TV Punjab | Punjabi News Channel: Digest for September 30, 2025

TV Punjab | Punjabi News Channel

Punjabi News, Punjabi TV

ਆਪਸ 'ਚ ਫੱਸ ਪਏ ਚੀਮਾ-ਬਾਜਵਾ!

Monday 29 September 2025 01:00 PM UTC+00 | Tags: flood harpal-cheema mission-2027 news partap-bajwa punjab punjab-assembly punjab-politics top-news trending trending-news


ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਕਦੇ ਵਿਧਾਨ ਸਭਾ ਦੀ ਕਾਰਵਾਈ ‘ਤੇ ਉਂਗਲ ਚੁੱਕਦੇ ਹਨ ਅਤੇ ਕਦੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆਈ ਇਲਾਕੇ ਦੇ ਪਿੰਡ ਫੂਲੜਾ ‘ਚ ਬਾਜਵਾ ਨੇ 2 ਏਕੜ ਅਤੇ ਪਸਵਾਨ ‘ਚ 10 ਏਕੜ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦੀ ਹੈ। ਜੋ ਇਨ੍ਹਾਂ ਦੀ ਨਜ਼ਾਇਜ਼ ਮਾਈਨਿੰਗ ਵੱਲ ਸਿੱਧਾ ਇਸ਼ਾਰਾ ਕਰਦੀ ਹੈ। 2017 ਤੋਂ 2019 ਦੌਰਾਨ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਕਰਨ ‘ਤੇ ਕਾਂਗਰਸ ਸਰਕਾਰ ਨੇ ਕਰੋੜਾਂ ਰੁਪਏ ਖਰਚੇ ਸਨ।

ਵਿੱਤ ਮੰਤਰੀ ਹਰਪਾਲ ਚੀਮਾ ਦੇ ਇਸ ਬਿਆਨ ‘ਤੇ ਵਿਧਾਨ ਸਭਾ ਅੰਦਰ ਹੰਗਾਮਾ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਕਿਸਾਨਾਂ ਤੋਂ ਜ਼ਮੀਨ ਖਰੀਦੀ ਹੈ। ਉਸ ਲਈ ਪੈਸੇ ਭਰੇ ਹਨ। ਸਰਕਾਰ ਨੂੰ ਮਾਲੀਆ ਭਰਿਆ ਹੈ। ਬਾਜਵਾ ਨੇ ਕਿਹਾ ਕਿ ਐਕਸਾਈਜ਼ ਮੰਤਰੀ ਸ਼ਰਾਬ ਫੈਕਟਰੀਆਂ ਤੋਂ ਹਰ ਮਹੀਨੇ ਪੈਸੇ ਲੈਂਦੇ ਹਨ। ਇੱਕ ਡਿਸਟਿਲਰੀ ਤੋਂ ਸਵਾ ਕਰੋੜ ਅਤੇ ਮਹੀਨੇ ਵਿੱਚ 35 ਤੋਂ 40 ਕਰੋੜ ਇਕੱਠਾ ਕਰਦੇ ਹਨ। ਭਾਜਪਾ ਨਾਲ ਸਾਂਝ ਕਾਰਨ ਇਨ੍ਹਾਂ ‘ਤੇ ਕਾਰਵਾਈ ਨਹੀਂ ਹੁੰਦੀ। ਇਸ ਤੋਂ ਬਾਅਦ ਸਪੀਕਰ ਨੇ ਦੋਵਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਰੌਲਾ ਨਹੀਂ ਥੰਮ੍ਹਿਆ ਤਾਂ ਸਦਨ 10 ਮਿੰਟਾਂ ਲਈ ਮੁਲਤਵੀ ਕਰ ਦਿੱਤਾ ਗਿਆ।

The post ਆਪਸ ‘ਚ ਫੱਸ ਪਏ ਚੀਮਾ-ਬਾਜਵਾ! appeared first on TV Punjab | Punjabi News Channel.

Tags:
  • flood
  • harpal-cheema
  • mission-2027
  • news
  • partap-bajwa
  • punjab
  • punjab-assembly
  • punjab-politics
  • top-news
  • trending
  • trending-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form