ਸੀਬੀਐਸਈ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਅੰਤਿਮ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਤੋਂ ਸ਼ੁਰੂ ਹੋਣਗੀਆਂ। ਵਿਦਿਆਰਥੀ ਅਧਿਕਾਰਤ ਵੈੱਬਸਾਈਟ ਤੋਂ ਡੇਟਸ਼ੀਟ ਡਾਊਨਲੋਡ ਕਰ ਸਕਦੇ ਹਨ। 2025 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰਦੇ ਸਮੇਂ ਸੀਬੀਐਸਈ ਨੇ ਕਿਹਾ ਸੀ ਕਿ 2026 ਵਿੱਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਤੋਂ ਸ਼ੁਰੂ ਹੋਣਗੀਆਂ। 2026 ਵਿੱਚ ਸੀਬੀਐਸਈ 10ਵੀਂ ਜਮਾਤ ਲਈ ਦੋ ਬੋਰਡ ਪ੍ਰੀਖਿਆਵਾਂ ਕਰਵਾਏਗਾ, ਜਿਵੇਂ ਕਿ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਿਫ਼ਾਰਸ਼ ਕੀਤੀ ਗਈ ਹੈ।

9ਵੀਂ ਅਤੇ 11ਵੀਂ ਜਮਾਤਾਂ ਲਈ ਰਜਿਸਟ੍ਰੇਸ਼ਨ ਡੇਟਾ ਦੇ ਆਧਾਰ ‘ਤੇ ਸੀਬੀਐਸਈ ਨੇ ਪਹਿਲੀ ਵਾਰ 2026 ਦੀਆਂ ਪ੍ਰੀਖਿਆਵਾਂ ਲਈ ਪੇਪਰ ਸ਼ੁਰੂ ਹੋਣ ਤੋਂ 146 ਦਿਨ ਪਹਿਲਾਂ ਇੱਕ ਸ਼ੁਰੂਆਤੀ ਅਸਥਾਈ ਡੇਟ ਸ਼ੀਟ 24 ਸਤੰਬਰ ਨੂੰ ਜਾਰੀ ਕੀਤੀ ਸੀ। ਇਸ ਦਾ ਉਦੇਸ਼ ਇਹ ਸੀ ਕਿ ਸਾਰੇ ਸਬੰਧਤ ਪੱਖ ਆਪਣੀਆਂ ਤਿਆਰੀਆਂ ਉਸੇ ਮੁਤਾਬਕ ਕਰ ਸਕਣ। ਸਾਰੇ ਸਕੂਲਾਂ ਨੇ ਆਪਣੀਆਂ ਵਿਦਿਆਰਥੀ ਸੂਚੀਆਂ ਜਮ੍ਹਾਂ ਕਰ ਦਿੱਤੀਆਂ ਹਨ ਅਤੇ ਸੀਬੀਐਸਈ ਕੋਲ ਹੁਣ ਵਿਸ਼ਿਆਂ ਦੇ ਸੁਮੇਲ ‘ਤੇ ਅੰਤਿਮ ਡਾਟਾ ਹੈ। ਇਸ ਲਈ ਸੀਬੀਐਸਈ ਨੇ 17 ਫਰਵਰੀ, 2026 ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਤਿਆਰ ਕੀਤੀ ਹੈ।
- ਡੇਟਸ਼ੀਟ ਤਿਆਰ ਕਰਦੇ ਸਮੇਂ ਇਨ੍ਹਾਂ ਗੱਲਾਂ ਦ ਖਾਸ ਖਿਆਲ ਰੱਖਿਆ ਗਿਆ ਹੈ।
- ਵਿਦਿਆਰਥੀਆਂ ਵੱਲੋਂ ਆਮ ਤੌਰ ‘ਤੇ ਲਏ ਜਾਣ ਵਾਲੇ ਦੋ ਵਿਸ਼ਿਆਂ ਵਿਚਕਾਰ ਢੁਕਵਾਂ ਅੰਤਰ ਦਿੱਤਾ ਗਿਆ ਹੈ।
- 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
- ਪ੍ਰਵੇਸ਼ ਪ੍ਰੀਖਿਆਵਾਂ ਤੋਂ ਪਹਿਲਾਂ ਬੋਰਡ ਪ੍ਰੀਖਿਆਵਾਂ ਨੂੰ ਸਮਾਪਤ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਬੋਰਡ ਅਤੇ ਦਾਖਲਾ ਪ੍ਰੀਖਿਆਵਾਂ ਦੋਵਾਂ ਲਈ ਆਪਣੇ ਸਮੇਂ ਦਾ ਬਿਹਤਰ ਪ੍ਰਬੰਧਨ ਕਰਨ ਵਿੱਚ ਮਦਦ ਮਿਲੇਗੀ।
- ਸਾਰੇ ਵਿਸ਼ਿਆਂ ਦੇ ਅਧਿਆਪਕ ਮੁਲਾਂਕਣ ਦੌਰਾਨ ਇੱਕੋ ਸਮੇਂ ਜਾਂ ਲੰਬੇ ਸਮੇਂ ਲਈ ਆਪਣੇ ਸਕੂਲਾਂ ਤੋਂ ਦੂਰ ਨਹੀਂ ਰਹਿਣਗੇ।
- ਡੇਟਸ਼ੀਟ 40,000 ਤੋਂ ਵੱਧ ਵਿਸ਼ਿਆਂ ਦੇ ਸੁਮੇਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ, ਤਾਂਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਕ ਵਿਦਿਆਰਥੀ ਵੱਲੋਂ ਪ੍ਰਸਤਾਵਿਤ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਇੱਕੋ ਮਿਤੀ ਨੂੰ ਨਾ ਹੋਣ।
ਇਹ ਵੀ ਪੜ੍ਹੋ : ‘ਮਾਫੀ ਨਹੀਂ… ਅਖੀਰ ਤੱਕ ਕੇਸ ਲੜਾਂਗੀ…’, ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ
ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ। ਇਸ ਡੇਟਸ਼ੀਟ ਨੂੰ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ‘ਤੇ https://ift.tt/RwJdZlD ‘ਤੇ ਦੇਖਿਆ ਅਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
The post CBSE ਦੇ ਵਿਦਿਆਰਥੀਆਂ ਲਈ ਅਹਿਮ ਖਬਰ, 10ਵੀਂ-12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ appeared first on Daily Post Punjabi.
source https://dailypost.in/news/education/10th-12th-cbse-datesheet/

