TV Punjab | Punjabi News Channel: Digest for December 12, 2025

TV Punjab | Punjabi News Channel

Punjabi News, Punjabi TV

ਸਟੱਡੀ ਪਰਮਿਟਾਂ 'ਚ 50% ਤੋਂ ਵੱਧ ਦੀ ਗਿਰਾਵਟ! CANADA NEWS

Wednesday 10 December 2025 08:26 PM UTC+00 | Tags: canada canada-news canada-news-bulletin canadian-politics deportation immigration mark-carney news study-permits trending-news vancouver


Canada News Bulletin covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਸਟੱਡੀ ਪਰਮਿਟਾਂ ‘ਚ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਸੈਂਕੜੇ ਪੰਜਾਬੀਆਂ ਨੂੰ ਕੀਤੇ ਜਾਰੀ ਜਾ ਰਹੇ ਹਨ ਡਿਪੋਰਟੇਸ਼ਨ ਦੇ ਹੁਕਮ ਅਰਜ਼ੀਆਂ ਰੱਦ ਕਰ ਕੇ ਨਵੀਂ ਇੰਮੀਗ੍ਰੇਸ਼ਨ ਯੋਜਨਾ ਲਿਆਉਣ ਦੇ ਚਰਚੇ ਖ਼ਤਮ ਹੋਏ ਸਟੱਡੀ ਪਰਮਿਟ 'ਤੇ ਰਹਿ ਰਿਹਾ ਸੀ ਜਬਰਨ ਵਸੂਲੀ 'ਚ ਸ਼ਾਮਿਲ ਵਿਕਰਮ ਵਿਕਰਮ ਸ਼ਰਮਾ ਉੱਪਰ ਗਾਇਕ ਏਪੀ ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਕੈਨੇਡਾ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤੀ ਕਾਬੂ ਮਿਸੀਸਾਗਾ ਦੇ ਮੈਡੀਕਲ ਕਲੀਨਿਕਸ ਵਿਚ ਵਾਪਰੀਆਂ ਘਟਨਾਵਾਂ ਜਬਰਨ ਵਸੂਲੀ ਦੇ ਮਾਮਲੇ ਵਿੱਚ ਅਵਤਾਰ ਸਿੰਘ 'ਤੇ ਚਾਰਜ ਲੱਗੇ ਸਰੀ ਵਿੱਚ ਇਕ ਘਰ ਉੱਪਰ ਦੋ ਵਾਰ ਕੀਤੀ ਗਈ ਸੀ ਗੋਲੀਬਾਰੀ ਬੀਸੀ ਵਿੱਚ ਅਧਿਕਾਰੀਆਂ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ ਵੱਖ ਵੱਖ ਸੜਕ ਹਾਦਸਿਆਂ ਵਿੱਚ 6 ਲੋਕਾਂ ਦੀ ਹੋ ਚੁੱਕੀ ਹੈ ਮੌਤ ਏਅਰ ਟ੍ਰਾਂਸੈਟ ਅਤੇ ਪਾਇਲਟਾਂ ਦੀ ਯੂਨੀਅਨ ‘ਚ ਅਸਥਾਈ ਸਮਝੌਤਾ ਹੜਤਾਲ ਦੀ ਅੰਤਮ ਸਮਾਂ ਸੀਮਾ ਤੋਂ 8 ਘੰਟੇ ਪਹਿਲਾਂ ਸਮਝੌਤੇ ਦਾ ਐਲਾਨ ਕੈਨੇਡਾ 'ਚ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਨੂੰ 5 ਸਾਲ ਦੀ ਕੈਦ ਲੱਖਾਂ ਡਾਲਰਾਂ ਦੀ ਸ਼ਰਾਬ ਚੋਰੀ ਕਰਨ ਦਾ ਗੁਨਾਹ ਕਬੂਲਿਆ #studentvisa #apdhillon #mississauga #surrey #tfwp #immigration #kapscafe #trump #markcarney #brampton #patrickbrown #markmillar #trtopr ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਸਟੱਡੀ ਪਰਮਿਟਾਂ ‘ਚ 50% ਤੋਂ ਵੱਧ ਦੀ ਗਿਰਾਵਟ! CANADA NEWS appeared first on TV Punjab | Punjabi News Channel.

Tags:
  • canada
  • canada-news
  • canada-news-bulletin
  • canadian-politics
  • deportation
  • immigration
  • mark-carney
  • news
  • study-permits
  • trending-news
  • vancouver

37 ਪੰਜਾਬੀ ਟਰੱਕ ਡ੍ਰਾਇਵਰ ਮੁਸ਼ਕਿਲ 'ਚ!

Thursday 11 December 2025 04:29 PM UTC+00 | Tags: cdl deportation harjinder-singh shawn-duffy top-news trending trending-news truck-drivers trucking-in-usa usa world


ਅਮਰੀਕਾ ਵਿਚ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਵਾਸ਼ਿੰਗਟਨ ਸੂਬੇ ਦੇ ਲਾਇਸੈਂਸਿੰਗ ਡਿਪਾਰਟਮੈਂਟ ਦੀ ਪੜਤਾਲ ਵਿਚ ਸਾਹਮਣੇ ਆਇਆ ਕਿ ਹਰਜਿੰਦਰ ਸਿੰਘ ਸਣੇ 685 ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤੇ ਗਏ ਅਤੇ ਇਨ੍ਹਾਂ ਵਿਚੋਂ ਘੱਟੋ ਘੱਟ 37 ਡਰਾਈਵਰ ਪੰਜਾਬੀ ਦੱਸੇ ਜਾ ਰਹੇ ਹਨ। ਵਾਸ਼ਿੰਗਟਨ ਲਾਇਸੈਂਸਿੰਗ ਡਿਪਾਰਟਮੈਂਟ ਦੇ ਬੁਲਾਰੇ ਨੇਥਨ ਓਲਸਨ ਨੇ ਕਿਹਾ ਕਿ ਤਰੁਟੀਆਂ ਨੂੰ ਦਰੁਸਤ ਕਰਦਿਆਂ ਪੂਰੇ ਸਿਸਟਮ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂਕਿ ਭਵਿੱਖ ਵਿਚ ਅਜਿਹਾ ਨੌਬਤ ਨਾ ਆਵੇ। ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਦਾਅਵਾ ਕੀਤਾ ਹੈ ਕਿ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਟ੍ਰਕਿੰਗ ਸੈਕਟਰ ਵਿਚੋਂ ਬਾਹਰ ਕੀਤੇ ਡਰਾਈਵਰਾਂ ਦੀ ਗਿਣਤੀ 9500 ਤੋਂ ਟੱਪ ਚੁੱਕੀ ਹੈ। ਬਲੂਮਬਰਗ ਦੀ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ੌਨ ਡਫ਼ੀ ਨੇ ਕਿਹਾ ਕਿ ਟਰੰਪ ਸਰਕਾਰ ਹਮੇਸ਼ਾ ਤੁਹਾਡੀ ਅਤੇ ਤੁਹਾਡੇ ਪਰਵਾਰ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ। ਜਿਹੜੇ ਲੋਕਾਂ ਨੂੰ ਅਮਰੀਕਾ ਦੇ ਕੌਮੀ ਭਾਸ਼ਾ ਨਹੀਂ ਆਉਂਦੀ, ਉਨ੍ਹਾਂ ਨੂੰ ਟ੍ਰਾਂਸਪੋਰਟ ਸੈਕਟਰ ਵਿਚ ਕੰਮ ਕਰਦਿਆਂ ਹਾਈਵੇਜ਼ ਤੋਂ ਲੰਘਣ ਦਾ ਕੋਈ ਹੱਕ ਨਹੀਂ।

ਸ਼ੌਨ ਡਫ਼ੀ ਵੱਲੋਂ ਕੀਤੇ ਦਾਅਵੇ ਦੇ ਉਲਟ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤੱਕ 8,953 ਟਰੱਕ ਡਰਾਈਵਰ ਅੰਗਰੇਜ਼ੀ ਨਾ ਆਉਂਦੀ ਹੋਣ ਕਰ ਕੇ ਟ੍ਰਾਂਸਪੋਰਟ ਸੈਕਟਰ ਵਿਚੋਂ ਬਾਹਰ ਕੀਤੇ ਗਏ। ਵਾਸ਼ਿੰਗਟਨ ਸੂਬੇ ਵਿਚ ਤਕਰੀਬਨ 700 ਟਰੱਕ ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਸੀ.ਡੀ.ਐਲ. ਜਾਰੀ ਕਰਨ ਦੇ ਮੁੱਦੇ 'ਤੇ ਸ਼ੌਨ ਡਫ਼ੀ ਦੇ ਮਹਿਕਮੇ ਨੇ ਕਿਹਾ ਕਿ ਫੈਡਰਲ ਕਾਨੂੰਨ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣਾ ਵੱਡੀ ਕੋਤਾਹੀ ਤੋਂ ਘੱਟ ਨਹੀਂ। ਅਯੋਗ ਡਰਾਈਵਰਾਂ ਨੂੰ ਲਾਇਸੰਸ ਦਿੰਦਿਆਂ ਹਾਈਵੇਜ਼ 'ਤੇ ਟਰੱਕ ਚਲਾਉਣ ਦੀ ਖੁੱਲ੍ਹ ਦਿਤੀ ਗਈ ਅਤੇ ਅਣਗਿਣਤੀ ਪਰਵਾਰਾਂ ਦੀ ਸੁਰੱਖਿਆ ਦਾਅ 'ਤੇ ਲੱਗ ਗਈ।

The post 37 ਪੰਜਾਬੀ ਟਰੱਕ ਡ੍ਰਾਇਵਰ ਮੁਸ਼ਕਿਲ ‘ਚ! appeared first on TV Punjab | Punjabi News Channel.

Tags:
  • cdl
  • deportation
  • harjinder-singh
  • shawn-duffy
  • top-news
  • trending
  • trending-news
  • truck-drivers
  • trucking-in-usa
  • usa
  • world

ਕੈਨੇਡਾ ਤੋਂ ਇੰਗਲੈਂਡ ਤੱਕ ਠੱਗਾਂ ਨੇ ਵਿਛਾਇਆ ਜਾਲ!

Thursday 11 December 2025 05:08 PM UTC+00 | Tags: canada fraud news ontario rcmp top-news trending trending-news uk world


ਕੈਨੇਡਾ ਦੇ ਬਜ਼ੁਰਗਾਂ ਤੋਂ $9,50,000 ਠੱਗਣ ਕੇ ਮਾਮਲੇ ‘ਚ ਬਰੈਂਪਟਨ ਦੇ ਇੰਦਰਜੀਤ ਸਿੰਘ (26) ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਇਕ ਗੋਰੀ ਨੂੰ ਸੋਨੇ ਦੇ ਨਕਲੀ ਗਹਿਣੇ ਵੇਚ ਕੇ ਫਰਾਰ ਹੋਏ ਸਾਊਥ ਏਸ਼ੀਅਨ ਜੋੜੇ ਦੀ ਭਾਲ RCMP ਕਰ ਰਹੀ ਹੈ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਕੌਮਾਂਤਰੀ ਠੱਗਾਂ ਨੇ ਪਿਛਲੇ ਸਾਲ 83 ਸਾਲ ਦੇ ਇਕ ਬਜ਼ੁਰਗ ਨਾਲ ਸੰਪਰਕ ਕਰਦਿਆਂ ਉਸ ਦੀ ਰਕਮ ਦੁੱਗਣੀ ਕਰਨ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਐਲਬਰਟਾ ਦੇ ਇਕ ਪੀੜਤ ਨੇ ਵੀ ਠੱਗਾਂ ਹੱਥ ਢਾਈ ਲੱਖ ਡਾਲਰ ਗੁਆ ਦਿਤੇ। ਠੱਗਾਂ ਦਾ ਟਿਕਾਣਾ ਇੰਗਲੈਂਡ ਵਿਚ ਸਾਹਮਣੇ ਆਇਆ, ਜਿਥੇ ਮੌਜੂਦ ਸ਼ੱਕੀਆਂ ਨੇ ਪੀ.ਸੀ. ਫਾਇਨੈਂਸ਼ੀਅਲ ਐਡਵਾਈਜ਼ਰਜ਼ ਬਣ ਕੇ ਉਨਟਾਰੀਓ ਅਤੇ ਐਲਬਰਟਾ ਦੇ ਲੋਕਾਂ ਨਾਲ ਸੰਪਰਕ ਕੀਤਾ।  ਉਨਟਾਰੀਓ ਵਿਚ ਮੌਜੂਦ ਇਕ ਸ਼ੱਕੀ, ਠੱਗਾਂ ਦੀ ਮਦਦ ਕਰ ਰਿਹਾ ਸੀ ਜਿਸ ਨੇ ਰਕਮ ਹਾਸਲ ਕਰਨ ਅਤੇ ਇੰਗਲੈਂਡ ਦੇ ਖਾਤਿਆਂ ਵਿਚ ਟ੍ਰਾਂਸਫ਼ਰ ਕਰਨ ਦਾ ਕੰਮ ਕੀਤਾ। ਪੁਲਿਸ ਮੁਤਾਬਕ ਬਰੈਂਪਟਨ ਦੇ ਸ਼ੱਕੀ ਵੱਲੋਂ ਇੰਟੈਕਟ ਗਲੋਬਲ ਇਨਕਾਰਪੋਰੇਸ਼ਨ ਨਾਂ ਦੀ ਇਕ ਫ਼ਰਜ਼ੀ ਕੰਪਨੀ ਬਣਾਉਂਦਿਆਂ ਕਈ ਬੈਂਕਾਂ ਵਿਚ ਬਿਜ਼ਨਸ ਅਕਾਊਂਟ ਖੋਲ੍ਹ ਲਏ। ਇਨ੍ਹਾਂ ਖਾਤਿਆਂ ਵਿਚ ਹੀ 9 ਲੱਖ 50 ਹਜ਼ਾਰ ਡਾਲਰ ਦੀ ਰਕਮ ਪੁੱਜੀ। ਪੁਲਿਸ ਨੇ ਅੱਗੇ ਦੱਸਿਆ ਕਿ ਬਰੈਂਪਟਨ ਨਾਲ ਸਬੰਧਤ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਅਤੇ ਲੋਕਾਂ ਤੋਂ ਵਸੂਲ ਰਕਮ ਹੋਰਨਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਅਪੀਲ ਕੀਤੀ ਹੈ ਕਿ ਕਿਸੇ ਵੀ ਯੋਜਨਾ ਵਿਚ ਨਿਵੇਸ਼ ਕਰਨ ਵੇਲੇ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਆਨਲਾਈਨ ਪੋਰਟਲਾਂ ਦੀ ਬਜਾਏ ਬੈਂਕਾਂ ਜਾਂ ਹੋਰਨਾਂ ਵਿੱਤੀ ਅਦਾਰਿਆਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਜਾਂਚਕਰਤਾਵਾਂ ਨੇ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੈ ਤਾਂ 905 825 4777 ਐਕਸਟੈਨਸ਼ਨ 8739 'ਤੇ ਸੰਪਰਕ ਕੀਤਾ ਜਾ ਸਕਦਾ ਹੈ।  ਢੁਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 2 ਹਜ਼ਾਰ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ।

ਉਧਰ, ਬੀ.ਸੀ. ਦੇ ਸਿਡਨੀ/ਨੌਰਥ ਸਾਨਿਚ ਇਲਾਕੇ ਦੀ ਪੁਲਿਸ ਇਕ ਸਾਊਥ ਏਸ਼ੀਅਨ ਜੋੜੇ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੇ ਦੱਸਿਆ ਕਿ 9 ਦਸੰਬਰ ਨੂੰ ਇਕ ਗੈਸ ਸਟੇਸ਼ਨ 'ਤੇ ਵਾਪਰੀ ਘਟਨਾ ਦੌਰਾਨ ਇਕ ਸਾਊਥ ਏਸ਼ੀਅਨ ਜੋੜੇ ਨੇ ਪੀੜਤ ਨਾਲ ਸੰਪਰਕ ਕਰਦਿਆਂ ਮਿੰਨਤਾਂ ਕੀਤੀਆਂ ਕਿ ਉਹ ਆਪਣੇ ਮੁਲਕ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਨਕਦ ਰਕਮ ਮੌਜੂਦ ਨਹੀਂ। ਸ਼ੱਕੀ ਜੋੜੇ ਨੇ ਪੀੜਤ ਅੱਗੇ ਕਈ ਕਿਸਮ ਦੇ ਗਹਿਣੇ ਪੇਸ਼ ਕਰਦਿਆਂ ਸ਼ੁੱਧ ਸੋਨੇ ਤੋਂ ਬਣੇ ਹੋਣ ਦਾ ਦਾਅਵਾ ਕੀਤਾ ਅਤੇ ਘਰ ਵਾਪਸੀ ਲਈ ਆਰਥਿਕ ਮਦਦ ਦੀ ਗੁਜ਼ਾਰਿਸ਼ ਕਰਨ ਲੱਗੇ। ਪੀੜਤ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਰਕਮ ਦੇ ਦਿਤੀ ਪਰ ਬਾਅਦ ਵਿਚ ਇਹ ਗਹਿਣੇ ਨਕਲੀ ਸਾਬਤ ਹੋਏ। ਪੁਲਿਸ ਮੁਤਾਬਕ ਸਾਊਥ ਏਸ਼ੀਅਨ ਜੋੜਾ ਗੂੜ੍ਹੇ ਰੰਗ ਦੀ ਐਸ.ਯੂ.ਵੀ. ਵਿਚ ਮੌਕੇ ਤੋਂ ਰਵਾਨਾ ਹੋਇਆ ਪਰ ਹੁਣ ਤੱਕ ਪੈੜ ਨੱਪੀ ਨਹੀਂ ਜਾ ਸਕੀ। ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਨਵੰਬਰ ਦੇ ਅੰਤਲੇ ਦਿਨਾਂ ਅਤੇ ਦਸੰਬਰ ਦੇ ਸ਼ੁਰੂ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

The post ਕੈਨੇਡਾ ਤੋਂ ਇੰਗਲੈਂਡ ਤੱਕ ਠੱਗਾਂ ਨੇ ਵਿਛਾਇਆ ਜਾਲ! appeared first on TV Punjab | Punjabi News Channel.

Tags:
  • canada
  • fraud
  • news
  • ontario
  • rcmp
  • top-news
  • trending
  • trending-news
  • uk
  • world

ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਦਾ ਜਾਲ! CANADA NEWS

Thursday 11 December 2025 05:17 PM UTC+00 | Tags: ap-dhillon backlog canada canada-news-bulletin canada-news-punjabi canada-politics canada-pr canada-punjabi-news citizenship daily-punjabi-news deportation expressentry how-to-apply-canada-visa immigration immigration-fee immigrationlevelplan international-students ircc latest-punjabi-news mark-carney mississauga news oinp ontario open-work-permit studentvisa student-visa surrey tfwp top-news trending trending-news tv-punjab-canada-news


Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡਾ ਨੇ ਰਿਕਾਰਡ ਗਿਣਤੀ ਵਿੱਚ ਭਾਰਤੀਆਂ ਨੂੰ ਕੀਤਾ ਡਿਪੋਰਟ ਇਸ ਸਾਲ 2831 ਭਾਰਤੀਆਂ ਨੂੰ ਕੈਨੇਡਾ ਨੇ ਦਿੱਤਾ ਦੇਸ਼ ਨਿਕਾਲਾ ਹੜ੍ਹਾਂ ਕਾਰਨ ਬੀ.ਸੀ. ਦਾ ਲੋਅਰ ਮੇਨਲੈਂਡ ਅੰਦਰੂਨੀ ਇਲਾਕਿਆਂ ਤੋਂ ਟੁੱਟਿਆ ਫਰੇਜ਼ਰ ਵੈਲੀ ਵਿੱਚ ਹੜ੍ਹ ਕਾਰਨ ਮੁੱਖ ਹਾਈਵੇਅ ਬੰਦ, ਐਮਰਜੈਂਸੀ ਦੀ ਸਥਿਤੀ ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਨੇ ਵਿਛਾਇਆ ਜਾਲ ਬਰੈਂਪਟਨ ਦੇ ਇੰਦਰਜੀਤ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ 2.25% 'ਤੇ ਬਰਕਰਾਰ ਰੱਖੀ ਅਕਤੂਬਰ ਵਿਚ ਹੋਰ ਕਟੌਤੀਆਂ ਨਾ ਕਰਨ ਦਾ ਦਿੱਤਾ ਸੀ ਇਸ਼ਾਰਾ ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਖਿਲਾਫ਼ ਰੀਕਾਲ ਪਟੀਸ਼ਨ ਹੁਣ 21 ਐਮਐਲਏ ਕਰ ਰਹੇ ਹਨ ਰੀਕਾਲ ਪਟੀਸ਼ਨ ਦਾ ਸਾਹਮਣਾ ਅਮਰੀਕਾ ਵਿਚ ਕੈਨੇਡਾ ਦੀ ਰਾਜਦੂਤ ਨੇ ਕੀਤਾ ਅਸਤੀਫ਼ੇ ਦਾ ਐਲਾਨ ਕਿਰਸਟਨ ਹਿਲਮੈਨ ਵੱਲੋਂ ਨਵੇਂ ਸਾਲ ‘ਚ ਅਹੁਦਾ ਛੱਡਣ ਦਾ ਫੈਸਲਾ #deportation #britishcolumbia #bankofcanada #studentvisa #apdhillon #mississauga #surrey #tfwp #immigration #kapscafe #trump #markcarney #brampton #patrickbrown #markmillar #trtopr ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

The post ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਦਾ ਜਾਲ! CANADA NEWS appeared first on TV Punjab | Punjabi News Channel.

Tags:
  • ap-dhillon
  • backlog
  • canada
  • canada-news-bulletin
  • canada-news-punjabi
  • canada-politics
  • canada-pr
  • canada-punjabi-news
  • citizenship
  • daily-punjabi-news
  • deportation
  • expressentry
  • how-to-apply-canada-visa
  • immigration
  • immigration-fee
  • immigrationlevelplan
  • international-students
  • ircc
  • latest-punjabi-news
  • mark-carney
  • mississauga
  • news
  • oinp
  • ontario
  • open-work-permit
  • studentvisa
  • student-visa
  • surrey
  • tfwp
  • top-news
  • trending
  • trending-news
  • tv-punjab-canada-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form