲਿਖਿਆ ਉਸ ਖਾਮੋਸ਼ੀ ਵਿਚ ਮੈਨੂੰ ਕੁਝ ਅਜਿਹਾ ਮਿਲਿਆ ਜਿਸ ਨੂੰ ਮੈਂ ਭੁੱਲ ਗਈ ਸੀ ‘ਅੱਗ ਕਦੇ ਖਤਮ ਨਹੀਂ ਹੁੰਦੀ। ਇਹ ਸਿਰਫ ਥਕਾਵਟ ਤੇ ਰੌਲੇ ਦੇ ਵਿਚ ਦਬ ਗਈ ਸੀ। ਡਿਸਪਲਿਨ, ਰੁਟੀਨ, ਲੜਾਈ…ਇਹ ਸਾਰੇ ਮੇਰੇ ਸਿਸਟਮ ਵਿਚ ਹਨ। ਮੈਂ ਕਿੰਨਾ ਵੀ ਦੂਰ ਚਲੀ ਜਾਵਾਂ, ਮੇਰਾ ਇਕ ਹਿੱਸਾ ਮੈਟ ‘ਤੇ ਬਣਿਆ ਰਿਹਾ। ਤਾਂ ਮੈਂ ਇਥੇ ਹਾਂ LA28 ਵੱਲ ਇਕ ਅਜਿਹੇ ਦਿਲ ਦੇ ਨਾਲ ਵਾਪਸ ਕਦਮ ਵਧ ਰਹੀ ਹਾਂ ਜੋ ਨਿਡਰ ਹੈ ਅਤੇ ਇਕ ਅਜਿਹੀ ਭਾਵਨਾ ਜੋ ਝੁਕਣ ਤੋਂ ਮਨ੍ਹਾ ਕਰਦੀ ਹੈ ਤੇ ਇਸ ਵਾਰ ਮੈਂ ਇਕੱਲੀ ਨਹੀਂ ਚੱਲ ਰਹੀ ਹਾਂ, ਮੇਰਾ ਮੁੰਡਾ, ਮੇਰੀ ਟੀਮ, ਮੇਰੀ ਸਭ ਤੋਂ ਵੱਡੀ ਪ੍ਰੇਰਣਾ, LA ਓਲੰਪਿਕ ਦੇ ਇਸ ਰਸਤੇ ‘ਤੇ ਮੇਰੇ ਛੋਟੇ ਚੀਅਰਲੀਡਰ ਦੇ ਨਾਲ ਸ਼ਾਮਲ ਹੋ ਰਿਹਾ ਹੈ।

The post ਵਿਨੇਸ਼ ਫੋਗਾਟ ਨੇ ਸੰਨਿਆਸ ਤੋਂ ਵਾਪਸੀ ਦਾ ਕੀਤਾ ਐਲਾਨ, 2028 ਦੇ ਲਾਸ ਏਂਜਲਸ ਓਲੰਪਿਕ ਖੇਡਣ ਦੀ ਪ੍ਰਗਟਾਈ ਇੱਛਾ appeared first on Daily Post Punjabi.



source https://dailypost.in/news/latest-news/vinesh-phogat-announces/
Previous Post Next Post

Contact Form