TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਉਦੈ ਸ਼ਰਮਾ ਪਹੁੰਚਿਆ ਆਪਣੀ ਪਤਨੀ ਕੋਲ ਸਪਾਊਸ ਵੀਜ਼ਾ 'ਤੇ ਕੈਨੇਡਾ Wednesday 22 November 2023 05:39 AM UTC+00 | Tags: breaking-news canada-study canada-visa kaur-immigration news spouse-visa study-abroad ਮੋਗਾ, 22 ਨਵੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਬੱਧਨੀ ਕਲ੍ਹਾਂ, ਮੋਗਾ ਦੇ ਉਦੈ ਸ਼ਰਮਾ ਦਾ ਸਪਾਊਸ ਵੀਜ਼ਾ 17 ਦਿਨਾਂ ਵਿੱਚ ਲਗਵਾ ਕਿ ਕੈਨੇਡਾ (Canada) ਜਾਣ ਦਾ ਸੁਪਨਾ ਕੀਤਾ ਸਾਕਾਰ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਉਦੈ ਸ਼ਰਮਾ ਦੀ ਪਤਨੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਅਤੇ ਉਦੈ ਸ਼ਰਮਾ ਦੀ ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋਂ ਆਈ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਉਦੈ ਸ਼ਰਮਾ ਦੀ ਫਾਈਲ ਚਾਰ ਸਤੰਬਰ 2023 ਨੂੰ ਅਪਲਾਈ ਕੀਤੀ ਤੇ 21 ਸਤੰਬਰ 2023 ਨੂੰ (Canada) ਦਾ ਵੀਜ਼ਾ ਆ ਗਿਆ। ਇਸ ਮੌਕੇ ਉਦੈ ਸ਼ਰਮਾ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084 The post ਉਦੈ ਸ਼ਰਮਾ ਪਹੁੰਚਿਆ ਆਪਣੀ ਪਤਨੀ ਕੋਲ ਸਪਾਊਸ ਵੀਜ਼ਾ ‘ਤੇ ਕੈਨੇਡਾ appeared first on TheUnmute.com - Punjabi News. Tags:
|
NIA ਦੀ ਟੀਮ ਨੇ ਮੋਗਾ 'ਚ ਮਾਰਿਆ ਛਾਪਾ, ਗੁਰਲਾਭ ਸਿੰਘ ਤੋਂ ਕੀਤੀ ਪੁੱਛਗਿੱਛ Wednesday 22 November 2023 06:07 AM UTC+00 | Tags: breaking-news moga moga-police national-investigation-agency news nia nia-raid punajb-police punjab-news ਚੰਡੀਗੜ੍ਹ, 22 ਨਵੰਬਰ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਬੁੱਧਵਾਰ ਸਵੇਰ ਮੋਗਾ ਵਿੱਚ ਛਾਪਾ ਮਾਰਿਆ ਹੈ। ਸੂਤਰਾਂ ਮੁਤਾਬਕ ਐੱਨ.ਆਈ.ਏ ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਹ ਛਾਪੇਮਾਰੀ ਪਿੰਡ ਝੰਡੇਵਾਲਾ ”ਚ ਗੁਰਲਾਭ ਸਿੰਘ ਦੇ ਘਰ ਕੀਤੀ ਗਈ ਹੈ । ਐੱਨ.ਆਈ.ਏ ਨੇ ਉਸ ਨੂੰ ਚੰਡੀਗੜ੍ਹ ਸੱਦਿਆ ਹੈ। ਐੱਨ.ਆਈ.ਏ ਦੀ ਟੀਮ ਨਾਲ ਮੋਗਾ ਪੁਲਿਸ ਵੀ ਮੌਜੂਦ ਹੈ। ਐੱਨ.ਆਈ.ਏ ਨੇ ਗੁਰਲਾਭ ਸਿੰਘ ਦੀ ਘਰਵਾਲੀ ਹਰਪ੍ਰੀਤ ਕੌਰ ਤੋਂ ਲਗਭਗ ਢਾਈ ਘੰਟੇ ਪੁੱਛਗਿੱਛ ਕੀਤੀ ਹੈ । ਹਰਪ੍ਰੀਤ ਕੌਰ ਮੁਤਾਬਕ ਉਸ ਦਾ ਘਰਵਾਲਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਐਨਆਈਏ ਨੇ ਗੁਰਲਾਭ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਹੈ। ਇਸਦੇ ਨਾਲ ਹੀ ਖ਼ਬਰ ਹੈ ਕਿ ਐੱਨ.ਆਈ.ਏ (NIA) ਨੇ ਖੰਨਾ ‘ਚ ਵੀ ਛਾਪਾ ਮਾਰਿਆ। ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਸੂਤਰਾਂ ਮੁਤਾਬਕ ਐੱਨ.ਆਈ.ਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿੱਚ ਸੀਆਰ ਕੰਗ ਦੇ ਘਰ ਪਹੁੰਚੀ। The post NIA ਦੀ ਟੀਮ ਨੇ ਮੋਗਾ ‘ਚ ਮਾਰਿਆ ਛਾਪਾ, ਗੁਰਲਾਭ ਸਿੰਘ ਤੋਂ ਕੀਤੀ ਪੁੱਛਗਿੱਛ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵੱਲੋਂ ਬਠਿੰਡਾ 'ਚ ਅੱਤਵਾਦੀ ਮਾਡਿਊਲ ਨਾਲ ਜੁੜੇ 3 ਬਦਮਾਸ਼ ਗ੍ਰਿਫਤਾਰ Wednesday 22 November 2023 06:16 AM UTC+00 | Tags: bathinda bathinda-police breaking-news counter-intelligence dgp-punjab-news miscreants news punjab-police terrorist ਚੰਡੀਗੜ੍ਹ, 22 ਨਵੰਬਰ 2023: ਪੰਜਾਬ ਪੁਲਿਸ (Punjab Police) ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਮੁਤਾਬਕ ਕਾਊਂਟਰ ਇੰਟੈਲੀਜੈਂਸ ਨੇ ਪੰਜਾਬ ਦੇ ਬਠਿੰਡਾ ‘ਚ ਪਾਕਿਸਤਾਨ ਸਥਿਤ ਅੱਤਵਾਦੀ ਮਾਡਿਊਲ ਨਾਲ ਜੁੜੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਅੱਤਵਾਦੀ ਮਾਡਿਊਲ ਨੂੰ ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ 8 ਪਿਸਤੌਲ, 9 ਮੈਗਜ਼ੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਕ ਧਾਰਮਿਕ ਆਗੂ ਦੀ ਟਾਰਗੇਟ ਕਿਲਿੰਗ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਤਿੰਨੋਂ ਸੰਗਰੂਰ ਜੇਲ੍ਹ ਵਿੱਚ ਯੂਏਪੀਏ ਕੇਸ ਵਿੱਚ ਬੰਦ ਬਦਮਾਸ਼ਾਂ ਦੇ ਸੰਪਰਕ ਵਿੱਚ ਸਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਫਿਲਹਾਲ ਪੰਜਾਬ ਪੁਲਿਸ (Punjab Police) ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਨ੍ਹਾਂ ਦੇ ਪਿਛਲੇ ਅਤੇ ਅਗਾਂਹਵਧੂ ਸਬੰਧਾਂ ਦੀ ਤਲਾਸ਼ ਕਰ ਰਹੀ ਹੈ। ਜਲਦੀ ਹੀ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ। The post ਪੰਜਾਬ ਪੁਲਿਸ ਵੱਲੋਂ ਬਠਿੰਡਾ ‘ਚ ਅੱਤਵਾਦੀ ਮਾਡਿਊਲ ਨਾਲ ਜੁੜੇ 3 ਬਦਮਾਸ਼ ਗ੍ਰਿਫਤਾਰ appeared first on TheUnmute.com - Punjabi News. Tags:
|
ਸੁਰੰਗ 'ਚ ਫਸੇ 41 ਮਜ਼ਦੂਰਾਂ ਦੇ ਅੱਜ ਰਾਤ ਬਾਹਰ ਆਉਣ ਦੀ ਉਮੀਦ, ਠੰਢ ਦੇ ਬਾਵਜੂਦ ਲਗਾਤਾਰ ਕੰਮ ਕਰ ਰਿਹੈ ਬਚਾਅ ਦਲ Wednesday 22 November 2023 06:31 AM UTC+00 | Tags: breaking-news news tunnel uttarkashi ਚੰਡੀਗੜ੍ਹ, 22 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (tunnel) ‘ਚ ਹਾਦਸੇ ‘ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ । ਅੱਜ ਬਚਾਅ ਦਾ 11ਵਾਂ ਦਿਨ ਹੈ। ਭਾਰਤ ਸਰਕਾਰ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਕਿਹਾ ਕਿ ਸੁਰੰਗ ਵਿੱਚ ਡਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੈਂ ਅਗਲੇ 15 ਘੰਟਿਆਂ ਵਿੱਚ ਵਰਕਰਾਂ ਨੂੰ ਆਹਮੋ-ਸਾਹਮਣੇ ਮਿਲਣਾ ਚਾਹੁੰਦਾ ਹਾਂ। ਉਮੀਦ ਹੈ ਕਿ ਅਜਿਹਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਫੋਨ ਕੀਤਾ ਅਤੇ ਸਿਲਕਿਆਰਾ ਸੁਰੰਗ (tunnel) ਵਿੱਚ ਫਸੇ ਮਜ਼ਦੂਰਾਂ ਨੂੰ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ। ਔਗਰ ਮਸ਼ੀਨ ਰਾਹੀਂ ਛੇ 800 ਐਮਐਮ ਪਾਈਪ ਵਿਛਾਈਆਂ ਗਈਆਂ ਹਨ। 36 ਮੀਟਰ ਤੱਕ ਡਰਿਲਿੰਗ ਕੀਤੀ ਗਈ ਹੈ। ਸੱਤਵੇਂ ਪਾਈਪ ਦੀ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ। ਡ੍ਰਿਲਿੰਗ ਇੱਕ ਸਕਾਰਾਤਮਕ ਦਿਸ਼ਾ ਵਿੱਚ ਵਧ ਰਹੀ ਹੈ| ਹੁਣ ਸੁਰੰਗ ਵਿੱਚ ਲਗਭਗ 20 ਤੋਂ 22 ਮੀਟਰ ਦੀ ਦੂਰੀ ਬਚੀ ਹੈ। ਵਰਕਰ ਕਰੀਬ 56 ਮੀਟਰ ਅੰਦਰ ਹਨ। ਅਜਿਹੇ ‘ਚ ਬਚਾਅ ਕਾਰਜ ਲਈ ਅੱਜ ਦਾ ਦਿਨ ਅਹਿਮ ਹੈ। ਸਾਰੀਆਂ ਏਜੰਸੀਆਂ ਦੇ ਨਾਲ-ਨਾਲ ਪੁਲਿਸ ਕਰਮਚਾਰੀ ਅਤੇ ਆਈਟੀਬੀਪੀ ਦੇ ਜਵਾਨ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਇਸ ਖੇਤਰ ਵਿੱਚ ਦਿਨ ਵੇਲੇ ਤੇਜ਼ ਧੁੱਪ ਨਾਲ ਤਾਪਮਾਨ ਆਮ ਵਾਂਗ ਰਹਿੰਦਾ ਹੈ ਪਰ ਸ਼ਾਮ ਨੂੰ ਸੂਰਜ ਛਿਪਣ ਨਾਲ ਠੰਢੀਆਂ ਹਵਾਵਾਂ ਚੁਣੌਤੀ ਬਣ ਰਹੀਆਂ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸੇ ਵੀ ਬਚਾਅ ਦਲ ਦਾ ਮਨੋਬਲ ਘੱਟ ਨਹੀਂ ਹੈ। The post ਸੁਰੰਗ ‘ਚ ਫਸੇ 41 ਮਜ਼ਦੂਰਾਂ ਦੇ ਅੱਜ ਰਾਤ ਬਾਹਰ ਆਉਣ ਦੀ ਉਮੀਦ, ਠੰਢ ਦੇ ਬਾਵਜੂਦ ਲਗਾਤਾਰ ਕੰਮ ਕਰ ਰਿਹੈ ਬਚਾਅ ਦਲ appeared first on TheUnmute.com - Punjabi News. Tags:
|
ਬ੍ਰਾਜ਼ੀਲ-ਅਰਜਨਟੀਨਾ ਫੁੱਟਬਾਲ ਮੈਚ ਦੌਰਾਨ ਆਪਸ 'ਚ ਭਿੜੇ ਦਰਸ਼ਕ, ਪੁਲਿਸ ਦੇ ਲਾਠੀਚਾਰਜ ਕਰਨ 'ਤੇ ਮੇਸੀ ਨੇ ਛੱਡਿਆ ਮੈਦਾਨ Wednesday 22 November 2023 07:11 AM UTC+00 | Tags: brazil-argentina breaking-news fifa-world-cup football-match lionel-messi messi news rio sports world-cup-qualifier ਚੰਡੀਗੜ੍ਹ, 22 ਨਵੰਬਰ 2023: ਰੀਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਸਥਿਤੀ ਉਦੋਂ ਵਿਗੜ ਗਈ ਜਦੋਂ ਫੁੱਟਬਾਲ (football) ਵਿਸ਼ਵ ਕੱਪ ਕੁਆਲੀਫਾਇਰ ਮੈਚ ਦੌਰਾਨ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਵਿੱਚ ਟਕਰਾਅ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਵੀ ਹੋਈ ਅਤੇ ਕਈ ਪ੍ਰਸ਼ੰਸਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਬ੍ਰਾਜ਼ੀਲ ਬਨਾਮ ਅਰਜਨਟੀਨਾ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਦੀ ਸ਼ੁਰੂਆਤ ਪ੍ਰਸ਼ੰਸਕਾਂ ਵਿਚਾਲੇ ਝੜੱਪ ਕਾਰਨ 30 ਮਿੰਟ ਦੇਰੀ ਨਾਲ ਸ਼ੁਰੂ ਹੋਈ। ਦੋ ਦੱਖਣੀ ਅਮਰੀਕੀ ਫੁੱਟਬਾਲ ਮਹਾਂਸ਼ਕਤੀਆਂ ਵਿਚਕਾਰ ਬਹੁਤ-ਉਡੀਕ ਬਲਾਕਬਸਟਰ ਟਕਰਾਅ ਸਵੇਰੇ 6 ਵਜੇ ਭਾਰਤੀ ਸਮੇਂ ਅਨੁਸਾਰ ਸ਼ੁਰੂ ਹੋਣਾ ਸੀ, ਪਰ ਸਟੈਂਡਾਂ ਵਿੱਚ ਗੜਬੜੀ ਦੇ ਬਾਅਦ ਇਸਨੂੰ ਰੋਕ ਦਿੱਤਾ ਗਿਆ। ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਖਿਡਾਰੀ ਆਪੋ-ਆਪਣੇ ਰਾਸ਼ਟਰੀ ਗੀਤ ਲਈ ਲਾਈਨ ਵਿਚ ਖੜ੍ਹੇ ਸਨ ਜਦੋਂ ਕੈਮਰਾ ਸਟੈਂਡ ‘ਤੇ ਖੜ੍ਹੇ ਦਰਸ਼ਕਾਂ ਵੱਲ ਹੋਇਆ, ਜਿੱਥੇ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਦਾ ਇਕ ਹਿੱਸਾ ਇਕ ਦੂਜੇ ‘ਤੇ ਹਮਲਾ ਕਰਦੇ ਦੇਖਿਆ ਗਿਆ। ਮੈਦਾਨ ‘ਤੇ ਮੌਜੂਦ ਫੁੱਟਬਾਲਰ ਇਸ ਪਰੇਸ਼ਾਨ ਕਰਨ ਵਾਲੇ ਦ੍ਰਿਸ਼ ਨੂੰ ਦੇਖ ਕੇ ਕਾਫੀ ਹੈਰਾਨ ਨਜ਼ਰ ਆਏ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਪਹੁੰਚ ਕੇ ਲਾਠੀਚਾਰਜ ਕੀਤਾ ਪਰ ਇਸ ਨਾਲ ਮਾਮਲਾ ਹੋਰ ਵਿਗੜ ਗਿਆ। ਸਥਾਨਕ ਪੁਲਿਸ ਨੂੰ ਮੈਦਾਨ ਦੇ ਇੱਕ ਸਿਰੇ ‘ਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਨੂੰ ਲਾਠੀਆਂ ਨਾਲ ਕੁੱਟਦੇ ਦੇਖਿਆ ਗਿਆ। ਲਿਓਨੇਲ ਮੇਸੀ ਅਤੇ ਹੋਰ ਅਰਜਨਟੀਨੀ ਖਿਡਾਰੀਆਂ ਨੂੰ ਰੀਓ ਡੀ ਜੇਨੇਰੀਓ ਪੁਲਿਸ ਦਾ ਇਹ ਵਤੀਰਾ ਪਸੰਦ ਨਹੀਂ ਆਇਆ। ਮੇਸੀ ਨੇ ਮੈਚ ਰੈਫਰੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਹ ਮੈਚ ਨਹੀਂ ਖੇਡੇਗਾ ਅਤੇ ਆਪਣੇ ਬਾਕੀ ਸਾਥੀਆਂ ਦੇ ਨਾਲ ਪਿੱਚ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ। ਇਸ ਦੌਰਾਨ ਉਹ ਕਾਫੀ ਦੇਰ ਤੱਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਆਪਣੇ ਸਾਥੀ ਖਿਡਾਰੀਆਂ ਨਾਲ ਮੈਦਾਨ ਛੱਡਦੇ ਹੋਏ ਮੇਸੀ ਨੇ ਕਿਹਾ, ‘ਅਸੀਂ ਨਹੀਂ ਖੇਡ ਰਹੇ, ਅਸੀਂ ਫੁੱਟਬਾਲ (football) ਮੈਦਾਨ ਛੱਡ ਰਹੇ ਹਾਂ। ਹਾਲਾਂਕਿ ਕੁਝ ਦੇਰ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਅਰਜਨਟੀਨਾ ਦੇ ਖਿਡਾਰੀ ਫਿਰ ਮੈਦਾਨ ‘ਤੇ ਆਏ ਅਤੇ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 6:30 ਵਜੇ ਸ਼ੁਰੂ ਹੋਇਆ। ਅਰਜਨਟੀਨਾ ਨੇ ਇਹ ਮੈਚ 1-0 ਨਾਲ ਜਿੱਤ ਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਿੱਤੀ। ਅਰਜਨਟੀਨਾ ਨੇ 63ਵੇਂ ਮਿੰਟ ਵਿੱਚ ਨਿਕੋਲਸ ਓਟਾਮੈਂਡੀ ਦੇ ਹੈਡਰ ਨਾਲ ਲੀਡ ਲੈ ਲਈ। The post ਬ੍ਰਾਜ਼ੀਲ-ਅਰਜਨਟੀਨਾ ਫੁੱਟਬਾਲ ਮੈਚ ਦੌਰਾਨ ਆਪਸ ‘ਚ ਭਿੜੇ ਦਰਸ਼ਕ, ਪੁਲਿਸ ਦੇ ਲਾਠੀਚਾਰਜ ਕਰਨ ‘ਤੇ ਮੇਸੀ ਨੇ ਛੱਡਿਆ ਮੈਦਾਨ appeared first on TheUnmute.com - Punjabi News. Tags:
|
ਕੌਰ ਇੰਮੀਗ੍ਰੇਸ਼ਨ: ਪਤੀ-ਪਤਨੀ ਇਕੱਠਿਆਂ ਦਾ ਆਇਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ Wednesday 22 November 2023 07:26 AM UTC+00 | Tags: breaking-news canada kaur-immigration news spouse-visa student-visa ਸਟੋਰੀ ਸਪੋਂਸਰ: ਕੌਰ ਇੰਮੀਗ੍ਰੇਸ਼ਨਮੋਗਾ, 22 ਨਵੰਬਰ 2023: ਪਿੰਡ ਵਕੀਲਾਂ ਵਾਲਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸਿਮਰਜੀਤ ਕੌਰ ਤੇ ਉਸਦੇ ਪਤੀ ਹਰਪ੍ਰੀਤ ਸਿੰਘ (ਨੂੰਹ ਤੇ ਪੁੱਤਰ ਸਵ. ਕੌਰ ਸਿੰਘ ਤੇ ਅਮਰਜੀਤ ਕੌਰ) ਨੂੰ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮਿਹਨਤ ਨਾਲ ਕੈਨੇਡਾ ਦਾ ਸਟੂਡੈਂਟ ਵੀਜ਼ਾ ਤੇ ਸਪਾਊਸ ਵੀਜ਼ਾ 24 ਦਿਨ੍ਹਾਂ 'ਚ ਮਿਲ ਗਿਆ ਹੈ। ਸਿਮਰਜੀਤ ਕੌਰ ਤੇ ਉਸਦਾ ਪਤੀ ਹਰਪ੍ਰੀਤ ਸਿੰਘ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਪਿੰਡ ਵਕੀਲਾਂ ਵਾਲਾ ਦੇ ਖੁਸ਼ਦਿਲਪ੍ਰੀਤ ਸਿੰਘ ਤੇ ਅਮਨਦੀਪ ਕੌਰ ਦੇ ਕਹਿਣ ਤੇ ਆਏ ਸਨ ਜਿਹਨਾਂ ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਨੇ ਹੀ ਲਗਵਾ ਕੇ ਦਿੱਤਾ ਸੀ ਜੋ ਹੁਣ ਕੈਨੇਡਾ ਵੈਨਕੂਵਰ ਵਿੱਚ ਰਹਿ ਰਹੇ ਹਨ। ਸਿਮਰਜੀਤ ਕੌਰ ਦੀਆਂ ਦੋ ਰਿਫਿਊਜ਼ਲਾਂ ਹੋਰ ਏਜੰਸੀ ਤੋਂ ਆਈਆਂ ਸਨ ਤੇ ਪੜ੍ਹਾਈ ਵਿੱਚ ਚਾਰ ਸਾਲਾਂ ਦਾ ਗੈਪ ਸੀ। ਕੌਰ ਇੰਮੀਗ੍ਰੇਸ਼ਨ (Kaur Immigration) ਦੀ ਟੀਮ ਨੇ ਉਹਨਾਂ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਫਾਈਲ ਰੀਝ ਨਾਲ ਤਿਆਰ ਕਰਕੇ 22 ਸਤੰਬਰ 2023 ਨੂੰ ਲਗਾਈ ਤੇ 16 ਅਕਤੂਬਰ 2023 ਨੂੰ ਵੀਜ਼ਾ ਆ ਗਿਆ । ਸਿਮਨਰਜੀਤ ਕੌਰ ਤੇ ਉਸਦਾ ਪਤੀ ਹਰਪ੍ਰੀਤ ਸਿੰਘ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੰਲੋਬੀਆ ਵਿੱਚ ਪੜ੍ਹਾਈ ਕਰਨ ਜਾ ਰਹੇ ਹਨ ਤੇ ਹੁਣ ਇਹਨਾਂ ਦਾ ਪਾਸਪੋਰਟ ਸਟਿੱਕਰ ਲੱਗਣ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦਾ ਆਈਲੈਟਸ ਸਕੋਰ ਓਵਰਆਲ 7.0(L-7.5, R-6.5, W-6.0, S-8.0) ਹੈ, ਸਿਮਰਜੀਤ ਕੌਰ ਨੇ 2019 'ਚ ਬਾਰ੍ਹਵੀਂ ਪਾਸ ਕੀਤੀ ਸੀ ਅਤੇ ਹਰਪ੍ਰੀਤ ਸਿੰਘ ਨੇ 2012 'ਚ ITI in Draughtsman ਪਾਸ ਕੀਤੀ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸਿਮਰਜੀਤ ਕੌਰ ਤੇ ਹਰਪ੍ਰੀਤ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ ਦਿੱਤੀਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ । ਜੇਕਰ ਤੁਸੀ ਵੀ… 1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। 2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । 3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ 4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ:- 96926-00084 96927-00084 96928-00084 ਅੰਮ੍ਰਿਤਸਰ ਬਰਾਂਚ : 96923-00084 ਮੋਗਾ ਬਰਾਂਚ ਦਾ ਪਤਾ: ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ (Near Sri Satya Sai Murlidhar Ayurvedic College, Firozepur GT road, Duneke, Moga) ਅੰਮ੍ਰਿਤਸਰ ਬਰਾਂਚ ਦਾ ਪਤਾ : (ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ) SCO 41, Veer Enclave, Near Golden Gate and Ryan International School , Bypass Road, Amritsar ਹੈਦਰਾਬਾਦ ਬਰਾਂਚ ਦਾ ਪਤਾ : (ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ) Office No.301, 3rd Floor, "Sonathalia Emerald", Raj Bhavan Road, Somajiguda, Hyderabad. The post ਕੌਰ ਇੰਮੀਗ੍ਰੇਸ਼ਨ: ਪਤੀ-ਪਤਨੀ ਇਕੱਠਿਆਂ ਦਾ ਆਇਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
NIA ਵੱਲੋਂ ਖੰਨਾ 'ਚ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਦੇ ਘਰ ਤੇ ਨਸ਼ਾ ਛੁਡਾਊ ਕੇਂਦਰ 'ਤੇ ਛਾਪੇਮਾਰੀ Wednesday 22 November 2023 07:35 AM UTC+00 | Tags: breaking-news former-mla-simarjit-bains khanna khanna-police national-investigation-agency news nia-raids punjab-news raid-in-punjab raids ਖੰਨਾ , 22 ਨਵੰਬਰ 2023: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬੁੱਧਵਾਰ ਸਵੇਰੇ ਖੰਨਾ ‘ਚ ਛਾਪੇਮਾਰੀ ਕੀਤੀ ਹੈ । ਇੱਥੇ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਰਹੇ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਐੱਨ.ਆਈ.ਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਖੇ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤੱਕ ਲੰਬੀ ਜਾਂਚ ਚੱਲਦੀ ਰਹੀ। ਐੱਨ.ਆਈ.ਏ (NIA) ਦੀ ਟੀਮ ਵੱਲੋਂ ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਐੱਨ.ਆਈ.ਏ ਦੀ ਟੀਮ ਸੀਆਰ ਨੂੰ ਨਾਲ ਲੈ ਕੇ ਜੀਟੀ ਰੋਡ ਭੱਟੀਆਂ ਸਥਿਤ ਉਹਨਾਂ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇੱਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ ਐੱਨ.ਆਈ.ਏ (NIA) ਦੀ ਟੀਮ ਰਵਾਨਾ ਹੋ ਗਈ। ਐੱਨ.ਆਈ.ਏ ਦੇ ਛਾਪੇ ਤੋਂ ਬਾਅਦ ਸੀਆਰ ਕੰਗ ਖੁਦ ਮੀਡੀਆ ਦੇ ਸਾਹਮਣੇ ਆਏ। ਸੀਆਰ ਕੰਗ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਈ ਵਿਦੇਸ਼ੀ ਸਬੰਧ ਸਾਹਮਣੇ ਨਹੀਂ ਆਏ। ਜਿਸਤੋਂ ਬਾਅਦ ਐੱਨ.ਆਈ.ਏ ਦੀ ਟੀਮ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ‘ਚ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਉਹ ਸਬੂਤ ਲੈ ਕੇ ਜਾਂਚ ‘ਚ ਸ਼ਾਮਲ ਹੋਣਗੇ। The post NIA ਵੱਲੋਂ ਖੰਨਾ ‘ਚ ਸਿਮਰਜੀਤ ਸਿੰਘ ਬੈਂਸ ਦੇ ਨਜ਼ਦੀਕੀ ਦੇ ਘਰ ਤੇ ਨਸ਼ਾ ਛੁਡਾਊ ਕੇਂਦਰ ‘ਤੇ ਛਾਪੇਮਾਰੀ appeared first on TheUnmute.com - Punjabi News. Tags:
|
ਸੈਮ ਓਲਟਮੈਨ ਦੀ ਪੰਜ ਦਿਨਾਂ ਬਾਅਦ Open AI 'ਚ ਵਾਪਸੀ, ਕੰਪਨੀ ਦੇ ਬੋਰਡ 'ਚ ਵੀ ਕੀਤਾ ਬਦਲਾਅ Wednesday 22 November 2023 07:52 AM UTC+00 | Tags: breaking-news news open-ai sam-altman tech-news ਚੰਡੀਗੜ੍ਹ, 22 ਨਵੰਬਰ 2023: ਪੰਜ ਦਿਨਾਂ ਦੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਸੈਮ ਓਲਟਮੈਨ ਨੇ ਏਆਈ ਕੰਪਨੀ (Open AI) ਵਿੱਚ ਵਾਪਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਓਪਨਏਆਈ ਨੂੰ ਪਿਆਰ ਕਰਦਾ ਹਾਂ, ਅਤੇ ਜੋ ਕੁਝ ਮੈਂ ਪਿਛਲੇ ਕੁਝ ਦਿਨਾਂ ਵਿੱਚ ਕੀਤਾ ਹੈ ਉਹ ਇਸ ਟੀਮ ਅਤੇ ਇਸਦੇ ਮਿਸ਼ਨ ਨੂੰ ਇਕੱਠਾ ਰੱਖਣ ਲਈ ਹੈ,” ਉਸਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਜਦੋਂ ਮੈਂ ਮਾਈਕ੍ਰੋਸਾਫਟ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਇਹ ਸਪੱਸ਼ਟ ਸੀ ਕਿ ਇਹ ਮੇਰੇ ਅਤੇ ਟੀਮ ਲਈ ਸਭ ਤੋਂ ਵਧੀਆ ਰਸਤਾ ਸੀ। “ਨਵੇਂ ਬੋਰਡ ਅਤੇ ਸੱਤਿਆ ਦੇ ਸਮਰਥਨ ਨਾਲ, ਮੈਂ ਓਪਨਏਆਈ ਵਿੱਚ ਵਾਪਸ ਆਉਣ ਅਤੇ MSFT ਨਾਲ ਸਾਡੀ ਮਜ਼ਬੂਤ ਸਾਂਝੇਦਾਰੀ ਨੂੰ ਬਣਾਉਣ ਦੀ ਉਮੀਦ ਕਰਦਾ ਹਾਂ।” ਇਸ ਨਾਲ ਇਹ ਪੁਸ਼ਟੀ ਹੋ ਗਈ ਹੈ ਕਿ ਸੈਮ ਓਲਟਮੈਨ ਮੁੱਖ ਕਾਰਜਕਾਰੀ (ਸੀ.ਈ.ਓ.) ਵਜੋਂ ਓਪਨਏਆਈ ਵਿੱਚ ਵਾਪਸੀ ਕਰ ਰਹੇ ਹਨ। ਹਾਈ-ਪ੍ਰੋਫਾਈਲ AI ਸਟਾਰਟਅੱਪਸ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਪਿਛਲੇ ਹਫਤੇ ਓਲਟਮੈਨ ਦੇ ਸਟਾਰਟਅੱਪ ਤੋਂ ਅਚਾਨਕ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਪੰਜ ਦਿਨਾਂ ਦੀ ਤੀਬਰ ਚਰਚਾ ਅਤੇ ਬਹਿਸ ਤੋਂ ਬਾਅਦ ਭਰੋਸੇ ਦਾ ਮਾਹੌਲ ਬਹਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟਾਰਟਅੱਪ ਆਪਣੇ ਬੋਰਡ ‘ਚ ਬਦਲਾਅ ਵੀ ਕਰ ਰਿਹਾ ਹੈ ਅਤੇ ਕਈ ਮੈਂਬਰਾਂ ਨੂੰ ਹਟਾ ਰਿਹਾ ਹੈ। ਸਾਬਕਾ ਸੇਲਸਫੋਰਸ ਚੀਫ ਐਗਜ਼ੀਕਿਊਟਿਵ ਬ੍ਰੈਟ ਟੇਲਰ, ਸਾਬਕਾ ਅਮਰੀਕੀ ਖਜ਼ਾਨਾ ਸਕੱਤਰ ਲੈਰੀ ਸਮਰਸ ਅਤੇ ਕੋਓਰਾ ਦੇ ਸੰਸਥਾਪਕ ਐਡਮ ਡੀ ਐਂਜੇਲੋ AI ਸਟਾਰਟਅੱਪ ‘ਤੇ ਨਵੇਂ ਬੋਰਡ ਦਾ ਹਿੱਸਾ ਹੋਣਗੇ। ਸਟਾਰਟਅੱਪ ਨੇ ਕਿਹਾ ਕਿ ਟੇਲਰ ਬੋਰਡ ਦੇ ਚੇਅਰਮੈਨ ਵਜੋਂ ਕੰਮ ਕਰਨਗੇ। ਮਾਈਕ੍ਰੋਸਾਫਟ, ਜੋ ਓਪਨਏਆਈ ਦੇ ਲਗਭਗ 49% ਦਾ ਮਾਲਕ ਹੈ, ਪਿਛਲੇ ਹਫਤੇ ਓਪਨਏਆਈ ਦੇ ਫੈਸਲੇ ਤੋਂ ਹੈਰਾਨ ਸੀ। ਕੰਪਨੀ ਨੇ ਆਪਣੇ ਸਾਫਟਵੇਅਰ ਗਰੁੱਪ ‘ਚ ਓਲਟਮੈਨ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ, ਓਪਨਏਆਈ ਦੇ ਸਾਬਕਾ ਪ੍ਰਧਾਨ ਗ੍ਰੇਗ ਬ੍ਰੋਕਮੈਨ ਅਤੇ ਸਟਾਰਟਅੱਪ ਦੇ ਅਣਗਿਣਤ ਹੋਰ ਮੈਂਬਰਾਂ ਨੇ ਓਪਨਏਆਈ ਬੋਰਡ ਦੇ ਫੈਸਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ। ਓਪਨਏਆਈ (Open AI) ਦਾ ਪਹਿਲਾ ਬੋਰਡ – ਜਿਸ ਵਿੱਚ ਇਸਦੇ ਮੁੱਖ ਵਿਗਿਆਨੀ ਇਲਿਆ ਸਟਸਕੇਵਰ, ਸੁਤੰਤਰ ਨਿਰਦੇਸ਼ਕ ਡੀ’ਐਂਜੇਲੋ, ਤਕਨਾਲੋਜੀ ਉਦਯੋਗਪਤੀ ਤਾਸ਼ਾ ਮੈਕਕੌਲੀ ਅਤੇ ਜਾਰਜਟਾਊਨ ਸੈਂਟਰ ਫਾਰ ਸਕਿਓਰਿਟੀ ਐਂਡ ਇਮਰਜਿੰਗ ਟੈਕਨਾਲੋਜੀ ਦੀ ਹੈਲਨ ਟੋਨਰ ਸ਼ਾਮਲ ਹਨ – ਓਲਟਮੈਨ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪਿਆ। The post ਸੈਮ ਓਲਟਮੈਨ ਦੀ ਪੰਜ ਦਿਨਾਂ ਬਾਅਦ Open AI ‘ਚ ਵਾਪਸੀ, ਕੰਪਨੀ ਦੇ ਬੋਰਡ ‘ਚ ਵੀ ਕੀਤਾ ਬਦਲਾਅ appeared first on TheUnmute.com - Punjabi News. Tags:
|
ਜ਼ਿਲ੍ਹਾ ਪੱਧਰੀ ਸਕਿੱਲ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) Wednesday 22 November 2023 07:59 AM UTC+00 | Tags: adc-mohali additional-deputy additional-deputy-commissioner breaking-news latest-news level-skill-competitions mohali-news news punjabi-news punjab-news punjab-skill punjab-skill-development punjab-skill-development-mission skill skill-competitions the-unmute-breaking-news ਐੱਸ.ਏ.ਐੱਸ ਨਗਰ, 22 ਨਵੰਬਰ 2023: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਮ ਚੋਧਰੀ, ਪੀ.ਸੀ.ਐਸ. ਨੇ ਦੱਸਿਆ ਕਿ 47 ਵਾਂ ਅੰਤਰਰਾਸ਼ਟਰੀ ਵਿਸ਼ਵ ਸਕਿੱਲਸ 2024 ਜੋ ਕਿ ਲਿਓਨ,ਫਰਾਂਸ ਵਿਚ ਹੋਣਾ ਹੈ, ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਹਨਾਂ ਮੁਕਾਬਲਿਆਂ (Skill Competitions) ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਦੀ ਸਕਰੀਨਿੰਗ ਕਰਨਾ ਹੈ। ਇਹ ਮੁਕਾਬਲੇ ਚਾਰ ਭਾਗਾਂ ਜਿਵੇਂ ਕਿ ਜ਼ਿਲ੍ਹਾ, ਸੂਬਾਈ, ਖੇਤਰੀ ਅਤੇ ਕੌਮੀ ਪੱਧਰ ਤੇ ਕਰਵਾਏ ਜਾਣਗੇ। ਕੌਮੀ ਪੱਧਰ ਦੇ ਜੇਤੂ ਫਰਾਂਸ ਵਿਖੇ ਆਪਣੇ ਹੁਨਰ ਵਿਖਾਉਣਗੇ। ਇਹ ਮੁਕਾਬਲੇ ਕੁਲ 52 ਟਰੇਡਾਂ ਲਈ ਕਰਵਾਏ ਜਾਣਗੇ | ਉਨ੍ਹਾਂ ਅੱਗੇ ਦਸਿਆ ਕਿ ਜ਼ਿਲ੍ਹਾ ਪੱਧਰ ਦੇ ਸਕਿੱਲ ਮੁਕਾਬਲੇ (Skill Competitions) ਦਸੰਬਰ ਵਿਚ ਕਰਵਾਏ ਜਾਣਗੇ। ਇਸ ਸੰਬੰਧੀ ਤਰੀਕਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਜਨਮ 1 ਜਨਵਰੀ 2002 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ, ਪਰੰਤੂ ਏਅਰਕ੍ਰਾਫਟ ਮੈਂਟੇਨੈਂਸ , ਮੈਨੂਫੈਕਚਰਿੰਗ ਟੀਮ ਚੈਲੇਂਜ ਅਤੇ ਮੇਕੈਟ੍ਰੋਨਿਕਸ, ਕਲਾਉਡ ਕੰਪਿਊਟਿੰਗ, ਸਾਈਬਰ ਸਕਿਉਰਿਟੀ ਐਂਡ ਵਾਟਰ ਟੈਕਨੋਲੋਜੀ ਅਤੇ ਆਈ ਟੀ ਨੈੱਟਵਰਕ ਕੇਬਲਿੰਗ ਦੇ ਉਮੀਦਵਾਰਾਂ ਦਾ ਜਨਮ 1 ਜਨਵਰੀ ,1999 ਨੂੰ ਜਾਂ ਇਸਤੋਂ ਬਾਅਦ ਵਿਚ ਹੋਇਆ ਹੋਣਾ ਚਾਹੀਦਾ ਹੈ। ਚਾਹਵਾਨ ਉਮੀਦਵਾਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ http://www.skillindiadigital.gov.in/home ਤੇ ਜਾ ਕੇ ਅਪਲਾਈ ਕਰ ਸਕਦੇ ਹਨ | ਉਨ੍ਹਾਂ ਹੁਨਰਮੰਦ ਨੌਜਵਾਨਾਂ, ਆਈ.ਟੀ.ਆਈ, ਪੋਲੀਟੈਕਨਿਕ ਕਾਲਜਾਂ, ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਦਾਅਵੇਦਾਰਾਂ ਨੂੰ ਰਜਿਸਟ੍ਰੇਸ਼ਨ ਲਈ ਵੱਧ ਤੋਂ ਵੱਧ ਇਸ ਜਾਣਕਾਰੀ ਨੂੰ ਸਿਖਿਆਰਥੀਆਂ ਨਾਲ ਸਾਂਝਾਂ ਕਰਨ ਦੀ ਅਪੀਲ ਵੀ ਕੀਤੀ | ਵਧੇਰੇ ਜਾਣਕਾਰੀ ਲਈ www.worldskillsindia.co.in ਦੇ resourse tab ਨੂੰ ਫਾਲੋ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਸ੍ਰੀਮਤੀ ਮਾਨਸੀ ਭਾਂਬਰੀ ਅਤੇ ਸ੍ਰੀ ਜਗਪ੍ਰੀਤ ਸਿੰਘ ਨਾਲ ਕਮਰਾ ਨੰਬਰ 453, ਤੀਜ਼ੀ ਮੰਜਿਲ, ਡੀਸੀ ਕੰਪਲੈਕਸ ਐੱਸ.ਏ.ਐੱਸ ਨਗਰ ਵਿਚ ਆ ਕੇ ਸੰਪਰਕ ਕਰ ਸਕਦੇ ਹਨ। The post ਜ਼ਿਲ੍ਹਾ ਪੱਧਰੀ ਸਕਿੱਲ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) appeared first on TheUnmute.com - Punjabi News. Tags:
|
ਕਿਸਾਨਾਂ ਵੱਲੋਂ ਜਲੰਧਰ 'ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ਅੱਜ ਦੂਜੇ ਦਿਨ ਵੀ ਜਾਮ, ਆਵਾਜਾਈ ਪ੍ਰਭਾਵਿਤ Wednesday 22 November 2023 08:14 AM UTC+00 | Tags: breaking-news delhi-jammu-national-highway farmers farmers-association farmers-protest jalandhar kisan news ਚੰਡੀਗੜ੍ਹ, 22 ਨਵੰਬਰ 2023: ਪੰਜਾਬ ਦੇ ਜਲੰਧਰ ਵਿੱਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ਅੱਜ ਦੂਜੇ ਦਿਨ ਵੀ ਜਾਮ ਹੈ । ਇੱਥੇ ਕਿਸਾਨ (farmers) ਹਾਈਵੇਅ 'ਤੇ ਧਰਨੇ 'ਤੇ ਬੈਠੇ ਹਨ। ਧਿਰਾਂ ਦੇ ਰਹੇ ਕਿਸਾਨਾਂ ਨੇ ਬੀਤੀ ਰਾਤ ਵੀ ਹਾਈਵੇਅ 'ਤੇ ਕੱਟੀ। ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ ਸਰਕਾਰ ਨਾਲ ਬੈਠਕ ਕਰੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਾਲ ਬੈਠਕ ਨਾ ਹੋਈ ਤਾਂ ਕਿਸਾਨ ਜਲੰਧਰ ਤੋਂ ਲੁਧਿਆਣਾ ਨੂੰ ਜਾਂਦੇ ਰਸਤੇ ‘ਤੇ ਧਨੋਵਾਲੀ ਨੇੜੇ ਰੇਲਾਂ ਵੀ ਰੋਕ ਦੇਣਗੇ। ਧਰਨੇ ਕਾਰਨ ਹਾਈਵੇਅ ਬੰਦ ਹੋਣ ਕਾਰਨ ਅੰਮ੍ਰਿਤਸਰ ਅਤੇ ਲੁਧਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ ਹੈ। ਪੁਲਿਸ ਨੇ ਜਲੰਧਰ ਤੋਂ ਲੁਧਿਆਣਾ ਦਾ ਰਸਤਾ ਰਾਮਾਮੰਡੀ ਤੋਂ ਮੋੜ ਦਿੱਤਾ ਹੈ। ਜਲੰਧਰ ਦੇ ਰਾਮਾਮੰਡੀ ‘ਚ ਸਥਿਤ ਪਿੰਡ ਤਲਹਣ ਤੋਂ ਟ੍ਰੈਫਿਕ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਹ ਸੜਕ ਤਲਹਣ ਤੋਂ ਹੋ ਕੇ ਫਗਵਾੜਾ ਦੇ ਚਹੇੜੂ ਪੁਲ ਦੇ ਨੇੜੇ ਤੋਂ ਲੰਘਦੀ ਹੈ। ਜਦਕਿ ਦਿੱਲੀ, ਪਾਣੀਪਤ, ਅੰਬਾਲਾ ਅਤੇ ਲੁਧਿਆਣਾ ਤੋਂ ਆਉਣ ਵਾਲੀ ਆਵਾਜਾਈ ਨੂੰ ਜਲੰਧਰ ਛਾਉਣੀ ਦੇ ਪਰਾਗਪੁਰ ਨੇੜੇ ਰੋਕਿਆ ਜਾ ਰਿਹਾ ਹੈ। ਟਰੈਫਿਕ ਪੁਲਿਸ ਪਰਾਗਪੁਰ ਪਿੰਡ ਦੇ ਅੰਦਰੋਂ ਵਾਹਨਾਂ ਨੂੰ ਹਟਾ ਰਹੀ ਹੈ। ਇਹ ਟਰੈਫਿਕ ਸ਼ਹਿਰ ਦੇ ਅੰਦਰ ਵਗਦਾ ਹੈ, ਜਿਸ ਕਾਰਨ ਸ਼ਹਿਰ ਦੀ ਆਵਾਜਾਈ ਦਾ ਬੋਝ ਵੀ ਵਧ ਗਿਆ ਹੈ। ਇਨ੍ਹਾਂ ਨੂੰ ਬੀਐਸਐਫ ਚੌਕ ਨੇੜੇ ਟਰੈਫਿਕ ਸਿਟੀ ਦੇ ਅੰਦਰੋਂ ਬਾਹਰ ਕੱਢਿਆ ਜਾ ਰਿਹਾ ਹੈ। ਜਿੱਥੋਂ ਹਾਈਵੇਅ ‘ਤੇ ਮੁੜ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਰਾਤ ਨੂੰ ਸਰਵਿਸ ਲੈਨ ਨੂੰ ਖੋਲ੍ਹਿਆ ਗਿਆ ਸੀ ਪਰ ਸਵੇਰੇ 7 ਵਜੇ ਦੁਬਾਰਾ ਬੰਦ ਕਰ ਦਿੱਤਾ ਗਿਆ। ਕਿਸਾਨਾਂ (farmers) ਨੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਟੈਂਟ ਲਗਾ ਦਿੱਤੇ ਸਨ। ਧਰਨੇ ਵਿੱਚ ਦੂਰੋਂ-ਦੂਰੋਂ ਕਿਸਾਨ ਜਥੇਬੰਦੀਆਂ ਪੁੱਜੀਆਂ। The post ਕਿਸਾਨਾਂ ਵੱਲੋਂ ਜਲੰਧਰ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ ਅੱਜ ਦੂਜੇ ਦਿਨ ਵੀ ਜਾਮ, ਆਵਾਜਾਈ ਪ੍ਰਭਾਵਿਤ appeared first on TheUnmute.com - Punjabi News. Tags:
|
ਰਾਜਸਥਾਨ 'ਚ ਅਸ਼ੋਕ ਗਹਿਲੋਤ ਦੀ ਸਰਕਾਰ ਕਦੇ ਨਹੀਂ ਬਣੇਗੀ: PM ਮੋਦੀ Wednesday 22 November 2023 08:29 AM UTC+00 | Tags: ashok-gehlot breaking-news congress congress-rajasthan news pm-modi rajasthan rajasthan-bjp rajasthan-election ਚੰਡੀਗੜ੍ਹ, 22 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਸਥਾਨ (Rajasthan) ਦੇ ਸਾਗਵਾੜਾ ਵਿੱਚ ਕਿਹਾ ਕਿ ਮੈਂ ਭਵਿੱਖਬਾਣੀ ਕਰ ਰਿਹਾ ਹਾਂ ਕਿ ਸੂਬੇ ਵਿੱਚ ਅਸ਼ੋਕ ਗਹਿਲੋਤ ਦੀ ਸਰਕਾਰ ਕਦੇ ਨਹੀਂ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ, ‘ਕਮਲ ਤੋਂ ਇਲਾਵਾ ਕਿਸੇ ਹੋਰ ਨੂੰ ਦਿੱਤੀ ਤੁਹਾਡੀ ਵੋਟ ਵੀ ਕਾਂਗਰਸ ਨੂੰ ਜਾਵੇਗੀ। ਇਹ ਜੋ ਹੋਰ ਲੋਕ ਜੋ ਖੜ੍ਹੇ ਹਨ, ਉਹ ਉਨ੍ਹਾਂ ਦੀ ਯੋਜਨਾ ਕਾਰਨ ਖੜ੍ਹੇ ਹਨ। ਪਿਛਲੀ ਵਾਰ ਵੀ ਗੁਨਾਹ ਕਰਕੇ ਤੁਹਾਡੀਆਂ ਅੱਖਾਂ ਵਿੱਚ ਧੂੜ ਸੁੱਟੀ ਸੀ, ਇਸ ਵਾਰ ਨਵੇਂ ਨਾਮ ਨਾਲ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸ ਦਾ ਸੁਫੜਾ ਸਾਫ਼ ਕਰਨ ਦੀ ਅਪੀਲ ਕੀਤੀ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਕਾਂਗਰਸ ਵਾਲੇ ਦਲਿਤ ਆਗੂ ਖੜਗੇ ਦੀ ਫੋਟੋ ਹੋਰਡਿੰਗਜ਼ ‘ਚ ਨਹੀਂ ਲਗਾਉਂਦੇ ।’ ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਵੀਰਵਾਰ ਨੂੰ ਆਖਰੀ ਦਿਨ ਹੈ। ਸੂਬੇ ਦੀਆਂ 199 ਸੀਟਾਂ ‘ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਗੜ ਖੇਤਰ ਕਾਂਗਰਸ ਦੇ ਕੁਸ਼ਾਸਨ ਦਾ ਸ਼ਿਕਾਰ ਹੋਇਆ ਹੈ। ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦਾ ਅਜਿਹਾ ਕਾਰੋਬਾਰ ਹੈ ਕਿ ਉਨ੍ਹਾਂ ਦੇ ਬੱਚੇ ਅਫਸਰ ਬਣ ਗਏ, ਤੁਹਾਡੇ ਬੱਚੇ ਚੁਣ-ਚੁਣ ਕੇ ਬਾਹਰ ਕੱਢ ਦਿੱਤੇ ਗਏ। ਕਾਂਗਰਸ ਵੱਲੋਂ ਪ੍ਰਚਾਰੇ ਗਏ ਪੇਪਰ ਲੀਕ ਮਾਫੀਆ ਨੇ ਰਾਜਸਥਾਨ (Rajasthan) ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਕਾਂਗਰਸੀ ਆਗੂਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਲਾਕਰਾਂ ‘ਚੋਂ ਸੋਨੇ ਦੀਆਂ ਇੱਟਾਂ ਕੱਢੀਆਂ ਜਾ ਰਹੀਆਂ ਹਨ। ਕਾਲੇ ਕਾਰਨਾਮਿਆਂ ਦੀ ਲਾਲ ਡਾਇਰੀ ਦੇ ਪੰਨੇ ਖੁੱਲ੍ਹ ਰਹੇ ਹਨ, ਇਹ ਕਾਂਗਰਸ ਸਰਕਾਰ ਦਾ ਕਾਲਾ ਸੱਚ ਹੈ। ਸਾਗਵਾੜਾ ਤੋਂ ਬਾਅਦ ਮੋਦੀ ਭੀਲਵਾੜਾ ਦੇ ਕੋਟੜੀ ‘ਚ ਵੀ ਜਨ ਸਭਾ ਕਰਨਗੇ। ਇਸ ਦੌਰਾਨ ਭਾਜਪਾ ਨੇ ਕਿਹਾ ਕਿ ਭਾਵੇਂ ਕਾਂਗਰਸ ਆਪਣੇ ਵਾਅਦਿਆਂ ਦੀ ਲਾਲ ਡਾਇਰੀ ਲੈ ਕੇ ਘੁੰਮਦੀ ਫਿਰਦੀ ਹੈ, ਮੋਦੀ ਦੀ ਗਾਰੰਟੀ ਸਭ ‘ਤੇ ਭਾਰੀ ਹੈ। ਜਿੱਥੇ ਕਾਂਗਰਸ ਤੋਂ ਉਮੀਦਾਂ ਖਤਮ ਹੁੰਦੀਆਂ ਹਨ, ਉੱਥੇ ਮੋਦੀ ਦੀ ਗਰੰਟੀ ਸ਼ੁਰੂ ਹੁੰਦੀ ਹੈ। ਜੋ ਕਾਂਗਰਸ ਨੇ ਕਦੇ ਨਹੀਂ ਸੋਚਿਆ, ਤੁਹਾਡੇ ਸੇਵਕ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਵਾਸੀਆਂ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਹੈ। The post ਰਾਜਸਥਾਨ ‘ਚ ਅਸ਼ੋਕ ਗਹਿਲੋਤ ਦੀ ਸਰਕਾਰ ਕਦੇ ਨਹੀਂ ਬਣੇਗੀ: PM ਮੋਦੀ appeared first on TheUnmute.com - Punjabi News. Tags:
|
ਮੋਗਾ 'ਚ ਘਰੇਲੂ ਝਗੜੇ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ Wednesday 22 November 2023 09:41 AM UTC+00 | Tags: breaking-news committed-suicide domestic-dispute moga moga-news news punjab-news suicide ਮੋਗਾ , 22 ਨਵੰਬਰ 2023: ਮੋਗਾ ਦੇ ਨਿਗਾਹਾ ਰੋਡ ‘ਤੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ (28 ਸਾਲ) ਵੱਲੋਂ ਦੇਰ ਰਾਤ ਫਾਹਾ ਲੈ ਕੇ ਖੁਦਕੁਸ਼ੀ (suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੀਤ ਸਿੰਘ ਗੋਪੀ ਮੁਕਤਸਰ ਦਾ ਰਹਿਣ ਵਾਲਾ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਗੋਪੀ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਖ਼ੁਦਕੁਸ਼ੀ ਕਰ ਲਈ | ਗੁਰਪ੍ਰੀਤ ਸਿੰਘ ਆਪਣੇ ਸਹੁਰੇ ਘਰ ਕੋਲ ਆਪਣਾ ਵੱਖਰਾ ਮਕਾਨ ਲੈ ਕੇ ਆਪਣੀ ਘਰਵਾਲੀ ਨਾਲ ਰਹਿ ਰਿਹਾ ਸੀ | ਉਸ ਦੇ ਵਿਆਹ ਨੂੰ ਕਰੀਬ 8 ਸਾਲ ਹੋ ਗਏ ਸਨ ਅਤੇ ਕੋਈ ਔਲਾਦ ਨਹੀਂ ਸੀ। ਗੁਰਪ੍ਰੀਤ ਸਿੰਘ ਨਸ਼ੇ ਦਾ ਆਦੀ ਸੀ। ਜਿਸ ਕਾਰਨ ਉਹ ਕੋਈ ਕੰਮ ਨਹੀਂ ਕਰਦਾ ਸੀ | ਜਿਸ ਕਾਰਨ ਦੋਵਾਂ ਵਿਚ ਝਗੜਾ ਰਹਿੰਦਾ ਸੀ। ਕੱਲ੍ਹ ਗੁਰਪ੍ਰੀਤ ਸਿੰਘ ਦੀ ਆਪਣੀ ਘਰਵਾਲੀ ਨਾਲ ਝਗੜਾ ਹੋ ਗਿਆ ਅਤੇ ਉਹ ਆਪਣੇ ਮਾਤਾ-ਪਿਤਾ ਕੋਲ ਰਹਿਣ ਚਲੀ ਗਈ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ। ਪਰਿਵਾਰ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਗੁਰਪ੍ਰੀਤ ਸਿੰਘ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ The post ਮੋਗਾ ‘ਚ ਘਰੇਲੂ ਝਗੜੇ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ appeared first on TheUnmute.com - Punjabi News. Tags:
|
ਮੋਗਾ: ਪਿੰਡ ਖੋਟੇ 'ਚ ਘਰਵਾਲੇ ਨੇ ਆਪਣੀ ਘਰਵਾਲੀ ਗਲਾ ਘੁਟ ਕੇ ਕੀਤਾ ਕਤਲ Wednesday 22 November 2023 10:00 AM UTC+00 | Tags: breaking-news crime moga murder news punjab-news village-khote ਮੋਗਾ , 22 ਨਵੰਬਰ 2023: ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਵਿੱਚ ਬੀਤੀ ਦੇਰ ਰਾਤ ਇੱਕ ਘਰਵਾਲੇ ਵੱਲੋਂ ਆਪਣੀ ਘਰਵਾਲੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਮਨਜੀਤ ਸਿੰਘ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਕਾਰਨ ਦੋਵਾਂ ਵਿੱਚ ਮਾਮੂਲੀ ਝਗੜਾ ਵੀ ਦੱਸਿਆ ਜਾ ਰਿਹਾ ਹੈ, ਕਥਿਤ ਦੋਸ਼ੀ ਅਜੇ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਦੋਵੇਂ ਘਰਵਾਲੀ-ਘਰਵਾਲਾ ਨਰਮਾ ਚੁਗਣ ਸ੍ਰੀ ਮੁਕਤਸਰ ਸਾਹਿਬ ਗਏ ਸਨ ਅਤੇ ਚਾਰ-ਪੰਜ ਦਿਨ ਪਹਿਲਾਂ ਪਿੰਡ ਵਾਪਸ ਆਏ ਸਨ ਅਤੇ ਉਨ੍ਹਾਂ ਕਿਹਾ ਕਲੀ ਉਸਦਾ ਘਰਵਾਲਾ ਨਸ਼ੇ ਦਾ ਆਦੀ ਸੀ ਅਤੇ ਸਾਡੀ ਲੜਕੀ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ। ਉਹ ਇਸ ਗੱਲ ਨੂੰ ਲੈ ਕੇ ਲੜਦਾ ਸੀ ਅਤੇ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਕੱਲ੍ਹ ਉਹ ਆਪਣੇ ਤਿੰਨ ਬੱਚਿਆਂ ਨੂੰ ਕਿਧਰੇ ਛੱਡ ਆਇਆ ਅਤੇ ਫਿਰ ਘਰ ਆ ਕੇ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਸ ਦਾ ਨਾਂ ਨਿੱਕਾ ਸਿੰਘ ਹੈ ਅਤੇ ਉਸ ਦੀ ਉਮਰ ਕਰੀਬ 30 ਸਾਲ ਹੈ। ਲੜਕੀ ਦੀ ਉਮਰ ਵੀ 30 ਸਾਲ ਦੇ ਕਰੀਬ ਹੈ ਅਤੇ ਉਸਦਾ ਨਾਮ ਗੁਰਪ੍ਰੀਤ ਕੌਰ ਹੈ। ਇਸੇ ਮਾਮਲੇ ਦੀ ਜਾਂਚ ਕਰ ਰਹੇ ਨਿਹਾਲ ਸਿੰਘ ਵਾਲਾ ਦੇ ਡੀ.ਐੱਸ.ਪੀ ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਿੱਕਾ ਸਿੰਘ ਨੇ ਆਪਣੀ ਘਰਵਾਲੀ ਦਾ ਚੁੰਨੀ ਨਾਲ ਗਲਾ ਘੁਟ ਕੇ ਕਤਲ ਕਰ ਦਿੱਤਾ ਹੈ, ਅਸੀਂ ਜਾਂਚ ਕਰ ਰਹੇ ਹਾਂ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। The post ਮੋਗਾ: ਪਿੰਡ ਖੋਟੇ ‘ਚ ਘਰਵਾਲੇ ਨੇ ਆਪਣੀ ਘਰਵਾਲੀ ਗਲਾ ਘੁਟ ਕੇ ਕੀਤਾ ਕਤਲ appeared first on TheUnmute.com - Punjabi News. Tags:
|
ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੇ ਪੈਥੋਲੋਜੀ ਵਿਭਾਗ ਨੇ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਕਰਵਾਇਆ Wednesday 22 November 2023 10:14 AM UTC+00 | Tags: aims-chandigarh aims-mohali breaking-news haematology-quiz health latest-news medical-colege mohali pgimer-chandigarh punjab the-unmute-breaking-news the-unmute-punjabi-news ਐਸ.ਏ.ਐਸ.ਨਗਰ, 22 ਨਵੰਬਰ, 2023: ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS Mohali) ਦੇ ਪੈਥੋਲੋਜੀ ਵਿਭਾਗ ਨੇ "ਸੰਗਰੇ 2023" ਨਾਮ ਨਾਲ ਇੱਕ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਦਾ ਕਰਵਾਇਆ। ਡਾ: ਨਵੀਨ ਕੱਕੜ ਪ੍ਰੋਫੈਸਰ ਐਮ ਐਮ ਐਮ ਸੀ ਐਚ ਸੋਲਨ ਅਤੇ ਡਾ: ਪੁਲਕਿਤ ਰਸਤੋਗੀ ਅਸਿਸਟੈਂਟ ਪ੍ਰੋਫੈਸਰ ਹੈਮਾਟੋਪੈਥੋਲੋਜੀ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਇਸ ਸਮਾਗਮ ਲਈ ਕੁਇਜ਼ ਮਾਸਟਰ ਸਨ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਅੱਠ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਛੇ ਦੀ ਚੋਣ ਫਾਈਨਲ ਰਾਊਂਡ ਲਈ ਕੀਤੀ ਗਈ। ਮੈਡੀਕਲ ਕਾਲਜ ਮੋਹਾਲੀ (AIMS Mohali) ਦੇ ਪ੍ਰਤੀਯੋਗੀਆਂ- ਦਿਸ਼ਾ, ਆਰਚੀ, ਸ਼੍ਰੇਆ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਟੀਮ- ਜੈਸ਼, ਜਪਨੀਤ ਅਤੇ ਨਵੀਸ਼ ਨੇ ਜਿੱਤਿਆ ਜਦ ਕਿ ਸਰਕਾਰੀ ਮੈਡੀਕਲ ਕਾਲਜ ਚੰਡੀਗੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ। ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਾਰੇ ਭਾਗੀਦਾਰਾਂ ਦੀ ਕਾਰਗੁਜ਼ਾਰੀ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | The post ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੇ ਪੈਥੋਲੋਜੀ ਵਿਭਾਗ ਨੇ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਕਰਵਾਇਆ appeared first on TheUnmute.com - Punjabi News. Tags:
|
ਮੋਹਾਲੀ ਜ਼ਿਲ੍ਹੇ ਦੇ ਪਿੰਡਾਂ 'ਚ ਕਰੀਬ 386.94 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ 129 ਖੇਡ ਮੈਦਾਨ Wednesday 22 November 2023 10:25 AM UTC+00 | Tags: adc-chaudhary breaking-news cm-bhagwant-mann latest-news mohali-ground news playgrounds punjabi-news the-unmute-breaking-news the-unmute-punjab ਐੱਸ.ਏ.ਐੱਸ. ਨਗਰ, 22 ਨਵੰਬਰ 2023: ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਵਿਕਾਸ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਇਸੇ ਲੜੀ ਤਹਿਤ 75 ਸਾਂਝੇ ਜਲ ਤਲਾਬ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 60 ਦਾ ਕੰਮ ਮੁਕੰਮਲ ਹੋ ਗਿਆ ਹੈ। ਇਨ੍ਹਾਂ 'ਚੋਂ ਬਲਾਕ ਡੇਰਾਬੱਸੀ ਵਿੱਚ 21 ਵਿਚੋਂ 21, ਖਰੜ ਵਿੱਚ 15 ਵਿੱਚੋਂ 11, ਮਾਜਰੀ ਵਿੱਚ 22 ਵਿੱਚੋਂ 15 ਅਤੇ ਮੋਹਾਲੀ ਵਿੱਚ 17 ਵਿਚੋਂ 13 ਸਾਂਝੇ ਜਲ ਤਲਾਬ ਬਣਾਏ ਜਾ ਚੁੱਕੇ ਹਨ। ਏ ਡੀ ਸੀ ਚੌਧਰੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਕਰੀਬ 386.94 ਲੱਖ ਰੁਪਏ ਦੀ ਲਾਗਤ ਨਾਲ 129 ਖੇਡ ਮੈਦਾਨ (playgrounds) ਬਣਾਏ ਜਾਣੇ ਹਨ। ਜਿਸ ਤਹਿਤ ਡੇਰਾਬੱਸੀ ਵਿਚ 36 ਵਿਚੋਂ 03, ਖਰੜ ਵਿਚ 26 ਵਿਚੋਂ 06, ਮਾਜਰੀ ਵਿੱਚ 38 ਵਿੱਚੋਂ 10 ਅਤੇ ਮੋਹਾਲੀ ਵਿਚ 29 ਵਿਚੋਂ 01 ਖੇਡ ਮੈਦਾਨ ਤਿਆਰ ਹੋ ਗਏ ਹਨ। ਉਨ੍ਹਾਂ ਨੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਵੱਖੋ-ਵੱਖ ਪਿੰਡਾਂ ਵਿਚ ਬਣਾਏ ਜਾ ਰਹੇ ਖੇਡ ਮੈਦਾਨਾਂ ਤੇ ਸਾਂਝੇ ਜਲ ਤਲਾਬਾਂ ਦਾ ਕੰਮ ਤੇਜ਼ ਕਰਨ ਅਤੇ ਮਿੱਥੇ ਸਮੇਂ 'ਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੰਡਾਂ ਵਿਚ ਚੱਲ ਰਹੇ ਹੋਰ ਵੱਖ-ਵੱਖ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ 'ਚ ਬਿਨਾਂ ਦੇਰੀ ਦੇ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਸਕੂਲਾਂ ਵਿਚ ਕਰੀਬ 960 ਲੱਖ ਰੁਪਏ ਦੀ ਲਾਗਤ ਨਾਲ ਵੱਖੋ-ਵੱਖ 443 ਵਿਕਾਸ ਕਾਰਜ ਕਰਵਾਏ ਜਾਣੇ ਸਨ, ਜਿਨ੍ਹਾਂ ਵਿਚੋਂ 397 ਕਾਰਜ ਮੁਕੰਮਲ ਕਰ ਲਏ ਗਏ ਹਨ ਤੇ ਬਾਕੀ ਸਬੰਧੀ ਕੰਮ ਜਾਰੀ ਹੈ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਸਰਕਾਰੀ ਪ੍ਰੋਜੈਕਟਾਂ ਦੇ ਚੱਲ ਰਹੇ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਵਤੀਰਾ ਅਪਨਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅਕਤੂਬਰ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ 636 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਦੌਰਾਨ 06 ਪਲੇਸਮੈਂਟ ਕੈਂਪ ਲਾਏ ਗਏ ਅਤੇ ਕਰੀਬ 272 ਨੌਜਵਾਨਾਂ ਦੀ ਕਾਊਂਸਲਿੰਗ ਕੀਤੀ ਗਈ। ਕਰੀਬ 2055 ਨੌਜਵਾਨਾਂ ਦੀ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟ੍ਰੇਸ਼ਨ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਪਿੰਡਾਂ ਵਿੱਚ ਜਾ ਕੇ ਕੈਂਪ ਲਾਉਣ ਲਈ ਵੀ ਕਿਹਾ ਤਾਂ ਜੋ ਵੱਧ ਤੋਂ ਵੱਧ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਪੜ੍ਹਾਈ ਜਾਂ ਹੁਨਰੀ ਸਿਖਲਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਸਵੈ ਸਹਾਇਤਾ ਗਰੁੱਪਾਂ ਦੀ ਮਦਦ ਲੈਣ ਦੀ ਗੱਲ ਵੀ ਆਖੀ। ਵਧੀਕ ਡਿਪਟੀ ਕਮਿਸ਼ਨਰ ਨੇ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਹੇਠ ਮਗਨਰੇਗਾ ਵਰਕਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾ ਕੇ ਪਿੰਡਾਂ 'ਚ ਵੱਖ-ਵੱਖ ਕਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਗਨਰੇਗਾ, ਦਿਹਾਤੀ ਖੇਤਰਾਂ ਵਿਚ ਨਾ ਕੇਵਲ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦਾ ਹੈ ਸਗੋਂ ਇਸ ਨਾਲ ਦਿਹਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉਚਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾਂ ਵਿਚ 3522 ਲੱਖ ਰੁਪਏ ਖਰਚੇ ਜਾਣੇ ਹਨ ਤੇ ਹੁਣ ਤਕ 2250.5 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਮਗਨਰੇਗਾ ਤਹਿਤ ਪਿੰਡਾਂ ਵਿਚ ਬੂਟੇ ਲਾਉਣ, ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਰੇਨਵਾਟਰ ਹਾਰਵੈਸਟਿੰਗ ਢਾਂਚਾ ਵਿਕਸਤ ਕਰਨ, ਛੱਪੜਾਂ ਨੂੰ ਸਾਫ਼ ਕਰਨ ਤੇ ਗ਼ਾਰ ਕੱਢਣ ਲਈ ਮਗਨਰੇਗਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਪੇਂਡੂ ਵਿਕਾਸ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਖੁਦ ਫ਼ੀਲਡ ਵਿਚ ਜਾ ਕੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐੱਸ.ਡੀ.ਐੱਮ. ਮੋਹਾਲੀ ਚੰਦਰ ਜੋਤੀ ਸਿੰਘ, ਐੱਸ.ਡੀ.ਐੱਮ. ਡੇਰਾਬਸੀ ਹਿਮਾਂਸ਼ੂ ਗੁਪਤਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਿੰਦਰ ਪਾਲ ਸਿੰਘ ਚੌਹਾਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। The post ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ‘ਚ ਕਰੀਬ 386.94 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ 129 ਖੇਡ ਮੈਦਾਨ appeared first on TheUnmute.com - Punjabi News. Tags:
|
ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਅੱਲਾਪੁਰ 'ਚ ਕੈਂਪ ਲਗਾਇਆ Wednesday 22 November 2023 10:30 AM UTC+00 | Tags: allapur allapur-village bharat-sankalp-yatra breaking-news latest-news news punjab-news sankalp-yatra the-unmute-breaking-news viksat-bharat-sankalp-yatra ਖਰੜ/ਐੱਸ ਏ ਐੱਸ ਨਗਰ, 22 ਨਵੰਬਰ 2023: ਜਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ 'ਤੇ ਅੱਜ ਤੋਂ ਆਰੰਭ ਹੋਈ 'ਵਿਕਸਤ ਭਾਰਤ ਸੰਕਲਪ ਯਾਤਰਾ' ਤਹਿਤ ਪਿੰਡ ਅੱਲਾਪੁਰ (Allapur) ਵਿਖੇ ਸਰਕਾਰ ਵੱਲੋਂ ਕਮਜ਼ੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ। ਭਾਰਤ ਸਰਕਾਰ ਵਲੋਂ ਭੇਜੀ ਵਿਸ਼ੇਸ਼ ਜਾਗਰੂਕਤਾ ਵੈਨ ਵਲੋਂ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਯਾਤਰਾ ਦੌਰਾਨ ਸੰਭਾਵੀ ਲਾਭਪਾਤਰੀਆਂ ਨੂੰ ਲਾਭਕਾਰੀ ਸਕੀਮਾਂ ਦੇ ਘੇਰੇ 'ਚ ਸ਼ਾਮਲ ਕਰਨ ਦੀ ਯੋਜਨਾ ਹੈ। ਵੈਨਾਂ ਵਿਚ ਐੱਲ ਈ ਡੀ ਸਕਰੀਨ, ਪ੍ਰਚਾਰ ਸਮੱਗਰੀ ਅਤੇ ਵੀਡੀਓ ਰਾਹੀਂ 26 ਜਨਵਰੀ ਤੱਕ ਜ਼ਿਲ੍ਹੇ ਦੇ ਪਿੰਡਾਂ ਵਿਚ ਜ਼ਮੀਨੀ ਪੱਧਰ 'ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਬਲਾਕ ਘੜੂੰਆਂ ਵਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਲੋਕਾਂ ਦੇ ਬੀ.ਪੀ., ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ। ਮੈਡੀਕਲ ਅਫ਼ਸਰ ਡਾ. ਮਨਮੀਤ ਕੌਰ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਕਮਿਊਨਿਟੀ ਹੈਲਥ ਅਫ਼ਸਰ ਮਨਪ੍ਰੀਤ ਕੌਰ, ਏ ਐਨ ਐਮ ਨਰੇਸ਼ ਰਾਣੀ, ਕੁਲਜਿੰਦਰ ਸਿੰਘ ਸਿਹਤ ਵਰਕਰ ਅਤੇ ਆਸ਼ਾ ਵਰਕਰਾਂ ਦੀ ਟੀਮ ਵਲੋਂ ਗੈਰ ਸੰਚਾਰੀ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਅਤੇ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕ ਕੀਤਾ ਗਿਆ। ਆਯੂਸ਼ਮਾਨ ਭਾਰਤ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਏ ਗਏ। ਨੈਸ਼ਨਲ ਟੀ.ਬੀ. ਇਲਮੀਨੇਸ਼ਨ ਪ੍ਰੋਗਰਾਮ ਤਹਿਤ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਸੰਕਲਪ ਯਾਤਰਾ ਸਬੰਧੀ ਪਿੰਡ (Allapur) ਵਿੱਚ ਆਸ਼ਾ ਵਰਕਰਾਂ ਦੁਆਰਾ ਪੇਂਡੂ ਸਿਹਤ ਸਫਾਈ ਕਮੇਟੀਆਂ ਅਤੇ ਜਨ ਅਰੋਗਿਆ ਸੰਮਤੀ ਮੈਂਬਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮਗਨਰੇਗਾ, ਦੀਨਦਿਆਲ ਅੰਨਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਡਾਕ ਵਿਭਾਗ ਚੰਡੀਗੜ੍ਹ ਡਵੀਜ਼ਨ ਵਲੋਂ ਪੇਂਡੂ ਡਾਕ ਜੀਵਨ ਬੀਮਾ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਸੁਰਕਸ਼ਾ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਗੈਸ ਤੇ ਪੈਟਰੋਲੀਅਮ ਵਿਭਾਗ ਮੋਹਾਲੀ ਵਲੋਂ ਉਜਵਲਾ ਸਕੀਮ ਤਹਿਤ ਐੱਲ ਪੀ ਜੀ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਗਿਆ। The post ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਅੱਲਾਪੁਰ ‘ਚ ਕੈਂਪ ਲਗਾਇਆ appeared first on TheUnmute.com - Punjabi News. Tags:
|
ਹਰਿਆਣਾ ਨੂੰ ਜੀਰੋ ਡ੍ਰਾਪ-ਆਊਟ ਸੂਬਾ ਬਣਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਚੁੱਕਿਆ ਬੀੜਾ Wednesday 22 November 2023 10:41 AM UTC+00 | Tags: breaking-news haryana haryana-governemnt haryana-government manohar-lal news primary-education zero-drop-out ਚੰਡੀਗੜ੍ਹ, 22 ਨਵੰਬਰ 2023: ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਸਿੱਖਿਆ ਦੇ ਪੱਧਰ ਨੂੰ ਸੁਧਾਰਣ ਅਤੇ ਗੁਣਵੱਤਾਪਰਕ ਸਿਖਿਆ ਪ੍ਰਦਾਨ ਕਰਨ ਲਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਹਰਿਆਣਾ ਨੂੰ ਜੀਰੋ ਡ੍ਰਾਪ-ਆਊਟ ਸੂਬਾ ਬਣਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਲਈ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਸਾਰੇ ਜਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀਆਂ ਨੂੰ ਪੀਪੀਪੀ ਡਾਟਾ ਵਿਚ ਦਰਜ 6 ਤੋਂ 18 ਸਾਲ ਊਮਰ ਦੇ ਬੱਚਿਆਂ ਨੂੰ ਟ੍ਰੈਕ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਜੇਕਰ ਕੋਈ ਬੱਚਾ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ, ਗੁਰੂਕੁੱਲ , ਮਦਰੱਸੇ ਜਾਂ ਕਦਮ ਸਕੂਲ (ਸਪੈਸ਼ਲ ਟ੍ਰੇਨਿੰਗ ਸੈਂਟਰ) ਆਦਿ ਵਿਚ ਨਾਮਜਦ ਨਹੀਂ ਹੈ, ਤਾਂ ਉਸ ਨੂੰ ਸਿਖਿਆ ਪ੍ਰਦਾਨ ਕਰਨ ਲਈ ਯਤਨ ਕੀਤੇ ਜਾ ਸਕਣ। ਮੁੱਖ ਮੰਤਰੀ (Manohar Lal) ਅੱਜ ਇੱਥੇ ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ (ਡੀਈਈਓ) ਦੇ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮਨੋਹਰ ਲਾਲ ਨੇ ਕਿਹਾ ਕਿ ਹਰ ਬੱਚਾ ਸਕੂਲੀ ਸਿਖਿਆ ਗ੍ਰਹਿਣ ਕਰੇ ਇਹੀ ਸਰਕਾਰ ਦਾ ਪ੍ਰਾਥਮਿਕ ਉਦੇਸ਼ ਹੈ। ਬੱਚੇ ਚੰਗੇ ਨਾਗਰਿਕ ਬਨਣ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਦੇਣ। ਇਸ ਦੇ ਲਈ ਬੱਚਿਆਂ ਅਤੇ ਅਧਿਆਪਕ ਦਾ ਅਨੁਪਾਤ ਸਹੀ ਹੋਣਾ ਚਾਹੀਦਾ ਹੈ। ਇਕ ਕਿਲੋਮੀਟਰ ਤੋਂ ਵੱਧ ਦੂਰੀ ‘ਤੇ ਸਥਿਤ ਸਕੂਲਾਂ ਦੇ ਲਈ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਟ੍ਰਾਂਸਪੋਰਟ ਸਹੂਲਤਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਬੱਚਿਆਂ ਦੀ ਸਿਖਿਆ ਦੇ ਨਾਲ-ਨਾਲ ਹਰ ਤਰ੍ਹਾ ਨਾਲ ਉਨ੍ਹਾਂ ਦੀ ਚਿੰਤਾ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੀ ਨੀਂਹ ਮਜਬੂਤ ਬਣ ਸਕੇ। ਇਸ ਲਈ ਬੱਚਿਆਂ ਨੂੰ ਸਕੂਲ ਤਕ ਆਉਣ-ਜਾਣ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਹੈ, ਇਸ ਦੇ ਲਈ ਸਰਕਾਰ ਨੇ ਯੋਜਨਾ ਬਣਾਈਆਂ ਹਨ। ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੋਂ ਵੱਧ ‘ਤੇ ਸਥਿਤ ਸਕੂਲਾਂ ਵਿਚ ਆਉਣ-ਜਾਣ ਦੇ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਲਈ ਹਰੇਕ ਸਕੂਲ ਵਿਚ ਇਕ ਅਧਿਆਪਕ ਨੂੰ ਸਕੂਲ ਟ੍ਰਾਂਸਪੋਰਟ ਆਫਿਸਰ ਵਜੋ ਨਾਮਜਦ ਕੀਤਾ ਜਾਵੇ, ਜਿਸ ਦਾ ਕੰਮ ਅਜਿਹੇ ਬੱਚਿਆਂ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਹੋਵੇਗਾ, ਜਿਨ੍ਹਾਂ ਨੂੰ ਟ੍ਰਾਂਸਪੋਰਟ ਸਹੂਲਤ ਦੀ ਜਰੂਰਤ ਹੈ। ਇਸੀ ਤਰ੍ਹਾ ਬਲਾਕ ਪੱਧਰ ‘ਤੇ ਵੀ ਇਕ ਸਕੂਲ ਟ੍ਰਾਂਸਪੋਰਟ ਆਫਿਸਰ (ਏਸਟੀਓ) ਨਾਮਜਦ ਕੀਤਾ ਜਾਵੇ, ਜੋ ਬਲਾਕ ਵਿਚ ਸਥਿਤ ਸਕੂਲਾਂ ਦੇ ਏਸਟੀਓ ਦੇ ਨਾਲ ਤਾਲਮੇਲ ਸਥਾਪਿਤ ਕਰ ਟ੍ਰਾਂਸਪੋਰਟ ਦੀ ਸਹੂਲਤ ਯਕੀਨੀ ਕਰਨ ਦਾ ਕੰਮ ਕਰੇਗਾ। ਰਾਜ ਦੇ ਸਕੂਲਾਂ ਵਿਚ ਦਾਖਲਾ ਲੈ ਚੁੱਕੇ ਅਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਦਾ ਵੀ ਬਣੇਗਾ ਆਧਾਰ ਕਾਰਡਮਨੋਹਰ ਲਾਲ (Manohar Lal) ਨੇ ਡੀਈਈਓ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਏਮਆਈਏਸ ਪੋਰਟਲ ‘ਤੇ ਸਾਰੇ ਵਿਦਿਆਰਥੀਆਂ ਦਾ ਡਾਟਾ ਲਗਾਤਾਰ ਅਪਡੇਟ ਕਰਨ। ਡੀਈਈਓ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਲਗਭਗ 3 ਹਜਾਰ ਬੱਚੇ ਅਜਿਹੇ ਹਨ, ਜਿਨ੍ਹਾਂ ਦਾ ਆਧਾਰ ਕਾਰਡ ਨਹੀਂ ਬਣਿਆ ਹੋਇਆ ਹੈ, ਇਸ ਕਾਰਣ ਉਨ੍ਹਾਂ ਦਾ ਡਾਟਾ ਏਮਆਈਏਸ ‘ਤੇ ਅਪਡੇਟ ਨਹੀਂ ਕੀਤਾ ਜਾ ਸਕਦਾ। ਇਹ ਬੱਚੇ ਅਪ੍ਰਵਾਸੀ ਪਰਿਵਾਰਾਂ ਤੋਂ ਹਨ ਅਤੇ ਉਨ੍ਹਾਂ ਦੇ ਜਨਮ ਮਿੱਤੀ ਦਾ ਕੋਈ ਦਸਤਾਵੇਜ ਉਪਲਬਧ ਨਹੀਂ ਹਨ, ਨਾ ਹੀ ਉਲ੍ਹਾਂ ਦੇ ਮਾਂਪਿਆਂ ਦੇ ਕੋਲ ਦਸਤਾਵੇਜ ਉਪਲਬਧ ਹਨ, ਜਿਸ ਨਾਲ ਆਧਾਰ ਕਾਰਡ ਬਣਾਇਆ ਜਾ ਸਕੇ। ਇਸ ‘ਤੇ ਜਾਣਕਾਰੀ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਦਾਖਲਾ ਲੈ ਚੁੱਕੇ ਅਜਿਹੇ ਅਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਦਾ ਆਧਾਰ ਕਾਰਡ ਬਣਾਇਆ ਜਾਵੇਗਾ। ਇਸ ਦੇ ਲਈ ਮਾਤਾ-ਪਿਤਾ ਨੂੰ ਸਿਰਫ ਬੱਚੇ ਦੀ ਜਨਮ ਮਿੱਤੀ ਦੇ ਲਈ ਨੋਟਰੀ ਤੋਂ ਤਸਦੀਕ ਏਫੀਡੇਬਿਟ ਡੀਈਈਓ ਨੂੰ ਪ੍ਰਦਾਨ ਕਰਨਾ ਹੋਵੇਗਾ, ਜਿਸ ‘ਤੇ ਹੇਡ ਟੀਚਰ ਕਾਊਂਟਰ ਦਸਤਖਤ ਕਰੇਗਾ। ਇਹ ਦਸਤਾਵੇਜ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰ ਦੇ ਕੋਲ ਪੇਸ਼ ਕੀਤਾ ਜਾਵੇਗਾ ਅਤੇ ਆਧਾਰ ਕਾਰਡ ਬਣਾਇਆ ਜਾ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ-2020 ਅਨੁਸਾਰ ਬਚਪਨ ਤੋਂ ਹੀ ਬੱਚਿਆਂ ਦੀ ਬੁਨਿਆਦ ਮਜਬੂਤ ਕਰਨ ਲਈ ਸਰਕਾਰ ਨੇ 4 ਹਜਾਰ ਆਂਗਨਵਾੜੀਆਂ ਨੂੰ ਬਾਲ ਵਾਟਿਕਾ ਵਿਚ ਬਦਲਿਆ ਹੈ, ਜਿੱਥੇ ਬੱਚਿਆਂ ਨੂੰ ਖੇਡ- ਖੇਡ ਵਿਚ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਸੂਬਾ ਸਰਕਾਰ ਦੀ ਇਹ ਯੋਜਨਾ ਹੈ ਕਿ ਜੋ ਬਾਲ ਵਾਟਿਕਾਵਾਂ ਸਕੂਲ ਪਰਿਸਰ ਵਿਚ ਸਥਿਤ ਹਨ, ਉਨ੍ਹਾਂ ਦੀ ਜਿਮੇਵਾਰੀ ਸਕੂਲ ਦੀ ਹੋਵੇਗੀ, ਤਾਂ ਜੋ ਬੱਚਿਆਂ ਨੂੰ ਹੋਰ ਬਿਹਤਰ ਸਿਖਿਆ ਮਿਲ ਸਕੇ। ਮੀਟਿੰਗ ਵਿਚ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਮਿਤ ਅਗਰਵਾਲ, ਮਹਾਨਿਦੇਸ਼ਕ ਸੈਕੇਂਡਰੀ ਸਿਖਿਆ ਅਤੇ ਸਕੂਲ ਸਿਖਿਆ ਵਿਭਾਗ ਦੀ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਮਹਾਨਿਦੇਸ਼ਕ, ਮੁੱਢਲੀ ਸਿਖਿਆ ਰਿਪੂਦਮਨ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਮੌਜੂਦ ਸਨ। The post ਹਰਿਆਣਾ ਨੂੰ ਜੀਰੋ ਡ੍ਰਾਪ-ਆਊਟ ਸੂਬਾ ਬਣਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਚੁੱਕਿਆ ਬੀੜਾ appeared first on TheUnmute.com - Punjabi News. Tags:
|
ਖੇਤੀਬਾੜੀ ਜ਼ਮੀਨ 'ਚੋਂ ਰੇਤ/ਗ੍ਰੈਵਲ ਦੀ ਨਿਕਾਸੀ ਲਈ ਅਰਜ਼ੀਆਂ ਦੀ ਮੰਗ Wednesday 22 November 2023 10:53 AM UTC+00 | Tags: agricultural environment high-court mining national-green-tribunal punjab punjabnews supreme-court the-unmute-breaking-news the-unmute-punjabi-news the-unmute-update update ਐਸ.ਏ.ਐਸ. ਨਗਰ, 22 ਨਵੰਬਰ 2023: ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ, ਐਸ.ਏ.ਐਸ. ਨਗਰ ਚੇਤਨ ਖੰਨਾ ਵੱਲੋਂ ਜ਼ਿਲ੍ਹੇ ਦੀਆਂ ਖੇਤੀਬਾੜੀ (agricultural) ਜ਼ਮੀਨਾਂ ਚੋਂ ਰੇਤ/ਗ੍ਰੈਵਲ ਦੀ ਨਿਕਾਸੀ ਦੇ ਚਾਹਵਾਨ ਖੇਤ ਮਾਲਕਾਂ ਪਾਸੋਂ ਜ਼ਿਲ੍ਹਾ ਸਰਵੇਖਣ ਰਿਪੋਰਟ ਚ ਸ਼ਾਮਿਲ ਹੋਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਰਵੇਖਣ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਲਈ ਜੇਕਰ ਕੋਈ ਖੇਤੀਬਾੜੀ (agricultural) ਮਾਲਕ ਆਪਣੇ ਖੇਤ ਚੋਂ ਰੇਤ/ਗ੍ਰੈਵਲ ਦੀ ਨਿਕਾਸੀ ਕਰਵਾਉਣਾ ਚਾਹੁੰਦਾ ਹੈ ਤਾਂ ਭਾਰਤ ਸਰਕਾਰ ਦੇ ਵਾਤਾਵਰਣ , ਵਣ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲੇ ਵੱਲੋਂ ਜਾਰੀ ਸਸਟਨੇਬਲ ਸੈਂਡ ਮਾਇਨਿੰਗ ਮੈਨੇਜਮੈਂਟ ਗਾਈਡ ਲਾਇਨਜ਼, 2016 ਅਤੇ ਇੰਫੋਰਸਮੈਂਟ ਐਂਡ ਮੋਨੀਟਰਿੰਗ ਗਾਈਡ ਲਾਇਨਜ਼ ਫਾਰ ਸੈਂਡ ਮਾਇਨਿੰਗ 2020 ਅਤੇ ਸੁਪਰੀਮ ਕੋਰਟ, ਹਾਈ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਜਾਰੀ ਵੱਖ-ਵੱਖ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਚੋਂ ਰੇਤ ਅਤੇ ਬਜਰੀ ਦੀ ਮਾਈਨਿੰਗ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਆਪਣੀਆਂ ਅਰਜ਼ੀਆਂ ਮਾਲ ਰਿਕਾਰਡ ਸਮੇਤ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ, ਐਸ.ਏ.ਐਸ. ਨਗਰ (ਪਲਾਟ ਨੰ. ਬੀ-65, ਇੰਡਸਟਰੀਅਲ ਏਰੀਆ, ਫ਼ੇਜ਼-7, ਐਸ.ਏ.ਐਸ.ਨਗਰ. ਮੋਹਾਲ਼ੀ, ਪੰਜਾਬ) ਜਾਂ ਆਪਣੇ ਸਬੰਧਤ ਐਸ ਡੀ ਐਮ ਦਫ਼ਤਰ (ਖਰੜ, ਮੋਹਾਲੀ, ਡੇਰਾਬੱਸੀ) ਵਿਖੇ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਜ਼ਿਲ੍ਹਾ ਸਰਵੇਖਣ ਰਿਪੋਰਟ ਵਿੱਚ ਸ਼ਾਮਿਲ ਕੀਤੇ, ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਮੀਨ ਵਿੱਚੋਂ ਰੇਤਾਂ/ਗ੍ਰੈਵਲ ਦੀ ਮਾਈਨਿੰਗ ਦੀ ਮੰਨਜੂਰੀ ਨਹੀਂ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਦਿੱਤੇ ਗਏ ਨੰਬਰਾਂ (8427937729, 8872589349) ਤੇ ਸੰਪਰਕ ਕੀਤਾ ਜਾਵੇ। The post ਖੇਤੀਬਾੜੀ ਜ਼ਮੀਨ ‘ਚੋਂ ਰੇਤ/ਗ੍ਰੈਵਲ ਦੀ ਨਿਕਾਸੀ ਲਈ ਅਰਜ਼ੀਆਂ ਦੀ ਮੰਗ appeared first on TheUnmute.com - Punjabi News. Tags:
|
DGCA ਨੇ ਏਅਰ ਇੰਡੀਆ 'ਤੇ ਲਗਾਇਆ 10 ਲੱਖ ਰੁਪਏ ਦਾ ਜ਼ੁਰਮਾਨਾ Wednesday 22 November 2023 11:01 AM UTC+00 | Tags: air-india airlines breaking-news dgca directorate-general-of-civil-aviation fined india mews news ਚੰਡੀਗੜ੍ਹ, 22 ਨਵੰਬਰ 2023: ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਏਅਰ ਇੰਡੀਆ (Air India) ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਨੂੰ 3 ਨਵੰਬਰ, 2023 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਬੰਧਤ ਨਿਯਮਾਂ ਦੇ ਉਪਬੰਧਾਂ ਦੀ ਪਾਲਣਾ ਨਾ ਕਰਨ ਲਈ ਉਸ ਦਾ ਜਵਾਬ ਮੰਗਿਆ ਗਿਆ ਸੀ। ਡੀਜੀਸੀਏ ਨੇ ਕਿਹਾ ਕਿ ਨੋਟਿਸ ‘ਤੇ ਏਅਰ ਇੰਡੀਆ (Air India) ਤੋਂ ਮਿਲੇ ਜਵਾਬ ਦੇ ਆਧਾਰ ‘ਤੇ ਪਾਇਆ ਗਿਆ ਕਿ ਉਹ ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਮਾਪਦੰਡਾਂ ਨਾਲ ਸਬੰਧਤ ਸੀਏਆਰ ਦੀ ਪਾਲਣਾ ਨਹੀਂ ਕਰ ਰਹੀ ਹੈ। ਇਸ ਤੋਂ ਬਾਅਦ ਏਅਰਲਾਈਨ ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। The post DGCA ਨੇ ਏਅਰ ਇੰਡੀਆ ‘ਤੇ ਲਗਾਇਆ 10 ਲੱਖ ਰੁਪਏ ਦਾ ਜ਼ੁਰਮਾਨਾ appeared first on TheUnmute.com - Punjabi News. Tags:
|
ਗੌਤਮ ਗੰਭੀਰ ਨੇ ਛੱਡਿਆ ਲਖਨਊ ਦਾ ਸਾਥ, ਦੋ ਵਾਰ IPL ਚੈਂਪੀਅਨ ਰਹੀ ਇਸ ਟੀਮ ਦੇ ਬਣੇ ਮੈਂਟਰ Wednesday 22 November 2023 11:15 AM UTC+00 | Tags: breaking-news cricket-news gautam-gambhir ipl-champion-team lucknow-super-giants news the-unmute-breaking the-unmute-breaking-news ਚੰਡੀਗੜ੍ਹ, 22 ਨਵੰਬਰ 2023: ਆਈ.ਪੀ.ਐੱਲ (IPL) ਦੇ ਪਿਛਲੇ ਦੋ ਐਡੀਸ਼ਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ ਆਈ.ਪੀ.ਐੱਲ 2024 ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਮੁੱਖ ਕੋਚ ਐਂਡੀ ਫਲਾਵਰ ਪਹਿਲਾਂ ਹੀ ਟੀਮ ਛੱਡ ਚੁੱਕੇ ਹਨ। ਹੁਣ ਮੈਂਟਰ ਗੌਤਮ ਗੰਭੀਰ (Gautam Gambhir) ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗੰਭੀਰ ਨੇ ਖੁਦ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਨਵੇਂ ਮੈਂਟਰ ਬਣ ਗਏ ਹਨ। ਕੇਕੇਆਰ ਦੇ ਕੋਚ ਚੰਦਰਕਾਂਤ ਪੰਡਿਤ ਹਨ, ਜਦਕਿ ਕਪਤਾਨ ਸ਼੍ਰੇਅਸ ਅਈਅਰ ਹਨ। ਜਦੋਂ ਤੋਂ ਐਂਡੀ ਫਲਾਵਰ ਨੇ ਕੋਚ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਉਦੋਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਗੰਭੀਰ (Gautam Gambhir) ਵੀ ਲਖਨਊ ਛੱਡ ਦੇਣਗੇ। ਕੇਐੱਲ ਰਾਹੁਲ ਦੇ ਨਾਲ ਉਸਦਾ ਕਾਰਜਕਾਲ ਸ਼ਾਨਦਾਰ ਰਿਹਾ ਹੈ, ਉਸਦੀ ਟੀਮ ਦੋ ਵਾਰ ਪਲੇਆਫ ਵਿੱਚ ਪਹੁੰਚੀ ਹੈ। ਹਾਲਾਂਕਿ, ਦੋਵੇਂ ਵਾਰ ਇਹ ਪਲੇਆਫ ਤੋਂ ਬਾਹਰ ਹੋ ਗਈ ਅਤੇ ਫਾਈਨਲ ਤੱਕ ਨਹੀਂ ਪਹੁੰਚ ਸਕਿਆ। ਐਂਡੀ ਫਲਾਵਰ ਦੀ ਥਾਂ ‘ਤੇ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਮੁੱਖ ਕੋਚ ਜਸਟਿਨ ਲੈਂਗਰ ਨੂੰ ਲਖਨਊ ਸੁਪਰ ਜਾਇੰਟਸ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਫਲਾਵਰ ਨੂੰ ਆਪਣਾ ਮੁੱਖ ਕੋਚ ਬਣਾਇਆ ਹੈ। The post ਗੌਤਮ ਗੰਭੀਰ ਨੇ ਛੱਡਿਆ ਲਖਨਊ ਦਾ ਸਾਥ, ਦੋ ਵਾਰ IPL ਚੈਂਪੀਅਨ ਰਹੀ ਇਸ ਟੀਮ ਦੇ ਬਣੇ ਮੈਂਟਰ appeared first on TheUnmute.com - Punjabi News. Tags:
|
ਸੁਪਰੀਮ ਕੋਰਟ ਵੱਲੋਂ ਪਤੰਜਲੀ ਕੰਪਨੀ ਨੂੰ ਚਿਤਾਵਨੀ ਤੋਂ ਬਾਅਦ ਬਾਬਾ ਰਾਮਦੇਵ ਦਾ ਸਪੱਸ਼ਟੀਕਰਨ, ਕਿਹਾ- ਸਾਡੇ ਖ਼ਿਲਾਫ਼ ਰਚੀ ਜਾ ਰਹੀ ਹੈ ਸਾਜ਼ਸ਼ Wednesday 22 November 2023 11:42 AM UTC+00 | Tags: baba-ramdev breaking-news latest-news news patanjali-company yoga-baba-ramdev yoga-guru ਚੰਡੀਗੜ੍ਹ, 22 ਨਵੰਬਰ 2023: ਯੋਗ ਗੁਰੂ ਸਵਾਮੀ ਰਾਮਦੇਵ (Baba Ramdev) ਨੇ ਬੁੱਧਵਾਰ ਨੂੰ ਹਰਿਦੁਆਰ ‘ਚ ਪ੍ਰੈੱਸ ਕਾਨਫਰੰਸ ਕੀਤੀ। ਰਾਮਦੇਵ ਨੇ ਕਿਹਾ ਕਿ ਵੱਖ-ਵੱਖ ਮੀਡੀਆ ਸਾਈਟਾਂ ‘ਤੇ ਇਕ ਖ਼ਬਰ ਵਾਇਰਲ ਹੋ ਰਹੀ ਹੈ ਕਿ ਸੁਪਰੀਮ ਕੋਰਟ ਨੇ ਪਤੰਜਲੀ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਝੂਠਾ ਪ੍ਰਚਾਰ ਕਰੋਗੇ ਤਾਂ ਤੁਹਾਨੂੰ ਜ਼ੁਰਮਾਨਾ ਲੱਗੇਗਾ। ਅਸੀਂ ਸੁਪਰੀਮ ਕੋਰਟ ਦਾ, ਭਾਰਤ ਦੇ ਸੰਵਿਧਾਨ ਦਾ ਸਨਮਾਨ ਕਰਦੇ ਹਾਂ। ਪਰ ਅਸੀਂ ਕੋਈ ਝੂਠਾ ਪ੍ਰਚਾਰ ਨਹੀਂ ਕਰ ਰਹੇ। ਉਨ੍ਹਾਂ (Baba Ramdev) ਕਿਹਾ ਕਿ ਕੁਝ ਡਾਕਟਰਾਂ ਨੇ ਇੱਕ ਗਰੁੱਪ ਬਣਾ ਲਿਆ ਹੈ ਜੋ ਯੋਗ, ਆਯੁਰਵੇਦ ਆਦਿ ਦੇ ਵਿਰੁੱਧ ਲਗਾਤਾਰ ਪ੍ਰਚਾਰ ਕਰਦਾ ਹੈ। ਜੇਕਰ ਅਸੀਂ ਝੂਠੇ ਹਾਂ ਤਾਂ ਸਾਡੇ ‘ਤੇ 1000 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਓ ਅਤੇ ਅਸੀਂ ਮੌਤ ਦੀ ਸਜ਼ਾ ਲਈ ਵੀ ਤਿਆਰ ਹਾਂ, ਪਰ ਜੇਕਰ ਅਸੀਂ ਝੂਠੇ ਨਹੀਂ ਹਾਂ, ਤਾਂ ਅਸਲ ਵਿੱਚ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਸਜ਼ਾ ਦਿਓ। ਪਿਛਲੇ 5 ਸਾਲਾਂ ਤੋਂ ਰਾਮਦੇਵ ਅਤੇ ਪਤੰਜਲੀ ਨੂੰ ਨਿਸ਼ਾਨਾ ਬਣਾ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਰਾਮਦੇਵ ਨੇ ਕਿਹਾ ਕਿ ਸਾਡੇ ਕੋਲ ਮਹਾਪੁਰਸ਼ਾਂ ਦੇ ਗਿਆਨ ਦੀ ਵਿਰਾਸਤ ਹੈ। ਪਰ ਸਾਡੀ ਗਿਣਤੀ ਘੱਟ ਹੈ। ਅਸੀਂ, ਇੱਕ ਸੰਸਥਾ ਦੇ ਤੌਰ ‘ਤੇ, ਪੂਰੀ ਦੁਨੀਆ ਦੇ ਡਰੱਗ ਮਾਫੀਆ ਨਾਲ ਇਕੱਲੇ ਲੜਨ ਲਈ ਤਿਆਰ ਹਾਂ। ਸਵਾਮੀ ਰਾਮਦੇਵ ਕਦੇ ਡਰਿਆ ਜਾਂ ਹਾਰਿਆ ਨਹੀਂ। ਅਸੀਂ ਅੰਤਿਮ ਫੈਸਲੇ ਤੱਕ ਇਹ ਲੜਾਈ ਲੜਾਂਗੇ। ਉਨ੍ਹਾਂਪਤੰਜਲੀ ਨੂੰ ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਬਾਬਾ ਰਾਮਦੇਵ ਨੇ ਦਿੱਤਾ ਸਪੱਸ਼ਟੀਕਰਨ, ਕਿਹਾ-ਸਾਡੇ ਖਿਲਾਫ ਰਚੀ ਜਾ ਰਹੀ ਹੈ ਸਾਜ਼ਿਸ਼ ਕਿਹਾ ਕਿ ਸੁਪਰੀਮ ਕੋਰਟ ਦਾ ਹਮੇਸ਼ਾ ਸਨਮਾਨ ਕੀਤਾ ਜਾਵੇਗਾ। ਖਬਰਾਂ ਹਨ ਕਿ ਹੈ ਕਿ ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਨਾਲ ਜੁੜੀ ਹਰਬਲ ਉਤਪਾਦ ਕੰਪਨੀ ਪਤੰਜਲੀ ਆਯੁਰਵੇਦ ਨੂੰ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਨਾਲ ਸਬੰਧਤ ਦਵਾਈਆਂ ਦੇ ਇਸ਼ਤਿਹਾਰਾਂ ਵਿੱਚ ਝੂਠੇ ਅਤੇ ਗੁੰਮਰਾਹਕੁੰਨ ਦਾਅਵੇ ਕਰਨ ਲਈ ਫਟਕਾਰ ਲਗਾਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੀ ਪਟੀਸ਼ਨ ‘ਤੇ, SC ਨੇ ਕਿਹਾ, ਪਤੰਜਲੀ ਆਯੁਰਵੇਦ ਦੇ ਅਜਿਹੇ ਸਾਰੇ ਝੂਠੇ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਤੋਂ ਬਚਣਾ ਚਾਹੀਦਾ ਹੈ । ਅਦਾਲਤ ਅਜਿਹੀ ਕਿਸੇ ਵੀ ਉਲੰਘਣਾ ਨੂੰ ਬਹੁਤ ਗੰਭੀਰਤਾ ਨਾਲ ਲਵੇਗੀ। ਆਈਐਮਏ ਦੀ ਪਟੀਸ਼ਨ ‘ਤੇ ਸਿਹਤ ਮੰਤਰਾਲੇ ਅਤੇ ਆਯੂਸ਼ ਮੰਤਰਾਲੇ ਦੇ ਨਾਲ ਪਤੰਜਲੀ ਆਯੁਰਵੇਦ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਅਦਾਲਤ ਨੇ ਪਤੰਜਲੀ ਆਯੁਰਵੇਦ ਨੂੰ ਐਲੋਪੈਥੀ ਅਤੇ ਹੋਰ ਮੈਡੀਕਲ ਪ੍ਰਣਾਲੀਆਂ ਵਿਰੁੱਧ ਗੁੰਮਰਾਹਕੁੰਨ ਦਾਅਵੇ ਅਤੇ ਇਸ਼ਤਿਹਾਰ ਜਾਰੀ ਨਾ ਕਰਨ ਲਈ ਕਿਹਾ ਗਿਆ | ਅਦਾਲਤ ਨੇ ਕਿਹਾ ਕਿ ਜੇਕਰ ਝੂਠਾ ਦਾਅਵਾ ਪਾਇਆ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਤਾਂ ਬੈਂਚ ਹਰੇਕ ਉਤਪਾਦ ‘ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਏਗੀ। ਸੁਪਰੀਮ ਕੋਰਟ ਨੇ ਕੇਂਦਰ ਨੂੰ ਅਜਿਹੀਆਂ ਦਵਾਈਆਂ ਅਤੇ ਦਾਅਵਿਆਂ ‘ਤੇ ਸਹੀ ਹੱਲ ਕੱਢਣ ਲਈ ਕਿਹਾ ਹੈ। ਬੈਂਚ 5 ਫਰਵਰੀ ਨੂੰ ਆਈਐਮਏ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ। The post ਸੁਪਰੀਮ ਕੋਰਟ ਵੱਲੋਂ ਪਤੰਜਲੀ ਕੰਪਨੀ ਨੂੰ ਚਿਤਾਵਨੀ ਤੋਂ ਬਾਅਦ ਬਾਬਾ ਰਾਮਦੇਵ ਦਾ ਸਪੱਸ਼ਟੀਕਰਨ, ਕਿਹਾ- ਸਾਡੇ ਖ਼ਿਲਾਫ਼ ਰਚੀ ਜਾ ਰਹੀ ਹੈ ਸਾਜ਼ਸ਼ appeared first on TheUnmute.com - Punjabi News. Tags:
|
CM ਮਾਨ ਨੇ ਕਿਸਾਨ ਯੂਨੀਅਨਾਂ ਨੂੰ ਆਖਿਆ, ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਨਾ ਕਰੋ, ਲੋਕ ਤੁਹਾਡੇ ਖ਼ਿਲਾਫ਼ ਹੋ ਜਾਣਗੇ Wednesday 22 November 2023 12:51 PM UTC+00 | Tags: breaking-news cm-bhgawant-mann farmers farmers-unions harassment news ਚੰਡੀਗੜ੍ਹ, 22 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨ ਯੂਨੀਅਨਾਂ (FARMERS UNIONS) ਨੂੰ ਆਖਿਆ ਕਿ ਸੂਬੇ ਵਿੱਚ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਬਿਨਾਂ ਵਜ੍ਹਾ ਖੁੱਜਲ ਖੁਆਰ ਨਾ ਕੀਤਾ ਜਾਵੇ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕਰਨ, ਨਹੀਂ ਤਾਂ ਲੋਕ ਉਨ੍ਹਾਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਯੂਨੀਅਨਾਂ ਵੱਲੋਂ ਸੜਕਾਂ ਰੋਕ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦਾ ਰੋਜ਼ਮੱਰਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਮੁੱਖ ਮੰਤਰੀ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਦਫ਼ਤਰ, ਰਿਹਾਇਸ਼, ਪੰਜਾਬ ਭਵਨ, ਪੰਜਾਬ ਸਿਵਲ ਸਕੱਤਰੇਤ ਅਤੇ ਖੇਤੀਬਾੜੀ ਮੰਤਰੀ ਦਾ ਦਫ਼ਤਰ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ (FARMERS UNIONS) ਵੱਲੋਂ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਖੱਜਲ-ਖੁਆਰ ਕਰਕੇ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਅਣਉਚਿਤ ਤੇ ਗੈਰ-ਵਾਜਿਬ ਹੈ। ਉਨ੍ਹਾਂ ਨੇ ਕਿਸਾਨ ਯੂਨੀਅਨਾਂ ਨੂੰ ਸੁਚੇਤ ਕਰਦਿਆਂ ਕਿਹਾ, "ਜੇਕਰ ਯੂਨੀਅਨਾਂ ਦਾ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਤਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ।" ਭਗਵੰਤ ਸਿੰਘ ਮਾਨ ਨੇ ਕਿਹਾ ਕਿ ਯੂਨੀਅਨਾਂ ਨੂੰ ਆਮ ਵਿਅਕਤੀ ਦੀਆਂ ਭਾਵਨਾਵਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਅਜਿਹੇ ਹੱਥਕੰਡਿਆਂ ਨਾਲ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਯੂਨੀਅਨਾਂ ਵੱਲੋਂ ਸੜਕਾਂ ਰੋਕਣ ਨਾਲ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਦੁੱਖ-ਤਕਲੀਫਾਂ ਬਾਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਜ ਪ੍ਰਤੀ ਕਿਸਾਨ ਯੂਨੀਅਨਾਂ ਦਾ ਇਹ ਗੈਰ-ਜ਼ਿੰਮਵਾਰਾਨਾ ਰਵੱਈਆ ਅਣ-ਉਚਿਤ ਹੈ। ਉਨ੍ਹਾਂ ਨੇ ਦੁਹਰਾਇਆ ਕਿ ਸਮਾਜ ਦੇ ਹਰੇਕ ਵਰਗ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਜਿਸ ਕਰਕੇ ਕਿਸਾਨ ਯੂਨੀਅਨਾਂ ਸੜਕਾਂ ਬੰਦ ਕਰਕੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਦੀ ਬਜਾਏ ਸਰਕਾਰ ਨਾਲ ਗੱਲਬਾਤ ਦਾ ਰਾਹ ਫੜ ਸਕਦੀਆਂ ਹਨ। The post CM ਮਾਨ ਨੇ ਕਿਸਾਨ ਯੂਨੀਅਨਾਂ ਨੂੰ ਆਖਿਆ, ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਨਾ ਕਰੋ, ਲੋਕ ਤੁਹਾਡੇ ਖ਼ਿਲਾਫ਼ ਹੋ ਜਾਣਗੇ appeared first on TheUnmute.com - Punjabi News. Tags:
|
ਸਬੂਤਾਂ ਦੀ ਘਾਟ ਕਾਰਨ ਚੰਡੀਗੜ੍ਹ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਬਰੀ Wednesday 22 November 2023 01:10 PM UTC+00 | Tags: breaking-news chandigarh chandigarh-court jagtar-singh-hawara news ਚੰਡੀਗੜ੍ਹ, 22 ਨਵੰਬਰ 2023: ਚੰਡੀਗੜ੍ਹ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਬੀਕੇਆਈ ਦੇ ਕਾਰਕੁਨ ਜਗਤਾਰ ਸਿੰਘ ਹਵਾਰਾ (Jagtar Singh Hawara) ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ਨੂੰ ਇਹ ਰਾਹਤ ਆਰਡੀਐਕਸ ਨਾਲ ਸਬੰਧਤ ਮਾਮਲੇ ਵਿੱਚ ਮਿਲੀ ਹੈ। ਚੰਡੀਗੜ੍ਹ ਪੁਲਿਸ ਜਗਤਾਰ ਸਿੰਘ ਹਮਾਰਾ ਖ਼ਿਲਾਫ਼ ਆਰਡੀਐਕਸ ਦਾ ਕੇਸ ਅਦਾਲਤ ਵਿੱਚ ਸਾਬਤ ਨਹੀਂ ਕਰ ਸਕੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਗਵਾਹ ਕਾਫੀ ਸਮੇਂ ਤੋਂ ਆਪਣੀ ਗਵਾਹੀ ਲਈ ਨਹੀਂ ਆ ਰਿਹਾ ਸੀ। ਹੁਣ ਪੁਲਿਸ ਨੇ ਅਦਾਲਤ ਨੂੰ ਉਸਦੀ ਮੌਤ ਦੀ ਸੂਚਨਾ ਦਿੱਤੀ ਹੈ। ਇਸ ਕਾਰਨ ਅਦਾਲਤ ਵਿੱਚ ਸਬੂਤਾਂ ਦੀ ਘਾਟ ਕਾਰਨ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ। ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। The post ਸਬੂਤਾਂ ਦੀ ਘਾਟ ਕਾਰਨ ਚੰਡੀਗੜ੍ਹ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਬਰੀ appeared first on TheUnmute.com - Punjabi News. Tags:
|
BSF ਤੇ ਪੰਜਾਬ ਪੁਲਿਸ ਨੇ ਭਾਰਤੀ ਸਰਹੱਦ 'ਤੇ 5.29 ਕਿੱਲੋ ਹੈਰੋਇਨ ਕੀਤੀ ਜ਼ਬਤ Wednesday 22 November 2023 01:19 PM UTC+00 | Tags: breaking-news bsf heroin indian-border news pakistani-smugglers. punjab-police ਚੰਡੀਗੜ੍ਹ, 22 ਨਵੰਬਰ 2023: ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ਨੇੜੇ ਪਾਕਿਸਤਾਨੀ ਤਸਕਰਾਂ ਦੀ ਇੱਕ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤਾ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਿਸ (Punjab Police) ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਚੀਨ ਦੇ ਬਣੇ ਡਰੋਨ ਰਾਹੀਂ ਭਾਰਤੀ ਸਰਹੱਦ ‘ਤੇ ਭੇਜੀ ਗਈ ਕਰੀਬ 5.29 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਉਕਤ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਥਾਂ 'ਤੇ ਡਰੋਨ ਦੀ ਗਤੀਵਿਧੀ ਦੇਖੀ ਗਈ ਹੈ। ਸੂਚਨਾ ਦੇ ਆਧਾਰ ‘ਤੇ ਟੀਮਾਂ ਨੇ ਤੁਰੰਤ ਛਾਪੇਮਾਰੀ ਕੀਤੀ। ਪਿੰਡ ਅਟਾਰੀ ਨੇੜੇ ਸਥਿਤ ਇੱਕ ਕਿਸਾਨ ਦੇ ਖੇਤ ਵਿੱਚੋਂ ਉਕਤ ਹੈਰੋਇਨ ਦੇ ਕਰੀਬ 5 ਪੈਕਟ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਬੀਐਸਐਫ ਦੀਆਂ ਟੀਮਾਂ ਸਰਹੱਦ ‘ਤੇ ਲਗਾਤਾਰ ਡਰੋਨ ਗਤੀਵਿਧੀ ਦੀ ਭਾਲ ਕਰਦੀਆਂ ਹਨ। The post BSF ਤੇ ਪੰਜਾਬ ਪੁਲਿਸ ਨੇ ਭਾਰਤੀ ਸਰਹੱਦ ‘ਤੇ 5.29 ਕਿੱਲੋ ਹੈਰੋਇਨ ਕੀਤੀ ਜ਼ਬਤ appeared first on TheUnmute.com - Punjabi News. Tags:
|
ਉੱਤਰਕਾਸ਼ੀ ਸੁਰੰਗ 'ਚ ਸਿਰਫ਼ 12 ਮੀਟਰ ਦੀ ਡ੍ਰਿਲਿੰਗ ਬਾਕੀ, 41 ਮਜ਼ਦੂਰਾਂ ਨੂੰ ਲਿਜਾਣ ਲਈ ਐਂਬੂਲੈਂਸਾਂ ਬੁਲਾਈਆਂ Wednesday 22 November 2023 01:31 PM UTC+00 | Tags: ambulances breaking-news india-news latest-news news silkyara silkyara-tunnel uttarkashi-tunnel ਚੰਡੀਗੜ੍ਹ, 22 ਨਵੰਬਰ 2023: ਉੱਤਰਾਖੰਡ ਦੇ ਉੱਤਰਕਾਸ਼ੀ (Uttarkashi) ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੇ ਜਲਦੀ ਬਾਹਰ ਨਿਕਲਣ ਦੀ ਉਮੀਦ ਹੈ। ਅਮਰੀਕੀ ਔਗਰ ਮਸ਼ੀਨ ਨੇ ਸੁਰੰਗ ਦੇ ਪ੍ਰਵੇਸ਼ ਬਿੰਦੂ ਤੋਂ ਲਗਭਗ 45 ਮੀਟਰ ਤੱਕ 800 ਮਿਲੀਮੀਟਰ (ਲਗਭਗ 32 ਇੰਚ) ਪਾਈਪ ਨੂੰ ਡ੍ਰਿਲ ਕੀਤਾ ਹੈ। ਹੁਣ ਕਰੀਬ 12 ਮੀਟਰ ਡਰਿਲਿੰਗ ਬਾਕੀ ਹੈ। ਡ੍ਰਿਲਿੰਗ ਅੱਜ ਰਾਤ ਜਾਂ ਕੱਲ੍ਹ ਸਵੇਰ ਤੱਕ ਪੂਰੀ ਹੋਣ ਦੀ ਉਮੀਦ ਹੈ। ਇਸ ਦੌਰਾਨ 6 ਇੰਚ ਦੀ ਪਾਈਪਲਾਈਨ ਰਾਹੀਂ ਮਜ਼ਦੂਰਾਂ ਨੂੰ ਦੁਪਹਿਰ ਦਾ ਖਾਣਾ ਭੇਜਿਆ ਗਿਆ ਹੈ। ਉਨ੍ਹਾਂ ਨੂੰ ਦਾਲ, ਚਾਵਲ, ਸਬਜ਼ੀ ਅਤੇ ਰੋਟੀ ਭੇਜੀ ਗਈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਉੱਤਰਕਾਸ਼ੀ ਪਹੁੰਚ ਰਹੇ ਹਨ। ਡ੍ਰਿਲੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ, ਐੱਨ.ਡੀ.ਆਰ.ਐੱਫ ਦੀ ਟੀਮ 32 ਇੰਚ ਦੀ ਪਾਈਪ ਰਾਹੀਂ ਸੁਰੰਗ ਦੇ ਅੰਦਰ ਜਾਵੇਗੀ ਅਤੇ ਮਜ਼ਦੂਰਾਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢੇਗੀ। ਜੇਕਰ ਕਰਮਚਾਰੀ ਕਮਜ਼ੋਰ ਮਹਿਸੂਸ ਕਰਦੇ ਹਨ, ਤਾਂ ਐੱਨ.ਡੀ.ਆਰ.ਐੱਫ ਟੀਮ ਨੇ ਸਕੇਟਾਂ ਨਾਲ ਫਿੱਟ ਆਰਜ਼ੀ ਟਰਾਲੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਲਈ ਹੈ। ਸਥਿਤੀ ਨੂੰ ਬਚਾਅ ਕਾਰਜ ਦੇ ਨੇੜੇ ਆਉਂਦੇ ਦੇਖ ਉੱਤਰਾਖੰਡ ਪ੍ਰਸ਼ਾਸਨ ਨੇ 40 ਐਂਬੂਲੈਂਸਾਂ ਨੂੰ ਮੌਕੇ ‘ਤੇ ਬੁਲਾਇਆ ਹੈ। (Uttarkashi) ਦੀ ਸਿਲਕਿਆਰਾ ਸੁਰੰਗ ਵਾਲੀ ਥਾਂ ‘ਤੇ ਇੱਕ ਅਸਥਾਈ ਹਸਪਤਾਲ ਵੀ ਬਣਾਇਆ ਗਿਆ ਹੈ, ਜਿੱਥੇ ਸਾਰਿਆਂ ਦੀ ਜਾਂਚ ਕੀਤੀ ਜਾਵੇਗੀ। ਚਿਲਿਆਨਸੌਰ, ਉੱਤਰਕਾਸ਼ੀ ਅਤੇ ਏਮਜ਼ ਰਿਸ਼ੀਕੇਸ਼ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਵਰਕਰਾਂ ਨੂੰ ਏਅਰਲਿਫਟ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। The post ਉੱਤਰਕਾਸ਼ੀ ਸੁਰੰਗ ‘ਚ ਸਿਰਫ਼ 12 ਮੀਟਰ ਦੀ ਡ੍ਰਿਲਿੰਗ ਬਾਕੀ, 41 ਮਜ਼ਦੂਰਾਂ ਨੂੰ ਲਿਜਾਣ ਲਈ ਐਂਬੂਲੈਂਸਾਂ ਬੁਲਾਈਆਂ appeared first on TheUnmute.com - Punjabi News. Tags:
|
ਅਮਰੀਕਾ ਭੇਜਣ ਦੇ ਨਾਂਅ 'ਤੇ ਪਾਣੀਪਤ ਨਿਵਾਸੀ ਤੋਂ 42 ਲੱਖ ਰੁਪਏ ਦੀ ਠੱਗੀ, ਅਨਿਲ ਵਿਜ ਨੇ SIT ਨੂੰ ਸੌਂਪੀ ਜਾਂਚ Wednesday 22 November 2023 01:41 PM UTC+00 | Tags: america anil-vij breaking-news crime news panipat punjab-news ਚੰਡੀਗੜ੍ਹ, 22 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਦਾ ਜਨਤਾ ਦਰਬਾਰ ਅੱਜ ਕੱਲ ਬੰਦ ਹੈ ਮਗਰ ਇਸ ਦੇ ਬਾਵਜੂਦ ਉਨ੍ਹਾਂ ਦੇ ਆਵਾਸ ‘ਤੇ ਹੁਣ ਰੋਜਾਨਾ ਪੂਰੇ ਸੂਬੇ ਤੋਂ ਆ ਰਹੇ ਲੋਕਾਂ ਦੀ ਲਾਇਨਾਂ ਲੱਗ ਰਹੀਆਂ ਹਨ। ਬੁੱਧਵਾਰ ਨੂੰ ਵੀ ਸੈਕੜਿਆਂ ਲੋਕਾਂ ਦੀ ਸਮਸਿਆਵਾਂ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੁਣਿਆ ਅਤੇ ਅਧਿਕਾਰੀਆਂ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ। ਯਮੁਨਾਨਗਰ ਤੋਂ ਆਈ ਮਾਂ-ਬੇਟੀ ਨੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਊਹ ਦੋਵਾਂ ਘਰ ਵਿਚ ਇਕੱਲੀ ਰਹਿੰਦੀ ਹੈ ਅਤੇ ਕੁੱਝ ਬਦਮਾਸ਼ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਨ ਦੀ ਧਮਕੀਆਂ ਦਿੰਦੇ ਹਨ। ਉਨ੍ਹਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ‘ਤੇ ਹੁਣ ਤਕ ਠੋਸ ਕਾਰਵਾਈ ਨਹੀਂ ਹੋਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਮਾਂ-ਬੇਟੀ ਨੂੰ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਮੈਂ ਬੈਠਾ ਹਾਂ ਕਾਰਵਾਈ ਲਈ, ਬਦਮਾਸ਼ਾਂ ਨੂੰ ਸਿੱਧਾ ਕਰਨਾ ਮੈਨੂੰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਊਹ ਬੇਫਿਕਰ ਹੋ ਕੇ ਆਪਣੇ ਸ਼ਹਿਰ ਜਾਣ , ਬਦਮਾਸ਼ਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸੀ ਤਰ੍ਹਾ ਪਾਣੀਪਤ ਤੋਂ ਆਏ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣਾ ਸੀ ਅਤੇ ਇਸ ਦੇ ਲਈ ਉਸ ਨੇ ਇਕ ਵਿਅਕਤੀ ਨੇ ਸੰਪਰਕ ਕੀਤਾ ਜੋ ਕਿ ਖੁਦ ਨੂੰ ਇਕ ਏਅਰਲਾਈਨ ਕੰਪਨੀ ਦਾ ਏਜੰਟ ਦੱਸ ਰਿਹਾ ਸੀ। ਉਸ ਨੇ ਭਰੋਸਾ ਦਿੱਤਾ ਸੀ ਕਿ ਊਹ ਉਨ੍ਹਾਂ ਦੇ ਬੇਟੇ ਨੁੰ ਅਮਰੀਕਾ ਵਿਚ ਭਿਜਵਾ ਦਵੇਗਾ। ਕੰਮ ਲਈ ਉਸ ਵਿਅਕਤੀ ਨੇ ਵੱਖ-ਵੱਖ ਮਿਤੀਆਂ ਵਿਚ 42 ਲੱਖ ਰੁਪਏ ਵੀ ਲਏ, ਮਗਰ ਇਸ ਦੇ ਬਾਅਦ ਨਾ ਉਨ੍ਹਾਂ ਦਾ ਬੇਟਾ ਵਿਦੇਸ਼ ਗਿਆ ਅਤੇ ਨਾ ਹੀ ਉਨ੍ਹਾਂ ਨੁੰ ਪੈਸੇ ਵਾਪਸ ਮਿਲੇ।ਗ੍ਰਹਿ ਮੰਤਰੀ ਨੇ ਇਸ ਮਾਮਲੇ ਤੋਂ ਕਬੂਤਰਬਾਜੀ ਦੇ ਲਈ ਗਠਨ ਏਸਆਈਟੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ ਚਰਖੀ ਦਾਦਰੀ ਤੋਂ ਆਏ ਫੌਜੀ ਨੇ ਆਪਣੀ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੀ ਨਵੀਂ ਗੱਡੀ ਦਾ ਏਕਸੀਡੇਂਟ ਹੋ ਗਿਆ ਸੀ। ਇਕ ਨੌਜੁਆਨ ਨੇ ਖੁਦ ਨੂੰ ਬੀਮਾ ਕੰਪਨੀ ਦਾ ਏਜੰਟ ਦੱਸ ਕੇ ਉਨ੍ਹਾਂ ਦੀ ਕਾਰ ਲੈ ਲਈ ਅਤੇ ਇਸ ਦੇ ਬਾਅਦ ਉਨ੍ਹਾਂ ਦੀ ਗੱਡੀ ਲੈ ਕੇ ਉਹ ਦਿੱਲੀ ਤੇ ਹੋਰ ਸਥਾਨਾਂ ‘ਤੇ ਚਲਾ ਗਿਆ। ਜਿੱਥੇ ਗੱਡੀ ਦਾ ਚਾਲਾਨ ਹੋ ਗਿਆ। ਇੰਨ੍ਹਾਂ ਹੀ ਨਹੀਂ ਗੱਡੀ ਦੇ ਮਾਲਿਕ ‘ਤੇ ਇਕ ਮੁਕਦਮਾ ਵੀ ਪੁਲਿਸ ਨੇ ਦਰਜ ਕੀਤਾ। ਹੁਣ ਉਸ ਨੂੰ ਪਤਾ ਚਲਿਆ ਤਾਂ ਉਨ੍ਹਾਂ ਨੇ ਨੌਜੁਆਨ ਦੇ ਖਿਲਾਫ ਸ਼ਿਕਾਇਤ ਦਿੱਤੀ ਜਿਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਗ੍ਰਹਿ ਮੰਤਰੀ ਨੇ ਏਸਪੀ ਚਰਖੀ ਦਾਦਰੀ ਨੂੰ ਮਾਮਲੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਭਿਵਾਨੀ ਤੋਂ ਆਏ ਵਿਅਕਤੀ ਨੇ ਉਸ ‘ਤੇ ਕੁੱਝ ਲੋਕਾਂ ਵੱਲੋਂ ਹਮਲਾ ਕਰਨ ਦੇ ਮਾਮਲੇ ਦੀ ਜਾਂਚ ਕਰਾਉਣ , ਕੈਥਲ ਨਿਵਾਸੀ ਮਹਿਲਾ ਨੇ ਉਸ ਦੇ ਨਾਲ ਕੁੱਝ ਲੋਕਾਂ ਵੱਲੋਂ ਕੁੱਟਮਾਰ ਕਰਨ, ਕਰਨਾਲ ਨਿਵਾਸੀ ਵਿਅਕਤੀ ਨੇ ਕੁੱਟਮਾਰ ਮਾਮਲੇ ਵਿਚ ਕਾਰਵਾਈ ਕਰਨ, ਰੋਹਤਕ ਨਿਵਾਸੀ ਵਿਅਕਤੀ ਵੱਲੋਂ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਨਹੀਂ ਹੋਣ ਅਤੇ ਹੋਰ ਮਾਮਲੇ ਸਾਹਮਣੇ ਆਏ। ਜਿਨ੍ਹਾਂ ‘ਤੇ ਗ੍ਰਹਿ ਮੰਤਰੀ ਨੇ ਕਾਰਵਾਈ ਦੇ ਨਿਰਦੇਸ਼ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ। The post ਅਮਰੀਕਾ ਭੇਜਣ ਦੇ ਨਾਂਅ ‘ਤੇ ਪਾਣੀਪਤ ਨਿਵਾਸੀ ਤੋਂ 42 ਲੱਖ ਰੁਪਏ ਦੀ ਠੱਗੀ, ਅਨਿਲ ਵਿਜ ਨੇ SIT ਨੂੰ ਸੌਂਪੀ ਜਾਂਚ appeared first on TheUnmute.com - Punjabi News. Tags:
|
ਡੀਬੀਟੀ ਯੌਜਨਾਵਾਂ ਨੂੰ ਪੀਪੀਪੀ ਨਾਲ ਜੋੜ ਕੇ ਸੰਚਾਲਿਤ ਕੀਤਾ ਜਾਵੇ: ਸੰਜੀਵ ਕੌਸ਼ਲ Wednesday 22 November 2023 01:47 PM UTC+00 | Tags: breaking-news dbt-schemes haryana haryana-news latest-news news punjab sanjeev-kaushal the-unmute-breaking-news ਚੰਡੀਗੜ੍ਹ, 22 ਨਵੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਾਗੂ ਵੱਖ-ਵੱਖ ਵਿਭਾਗਾਂ ਦੀ 83 ਯੋਜਨਾਵਾਂ ਵਿੱਚੋਂ 74 ਯੋਜਨਾਵਾਂ ਦਾ ਲਾਭ ਦੇਣ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਤਹਿਤ ਨੋਟੀਫਾਇਡ ਕੀਤਾ ਗਿਆ ਹੈ ਅਤੇ ਇੰਨ੍ਹਾਂ ਨੂੰ ਆਧਾਰ ਕਾਰਡ ਨਾਲ ਵੀ ਜੋੜਿਆ ਗਿਆ ਹੈ। ਇੰਨ੍ਹਾਂ ਯੋਜਨਾਵਾਂ ਨੂੰ ਪਰਿਵਾਰ ਪਹਿਚਾਣ ਪੱਤਰ ਨਾਲ ਸੰਚਾਲਿਤ ਕੀਤਾ ਜਾਵੇ। ਮੁੱਖ ਸਕੱਤਰ ਕੌਸ਼ਲ ਅੱਜ ਇੱਥੇ ਏਡਵਾਈਜਰੀ ਬੋਰਡ ਦੀ ਤੀਜੀ ਮੀਟਿੰਗ ਵਿਚ ਡੀਬੀਟੀ ਯੌਜਨਾਵਾਂ ਦੀ ਸਮੀਖਿਆ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵਿੱਤ ਅਤੇ ਯੋਜਨਾ ਵਿਭਾਗ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਉਦਯੋਗ ਅਤੇ ਵਪਾਰ ਵਿਭਾਗ ਆਨੰਦ ਮੋਹਨ ਸ਼ਰਣ, ਵਧੀਕ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਡਾ. ਜੀ ਅਨੁਪਮਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਨਿਦੇਸ਼ਕ ਖੁਰਾਕ ਅਤੇ ਸਪਲਾਈ ਵਿਭਾਗ ਮੁਕੁਲ ਕੁਮਾਰ ਸਮੇਤ ਯੋਜਨਾ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਉਨ੍ਹਾਂ ਨੇ ਦਸਿਆ ਕਿ ਵਿੱਤ ਸਾਲ 2014-15 ਤੋਂ 2022-23 ਤਕ ਸੂਬਾ ਸਰਕਾਰ ਨੇ ਕੁੱਲ 3674833 ਅਯੋਗ/ਡੁਪਲੀਕੇਟ ਲਾਭਕਾਰਾਂ ਦੀ ਸਫਲਤਾਪੂਰਵਕ ਪਹਿਚਾਣ ਕੀਤੀ। ਇਸ ਰਣਨੀਤਿਕ ਪਹਿਲ ਦੇ ਨਤੀਜੇ ਵਜੋ 7822 ਕਰੋੜ 69 ਲੱਖ ਰੁਪਏ ਦੀ ਨੋਸ਼ਨਲ ਬਚੱਤ ਹੋਈ ਹੈ। ਸੂਬੇ ਨੇ ਹੁਣ ਤਕ ਆਪਣੇ ਭਲਾਈ ਪ੍ਰੋਗ੍ਰਾਮਾਂ ਵਿਚ ਇਹ ਵਰਨਣਯੋਗ ਬਚੱਤ ਹਾਸਲ ਕੀਤੀ ਹੈ। ਮੁੱਖ ਸਕੱਤਰ (Sanjeev Kaushal) ਨੇ ਕਿਹਾ ਕਿ ਕੌਸ਼ਲ ਵਿਕਾਸ, ਖੁਰਾਕ ਅਤੇ ਸਪਲਾਈ ਵਿਭਾਗ, ਸ਼ਹਿਰੀ ਸਥਾਨਕ ਵਿਭਾਗ , ਖੇਤੀਬਾੜੀ, ਆਯੂਸ਼ ਵਿਭਾਗ ਦੀ 9 ਯੋਜਨਾਵਾਂ ਡੀਬੀਟੀ ਵਿਚ ਸ਼ਾਮਿਲ ਨਹੀਂ ਕੀਤੀ ਗਈ ਹੈ। ਇੰਨ੍ਹਾਂ ਨੂੰ ਵੀ ਇਕ ਹਫਤੇ ਵਿਚ ਡੀਬੀਟੀ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਜੋ ਸੂਬੇ ਦੀ ਸਾਰੀ ਯੋਜਨਾਵਾਂ ਦਾ ਲਾਭ ਡੀਬੀਟੀ ਰਾਹੀਂ ਦਿੱਤਾ ਜਾਣਾ ਯਕੀਨੀ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਾਰੀ ਯੋਜਨਾਵਾਂ ਪਰਿਵਾਰ ਪਹਿਚਾਣ ਪੱਤਰ ਰਾਹੀਂ ਸੰਚਾਲਿਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤਕ 26 ਵਿਭਾਗਾਂ ਨੇ 141 ਡੀਬੀਟੀ ਯੋਜਨਾਵਾਂ ਰਾਜ ਡੀਬੀਟੀ ਪੋਰਟਲ ‘ਤੇ ਅਪਲੋਡ ਕਰ ਦਿੱਤੀ ਗਈ ਹੈ। ਇੰਨ੍ਹਾਂ 141 ਯੋਜਨਾ ਵਿਚ 83 ਸੂਬਾ ਯੋਜਨਾਵਾਂ ਅਤੇ 58 ਕੇਂਦਰ ਪ੍ਰਯੋਜਿਤ ਯੋਜਨਾਵਾਂ ਸ਼ਾਮਿਲ ਹਨ। ਕੌਸ਼ਲ ਨੇ ਸਾਰੀ ਯੋਜਨਾਵਾਂ ਦਾ ਸੌ-ਫੀਸਦੀ ਡਿਜੀਟਲਾਈਜੇਸ਼ਨ ਕਰ ਉਨ੍ਹਾਂ ਨੇ ਜਨਸਹਾਇਕ ਏਪ ਅਤੇ ਉਮੰਗ ਪਲੇਟਫਾਰਮ ‘ਤੇ ਆਨਬੋਰਡ ਲਿਆਉਣ ਲਈ ਡੇਟਾ ਅਪਲੋਡ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਦੇ ਰਾਹੀਂ ਆਨਲਾਇਨ ਏਪਲਾਈ, ਬਿਨੈ ਦਾ ਕੰਪਿਊਟਰਾਇਜ ਪ੍ਰੋਸੈਸ ਅਤੇ ਸਿੱਧੇ ਉਮੀਦਵਾਰ ਦੇ ਖਾਤੇ ਵਿਚ ਭੁਗਤਾਨ ਯਕੀਨੀ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸੁਸਾਸ਼ਨ ਦਿਵਸ ‘ਤੇ 25 ਦਸੰਬਰ ਨੂੰ ਜਨ ਸਹਾਇਕ ਏਪ ਨੂੰ ਰਿਲਾਂਚ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਕਾਮਨ ਸਰਵਿਸ ਸੈਂਟਰ ‘ਤੇ ਚੱਲ ਰਹੀ ਸਾਰੀ ਯੋਜਨਾਵਾਂ ਜਨ ਸਹਾਇਕ ਏਪ ਰਾਹੀਂ ਸੰਚਾਲਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਕੌਸ਼ਲ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਪਰਾਲੀ ਦੇ ਪ੍ਰਬੰਧਨ ਦੇ ਲਈ ਬਣਾਈ ਗਈ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕਿਸਾਨਾਂ ਨੂੰ ਤੁਰੰਤ ਸਬਸਿਡੀ ਦੇਣ ਦੀ ਵੀ ਅਪੀਲ ਕੀਤੀ। ਨਾਲ ਹੀ, ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਯੋਗ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਨਿਰਧਾਰਿਤ ਸਬਸਿਡੀ ਸਮੇਂ ‘ਤੇ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਹਰਿਆਣਾ ਦੇ ਕਿਸਾਨਾਂ ਦੇ ਲਈ ਰਿਵਾਇਤੀ ਖੇਤੀ ਵਿਕਾਸ ਯੋਜਨਾ ਦੇ ਤਹਿਤ ਵੀ ਲਾਭ ਦਿੱਤਾ ਜਾਣਾ ਯਕੀਨੀ ਕੀਤਾ ਜਾਵੇ। ਮੁੱਖ ਸਕੱਤਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਬਾਇਓਫਰਟੀਲਾਈਜਰ, ਬਾਇਓਪੈਸਟੀਸਾਇਡ, ਵਰਮੀਕੰਪੋਸਟ, ਬਾਏਨੀਕਲ ਏਕਸਟ੍ਰੇਕਟ ਆਦਿ ਵਰਗੇ ਇਨਪੁੱਟ ਦੇ ਲਈ 50000 ਰੁਪਏ ਪ੍ਰਤੀ ਹੈਕਟੇਅਰ ਦੀ ਦਰ ਨਾਲ ਸਹਾਇਤਾ ਦਿੱਤੀ ਜਾਂਦਾ ਹੈ। ਹਰਿਆਣਾ ਦੇ ਕਿਸਾਨਾਂ ਨੂੰ 5 ਲੱਖ ਏਕੜ ਦਾ ਲਾਭ ਦਿੱਤਾ ਜਾਣਾ ਹੈ। ਇਸ ਵਿੱਚੋਂ 62 ਫੀਸਦੀ ਰਕਮ ਕਿਸਾਨਾਂ ਨੂੰ ਡੀਬੀਟੀ ਰਾਹੀਂ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤਰ੍ਹਾ ਦੀ ਯੋਜਨਾਵਾਂ ਕਿਸਾਨਾਂ ਨੁੰ ਬਾਇਓਫਰਟੀਲਾਈਜਰ ਦੀ ਵਰਤੋ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ ਅਤੇ ਉਨ੍ਹਾਂ ਦੀ ਖਰੀਦ ‘ਤੇ ਗ੍ਰਾਂਟ ਵੀ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਲਈ ਬਾਇਓਫਰਟੀਲਾਈਜਰ ਦੀ ਵਰਤੋ ਨੁੰ ਪ੍ਰੋਤਸਾਹਨ ਦੇਣ ਲਈ ਵੱਖ-ਵੱਖ ਸਿਖਲਾਈ ਪ੍ਰੋਗ੍ਰਾਮ ਵੀ ਪ੍ਰਬੰਧਿਤ ਕੀਤੇ ਜਾਂਦੇ ਹਨ।ਇਸ ਲਈ ਕਿਸਾਨਾਂ ਨੂੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਸਮੇਂ ਮਿਲਨਾ ਚਾਹੀਦਾ ਹੈ। The post ਡੀਬੀਟੀ ਯੌਜਨਾਵਾਂ ਨੂੰ ਪੀਪੀਪੀ ਨਾਲ ਜੋੜ ਕੇ ਸੰਚਾਲਿਤ ਕੀਤਾ ਜਾਵੇ: ਸੰਜੀਵ ਕੌਸ਼ਲ appeared first on TheUnmute.com - Punjabi News. Tags:
|
ਹਰਿਆਣਾ ਪੁਲਿਸ ਤੇ RBI ਵੱਲੋਂ ਨਕਲੀ ਨੋਟ ਦੀ ਪਛਾਣ ਅਤੇ ਕੰਟਰੋਲ ਨੂੰ ਲੈ ਕੇ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ Wednesday 22 November 2023 01:55 PM UTC+00 | Tags: breaking-news fake-notes haryana-police municipal-mohali news rbi reserve-bank-of-india ਚੰਡੀਗੜ੍ਹ, 22 ਨਵੰਬਰ 2023: ਹਰਿਆਣਾ ਪੁਲਿਸ (Haryana Police) ਅਤੇ ਭਾਰਤੀ ਰਿਜਰਵ ਬੈਂਕ ਆਫ ਇੰਡੀਆ ਦੇ ਸੰਯੁਕਤ ਤੱਤਵਾਧਾਨ ਵਿਚ ਅੱਜ ਹਰਿਆਣਾ 112 ਦੇ ਓਡੀਟੋਰਿਅਮ ਵਿਚ ਨਕਲੀ ਨੋਟਾਂ ਦੀ ਪਛਾਣ ਅਤੇ ਇਸ ਦੇ ਪ੍ਰਚਲਨ ‘ਤੇ ਪੂਰਾ ਕੰਟਰੋਲ ਨੂੰ ਲੈ ਕੇ ਸੂਬਾ ਪੱਧਰੀ ਸਿਖਲਾਈ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿਚ ਵਧੀਕ ਪੁਲਿਸ ਮਹਾਨਿਦੇਸ਼ਕ ਸਾਈਬਰ ਓ ਪੀ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦੇ ਹੋਏ ਨਕਲੀ ਨੋਟ ਪਹਿਚਾਨਣ ਅਤੇ ਸਾਈਬਰ ਸੁਰੱਖਿਆ ਸਬੰਧੀ ਚੁਣੌਤੀਆਂ ਦੇ ਬਾਰੇ ਵਿਚ ਜਾਣੂੰ ਕਰਵਾਇਆ। ਇਸ ਪ੍ਰੋਗ੍ਰਾਮ ਦੀ ਅਗਵਾਈ ਆਰਬੀਆਈ ਦੇ ਰੀਜਨਲ ਡਾਇਰੈਕਟ ਵਿਵੇਕ ਸ੍ਰੀਵਾਸਤਵ ਨੇ ਕੀਤੀ। ਇਸ ਸਿਖਲਾਈ ਪ੍ਰੋਗ੍ਰਾਮ ਵਿਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਸਮੇਤ ਸੂਬੇ ਦੇ (ਆਈਓ) ਖੋਜ ਅਧਿਕਾਰੀਆਂ ਨੇ ਹਿੱਸਾ ਲਿਆ। ਸਿਖਲਾਈ ਪ੍ਰੋਗ੍ਰਾਮ ਵਿਚ ਆਪਣੇ ਵਿਚਾਰ ਰੱਖਦੇ ਹੋਏ ਵਧੀਕ ਪੁਲਿਸ ਮਹਾਨਿਦੇਸ਼ਕ ਸਾਈਬਰ ਓ ਪੀ ਸਿੰਘ ਨੇ ਕਿਹਾ ਕਿ ਨਕਲੀ ਨੌਟ ਪਹਿਚਾਨਣ ਵਿਚ ਹਿਯੂਮਨ ਏਰਰ ਦੀ ਸੰਭਾਵਨਾ ਵੱਧ ਹੁੰਦੀਆਂ ਹਨ ਅਜਿਹੇ ਵਿਚ ਜਰੂਰੀ ਹੈ ਕਿ ਇੰਨ੍ਹਾਂ ਦੀ ਸਾਫਟਵੇਅਰ ਬੇਸਡ ਮਸ਼ੀਨ ਰਾਹੀਂ ਪਹਿਚਾਣ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਆਰਟੀਡੀਸ਼ਿਅਲ ਇੰਟੈਲੀਜੈਂਸ ਦੀ ਜਰੂਰਤ ‘ਤੇ ਜੋਰ ਦਿੱਤਾ। ਪ੍ਰੋਗ੍ਰਾਮ ਵਿਚ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਨਕਲੀ ਨੋਟ ਪਹਿਚਾਣਨ ਸਬੰਧੀ ਤਕਨੀਕਾਂ ਅਤੇ ਅੱਤਆਧੁਨਿਕ ਸਮੱਗਰੀਆਂ ਦੇ ਬਾਰੇ ਵਿਚ ਮਹਤੱਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਨਕਲੀ ਨੋਟ ਦੀ ਪਹਿਚਾਣ ਅਤੇ ਇਸ ਦੇ ਪ੍ਰਚਲਨ ਨੂੰ ਕੰਟਰੋਲ ਕਰਨ ਲਈ ਜਰੂਰੀ ਹੈ ਕਿ ਹੁਣ ਇਸ ਨੂੰ ਲੈ ਕੇ ਤਾਲਮੇਲ ਯਤਨ ਕਰਦੇ ਹੋਏ ਅੱਗੇ ਵੱਧਣ। ਉਨ੍ਹਾਂ ਨੇ ਸਿਖਲਾਈ ਪ੍ਰੋਗ੍ਰਾਮ ਵਿਚ ਸਾਈਬਰ ਅਪਰਾਧ ਰੋਕਣ ਸਬੰਧੀ ਚਨੌਤੀਆਂ ਨਾਲ ਨਜਿਠਣ ਬਾਰੇ ਵਿਚ ਵੀ ਆਪਣੇ ਵਿਚਾਰ ਰੱਖਣ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਈਬਰ ਅਪਰਾਧ ਇਕ ਵੱਡੀ ਚਨੌਤੀ ਬਣ ਕੇ ਉਭਰਿਆ ਹੈ ਜਿਸ ਵਿਚ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਨਾਲ ਰੁਪਇਆ ਦੀ ਆਨਲਾਇਨ ਰਾਹੀਂ ਠੱਗੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਅਤੇ ਪੁਲਿਸ ਵਿਭਾਗ ਇਸ ਦਿਸ਼ਾ ਵਿਚ ਇਕ ਬਿਹਤਰ ਕੰਮ ਯੋਜਨਾ ਬਨਾਉਂਦੇ ਹੋਏ ਸਾਈਬ ਅਪਰਾਧ ਸਬੰਧੀ ਮਾਮਲਿਆਂ ਨੂੰ ਘੱਟ ਕਰ ਸਕਦੇ ਹਨ। ਉਨ੍ਹਾਂ ਨੇ ਬੈਂਕ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨੁੰ ਸੁਰੱਖਿਅਤ ਰੱਖਨਾ ਸਾਡੀ ਸਾਂਝੀ ਜਿਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਸਾਈਬਰ ਅਪਰਾਧ ਰੋਕਨ ਨੂੰ ਲੈ ਕੇ ਪੁਲਿਸ ਵਿਭਾਗ ਵੱਲੋਂ ਕੀਤੇ ਜਾ ਰਹੀ ਕੰਮਾਂ ਦਾ ਵੀ ਵਰਨਣ ਕੀਤਾ। ਉਨ੍ਹਾਂ ਨੇ ਕਿਹਾ ਕਿ ਊਹ ਆਪਣੇ ਗ੍ਰਾਹਕਾਂ ਦੇ ਬੈਂਕ ਖਾਤਿਆਂ ਵਿਚ ਸਾਈਬਰ ਫ੍ਰਾਡ ਰੋਕਨ ਦੇ ਲਈ ਸੁਰੱਖਿਆ ਸਿਸਟਮ ਨੂੰ ਹੋਰ ਵੱਧ ਮਜਬੂਤ ਕਰਨ ਦੀ ਦਿਸ਼ਾ ਵਿਚ ਜਰੂਰੀ ਕਦਮ ਚੁੱਕਣ। ਇਸ ਮੌਕੇ ‘ਤੇ ਉਨ੍ਹਾਂ ਨੇ ਬੈਂਕ ਕਰਮਚਾਰੀਆਂ ਤੋਂ ਆਰਬੀਆਈ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ। ਸਿਖਲਾਈ ਪ੍ਰੋਗ੍ਰਾਮ ਵਿਚ ਆਰਬੀਆਈ ਦੇ ਰੀਜਨਲ ਡਾਇਰੈਕਟ ਵਿਵੇਕ ਸ੍ਰੀਵਾਸਤਵ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨਕਲੀ ਨੋਟ ਦੇ ਪ੍ਰਚਲਨ ਨੂੰ ਘੱਟ ਕਰਨ ਲਈ ਇਕ ਬਿਹਤਰ ਕੰਮ ਯੋਜਨਾ ਤਹਿਤ ਕੰਮ ਕੀਤਾ ਜਾਣਾ ਬਹੁਤ ਜਰੂਰੀ ਹੈ। ਇਸ ਦੇ ਲਈ ਜਰੂਰੀ ਹੈ ਕਿ ਲੋਕਾਂ ਵਿਚ ਵੀ ਇਸ ਬਾਰੇ ਵਿਚ ਜਾਗਰੁਕਤਾ ਹੋਵੇ। ਉਨ੍ਹਾਂ ਨੇ ਸਿਖਲਾਈ ਪ੍ਰੋਗ੍ਰਾਮ ਵਿਚ ਆਰਬੀਆਈ ਵੱਲੋਂ ਨਕਲੀ ਨੋਟਾਂ ਦੇ ਪ੍ਰਚਲਨ ਨੁੰ ਰੋਕਨ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਵਿਚ ਵੀ ਜਰੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੈਂਕ ਕਰਮਚਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਬੈਂਕ ਵਿਚ ਕੋਈ ਨਕਲੀ ਨੋਟ ਆਉਂਦਾ ਹੈ ਤਾਂ ਉਸ ਗ੍ਰਾਹਕ ਨੂੰ ਵਾਪਸ ਨਾਂ ਕਰਨ ਸਗੋ ਇਸ ਦੀ ਰਿਪੋਰਟ ਕਰਨਾ ਯਕੀਨੀ ਕਰਨ। ਸਿਖਲਾਈ ਪ੍ਰੋਗ੍ਰਾਮ ਦੌਰਾਨ ਆਰਬੀਆਈ ਦੀ ਟੀਮ ਨੇ ਹਰਿਆਣਾ (Haryana Police) 112 ਵਿਚ ਸਾਈਬਰ ਹੈਲਪਲਾਇਨ 1930 ਦੇ ਦਫਤਰ ਦਾ ਵੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਪੁਲਿਸ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹ ਕੰਮਾਂ ਦੀ ਸ਼ਲਾਘਾ ਕੀਤੀ। ਏਸਪੀ ਸਾਈਬਰ ਅਮਿਤ ਦਹਿਆ ਨੇ ਆਰਬੀਆਈ ਦੇ ਅਧਿਕਾਰੀਆਂ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਹੈਲਪਲਾਇਨ ਨੰਬਰ ‘ਤੇ ਤੈਨਾਤ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਦੇ ਬਾਰੇ ਵਿਚ ਵਿਸਤਾਰ ਨਾਲ ਦਸਿਆ। ਇਸ ਦੌਰਾਨ ਆਰਬੀਆਈ ਦੇ ਅਧਿਕਾਰੀਆਂ ਨੇ ਹਰਿਆਣਾ ਪੁਲਿਸ ਦੇ ਸੁਝਾਅ ਮੰਗੇ ਕਿ ਉਹ ਕਿਸ ਤਰ੍ਹਾ ਬੈਂਕਿੰਗ ਸਿਸਟਹੈ ਵਿਚ ਸੁਧਾਰ ਕਰ ਕੇ ਸਾਈਬ ਫ੍ਰਾਡ ਨਾਲ ਆਪਣੇ ਗ੍ਰਾਹਕਾਂ ਨੂੰ ਬਚਾ ਸਕਦੇ ਹਨ। The post ਹਰਿਆਣਾ ਪੁਲਿਸ ਤੇ RBI ਵੱਲੋਂ ਨਕਲੀ ਨੋਟ ਦੀ ਪਛਾਣ ਅਤੇ ਕੰਟਰੋਲ ਨੂੰ ਲੈ ਕੇ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ appeared first on TheUnmute.com - Punjabi News. Tags:
|
ਅਮਨ ਅਰੋੜਾ ਵੱਲੋਂ ਸੂਬੇ 'ਚ ਡੋਰ-ਸਟੈੱਪ ਸਰਵਿਸ ਡਿਲੀਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ Wednesday 22 November 2023 02:00 PM UTC+00 | Tags: aam-aadmi-party aman-arora breaking-news cm-bhagwant-mann doorstep-service-delivery dsd fci latest-news news punjab-news shiromani-akali-dal the-unmute-breaking-news the-unmute-latest-news ਚੰਡੀਗੜ੍ਹ, 22 ਨਵੰਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਦਰਾਂ ‘ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਦੀ ਪੂਰਤੀ ਲਈ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ (Aman Arora) ਨੇ ਸੂਬੇ ਵਿੱਚ ਡੋਰ-ਸਟੈੱਪ ਸਰਵਿਸ ਡਿਲੀਵਰੀ (ਡੀ.ਐਸ.ਡੀ.) ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲਿਆ। ਇੱਥੇ ਆਪਣੇ ਦਫ਼ਤਰ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਦੇ ਸੀਨੀਅਰ ਅਧਿਕਾਰੀਆਂ ਅਤੇ ਸੇਵਾ ਕੇਂਦਰ ਅਪਰੇਟਰ ਨਾਲ ਡੋਰ-ਸਟੈੱਪ ਸਰਵਿਸ ਡਿਲੀਵਰੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦੀ ਤਿਆਰੀ ਬਾਰੇ ਵਿਸਥਾਰਪੂਰਵਕ ਸਮੀਖਿਆ ਕੀਤੀ। ਅਮਨ ਅਰੋੜਾ (Aman Arora) ਨੇ ਕਿਹਾ ਕਿ ਸੂਬੇ ਵਿੱਚ ਜਲਦ ਹੀ ਡੋਰ-ਸਟੈੱਪ ਸਰਵਿਸ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਹੋਣ ਨਾਲ ਸੂਬੇ ਦੇ ਲੋਕ 40 ਤੋਂ ਵੱਧ ਨਾਗਰਿਕ ਕੇਂਦਰਿਤ ਸੇਵਾਵਾਂ ਆਪਣੇ ਦਰਾਂ ‘ਤੇ ਪ੍ਰਾਪਤ ਕਰ ਸਕਣਗੇ, ਜੋ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ ਕਿਉਂਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਕਿਸੇ ਵੀ ਦਫ਼ਤਰ ਨਹੀਂ ਜਾਣਾ ਪਵੇਗਾ। ਉਹਨਾਂ ਅੱਗੇ ਦੱਸਿਆ ਕਿ ਡੋਰ-ਸਟੈੱਪ ਸਰਵਿਸ ਡਿਲੀਵਰੀ ਪ੍ਰਾਜੈਕਟ ਦਾ ਉਦੇਸ਼ ਨਾਗਰਿਕਾਂ ਨੂੰ ਉਨ੍ਹਾਂ ਨੂੰ ਘਰਾਂ 'ਚ ਸਿੱਧੇ ਤੌਰ ‘ਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਪਾਰਦਰਸ਼ਤਾ, ਸਹੂਲਤ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ। ਨਾਗਰਿਕ ਇੱਕ ਸਮਰਪਿਤ ਹੈਲਪਲਾਈਨ ਨੰਬਰ ਡਾਇਲ ਕਰਕੇ ਅਤੇ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਦਾ ਸਮਾਂ ਤੈਅ ਕਰਕੇ ਸੇਵਾਵਾਂ ਪ੍ਰਾਪਤ ਕਰਨ ਸਕਣਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਸਟਾਫ਼ ਨਿਯਤ ਸਮੇਂ ‘ਤੇ ਉਨ੍ਹਾਂ ਦੇ ਘਰਾਂ ਜਾਵੇਗਾ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਫੀਸ ਇਕੱਠੀ ਕਰੇਗਾ ਅਤੇ ਕੰਮ ਮੁਕੰਮਲ ਕਰਕੇ ਦੇਵੇਗਾ। ਦੱਸਣਯੋਗ ਹੈ ਕਿ ਇਹ ਸਭ ਪ੍ਰਕਿਰਿਆ ਨਾਗਰਿਕਾਂ ਦੇ ਘਰਾਂ ਵਿੱਚ ਹੀ ਮੁਕੰਮਲ ਕੀਤੀ ਜਾਵੇਗੀ। ਸੇਵਾ ਕੇਂਦਰਾਂ ਦੇ ਸੰਚਾਲਨ ਨੂੰ ਨਵੇਂ ਆਪਰੇਟਰ ਨੂੰ ਤਬਦੀਲ ਕਰਨ ਸਬੰਧੀ ਪ੍ਰਕਿਰਿਆ ਦੀ ਸਮੀਖਿਆ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਚਲਾਉਣ ਲਈ ਇੱਕ ਨਵੇਂ ਸੇਵਾ ਆਪਰੇਟਰ ਦੀ ਨਿਯੁਕਤੀ ਕੀਤੀ ਹੈ। ਨਵੇਂ ਆਪਰੇਟਰ ਵੱਲੋਂ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੇਵਾ ਕੇਂਦਰ ਦੇ ਸੰਚਾਲਨ ਨੂੰ ਨਵੇਂ ਸਰਵਿਸ ਆਪਰੇਟਰ ਨੂੰ ਤਬਦੀਲ ਕਰਦਿਆਂ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ। ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਸ੍ਰੀ ਤੇਜਵੀਰ ਸਿੰਘ, ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਮੈਸਰਜ਼ ਬੀ.ਐਲ.ਐਸ. ਕੇਂਦਰਜ਼ ਪ੍ਰਾ. ਲਿਮ., ਮੈਸਰਜ਼ ਡਾ. ਆਈ.ਟੀ.ਐਮ. ਅਤੇ ਮੈਸਰਜ਼ ਟੈਰੇਸਿਸ ਸਿਟੀਜ਼ਨਸਰਵਿਸ ਐਲ.ਐਲ.ਪੀ. ਦੇ ਨੁਮਾਇੰਦੇ ਵੀ ਮੌਜੂਦ ਸਨ। The post ਅਮਨ ਅਰੋੜਾ ਵੱਲੋਂ ਸੂਬੇ ‘ਚ ਡੋਰ-ਸਟੈੱਪ ਸਰਵਿਸ ਡਿਲੀਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ Wednesday 22 November 2023 02:05 PM UTC+00 | Tags: bdpo block-development breaking-news bribe bribe-case latest-news news the-unmute-breaking-news vigilance-bureau ਚੰਡੀਗੜ੍ਹ, 22 ਨਵੰਬਰ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਵਿਪਨ ਕੁਮਾਰ ਸ਼ਰਮਾ ਨੂੰ 15,000 ਰੁਪਏ ਦੀ ਰਿਸ਼ਵਤ ਰੰਗੇ ਹੱਥੀਂ ਕਾਬੂ ਲੈਂਦਿਆਂ ਗ੍ਰਿਫ਼ਤਾਰ ਕਰਕੇ ਇੱਕ ਹੋਰ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬੀ.ਡੀ.ਪੀ.ਓ. ਦੀ ਗ੍ਰਿਫ਼ਤਾਰੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੇਖਵਾਂ ਦੇ ਵਾਸੀ ਹੈਪੀ ਗਿੱਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਨਾਲ ਸੰਪਰਕ ਕਰਕੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਪਿੰਡ ਸੇਖਵਾਂ ਦੀ ਸਰਪੰਚ ਹੈ ਅਤੇ ਮੁਲਜ਼ਮ ਬੀ.ਡੀ.ਪੀ.ਓ. ਨੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵਰਤੇ ਗਏ ਸੀਮਿੰਟ ਦੀ ਖ਼ਰੀਦ ਦੇ 1,33,000 ਰੁਪਏ ਦੇ ਬਿੱਲ ਕਲੀਅਰ ਕਰਨ ਬਦਲੇ 40,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਸੌਦਾ 30,000 ਰੁਪਏ ਵਿੱਚ ਤੈਏ ਹੋਇਆ ਤੇ ਬੀਡੀਪੀਓ ਨੇ 20 ਨਵੰਬਰ ਨੂੰ 15,000 ਰੁਪਏ ਲੈ ਲਏ ਅਤੇ ਬਕਾਇਆ ਰਕਮ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਸ਼ਿਕਾਇਤ ਮਿਲਣ ‘ਤੇ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਮੁੱਢਲੀ ਜਾਂਚ ਕਰਨ ਉਪਰੰਤ ਜਾਲ ਵਿਛਾਇਆ ਅਤੇ ਬੀਡੀਪੀਓ ਵਿਪਨ ਕੁਮਾਰ ਸ਼ਰਮਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਮਿਤੀ 22 ਨਵੰਬਰ, 2023 ਨੂੰ ਐਫ.ਆਈ.ਆਰ. 38 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ appeared first on TheUnmute.com - Punjabi News. Tags:
|
ਮੋਹਾਲੀ: LED ਵੈਨਾਂ, ਸਿਹਤ ਜਾਂਚ ਕੈਂਪਾਂ, ਆਯੂਸ਼ਮਾਨ ਕੈਂਪਾਂ ਅਤੇ ਹੋਰ ਗਤੀਵਿਧੀਆਂ ਲਈ ਪਿੰਡਾਂ ਦੀ ਚੋਣ Wednesday 22 November 2023 02:10 PM UTC+00 | Tags: ayushman ayushman-camps bharat-sankalp-yatra breaking-news latest-news led news punjab-news the-unmute-breaking-news ਐਸ ਏ ਐਸ ਨਗਰ, 22 ਨਵੰਬਰ: ਜ਼ਿਲ੍ਹੇ 'ਚ ਵਿਕਸਤ ਭਾਰਤ ਸੰਕਲਪ ਯਾਤਰਾ ਦੀ ਰਸਮੀ ਸ਼ੁਰੂਆਤ ਤਹਿਤ ਵੱਖ-ਵੱਖ ਬਲਾਕਾਂ 'ਚ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜੋ 26 ਜਨਵਰੀ 2024 ਤੱਕ ਆਮ ਲੋਕਾਂ ਨੂੰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਪਿੰਡ-ਪਿੰਡ ਜਾ ਕੇ ਜਾਗਰੂਕ ਕਰੇਗੀ। ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਭਾਰਤ ਸਰਕਾਰ ਵਲੋਂ ਭੇਜੀ ਵਿਸ਼ੇਸ਼ ਜਾਗਰੂਕਤਾ ਵੈਨ ਵਲੋਂ ਸਰਕਾਰ ਦੀਆਂ 17 ਮਹੱਤਵਪੂਰਨ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ, ਯਾਤਰਾ ਦੌਰਾਨ ਸੰਭਾਵੀ ਲਾਭਪਾਤਰੀਆਂ ਨੂੰ ਲਾਭਕਾਰੀ ਸਕੀਮਾਂ ਦੇ ਘੇਰੇ 'ਚ ਸ਼ਾਮਲ ਕਰਨ ਦੀ ਯੋਜਨਾ ਹੈ। ਵੈਨਾਂ ਵਿਚ ਐੱਲ ਈ ਡੀ ਸਕਰੀਨ, ਪ੍ਰਚਾਰ ਸਮੱਗਰੀ ਅਤੇ ਵੀਡੀਓ ਰਾਹੀਂ 26 ਜਨਵਰੀ ਤੱਕ ਜ਼ਿਲ੍ਹੇ ਦੇ ਪਿੰਡਾਂ ਵਿਚ ਜ਼ਮੀਨੀ ਪੱਧਰ 'ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਭਕਾਰੀ ਯੋਜਨਾਵਾਂ 'ਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਟੀ ਬੀ ਸਕ੍ਰੀਨਿੰਗ ਕੈਂਪ, ਸਿਹਤ ਕੈਂਪ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮਗਨਰੇਗਾ, ਦੀਨਦਿਆਲ ਅੰਨਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਪੇਂਡੂ ਡਾਕ ਜੀਵਨ ਬੀਮਾ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਸੁਰਕਸ਼ਾ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਗੈਸ ਤੇ ਪੈਟਰੋਲੀਅਮ ਵਿਭਾਗ ਵਲੋਂ ਉਜਵਲਾ ਸਕੀਮ ਤਹਿਤ ਐੱਲ ਪੀ ਜੀ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਲਾਭਪਾਤਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ 'ਚ ਡੇਰਾਬੱਸੀ ਬਲਾਕ 'ਚ ਸਿਹਪੁਰ, ਰਾਣੀ ਮਾਜਰਾ, ਮਾਜਰੀ ਬਲਾਕ 'ਚ ਅਕਾਲਗੜ੍ਹ, ਖਰੜ ਬਲਾਕ 'ਚ ਅੱਲਾਂਪੁਰ ਤੇ ਘਟੌਰ ਤੇ ਮੋਹਾਲੀ 'ਚ ਧੱਕਤਾਣਾ ਪਿੰਡਾਂ 'ਚ ਗਤੀਵਿਧੀਆਂ ਕੀਤੀਆਂ ਗਈਆਂ। ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਇਸ ਸਬੰਧ 'ਚ ਵੱਖ-ਵੱਖ ਸਕੀਮਾਂ 'ਤੇ ਆਧਾਰਿਤ ਵਿਭਾਗਾਂ ਵੱਲੋਂ ਆਪੋ-ਆਪਣੀ ਜ਼ਿੰਮੇਂਵਾਰੀ ਸੰਭਾਲੀ ਗਈ ਹੈ, ਜਿਸ ਤਹਿਤ ਆਮ ਲੋਕਾਂ ਨੂੰ ਇਨ੍ਹਾਂ ਲਾਭਕਾਰੀ ਸਕੀਮਾਂ ਦੇ ਲਾਭ ਬਾਰੇ ਦੱਸਿਆ ਜਾਵੇਗਾ। The post ਮੋਹਾਲੀ: LED ਵੈਨਾਂ, ਸਿਹਤ ਜਾਂਚ ਕੈਂਪਾਂ, ਆਯੂਸ਼ਮਾਨ ਕੈਂਪਾਂ ਅਤੇ ਹੋਰ ਗਤੀਵਿਧੀਆਂ ਲਈ ਪਿੰਡਾਂ ਦੀ ਚੋਣ appeared first on TheUnmute.com - Punjabi News. Tags:
|
ਪੰਜਾਬ ਵਿਧਾਨ ਸਭਾ ਦਾ ਇਜਲਾਸ 28 ਨਵੰਬਰ ਨੂੰ Wednesday 22 November 2023 04:20 PM UTC+00 | Tags: aam-aadmi-party chief-minister-bhagwant-mann cm-bhagwant-mann fifth-session latest-news news punjab-vidhan-sabha session the-unmute-breaking-news the-unmute-punjab ਚੰਡੀਗੜ, 22 ਨਵੰਬਰ 2023: ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਪੰਜਵੇਂ ਸਮਾਗਮ ਲਈ 28 ਨਵੰਬਰ, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 02.00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ ਵਿਖੇ ਬੁਲਾਇਆ ਗਿਆ ਹੈ। The post ਪੰਜਾਬ ਵਿਧਾਨ ਸਭਾ ਦਾ ਇਜਲਾਸ 28 ਨਵੰਬਰ ਨੂੰ appeared first on TheUnmute.com - Punjabi News. Tags:
|
ਮੋਹਾਲੀ ਹਲਕੇ ਦੇ 43 ਘਰਾਂ ਨੂੰ ਬਣਾਏ ਜਾਣ ਦਾ ਕੰਮ ਸ਼ੁਰੂ: ਵਿਧਾਇਕ ਕੁਲਵੰਤ ਸਿੰਘ Wednesday 22 November 2023 04:30 PM UTC+00 | Tags: aam-aadmi-party bandhan-mukt-fund-scheme breaking-news cm-bhagwant-mann kulwant-singh latest-news mla-kulwant-singh mohali news the-unmute-breaking-news the-unmute-news ਮੋਹਾਲੀ 22 ਨਵੰਬਰ 2023: ਪੰਜਾਬ ਸਰਕਾਰ ਦੀ ਤਰਫੋਂ ਗਰੀਬ ਲੋਕਾਂ ਦੀ ਭਲਾਈ ਦੇ ਲਈ ਬੰਧਨ ਮੁਕਤ ਫੰਡ ਸਕੀਮ ਦੇ ਤਹਿਤ ਕੱਚੇ ਮਕਾਨ, ਖਸਤਾ ਹਾਲਤ ਅਤੇ ਢਹਿ ਚੁੱਕੇ ਮਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਮੋਹਾਲੀ ਹਲਕੇ ਵਿੱਚ 43 ਘਰਾਂ ਦੀ ਉਸਾਰੀ ਕੀਤੀ ਜਾਣੀ ਹੈ। ਇਸ ਸਬੰਧੀ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪਿੰਡ ਬਲਿਆਲੀ ਵਿਖੇ ਦਲਵੀਰ ਕੌਰ ਪਤਨੀ ਸਤਨਾਮ ਸਿੰਘ ਦੇ ਘਰ ਵਿਚਲਾ ਕੰਮ ਸ਼ੁਰੂ ਕਰਵਾਉਣ ਸਬੰਧੀ ਪਿੰਡ ਬਲਿਆਲੀ ਪੁੱਜੇ ਸਨ। ਅਤੇ ਇਸ ਤੋਂ ਬਾਅਦ ਪਿੰਡ ਬਲਿਆਲੀ ਵਿਖੇ ਹੀ ਮਲਕੀਤ ਸਿੰਘ ਪੁੱਤਰ ਲਾਭ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਪਾਲ ਸਿੰਘ ਦੇ ਘਰ ਦੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦਾ ਪਿੰਡ ਬਲਿਆਲੀ ਪੁੱਜਣ ਤੇ ਪਿੰਡ ਦੇ ਬਸ਼ਿੰਦਿਆਂ ਵੱਲੋਂ ਬੜੇ ਹੀ ਗਰਮਜੋਸ਼ੀ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ, ਉਹਨਾਂ ਕਿਹਾ ਕਿ ਹਲਕੇ ਦੇ ਬਹੁਤੇ ਪਿੰਡਾਂ ਦੇ ਵਿੱਚ ਮਕਾਨਾਂ ਦੀ ਛੱਤ ਹੀ ਨਹੀਂ, ਦੀਵਾਰ ਡਿੱਗੀ ਹੋਈ ਹੈ ਜਾਂ ਡਿੱਗਣ ਵਾਲੀ ਹੈ, ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਮੋਹਾਲੀ ਹਲਕੇ ਦੇ ਵਿਕਾਸ ਦੇ ਬਾਰੇ ਵਿੱਚ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਵੱਲ ਲੰਮਾ ਸਮਾਂ ਵਿਧਾਇਕ ਅਤੇ ਫਿਰ ਮੰਤਰੀ ਰਹੇ ਆਗੂਆਂ ਨੇ ਕਦੇ ਲੋਕਾਂ ਦੀ ਇਸ ਮੁਸ਼ਕਿਲ ਦੇ ਵੱਲ ਧਿਆਨ ਨਹੀਂ ਦਿੱਤਾ, ਪਰੰਤੂ ਹੁਣ ਪੰਜਾਬ ਸਰਕਾਰ ਦੁਆਰਾ ਇਹ ਮਕਾਨ ਬਣਾਏ ਜਾ ਰਹੇ ਹਨ ਅਤੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕਈ ਲੋਕ ਪੱਖੀ ਸਕੀਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਪਹਿਲਾਂ ਹੀ ਸਿਹਤ ਸੇਵਾਵਾਂ ਨੂੰ ਧਿਆਨ ਰੱਖਦੇ ਹੋਏ ਲੋਕਾਂ ਦੇ ਲਈ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਉਚੇਰਾ ਚੁੱਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕੀ ਇਸ ਗੱਲ ਨੂੰ ਭਲੀਭਾਂਤੀ ਜਾਣਦੇ ਹਨ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੀ ਵੀ ਇੰਨੇ ਘੱਟ ਸਮੇਂ ਦੇ ਵਿੱਚ ਲੋਕ ਪੱਖੀ ਕੰਮਾਂ ਨੂੰ ਸ਼ੁਰੂ ਤੱਕ ਨਹੀਂ ਕੀਤਾ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਇੱਕ-ਇੱਕ ਕਰਕੇ ਆਪਣੇ ਵੱਲੋਂ ਦਿੱਤੀਆਂ ਗਾਰੰਟੀਆਂ ਅਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰ ਪਰਸਨ- ਇੰਜੀਨੀਅਰ ਪ੍ਰਭਜੋਤ ਕੌਰ, ਕੁਲਦੀਪ ਸਿੰਘ ਸਮਾਣਾ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਆਰ.ਪੀ. ਸ਼ਰਮਾ- ਸਾਬਕਾ ਕੌਂਸਲਰ , ਹਰਵਿੰਦਰ ਸਿੰਘ ਸੈਣੀ, ਹਰਮੇਸ਼ ਸਿੰਘ ਕੁੰਭੜਾ, ਡਾਕਟਰ ਕੁਲਦੀਪ ਸਿੰਘ, ਅਕਵਿੰਦਰ ਸਿੰਘ ਗੋਸਲ, ਮਲਕੀਤ ਸਿੰਘ ਪ੍ਰਧਾਨ, ਤਰਨਜੀਤ ਸਿੰਘ, ਸਮੇਤ ਵੱਡੀ ਗਿਣਤੀ ਦੇ ਵਿੱਚ ਪਿੰਡ ਬਰਿਆਲੀ ਦੇ ਪਤਵੰਤੇ ਹਾਜ਼ਰ ਸਨ, The post ਮੋਹਾਲੀ ਹਲਕੇ ਦੇ 43 ਘਰਾਂ ਨੂੰ ਬਣਾਏ ਜਾਣ ਦਾ ਕੰਮ ਸ਼ੁਰੂ: ਵਿਧਾਇਕ ਕੁਲਵੰਤ ਸਿੰਘ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest