ਟੀਚਰਸ ਡੇ ‘ਤੇ ਲੁਧਿਆਣਾ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਨੈਸ਼ਨਲ ਐਵਾਰਡ ਮਿਲਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੌਮੀ ਅਧਿਆਪਕ ਪੁਰਸਕਾਰ-2025 ਨਾਲ ਸਨਮਾਨਿਤ ਕੀਤਾ। ਨਰਿੰਦਰ ਸਿੰਘ ਲੁਧਿਆਣਾ ਦੇ ਸਰਕਾਰੀ ਪ੍ਰਾਇਰੀ ਸਕੂਲ ਜੰਡਿਆਲੀ ਵਿਚ ਸੇਵਾਵਾਂ ਦੇ ਰਹੇ ਹਨ। ਸਿੱਖਿਆ ਮੰਤਰੀ ਬੈਂਸ ਨੇ ਟੀਚਰ ਨਰਿੰਦਰ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਦੱਸ ਦੇਈਏ ਕਿ ਨਰਿੰਦਰ ਸਿੰਘ ਦਾ ਜਨਮ 4 ਅਪ੍ਰੈਲ 1975 ਨੂੰ ਪਿੰਡ ਮਾਨਵੀ ਜ਼ਿਲ੍ਹਾ ਸੰਗਰੂਰ ਵਿਚ ਹੋਇਆ। ਉਨ੍ਹਾਂ ਦੀ ਪਹਿਲੀ ਤਾਇਨਾਤੀ ਪਿੰਡ ਬਬ, ਸਮਰਾਲਾ ਬਲਾਕ-1, ਜ਼ਿਲ੍ਹਾ ਲੁਧਿਆਣਾ ਵਿਚ ਹੋਈ ਤੇ ਮੌਜੂਦਾ ਸਮੇਂ ਉਹ ਹੈੱਡ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ, ਜੰਡਿਆਲੀ (ਲੁਧਿਆਣਾ) ਵਜੋਂ ਸੇਵਾਵਾਂ ਨਿਭਾ ਰਹੇ ਹਨ। 2012 ਵਿਚ ਨਰਿੰਦਰ ਸਿੰਘ ਨੂੰ ਸੂਬਾ ਪੁਰਸਕਾਰ ਤੇ 2014 ਵਿਚ ਬਹਾਦੁਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਟਰੱਕ ਹਾਦਸੇ ਵਿਚ 5 ਬੱਚਿਆਂ ਦੀ ਜਾਨ ਬਚਾਈ ਸੀ।
ਨਰਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਦਾ ਅਕਸ ਬਦਲਣ ਲਈ ਕਈ ਕਦਮ ਚੁੱਕੇ। ਉਨ੍ਹਾਂ ਨੇ 2008 ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਹਿਲਾ ਸਮਰ ਕੈਂਪ ਸ਼ੁਰੂ ਕੀਤਾ ਜੋ ਸਿੱਖਿਆ ਪ੍ਰਣਾਲੀ ਵਿਚ ਨਵੀਂ ਮਿਸਾਲ ਬਣਿਆ। 2006 ਵਿਚ ਜਦੋਂ ਉਨ੍ਹਾਂ ਨੇ ਇਹ ਸਕੂਲ ਜੁਆਇਨ ਕੀਤਾ ਸੀ ਉਦੋਂ ਉਥੇ ਸਿਰਫ 3 ਕਮਰੇ ਤੇ 174 ਵਿਦਿਆਰਥੀ ਸਨ ਪਰ ਹੁਣ ਇਸ ਸਕੂਲ ਵਿਚ 800 ਵਿਦਿਆਰਥੀ ਤੇ 15 ਏਅਰ ਕੰਡੀਸ਼ਨਡ ਸਮਾਰਟ ਕਲਾਸਰੂਮ ਹਨ।
ਇਹ ਵੀ ਪੜ੍ਹੋ : ਪੁਲਿਸ ਨੇ ਚੱਲਦੇ ਵਿਆਹ ‘ਚੋਂ ਚੱਕ ਲਿਆ 45 ਸਾਲ ਦਾ ਲਾੜਾ, ਨਾਬਾਲਗ ਕੁੜੀ ਨਾਲ ਕਰਵਾਉਣ ਲੱਗਾ ਸੀ ਮੈਰਿਜ
ਉਨ੍ਹਾਂ ਦੀ ਇਸੇ ਲਗਨ ਤੇ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ 2012 ਵਿਚ ਸੂਬਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਰਾਸ਼ਟਰੀ ਪੱਧਰ ‘ਤੇ ਮਿਲੀ ਇਹ ਪਛਾਣ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਬੱਚਿਆਂ ਦੀ ਗਣਿਤ ਵਿਚ ਪਕੜ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੇ ਮੈਥਸ ਪਾਰਕ ਵੀ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
The post ਲੁਧਿਆਣਾ ਦੇ ਅਧਿਆਪਕ ਨੂੰ ਮਿਲਿਆ ਨੈਸ਼ਨਲ ਐਵਾਰਡ, ਪਿੰਡ ਜੰਡਿਆਲੀ ‘ਚ ਹੈੱਡ ਟੀਚਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਨਰਿੰਦਰ ਸਿੰਘ appeared first on Daily Post Punjabi.

