MLA ਰਮਨ ਅਰੋੜਾ ਨੂੰ ਕੋਰਟ ‘ਚ ਕੀਤਾ ਗਿਆ ਪੇਸ਼, ਅਦਾਲਤ ਨੇ 3 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜਿਆ

ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਨੂੰ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਪਰ ਇਕ ਹੋਰ ਨਵੇਂ ਮਾਮਲੇ ਵਿਚ ਉਨ੍ਹਾਂ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਰਿਮਾਂਡ ਖਤਮ ਹੋਣ ਮਗਰੋਂ ਰਮਨ ਅਰੋੜਾ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਨ੍ਹਾਂ ਨੂੰ 3 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ।

ਦੱਸ ਦੇਈਏ ਕਿ ਸ਼ਿਕਾਇਤਕਰਤਾ ਵੱਲੋਂ ਹਵਾਲਾ ਦਿੰਦੇ ਹੋਏ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦੋਂ ਕਿ ਅਦਾਲਤ ਵਿਚ 3 ਦਿਨ ਦਾ ਰਿਮਾਂਡ ਵਿਚ ਵਾਧਾ ਕੀਤਾ ਗਿਆ ਹੈ। ਵਕੀਲ ਨੇ ਦੱਸਿਆ ਕਿ ਪੁਲਿਸ ਨੇ ਵਿਧਾਇਕ ‘ਤੇ ਇਕ ਸ਼ਖਸ ਦੀ ਸ਼ਿਕਾਇਤ ਤਹਿਤ ਰਮਨ ਅਰੋੜਾ ਨੂੰ ਜਲੰਧਰ ਪੁਲਿਸ ਨੇ ਨਵੇਂ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਲਾਟਰੀ ਚਲਾਉਣ ਲਈ ਪੈਸਿਆਂ ਦੇ ਲੈਣ ਦੇਣ ਦੇ ਇਲਜ਼ਾਮ ਲੱਗੇ ਹਨ। ਹਾਲਾਂਕਿ ਇਸ ਮਾਮਲੇ ਵਿਚ ਅਜੇ ਤੱਕ ਕੋਈ ਰਿਕਵਰੀ ਤਾਂ ਨਹੀਂ ਹੋਈ ਹੈ ਪਰ ਇਸ ਕੇਸ ਵਿਚ ਵਿਧਾਇਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 10 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।

The post MLA ਰਮਨ ਅਰੋੜਾ ਨੂੰ ਕੋਰਟ ‘ਚ ਕੀਤਾ ਗਿਆ ਪੇਸ਼, ਅਦਾਲਤ ਨੇ 3 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜਿਆ appeared first on Daily Post Punjabi.



Previous Post Next Post

Contact Form