ਪੰਜਾਬ ‘ਚ ਹੜ੍ਹਾਂ ਦੀ ਮਾਰ ਵਿਚਾਲੇ ਰਾਹਤ ਭਰੀ ਖਬਰ, ਪੌਂਗ ਡੈਮ ਵਿਚ ਘਟਿਆ ਪਾਣੀ ਦਾ ਪੱਧਰ

ਪੰਜਾਬ ਵਿਚ ਹੜ੍ਹਾਂ ਦੀ ਮਾਰ ਵਿਚਾਲੇ ਰਾਹਤ ਭਰੀ ਖਬਰ ਆ ਰਹੀ ਹੈ। ਡੈਮਾਂ ਵਿਚ ਪਾਣੀ ਦਾ ਪੱਧਰ ਘੱਟ ਗਿਆ ਹੈ। ਦੱਸ ਦੇਈਏ ਕਿ ਲਗਾਤਾਰ ਪਹਾੜੀ ਇਲਾਕਿਆਂ ਵਿਚ  ਮੀਂਹ ਪੈਣ ਕਰਕੇ ਪਾਣੀ ਦੀ ਆਮਦ ਵਧ ਹੋਣ ਕਰਕੇ ਡੈਮਾਂ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ ਜਿਸ ਕਰਕੇ ਭਾਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਰਹੇ ਸਨ।

ਪਰ ਹੁਣ ਰਾਹਤ ਭਰੀ ਖਬਰ ਹੈ ਕਿ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋਇਆ ਹੈ। ਮਹਾਰਾਣਾ ਪ੍ਰਤਾਪ ਝੀਲ ਵਿਚ ਪਾਣੀ ਦਾ ਪੱਧਰ  1394.63 ‘ਤੇ ਪਹੁੰਚ ਗਿਆ ਹੈ ਜੋ ਕਿ 9 ਸੈਂਟੀਮੀਟਰ ਘੱਟ ਹੋਇਆ ਹੈ। ਇਸੇ ਤਰ੍ਹਾਂ ਭਾਖੜਾ ਡੈਮ ਵਿਚ ਵੀ ਜਿਥੇ ਪਹਿਲਾਂ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਹੁਣ ਚੰਗੀ ਗੱਲ ਇਹ ਹੈ ਕਿ ਪਾਣੀ ਦੀ ਮਾਤਰਾ 70 ਹਜ਼ਾਰ ਕਿਊਸਿਕ ਕਰ ਦਿੱਤੀ ਹੈ। ਇਸ ਨਾਲ ਉਨ੍ਹਾਂ ਪਿੰਡਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਖੇਤਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਸੀ।

ਇਹ ਵੀ ਪੜ੍ਹੋ :  ਸਸਰਾਲੀ ਪਿੰਡ ‘ਚ DC ਹਿਮਾਂਸ਼ੂ ਜੈਨ ਨੇ ਖੁਦ ਸੰਭਾਲਿਆ ਮੋਰਚਾ, ਕਿਹਾ-“ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ’

ਬਿਆਸ ਨਦੀ ਵਿਚ 99673 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਰ ਹੁਣ ਪਾਣੀ ਦੀ ਆਮਦ ਘਟੀ ਹੈ। ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਡੈਮ ਤੋਂ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ BBMB ਬੋਰਡ ਵੱਲੋਂ ਪਾਣੀ ਨੂੰ ਘਟਾਏ ਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ ।

The post ਪੰਜਾਬ ‘ਚ ਹੜ੍ਹਾਂ ਦੀ ਮਾਰ ਵਿਚਾਲੇ ਰਾਹਤ ਭਰੀ ਖਬਰ, ਪੌਂਗ ਡੈਮ ਵਿਚ ਘਟਿਆ ਪਾਣੀ ਦਾ ਪੱਧਰ appeared first on Daily Post Punjabi.



Previous Post Next Post

Contact Form