ਪੰਜਾਬ ਦੀ ਧੀ ਹਿਮਾਚਲ ਪ੍ਰਦੇਸ਼ ‘ਚ ਬਣੀ ਜੱਜ, MP ਹਰਸਿਮਰਤ ਬਾਦਲ ਨੇ ਦਿੱਤੀ ਵਧਾਈ

ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ਦੀ ਧੀ ਤਾਨੀਆ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਵਿੱਚ 8ਵਾਂ ਰੈਂਕ ਹਾਸਲ ਕਰਕੇ ਨਾ ਸਿਰਫ ਆਪਣੇ ਮਾਪਿਆਂ, ਜਿਲ੍ਹੇ ਦਾ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। MP ਹਰਸਿਮਰਤ ਕੌਰ ਬਾਦਲ ਨੇ ਤਾਨੀਆ ਨੂੰ ਜੱਜ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਾਨੀਆ ਨੂੰ ਅਗਲੇਰੇ ਭਵਿੱਖ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ, ਤੁਹਾਡੀ ਇਹ ਪ੍ਰਾਪਤੀ ਹੋਰਾਂ ਧੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।

ਤਾਨੀਆ ਇਸ ਤੋਂ ਪਹਿਲਾਂ ਬਠਿੰਡਾ ਬਾਰ ਕੌਂਸਲ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਉਥੇ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੀ ਸੀ। ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਹੁਣ ਉਹ ਜੱਜ ਵਜੋਂ ਨਿਯੁਕਤ ਹੋਵੇਗੀ। ਤਾਨੀਆ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਰਾਕੇਸ਼ ਕੁਮਾਰ ਅਤੇ ਰੇਖਾ ਰਾਣੀ ਨੂੰ ਦਿੱਤਾ ਹੈ।

ਇਹ ਵੀ ਪੜ੍ਹੋ : ਹਸਪਤਾਲ ‘ਚ ਜ਼ਬਰਦਸਤ ਹੰਗਾਮਾ, ਚੱਲੀਆਂ ਡਾਂਗਾਂ, ਝੜਪ ਮਗਰੋਂ ਇਲਾਜ ਲਈ ਆਈਆਂ ਸਨ 2 ਧਿਰਾਂ

ਤਾਨੀਆ ਨੇ ਮੌੜ ਮੰਡੀ ਤੋਂ ਹੀ ਸਕੂਲੀ ਸਿੱਖਿਆ ਹਾਸਲ ਕਰਨ ਮਗਰੋਂ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ। ਬਠਿੰਡਾ ਬਾਰ ਕੌਂਸਲ ਵੱਲੋਂ ਤਾਨੀਆ ਨੂੰ ਸਨਮਾਨਤ ਕੀਤਾ ਗਿਆ। ਤਾਨੀਆ ਨੇ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ। ਉਸ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਲਗਨ ਅਤੇ ਮਿਹਨਤ ਕਰਦੇ ਰਹੋ, ਫਿਰ ਮੁਕਾਮ ਹਾਸਿਲ ਹੋ ਹੀ ਜਾਂਦਾ ਹੈ। ਬੱਸ ਆਪਣੀ ਮਿਹਨਤ ਅਤੇ ਉਮੀਦ ਕਦੇ ਵੀ ਨਾ ਛੱਡੋ।

ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ਦੀ ਧੀ ਹਿਮਾਚਲ ਪ੍ਰਦੇਸ਼ ‘ਚ ਬਣੀ ਜੱਜ, MP ਹਰਸਿਮਰਤ ਬਾਦਲ ਨੇ ਦਿੱਤੀ ਵਧਾਈ appeared first on Daily Post Punjabi.



Previous Post Next Post

Contact Form