ਜਲੰਧਰ ਵਿਚ ਵੀ ਚੰਡੀਗੜ੍ਹ ਵਰਗੇ ਜੁਰਮਾਨੇ ਕੱਟਣਗੇ। ਸ਼ਹਿਰ ਵਿਚ ਸੋਮਵਾਰ ਨੂੰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ। ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਸ਼ਾਮ 4 ਵਜੇ ਤੋਂ ਬਾਅਦ ਪੁਲਿਸ ਲਾਈਨਜ਼ ਵਿਖੇ ਇਸ ਦਾ ਉਦਘਾਟਨ ਕੀਤਾ। ਐਕਰਸਾਈਜ ਦੇ ਪਹਿਲੇ ਦਿਨ 15 ਲੋਕਾਂ ਦੇ ਈ-ਚਲਾਨ ਕੱਟੇ ਗਏ।
ਕੱਲ੍ਹ ਯਾਨੀ 30 ਸਤੰਬਰ ਤੋਂ ਤਿੰਨ ਸ਼੍ਰੇਣੀਆਂ ਵਿੱਚ ਈ-ਚਲਾਨ ਕੱਟੇ ਜਾਣਗੇ। ਇਨ੍ਹਾਂ ਵਿਚ ਰੈੱਡ ਲਾਈਟ ਜੰਪ ਕਰਨਾ, ਗਲਤ ਡਰਾਈਵਿੰਗ ਅਤੇ ਪਾਰਕਿੰਗ ਤੇ ਜ਼ੈਬਰਾ ਲਾਈਨਸ ਕ੍ਰਾਸ ਕਰਨਾ ਸ਼ਾਮਲ ਹਨ। ਹੈਲਮੇਟ ਅਤੇ ਸੀਟ ਬੈਲਟ ਲਈ ਸਿਸਟਮ ਬਾਅਦ ਵਿੱਚ ਸ਼ੁਰੂ ਕੀਤਾ ਜਾਵੇਗਾ। ਟ੍ਰੈਫਿਕ ਪੁਲਿਸ ਅਧਿਕਾਰੀ ਵਿਨੀਤ ਅਗਰਵਾਲ ਨੇ ਦੱਸਿਆ ਕਿ ਈ-ਚਲਾਨ ਐਕਰਸਾਈਜ ਸ਼ੁਰੂ ਹੋ ਗਿਆ ਹੈ। ਜੁਰਮਾਨੇ 10 ਤੋਂ 15 ਦਿਨਾਂ ਵਿੱਚ ਸ਼ੁਰੂ ਹੋ ਜਾਣਗੇ।
ਜਲੰਧਰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਵਾਲਾ ਪੰਜਾਬ ਦਾ ਦੂਜਾ ਸ਼ਹਿਰ ਬਣ ਗਿਆ ਹੈ। ਪਹਿਲਾਂ, ਇਹ ਸਿਸਟਮ ਮੋਹਾਲੀ ਵਿੱਚ ਲਾਗੂ ਕੀਤਾ ਗਿਆ ਸੀ। ਮੋਹਾਲੀ ਵਿੱਚ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਇਸ ਨੂੰ ਜਲੰਧਰ ਵਿੱਚ ਲਾਗੂ ਕੀਤਾ ਗਿਆ ਹੈ। ਜਲੰਧਰ ਵਿੱਚ ਇਸਦੀ ਸਫਲਤਾ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਸ਼ਹਿਰ ਦੇ 13 ਥਾਵਾਂ ਤੋਂ ਟ੍ਰਾਇਲ ਸ਼ੁਰੂ ਹੋਣਗੇ। ਇਨ੍ਹਾਂ ਵਿੱਚ ਪੀਏਪੀ ਚੌਕ, ਬੀਐਸਐਫ ਚੌਕ, ਬੀਐਮਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਗੁਰੂ ਰਵਿਦਾਸ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ, ਭਗਵਾਨ ਵਾਲਮੀਕਿ ਚੌਕ, ਗੁਰੂ ਅਮਰਦਾਸ ਚੌਕ, ਵਰਕਸ਼ਾਪ ਚੌਕ, ਡਾ. ਬੀਆਰ ਅੰਬੇਡਕਰ ਚੌਕ, ਮਾਡਲ ਟਾਊਨ ਅਤੇ ਚੁਨਮੁਨ ਚੌਕ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਪਹਿਲਾ ਫੇਜ ਹੈ। ਇਸ ਵਿਚ 13 ਥਾਵਾਂ ‘ਤੇ 142 ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ। ਮੋਹਾਲੀ ਤੋਂ ਬਾਅਦ ਜਲੰਧਰ ਦੂਜਾ ਸ਼ਹਿਰ ਹੈ, ਜਿਸ ਨੇ ਈ-ਚਲਾਨ ਅਤੇ ਟ੍ਰੈਫਿਕ ਕੰਟਰੋਲ ਲਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਂਚ ਕੀਤਾ ਹੈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਨੂੰ ਕੋਰਟ ਤੋਂ ਝਟਕਾ, ਪੇਸ਼ੀ ਨੂੰ ਲੈ ਕੇ ਪਟੀਸ਼ਨ ਖਾਰਿਜ, ਬੇਬੇ ਮਹਿੰਦਰ ਕੌਰ ‘ਤੇ ਟਿੱਪਣੀ ਦਾ ਮਾਮਲਾ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਸਿਸਟਮ 1,150 ਹਾਈ-ਟੈਕ ਸੀਸੀਟੀਵੀ ਕੈਮਰਿਆਂ ਵੱਲੋਂ ਸੰਚਾਲਿਤ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਵੱਲੋਂ ਲਾਗੂ ਕੀਤਾ ਜਾਵੇਗਾ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀਆਂ ਲਾਇਸੈਂਸ ਪਲੇਟਾਂ ਦੀ ਤੁਰੰਤ ਫੋਟੋ ਖਿੱਚ ਲਈ ਜਾਵੇਗੀ, ਅਤੇ ਉਨ੍ਹਾਂ ਦੇ ਚਲਾਨ ਸਿੱਧੇ ਉਨ੍ਹਾਂ ਦੇ ਘਰਾਂ ਨੂੰ ਭੇਜੇ ਜਾਣਗੇ। ਇਸ ਨਾਲ ਟ੍ਰੈਫਿਕ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਆਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
The post ਸਾਵਧਾਨ! ਜਲੰਧਰ ‘ਚ ਵੀ ਕੱਟਣਗੇ ਚੰਡੀਗੜ੍ਹ ਵਰਗੇ ਚਲਾਨ, PAP ਚੌਂਕ ਸਣੇ 13 ਥਾਵਾਂ ‘ਤੇ ਲੱਗੇ ਕੈਮਰੇ appeared first on Daily Post Punjabi.