ਫਿਰੋਜ਼ਪੁਰ ਵਿੱਚ ਮਹੰਤਾਂ ਦੇ ਦੋ ਗੁੱਟਾਂ ਵਿੱਚ ਵਧਾਈ ਲੈਣ ਨੂੰ ਲੈ ਕੇ ਜੰਮ ਕੇ ਝੜਪ ਹੋ ਗਈ ਤੇ ਦੋਵੇਂ ਇੱਕ-ਦੂਜੇ ਦੀ ਕੁੱਟਮਾਰ ਕਰਨ ‘ਤੇ ਉਤਰ ਆਏ। ਇਸ ਦ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ਦੇ ਏਰੀਏ ਵਿਚ ਵੜ ਕੇ ਵਧਾਈ ਮੰਗਣ ਤੇ ਲਗਾਏ ਦੋਸ਼ ਲਾਏ ਹਨ।

ਇਸ ਦਾ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੋਵੇਂ ਧਿਰਾਂ ਇੱਕ-ਦੂਜੇ ‘ਤੇ ਹਮਲਾ ਕਰਦੀਆਂ ਨਜਰ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਹੀਰਾ ਮੰਡੀ ਵਿੱਚ ਇੱਕ ਘਰ ਵਿੱਚ ਵਿਆਹ ਹੋਇਆ ਸੀ ਜਿਸ ਵਿੱਚ ਦੋ ਮਹੰਤਾਂ ਦੇ ਗੁੱਟ ਇਕੱਠੇ ਹੀ ਵਧਾਈ ਲੈਣ ਪਹੁੰਚ ਗਏ। ਉਥੇ ਦੋਵਾਂ ਗਰੁੱਪਾਂ ਦਾ ਆਪਸ ਵਿੱਚ ਵਧਾਈ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਦੀ ਜੰਮ ਕੇ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ‘ਮਾਫੀ ਨਹੀਂ… ਅਖੀਰ ਤੱਕ ਕੇਸ ਲੜਾਂਗੀ…’, ਬੇਬੇ ਮਹਿੰਦਰ ਕੌਰ ਦੀ ਕੰਗਨਾ ਨੂੰ ਚੁਣੌਤੀ
ਇਸ ਕੁੱਟਮਾਰ ਵਿੱਚ ਦੋ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ। ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਗੁੱਟ ਕਿਸ ਤਰ੍ਹਾਂ ਇੱਕ ਦੂਜੇ ਦੀ ਕੁੱਟਮਾਰ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
The post ਵਧਾਈ ਲੈਣ ਵਾਸਤੇ ਮਹੰਤਾਂ ਦੇ 2 ਗੁੱਟਾਂ ਵਿਚਾਲੇ ਹੋਈ ਝੜਪ, CCTV ‘ਚ ਕੈਦ ਹੋਈਆਂ ਤਸਵੀਰਾਂ appeared first on Daily Post Punjabi.

