ਮੇਲੇ ‘ਚ ਮੱਥਾ ਟੇਕਣ ਗਈ ਬਜ਼ੁਰਗ ਮਹਿਲਾ ਨਾਲ ਵਾਪਰਿਆ ਭਾਣਾ, ਕਰੰਟ ਲੱਗਣ ਕਾਰਨ ਹੋਈ ਮੌ.ਤ

ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਹੋਏ ਮੇਲੇ ‘ਚ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਲਈ ਪਹੁੰਚਦੀਆਂ ਹਨ। ਅੱਜ ਸਵੇਰੇ ਤੜਕਸਾਰ ਆਪਣੇ ਪਰਿਵਾਰ ਨਾਲ ਮੇਲੇ ਵਿੱਚ ਮੱਥਾ ਟੇਕਣ ਗਈ ਬਜ਼ੁਰਗ ਔਰਤ ਦੀ ਕਰੰਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਮੀਤ ਕੌਰ ਵੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚ ਗਈ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਵੈਨ ਜੋ ਕਿ ਚਾਰਜਿੰਗ ‘ਤੇ ਲੱਗੀ ਹੋਈ ਸੀ ਨੂੰ ਹੱਥ ਲੱਗਣ ਕਾਰਨ ਗੁਰਮੀਤ ਕੌਰ ਨੂੰ ਅਚਾਨਕ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Samrala elderly woman death

ਮ੍ਰਿਤਕ ਦੇ ਬੇਟੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਾ ਨਾਂ ਗੁਰਮੀਤ ਕੌਰ ਨਿਵਾਸੀ ਨੀਲੋਂ ਖੁਰਦ ਅਤੇ ਉਮਰ ਕਰੀਬ 55 ਸਾਲ ਸੀ। ਅਸੀਂ ਅੱਜ ਸਵੇਰੇ ਤੜਕੇ ਮੱਥਾ ਟੇਕਣ ਪਿੰਡ ਕੋਟ ਗੰਗੁ ਰਾਏ ਵਿੱਚ ਲੱਗੇ ਮੇਲੇ ਵਿੱਚ ਪਰਿਵਾਰ ਸਣੇ ਗਏ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਮੇਰੀ ਮਾਤਾ ਕੋਲਡ ਡਰਿੰਕ ਵੈਨ ਦੇ ਕੋਲ ਖੜੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਅਤੇ ਚਾਰਜਿੰਗ ਤੇ ਲੱਗੀ ਹੋਈ ਸੀ। ਕੋਲਡ ਡਰਿੰਕ ਵੈਨ ਦੇ ਕੋਲ ਗੱਡੀ ਦਾ ਮਾਲਕ ਜਾਂ ਕੋਈ ਵੀ ਕਰਮਚਾਰੀ ਨਹੀਂ ਖੜਾ ਸੀ। ਮੇਰੀ ਮਾਤਾ ਦਾ ਹੱਥ ਕੋਲਡ ਡਰਿੰਕ ਵੈਨ ਦੇ ਨਾਲ ਲੱਗ ਗਿਆ। ਜਿਸ ਕਾਰਨ ਉਸ ਗੱਡੀ ਤੋਂ ਕਰੰਟ ਮੇਰੀ ਮਾਂ ਨੂੰ ਲੱਗ ਗਿਆ ਅਤੇ ਕੋਲਡ ਡਰਿੰਕ ਗੱਡੀ ਮੇਰੀ ਮਾਂ ਦੀ ਮੌਤ ਦਾ ਕਾਰਨ ਬਣੀ।

ਇਹ ਵੀ ਪੜ੍ਹੋ: ਹਰਿਆਣਾ ‘ਚ ਵੋਟਿੰਗ ਦੀ ਤਰੀਕ ਬਦਲੀ, ਹੁਣ 5 ਅਕਤੂਬਰ ਨੂੰ ਹੋਵੇਗੀ ਵੋਟਿੰਗ, 8 ਨੂੰ ਆਉਣਗੇ ਨਤੀਜੇ

ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਕੋਲਡ ਡਰਿੰਕ ਵੈਨ ਦੇ ਮਾਲਕ ‘ਤੇ ਮੁਕਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ। ਜਿਹੜੇ ਵੀ ਲੋਕ ਇਹੋ ਜਿਹੀਆਂ ਕੋਲਡ ਡਰਿੰਕ ਵੈਨਾਂ ਨੂੰ ਮੇਲਿਆਂ ਵਿੱਚ ਲੈ ਕੇ ਜਾਂਦੇ ਹਨ ਉਨ੍ਹਾਂ ਵੈਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਨਾਲ ਇਹੋ ਜਿਹਾ ਨਾ ਹੋ ਸਕੇ । ਉੱਥੇ ਹੀ ਦੂਜੇ ਪਾਸੇ ਡਾਕਟਰ ਨਵਦੀਪ ਸਿੰਘ ਨੇ ਕਿਹਾ ਕਿ ਸਮਰਾਲਾ ਸਿਵਲ ਹਸਪਤਾਲ ਵਿੱਚ ਸਵੇਰੇ ਕਰੀਬ 6.30 ਵਜੇ ਗੁਰਮੀਤ ਕੌਰ ਨਾਮਕ ਮਹਿਲਾ ਜਿਸ ਦੀ ਉਮਰ 55 ਸਾਲ ਨੂੰ ਲਿਆਂਦਾ ਗਿਆ ਸੀ, ਜਿਸ ਦੀ ਮੌਤ ਕੋਲ ਡਰਿੰਕ ਵੈਨ ਤੋਂ ਕਰੰਟ ਲੱਗਣ ਨਾਲ ਹੋਈ ਸੀ ।

ਵੀਡੀਓ ਲਈ ਕਲਿੱਕ ਕਰੋ -:

 

The post ਮੇਲੇ ‘ਚ ਮੱਥਾ ਟੇਕਣ ਗਈ ਬਜ਼ੁਰਗ ਮਹਿਲਾ ਨਾਲ ਵਾਪਰਿਆ ਭਾਣਾ, ਕਰੰਟ ਲੱਗਣ ਕਾਰਨ ਹੋਈ ਮੌ.ਤ appeared first on Daily Post Punjabi.



Previous Post Next Post

Contact Form