ਪਟਿਆਲਾ ਦੇ ਸਮਾਣਾ ਤੋਂ ਪੰਜ ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਉਸਦੇ ਦੋਸਤਾਂ ਨੇ ਦੋ ਹਜ਼ਾਰ ਰੁਪਏ ਦੇ ਖਾਤਰ ਨਹਿਰ ਵਿੱਚ ਸੁੱਟ ਦਿੱਤਾ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ਼ ਪ੍ਰਿੰਸ ਵਾਸੀ ਸਮਾਣਾ, ਜਗਜੀਤ ਸਿੰਘ ਉਰਫ਼ ਜੱਜ ਵਾਸੀ ਛੋਟੀ ਮਾਜਰੀ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਨੇਹਾ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਮਨੀਸ਼ ਕੁਮਾਰ ਉਰਫ ਮਾਹੀ ਦੇ ਪਿਤਾ ਅਸ਼ੋਕ ਕੁਮਾਰ ਨੇ 3 ਅਪ੍ਰੈਲ ਨੂੰ ਆਪਣੇ ਪੁੱਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ । ਉਦੋਂ ਤੋਂ ਪਰਿਵਾਰ ਅਤੇ ਪੁਲਿਸ ਵੱਲੋਂ ਮਨੀਸ਼ ਦੀ ਭਾਲ ਕੀਤੀ ਜਾ ਰਹੀ ਸੀ ਪਰ ਕਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਉਸ ਦੇ ਦੋਸਤਾਂ ਵੱਲੋਂ ਉਧਾਰ ਲਏ ਗਏ ਪੈਸੇ ਵਾਪਸ ਨਾ ਕਰਨ ‘ਤੇ ਉਸ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਘਰ ‘ਚ ਵਿਛੇ ਸੱਥਰ: ਸੜਕ ਹਾਦਸੇ ‘ਚ ਜਵਾਨ ਪੁੱਤ ਦੀ ਹੋਈ ਮੌਤ, ਕੁਝ ਮਿੰਟਾਂ ਮਗਰੋਂ ਮਾਂ ਨੇ ਵੀ ਤੋੜਿਆ ਦਮ
ਸਿਟੀ ਸਮਾਣਾ ਦੇ ਥਾਣਾ ਮੁਖੀ ਸ਼ਿਵਦੀਪ ਸਿੰਘ ਬਰਾੜ ਅਤੇ ਪਸਿਆਣਾ ਥਾਣਾ ਮੁਖੀ ਕਰਨਬੀਰ ਸਿੰਘ ਨੇ ਸਾਂਝੇ ਤੌਰ ’ਤੇ ਨਾਕਾਬੰਦੀ ਕਰ ਕੇ ਅਗਰਵਾਲ ਗਊਸ਼ਾਲਾ ਨੇੜਿਓਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ 2 ਹਜ਼ਾਰ ਰੁਪਏ ਵਾਪਸ ਮੰਗਣ ‘ਤੇ 3 ਅਪ੍ਰੈਲ ਦੀ ਅੱਧੀ ਰਾਤ ਨੂੰ ਮਨੀਸ਼ ਕੁਮਾਰ ਨੂੰ ਭਾਖੜਾ ਨਹਿਰ ਵਿੱਚ ਸੁੱਟ ਕੇ ਉਸਦਾ ਕਤਲ ਕਰ ਦਿੱਤਾ ਸੀ। ਡੀਐਸਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਹੋਰ ਪੁੱਛਗਿੱਛ ਲਈ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਪਟਿਆਲਾ ‘ਚ 2000 ਰੁਪਏ ਪਿੱਛੇ ਦੋਸਤਾਂ ਨੇ ਲਈ ਦੋਸਤ ਦੀ ਜਾਨ ! ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ appeared first on Daily Post Punjabi.