ਆਮ ਆਦਮੀ ਪਾਰਟੀ (AAP) ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕਰ ਲਿਆ ਹੈ। ਸਵੇਰੇ ਕਰੀਬ 6 ਘੰਟੇ ਉਨ੍ਹਾਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਈਡੀ ਦੀ ਟੀਮ ਵਿਧਾਇਕ ਨੂੰ ਆਪਣੇ ਨਾਲ ਲੈ ਗਈ। ਈਡੀ ਨੇ ਇਹ ਕਾਰਵਾਈ ਕਥਿਤ ਵਕਫ਼ ਬੋਰਡ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਹੈ।
ਸਵੇਰੇ ਕਰੀਬ 7 ਵਜੇ ਈਡੀ ਦੀ ਟੀਮ ਸਰਚ ਵਾਰੰਟ ਲੈ ਕੇ ਵਿਧਾਇਕ ਦੀ ਓਖਲਾ ਸਥਿਤ ਰਿਹਾਇਸ਼ ‘ਤੇ ਪਹੁੰਚੀ। ਵਿਧਾਇਕ ਨੇ ਕਾਫੀ ਦੇਰ ਤੱਕ ਗੇਟ ਨਹੀਂ ਖੋਲ੍ਹਿਆ ਅਤੇ ਅਧਿਕਾਰੀਆਂ ਨਾਲ ਪਿੱਛੇ ਤੋਂ ਬਹਿਸ ਕਰਦੇ ਰਹੇ। ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਬਾਅਦ ਵਿੱਚ ਕਿਸੇ ਤਰ੍ਹਾਂ ਵਿਧਾਇਕ ਨੇ ਹਾਮੀ ਭਰੀ ਅਤੇ ਅਧਿਕਾਰੀਆਂ ਨੂੰ ਅੰਦਰ ਜਾਣ ਦਿੱਤਾ। 7 ਅਧਿਕਾਰੀਆਂ ਦੀ ਟੀਮ ਕਾਫੀ ਦੇਰ ਤੱਕ ਘਰ ਦੇ ਅੰਦਰ ਜਾਂਚ ਕਰਦੀ ਰਹੀ। ਦੁਪਹਿਰ ਕਰੀਬ 12.30 ਵਜੇ ਈਡੀ ਦੀ ਟੀਮ ਵਿਧਾਇਕ ਨਾਲ ਉਨ੍ਹਾਂ ਦੀ ਕਾਰ ਵਿੱਚ ਰਵਾਨਾ ਹੋਈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਨਹੀਂ ਮਿਲੀ ਹਰੀ ਝੰਡੀ, ਟਾਲੀ ਗਈ ਫਿਲਮ ਦੀ ਰਿਲੀਜ਼
ਇਸ ਦੌਰਾਨ ਮੀਡੀਆ ਤੋਂ ਇਲਾਵਾ ਸਥਾਨਕ ਲੋਕਾਂ ਅਤੇ ਵਿਧਾਇਕ ਦੇ ਸਮਰਥਕਾਂ ਦੀ ਵੀ ਭੀੜ ਉੱਥੇ ਇਕੱਠੀ ਹੋ ਗਈ। ਕਾਫ਼ੀ ਹੰਗਾਮੇ ਦੇ ਵਿਚਕਾਰ ਪੁਲਿਸ ਮੁਲਾਜ਼ਮਾਂ ਨੇ ਗੱਡੀ ਨੂੰ ਲੰਘਣ ਦਾ ਰਸਤਾ ਬਣਾਇਆ। 2016 ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾ ਖਾਨ ਖਿਲਾਫ਼ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਜਦੋਂ ਕਥਿਤ ਮਨੀ ਲਾਂਡਰਿੰਗ ਸਾਹਮਣੇ ਆਈ ਤਾਂ ਈਡੀ ਨੇ ਮਾਮਲਾ ਦਰਜ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
The post AAP ਵਿਧਾਇਕ ਅਮਾਨਤੁੱਲਾ ਖਾਨ ਨੂੰ ED ਨੇ ਕੀਤਾ ਗ੍ਰਿਫਤਾਰ, ਸਵੇਰ ਤੋਂ ਹੀ MLA ਦੇ ਘਰ ਜਾਰੀ ਸੀ ਛਾਪੇਮਾਰੀ appeared first on Daily Post Punjabi.
source https://dailypost.in/news/national/aap-mla-amanatullah-khan/