ਬ੍ਰਾਜ਼ੀਲ ਦੇ ਬਾਡੀ ਬਿਲਡਰ ਨੇ ਦੁਨੀਆ ਨੂੰ ਕਿਹਾ ਅਲਵਿਦਾ, 19 ਸਾਲ ਦੀ ਉਮਰ ‘ਚ ਹੋਈ ਮੌਤ

ਬ੍ਰਾਜ਼ੀਲ ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ 19 ਸਾਲਾਂ ਬਾਡੀ ਬਿਲਡਰ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਦੇਹ ਐਤਵਾਰ ਨੂੰ ਉਸ ਦੇ ਘਰ ਵਿੱਚ ਮਿਲੀ। ਮੈਥਯੂਸ ਪਾਵਲਕ ਕੁਝ ਸਮੇਂ ਤੋਂ ਮੋਟਾਪੇ ਤੋਂ ਪੀੜਤ ਰਹੇ ਅਤੇ ਫਿਰ 5 ਸਾਲ ਦੇ ਅੰਦਰ ਆਪਣੇ ਸਰੀਰ ‘ਚ ਵੱਡਾ ਬਦਲਾਅ ਲਿਆ ਕੇ ਪੂਰੀ ਦੁਨੀਆ ‘ਚ ਮਸ਼ਹੂਰ ਹੋ ਗਏ ਸਨ। ਰਿਪੋਰਟ ਮੁਤਾਬਕ ਸਿਰਫ਼ 19 ਸਾਲ ਦੀ ਉਮਰ ਵਿੱਚ ਮੈਥਿਊਜ਼ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਜਾਨ ਚਲੀ ਗਈ।

ਬ੍ਰਾਜ਼ੀਲ ਦਾ ਰਹਿਣ ਵਾਲਾ ਮੈਥਯੂਸ ਪਾਵਲਕ ਬਾਡੀ ਬਿਲਡਰ ਦੇ ਤੌਰ ‘ਤੇ ਪੂਰੀ ਦੁਨੀਆ ‘ਚ ਮਸ਼ਹੂਰ ਸੀ ਅਤੇ ਉਸ ਦੀ ਸਟੋਰੀ ਵਾਇਰਲ ਹੁੰਦੀ ਰਹਿੰਦੀ ਸੀ। ਉਹ ਅਕਸਰ ਕਈ ਮੁਕਾਬਲਿਆਂ ਵਿੱਚ ਵੀ ਸ਼ਾਮਿਲ ਹੁੰਦਾ ਸੀ ਅਤੇ ਬਾਡੀ ਬਿਲਡਿੰਗ ਕਮਿਊਨਿਟੀ ਵਿੱਚ ਇੱਕ ਸਟਾਰ ਬਣ ਕੇ ਉੱਭਰ ਰਿਹਾ ਸੀ। ਉਹ ਖਾਸ ਤੌਰ ‘ਤੇ ਦੱਖਣੀ ਬ੍ਰਾਜ਼ੀਲ ਦੇ ਸੈਂਟਾ ਕੈਟਾਰੀਨਾ ਸੂਬੇ ਵਿਚ ਕਾਫੀ ਮਸ਼ਹੂਰ ਹੋ ਗਿਆ, ਜਿੱਥੋਂ ਦਾ ਉਹ ਸੀ।

ਮੈਥਯੂਸ ਪਾਵਲਕ ਲਗਾਤਾਰ ਆਪਣੇ ਬਾਡੀ ਟਰਾਂਸਫਾਰਮੇਸ਼ਨ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਰਹਿੰਦਾ ਸੀ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਸੁਪਨਾ ਕਿੰਨਾ ਔਖਾ ਅਤੇ ਅਸੰਭਵ ਹੈ। ਜੇ ਤੁਸੀਂ ਸੱਚਮੁੱਚ ਇਹ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਰ ਸਕਦੇ ਹੋ। ਮੈਂ ਇਹ ਕੀਤਾ। ਪਾਵਲਕ ਦੇ ਸਾਬਕਾ ਟਰੇਨਰ ਲੁਕਸ ਚੇਗੱਟੀ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ : ਘਰ ‘ਚ ਵਿਛੇ ਸੱਥਰ: ਸੜਕ ਹਾ.ਦਸੇ ‘ਚ ਜਵਾਨ ਪੁੱਤ ਦੀ ਹੋਈ ਮੌ.ਤ, ਕੁਝ ਮਿੰਟਾਂ ਮਗਰੋਂ ਮਾਂ ਨੇ ਵੀ ਤੋੜਿਆ ਦਮ

ਚੇਗੱਟੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ਅੱਜ ਦਾ ਦਿਨ ਬਹੁਤ ਦੁਖਦਾਈ ਹੈ। ਅਸੀਂ ਆਪਣਾ ਇੱਕ ਚੰਗਾ ਦੋਸਤ ਗੁਆ ਦਿੱਤਾ ਹੈ। ਉਸ ਦੀ ਮੌਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਸ਼ਾਨਦਾਰ ਅਥਲੀਟ ਵਜੋਂ ਇੱਕ ਸ਼ਾਨਦਾਰ ਭਵਿੱਖ ਉਸ ਦੀ ਉਡੀਕ ਕਰ ਰਿਹਾ ਸੀ ਪਰ ਉਸ ਦੀ ਬੇਵਕਤੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰੱਬ ਦੀ ਆਪਣੀ ਯੋਜਨਾ ਹੈ, ਪਰ ਸਮਝਣਾ ਔਖਾ ਹੈ। ਮੇਰੇ ਦਿਲ ਦੇ ਦਰਦ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।’

ਵੀਡੀਓ ਲਈ ਕਲਿੱਕ ਕਰੋ -:

 

The post ਬ੍ਰਾਜ਼ੀਲ ਦੇ ਬਾਡੀ ਬਿਲਡਰ ਨੇ ਦੁਨੀਆ ਨੂੰ ਕਿਹਾ ਅਲਵਿਦਾ, 19 ਸਾਲ ਦੀ ਉਮਰ ‘ਚ ਹੋਈ ਮੌਤ appeared first on Daily Post Punjabi.


Previous Post Next Post

Contact Form