TV Punjab | Punjabi News Channel: Digest for September 04, 2024

TV Punjab | Punjabi News Channel

Punjabi News, Punjabi TV

Table of Contents

ਪੇਰਾਲੰਪਿਕ 'ਚ ਯੋਗੇਸ਼ ਨੇ ਭਾਰਤ ਨੂੰ ਦਿਵਾਇਆ 8ਵਾਂ ਮੈਡਲ, ਡਿਸਕਸ ਥਰੋਅ 'ਚ ਜਿੱਤਿਆ ਚਾਂਦੀ ਦਾ ਤਗਮਾ

Tuesday 03 September 2024 04:37 AM UTC+00 | Tags: discus-throw india news paris-para-olympics sports sports-news top-news trending-news tv-punjab yogesh-kathunia

ਡੈਸਕ- ਪੈਰਿਸ ਪੈਰਾਲੰਪਿਕ ਖੇਡਾਂ 2024 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸੋਮਵਾਰ ਨੂੰ ਹੋਏ ਇਸ ਈਵੈਂਟ ਵਿੱਚ ਭਾਰਤੀ ਪੈਰਾਲੰਪਿਕ ਅਥਲੀਟ ਯੋਗੇਸ਼ ਕਥੁਨੀਆ ਨੇ ਭਾਰਤ ਨੂੰ ਆਪਣਾ 8ਵਾਂ ਤਮਗਾ ਦਿਵਾਇਆ। ਯੋਗੇਸ਼ ਨੇ ਪੁਰਸ਼ਾਂ ਦੇ ਡਿਸਕਸ ਥਰੋਅ F56 ਈਵੈਂਟ ਵਿੱਚ ਦੂਜਾ ਸਥਾਨ ਹਾਸਲ ਕਰਕੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। F56 ਇੱਕ ਇਵੈਂਟ ਹੈ ਜਿਸ ਵਿੱਚ ਅਥਲੀਟ ਬੈਠੀ ਸਥਿਤੀ ਵਿੱਚ ਮੁਕਾਬਲਾ ਕਰਦੇ ਹਨ।

ਯੋਗੇਸ਼ ਨੇ ਭਾਰਤ ਦੀ ਤਰਫੋਂ ਦੂਜੀ ਵਾਰ ਪੈਰਾਲੰਪਿਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਆਪਣੀ ਪਿਛਲੀ ਸਫਲਤਾ ਨੂੰ ਦੁਹਰਾਇਆ। ਯੋਗੇਸ਼ ਨੇ ਟੋਕੀਓ ਪੈਰਾਲੰਪਿਕ ਖੇਡਾਂ 2020 ਵਿੱਚ ਵੀ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਪੈਰਿਸ ਪੈਰਾਲੰਪਿਕ 2024 ਵਿੱਚ, ਉਸਨੇ ਡਿਸਕਸ ਥਰੋਅ ਦੇ ਫਾਈਨਲ ਗੇੜ ਵਿੱਚ 42.22 ਮੀਟਰ ਦੀ ਥਰੋਅ ਕੀਤੀ ਅਤੇ ਦੂਜੇ ਸਥਾਨ 'ਤੇ ਰਿਹਾ। ਇਸ ਈਵੈਂਟ 'ਚ ਬ੍ਰਾਜ਼ੀਲ ਦੀ ਕਲਾਉਡੀਨੀ ਬਤਿਸਤਾ ਪਹਿਲੇ ਸਥਾਨ 'ਤੇ ਰਹੀ, ਜਿਸ ਨੇ 46.86 ਮੀਟਰ ਥਰੋਅ ਕਰਕੇ ਸੋਨ ਤਗਮਾ ਜਿੱਤਿਆ |

ਯੋਗੇਸ਼ ਕਥੂਨੀਆ ਦਾ ਜਨਮ 4 ਮਾਰਚ 1997 ਨੂੰ ਬਹਾਦਰਗੜ੍ਹ ਵਿੱਚ ਹੋਇਆ ਸੀ। ਉਸਦੇ ਪਿਤਾ ਭਾਰਤੀ ਫੌਜ ਵਿੱਚ ਸਨ ਜਦਕਿ ਉਸਦੀ ਮਾਂ ਇੱਕ ਘਰੇਲੂ ਔਰਤ ਸੀ। ਯੋਗੇਸ਼ 9 ਸਾਲ ਦੀ ਉਮਰ ਤੋਂ ਗਿਲਿਅਨ-ਬੈਰੇ ਸਿੰਡਰੋਮ ਤੋਂ ਪੀੜਤ ਸੀ। ਉਸਨੇ ਇੰਡੀਅਨ ਆਰਮੀ ਪਬਲਿਕ ਸਕੂਲ, ਚੰਡੀਗੜ੍ਹ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸਦੇ ਪਿਤਾ ਚੰਡੀਮੰਦਰ ਛਾਉਣੀ ਵਿੱਚ ਤਾਇਨਾਤ ਸਨ। ਉਸਦੀ ਮਾਂ ਨੇ ਫਿਜ਼ੀਓਥੈਰੇਪੀ ਸਿੱਖੀ ਅਤੇ 3 ਸਾਲਾਂ ਦੇ ਅੰਦਰ ਉਸਨੇ ਯੋਗੇਸ਼ ਨੂੰ ਦੁਬਾਰਾ ਚੱਲਣ ਦੇ ਯੋਗ ਬਣਾਇਆ। ਯੋਗੇਸ਼ ਨੇ ਬਾਅਦ ਵਿੱਚ ਕਿਰੋੜੀ ਮੱਲ ਕਾਲਜ, ਦਿੱਲੀ ਵਿੱਚ ਦਾਖਲਾ ਲਿਆ ਅਤੇ ਕਾਮਰਸ ਦੀ ਗ੍ਰੈਜੂਏਸ਼ਨ ਕੀਤੀ।

2016 ਵਿੱਚ, ਕਿਰੋਰੀ ਮੱਲ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਸਚਿਨ ਯਾਦਵ ਨੇ ਉਸਨੂੰ ਪੈਰਾ ਐਥਲੀਟਾਂ ਦੇ ਵੀਡੀਓ ਦਿਖਾ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ 'ਤਾਂ ਕਥੁਨੀਆ ਨੇ ਪੈਰਾ ਖੇਡਾਂ ਵਿੱਚ ਹਿੱਸਾ ਲਿਆ। 2018 ਵਿੱਚ, ਉਸਨੇ ਬਰਲਿਨ ਵਿੱਚ 2018 ਵਿਸ਼ਵ ਪੈਰਾ ਅਥਲੈਟਿਕਸ ਯੂਰਪੀਅਨ ਚੈਂਪੀਅਨਸ਼ਿਪ ਵਿੱਚ 45.18 ਮੀਟਰ ਤੱਕ ਡਿਸਕਸ ਥਰੋਅ ਸੁੱਟ ਕੇ F36 ਸ਼੍ਰੇਣੀ ਵਿੱਚ ਇੱਕ ਵਿਸ਼ਵ ਰਿਕਾਰਡ ਬਣਾਇਆ। ਕਥੁਨੀਆ ਨੇ 2020 ਸਮਰ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਡਿਸਕਸ ਥਰੋਅ F56 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਨਵੰਬਰ 2021 ਵਿੱਚ, ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਥੂਨੀਆ ਨੂੰ 2020 ਸਮਰ ਪੈਰਾਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

The post ਪੇਰਾਲੰਪਿਕ 'ਚ ਯੋਗੇਸ਼ ਨੇ ਭਾਰਤ ਨੂੰ ਦਿਵਾਇਆ 8ਵਾਂ ਮੈਡਲ, ਡਿਸਕਸ ਥਰੋਅ 'ਚ ਜਿੱਤਿਆ ਚਾਂਦੀ ਦਾ ਤਗਮਾ appeared first on TV Punjab | Punjabi News Channel.

Tags:
  • discus-throw
  • india
  • news
  • paris-para-olympics
  • sports
  • sports-news
  • top-news
  • trending-news
  • tv-punjab
  • yogesh-kathunia

ਰਾਜਸਥਾਨ ਦੇ ਬਾੜਮੇਰ 'ਚ ਹਵਾਈ ਸੈਨਾ ਦਾ ਮਿਗ-29 ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ

Tuesday 03 September 2024 04:43 AM UTC+00 | Tags: india indian-air-force latest-news mig-29-crash news rajasthan-mig-crash top-news trending-news tv-punjab

ਡੈਸਕ- ਰਾਜਸਥਾਨ ਦੇ ਬਾੜਮੇਰ ਵਿੱਚ ਸੋਮਵਾਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ-29 ਕਾਵਾਸ ਨੇੜੇ ਹਾਦਸਾਗ੍ਰਸਤ ਹੋ ਗਿਆ। ਲੜਾਕੂ ਜਹਾਜ਼ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲਦੇ ਹੀ ਨਾਗਾਨਾ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਫਾਈਟਰ ਜਹਾਜ਼ 'ਚ ਭਾਰੀ ਅੱਗ ਲੱਗਣ ਕਾਰਨ ਪੁਲਸ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਫਾਈਟਰ ਜਹਾਜ਼ 'ਚ ਲੱਗੀ ਅੱਗ 'ਤੇ ਕਾਬੂ ਪਾਇਆ। ਹਵਾਈ ਸੈਨਾ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ।

ਭਾਰਤੀ ਹਵਾਈ ਸੈਨਾ ਨੇ 'ਐਕਸ' 'ਤੇ ਇੱਕ ਟਵੀਟ ਵਿੱਚ ਕਿਹਾ, "ਬਾੜਮੇਰ ਸੈਕਟਰ ਵਿੱਚ ਰੁਟੀਨ ਨਾਈਟ ਟਰੇਨਿੰਗ ਮਿਸ਼ਨ ਦੌਰਾਨ, ਹਵਾਈ ਸੈਨਾ ਦੇ ਮਿਗ-29 ਲੜਾਕੂ ਜਹਾਜ਼ ਵਿੱਚ ਗੰਭੀਰ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਪਾਇਲਟ ਨੂੰ ਬਾਹਰ ਕੱਢਣਾ ਪਿਆ। ਪਾਇਲਟ ਸੁਰੱਖਿਅਤ ਹੈ ਅਤੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।"

ਇਹ ਹਾਦਸਾ ਨਗਾਨਾ ਥਾਣਾ ਖੇਤਰ ਦੇ ਬਾਂਦਰਾ ਪੰਚਾਇਤ ਦੇ ਅਲਾਨਿਓ ਕੀ ਢਾਣੀ ਕੋਲ ਵਾਪਰਿਆ। ਇੱਥੇ ਸੋਮਵਾਰ ਰਾਤ ਮਿਗ-29 ਜਹਾਜ਼ ਕਰੈਸ਼ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਜਹਾਜ਼ ਨੂੰ ਜ਼ੋਰਦਾਰ ਸ਼ੋਰ ਨਾਲ ਡਿੱਗਦਾ ਅਤੇ ਅੱਗ ਫੜਦਾ ਦੇਖ ਕੇ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੀ ਸੂਚਨਾ ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਨਗਾਣਾ ਥਾਣੇ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਿਸ ਅਤੇ ਹਵਾਈ ਸੈਨਾ ਦੇ ਅਧਿਕਾਰੀ ਮੌਕੇ 'ਤੇ ਰਵਾਨਾ ਹੋ ਗਏ।

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਪੰਚਾਇਤ ਸੰਮਤੀ ਮੈਂਬਰ ਹੇਮੰਤ ਰਾਜਪੁਰੋਹਿਤ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਸੋਮਵਾਰ ਰਾਤ ਨੂੰ ਜਦੋਂ ਜਹਾਜ਼ ਬਾਂਦਰਾ ਪਿੰਡ ਦੇ ਬਾਹਰਵਾਰ ਅਚਾਨਕ ਡਿੱਗਿਆ ਤਾਂ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਜਹਾਜ਼ 'ਚ ਅੱਗ ਲੱਗੀ ਹੋਈ ਸੀ।

The post ਰਾਜਸਥਾਨ ਦੇ ਬਾੜਮੇਰ 'ਚ ਹਵਾਈ ਸੈਨਾ ਦਾ ਮਿਗ-29 ਲੜਾਕੂ ਜਹਾਜ਼ ਕਰੈਸ਼, ਪਾਇਲਟ ਸੁਰੱਖਿਅਤ appeared first on TV Punjab | Punjabi News Channel.

Tags:
  • india
  • indian-air-force
  • latest-news
  • mig-29-crash
  • news
  • rajasthan-mig-crash
  • top-news
  • trending-news
  • tv-punjab

ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡ ਸਲਾਈਡਿੰਗ, ਬਟਾਲਾ ਦੀ ਸਪਨਾ ਦੀ ਮੌਕੇ 'ਤੇ ਹੋਈ ਮੌਤ

Tuesday 03 September 2024 04:51 AM UTC+00 | Tags: india land-slide-in-vaishno-devi latest-news mata-vaishno-devi news punjab spna-of-batala-died-in-vaishno-devi top-news trending-news tv-punjab

ਡੈਸਕ- ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਆਪਣੇ ਪਤੀ ਅੰਮ੍ਰਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਨਵੀਂ ਵਿਆਹੀ ਦੁਲਹਨ ਸਪਨਾ ਦੀ ਵੈਸਨੋ ਦੇਵੀ ਵਿਖੇ ਪਹਾੜ ਖਿਸਕ ਜਾਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੇਵਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ ਜੋ ਵਿਦੇਸ਼ ਤੋਂ ਪਰਤਣ ਉਪਰੰਤ 28 ਜੁਲਾਈ ਨੂੰ ਸਪਨਾ ਵਾਸੀ ਅੰਮ੍ਰਿਤਸਰ ਨਾਲ ਵਿਆਹ ਬੰਧਨ ਵਿੱਚ ਬੰਧੇ ਸਨ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਪਨਾ ਜਿਸ ਨੂੰ ਸਾਡੇ ਪਰਿਵਾਰਕ ਮੈਂਬਰ ਸਿਖਾ ਵੀ ਕਹਿੰਦੇ ਹਨ ਆਪਣੇ ਪਤੀ ਅਮਿਤ ਕੁਮਾਰ ਸਮੇਤ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ। ਅਚਾਨਕ ਅੱਜ ਪਰਿਵਾਰਿਕ ਜੀਆਂ ਨੂੰ ਪਤਾ ਲੱਗਾ ਕਿ ਸਪਨਾ ਦਾ ਦਿਹਾਂਤ ਹੋ ਗਿਆ ਹੈ।

ਪਰਿਵਾਰਕ ਜੀਆਂ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੋਤੀ ਔਲਾਦ ਸੀ। ਪਰਿਵਾਰਕ ਜੀਆਂ ਨੇ ਦੱਸਿਆ ਕਿ ਅਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਵਿਆਹ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸ਼ ਬਾਰ ਦੀ ਦੁਕਾਨ ਕਰ ਰਿਹਾ ਹੈ ਅਤੇ ਇੱਕ ਮਹੀਨਾ ਪਹਿਲਾ ਹੋਏ ਵਿਆਹ ਦੇ ਅਜੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

ਇਸ ਸਮੇਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਸਿਰਫ਼ ਦੋ ਟ੍ਰੈਕ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਪੁਰਾਣਾ ਟ੍ਰੈਕ ਅਤੇ ਦੂਜਾ ਨਵਾਂ ਟਰੈਕ ਹੈ ਜਿਸ ਨੂੰ ਪੰਕਸ਼ੀ ਮਾਰਗ ਵਜੋਂ ਜਾਣਿਆ ਜਾਂਦਾ ਹੈ। ਪੰਕਸ਼ੀ ਮਾਰਗ ਦੇ ਟਰੈਕ 'ਤੇ ਹੈਲੀਪੈਡ ਨੇੜੇ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਇਹ ਮਾਰਗ ਪ੍ਰਭਾਵਿਤ ਹੋਇਆ ਹੈ। ਫਿਲਹਾਲ ਮਲਬਾ ਹਟਾਇਆ ਜਾ ਰਿਹਾ ਹੈ, ਹਾਲਾਂਕਿ ਭਾਰੀ ਮੀਂਹ ਕਾਰਨ ਮਲਬਾ ਹਟਾਉਣ ਦੇ ਕੰਮ 'ਚ ਹੋਰ ਸਮਾਂ ਲੱਗ ਸਕਦਾ ਹੈ। ਲੈਂਡ ਸਲਾਈਡ ਤੋਂ ਬਾਅਦ ਯਾਤਰੀਆਂ ਨੂੰ ਰਸਤੇ 'ਚ ਰੋਕ ਲਿਆ ਗਿਆ ਹੈ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।

ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਦੇਸ਼ ਅਤੇ ਦੁਨੀਆ ਭਰ ਵਿੱਚ ਸਨਾਤਨ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਕਾਰਨ ਇੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਨਵਰਾਤਰੀ ਦੌਰਾਨ ਇਹ ਅੰਕੜਾ ਲੱਖਾਂ ਤੱਕ ਪਹੁੰਚ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਹਰ ਸਾਲ 40-50 ਹਜ਼ਾਰ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਮੰਦਰ ਪਹੁੰਚਦੇ ਹਨ। ਸਰਦੀਆਂ ਵਿੱਚ ਇਹ ਗਿਣਤੀ 10-15 ਹਜ਼ਾਰ ਤੱਕ ਘੱਟ ਜਾਂਦੀ ਹੈ ਪਰ ਵੈਸ਼ਨੋ ਦੇਵੀ ਵਿੱਚ ਇਸ ਤੋਂ ਘੱਟ ਸ਼ਰਧਾਲੂਆਂ ਦੀ ਗਿਣਤੀ ਘੱਟ ਹੀ ਦੇਖਣ ਨੂੰ ਮਿਲਦੀ ਹੈ।

The post ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡ ਸਲਾਈਡਿੰਗ, ਬਟਾਲਾ ਦੀ ਸਪਨਾ ਦੀ ਮੌਕੇ 'ਤੇ ਹੋਈ ਮੌਤ appeared first on TV Punjab | Punjabi News Channel.

Tags:
  • india
  • land-slide-in-vaishno-devi
  • latest-news
  • mata-vaishno-devi
  • news
  • punjab
  • spna-of-batala-died-in-vaishno-devi
  • top-news
  • trending-news
  • tv-punjab

ਲੁਧਿਆਣਾ ਵਿੱਚ ਵੱਡਾ ਸੜਕ ਹਾਦਸਾ, 12 ਯਾਤਰੀਆਂ ਨੂੰ PGI ਕੀਤਾ ਗਿਆ ਰੈਫ਼ਰ

Tuesday 03 September 2024 04:56 AM UTC+00 | Tags: india ldh-bus-accident news punjab road-accident-punjab top-news trending-news

ਡੈਸਕ- ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਐਲਡੀਕੋ ਨੇੜੇ ਇੱਕ ਖੜੀ ਬੱਸ ਦੇ ਵਿੱਚ ਟਰੱਕ ਨੇ ਟੱਕਰ ਮਾਰ ਦਿੱਤੀ ਦੱਸ ਦੀਏ ਕਿ ਇਹ ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਇਹ ਹਰਿਦਵਾਰ ਤੋਂ ਜੰਮੂ ਜਾ ਰਹੀ ਸੀ ਕਿ ਅਚਾਨਕ ਇਸ ਬੱਸ ਦਾ ਟਾਇਰ ਪੈਂਚਰ ਹੋ ਗਿਆ ਅਤੇ ਇਸ ਵਾਸਤੇ ਦਾ ਟਾਇਰ ਬਦਲਿਆ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਆ ਰਹੇ ਇੱਕ ਟਰੱਕ ਨੇ ਬੱਸ ਦੇ ਵਿੱਚ ਆਪਣਾ ਟਰੱਕ ਮਾਰ ਦਿੱਤਾ ਜਿਸ ਕਾਰਨ ਬਸ ਪਲਟ ਗਈ ਅਤੇ ਵਿੱਚ ਬੈਠੀਆਂ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਸਵਾਰੀਆਂ ਜ਼ਖਮੀ ਨੇ ਅਤੇ ਇਸ ਵਿੱਚ 40 ਤੋਂ 50 ਦੇ ਕਰੀਬ ਸਵਾਰੀਆਂ ਸਨ। ਉਧਰ ਜ਼ਖਮੀਆਂ ਨੂੰ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਸਮੇਤ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ।

ਉਧਰ ਬੱਸ ਦੇ ਕੰਡਕਟਰ ਦੇ ਦੱਸਣ ਮੁਤਾਬਿਕ ਇਹ ਹਾਦਸਾ ਰਾਤ ਕਰੀਬ 3 ਵਜੇ ਦਾ ਹੈ ਕਿਹਾ ਕਿ ਇਹ ਬਸ ਹਰਿਦੁਆਰ ਤੋਂ ਜੰਮੂ ਜਾ ਰਹੀ ਸੀ ਕਿ ਅਚਾਨਕ ਇਸ ਬੱਸ ਦਾ ਟਾਇਰ ਪੈਂਚਰ ਹੋ ਗਿਆ ਅਤੇ ਇਸਦਾ ਟਾਇਰ ਬਦਲਿਆ ਜਾ ਰਿਹਾ ਸੀ ਅਤੇ ਇੱਕ ਟਰੱਕ ਨੇ ਲਾਪਰਵਾਹੀ ਦੇ ਨਾਲ ਲਿਆਉਂਦੇ ਹੋਏ ਬੱਸ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਬਸ ਪਲਟ ਗਈ ਅਤੇ ਵਿੱਚ ਬੈਠੀਆਂ ਸਵਾਰੀਆਂ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਹਾਲਾਂਕਿ ਉਹਨਾਂ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ।

ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੀਤੀ ਰਾਤ ਦਾ ਮਾਮਲਾ ਹੈ ਕਿ ਐਲਡੀਕੋ ਸਟੇਟ ਨੇੜੇ ਬੱਸ ਦੇ ਟਾਇਰ ਬਦਲਣ ਸਮੇਂ ਇਹ ਹਾਦਸਾ ਹੋਇਆ ਹੈ ਉਹਨਾਂ ਕਿਹਾ ਕਿ ਇਸ ਵਿੱਚ 50 ਦੇ ਕਰੀਬ ਸਵਾਰੀਆਂ ਸਨ ਅਤੇ 15 ਦੇ ਕਰੀਬ ਜਖਮੀ ਨੇ ਅਤੇ ਇੱਕ ਵਿਅਕਤੀ ਦੀ ਉਹਨਾਂ ਕਿਹਾ ਮੌਤ ਹੋ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਟਰੱਕ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਹਾਦਸੇ ਤੋਂ ਬਾਅਦ ਜਖ਼ਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ 12 ਦੇ ਕਰੀਬ ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ PGI ਵਿਖੇ ਰੈਫ਼ਰ ਕਰ ਦਿੱਤਾ। ਬਾਕੀ ਮਰੀਜ਼ਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।

The post ਲੁਧਿਆਣਾ ਵਿੱਚ ਵੱਡਾ ਸੜਕ ਹਾਦਸਾ, 12 ਯਾਤਰੀਆਂ ਨੂੰ PGI ਕੀਤਾ ਗਿਆ ਰੈਫ਼ਰ appeared first on TV Punjab | Punjabi News Channel.

Tags:
  • india
  • ldh-bus-accident
  • news
  • punjab
  • road-accident-punjab
  • top-news
  • trending-news

ਜਲੰਧਰ ਪੁਲਿਸ ਵੱਲੋਂ ਜੱਗੂ ਦੇ ਕਰੀਬੀ ਦਾ ਐ.ਨਕਾ/ਊਂਟਰ, ਕੰਨੂ ਗੁੱਜਰ ਨੂੰ ਹਥਿਆਰ ਸਣੇ ਕੀਤਾ ਗ੍ਰਿਫ਼ਤਾਰ

Tuesday 03 September 2024 09:59 AM UTC+00 | Tags: crime-news dgp-punjab gangster-encounter gangsters-of-punjab india jaggu-bhagwanpuria jld-comm-police kannu-gujjar latest-news-punjab news punjab top-news trending-news tv-punjab

ਡੈਸਕ- ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਪੁਲਿਸ ਨੇ ਜੱਗੂ ਦੇ ਸਾਥੀ ਕਨੂੰ ਗੁੱਜਰ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਨੇ ਮੁਠਭੇੜ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਕਤਲ, ਜਬਰੀ ਵਸੂਲੀ ਅਤੇ ਧੋਖੇਬਾਜ਼ੀ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ, ਜਿਸ ਵਿੱਚ ਦੋਨਾਂ ਪਾਸਿਓਂ ਵੱਲੋਂ ਕਰੀਬ 9 ਗੋਲੀਆਂ ਚਲਾਈਆਂ ਗਈਆਂ। ਪੁਲਿਸ ਪਾਰਟੀ ਦੀ ਜਵਾਬੀ ਗੋਲੀਬਾਰੀ 'ਚ ਕਨੂੰ ਗੁੱਜਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਕੋਲੋਂ ਕਰੀਬ 2 ਹਥਿਆਰ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਦੋਸ਼ੀ ਕਤਲ, ਜਬਰੀ ਵਸੂਲੀ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਸ਼ਾਮਿਲ ਸੀ।

The post ਜਲੰਧਰ ਪੁਲਿਸ ਵੱਲੋਂ ਜੱਗੂ ਦੇ ਕਰੀਬੀ ਦਾ ਐ.ਨਕਾ/ਊਂਟਰ, ਕੰਨੂ ਗੁੱਜਰ ਨੂੰ ਹਥਿਆਰ ਸਣੇ ਕੀਤਾ ਗ੍ਰਿਫ਼ਤਾਰ appeared first on TV Punjab | Punjabi News Channel.

Tags:
  • crime-news
  • dgp-punjab
  • gangster-encounter
  • gangsters-of-punjab
  • india
  • jaggu-bhagwanpuria
  • jld-comm-police
  • kannu-gujjar
  • latest-news-punjab
  • news
  • punjab
  • top-news
  • trending-news
  • tv-punjab
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form