ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਬੁੱਧਵਾਰ ਨੂੰ ਬੇਕਰੀ ਮਾਲਕ ਨੂੰ ਗੋਲੀ ਮਾਰ ਕੇ ਫਰਾਰ ਹੋਏ ਦੋ ਦੋਸ਼ੀਆਂ ਨੂੰ ਮੋਗਾ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮੁਠਭੇੜ ਦੌਰਾਨ ਇੱਕ ਮੁਲਜ਼ਮ ਦੇ ਪੈਰ ‘ਤੇ ਗੋਲੀ ਲੱਗੀ ਹੈ ਤੇ ਦੂਜਾ ਮੁਲਜ਼ਮ ਵੀ ਜਖਮੀ ਹੈ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ 26 ਅਗਸਤ ਨੂੰ ਮੋਗਾ ਵਿੱਚ ਐਸਬੀਆਈ ਏਜੰਟ ਦੇ ਦਫ਼ਤਰ ਵਿੱਚ ਗੋਲੀ ਚਲਾ ਕੇ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਸੀ।
ਮੋਗਾ ਦੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਿੱਲੀ ਕਾਲੋਨੀ ‘ਚ ਗਸ਼ਤ ਦੌਰਾਨ ਪੁਲਿਸ ਪਾਰਟੀ ਨੇ ਇੱਕ ਚਿੱਟੇ ਰੰਗ ਦੇ ਐਕਟਿਵਾ ਸਕੂਟਰ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ। ਫਿਰ ਐਕਟਿਵਾ ਸਵਾਰ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐਕਟਿਵਾ ਤਿਲਕ ਕੇ ਡਿੱਗ ਪਈ ਅਤੇ ਮੁਲਜ਼ਮ ਭੱਜਣ ਲੱਗੇ। ਇਸ ’ਤੇ ਪੁਲਿਸ ਪਾਰਟੀ ਨੇ ਗੋਲੀ ਚਲਾ ਦਿੱਤੀ ਇਸ ਵਿੱਚ ਇੱਕ ਨੌਜਵਾਨ ਦੀ ਗੋਡੇ ਤੋਂ ਹੇਠਾਂ ਲੱਤ ਵਿੱਚ ਗੋਲੀ ਲੱਗ ਗਈ ਜਦਕਿ ਦੂਜੇ ਦੀ ਲੱਤ ਵਿੱਚ ਸੱਟ ਲੱਗ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦੇਰ ਰਾਤ ਵੱਡੀ ਵਾ.ਰਦਾ.ਤ, ਨਿਹੰਗ ਬਾਣੇ ‘ਚ ਆਏ ਬੰਦੇ ਨੇ ਨੌਜਵਾਨ ਦਾ ਕੀਤਾ ਕ.ਤ.ਲ
ਦੋਵਾਂ ਕੋਲੋਂ ਦੋ ਪਿਸਤੌਲ, ਦੋ ਮੋਬਾਈਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ। ਗੋਲੀ ਲੱਗਣ ਨਾਲ ਜ਼ਖਮੀ ਹੋਏ ਨੌਜਵਾਨ ਜਗਮੀਤ ਸਿੰਘ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜੇ ਜ਼ਖਮੀ ਨੌਜਵਾਨ ਵਿਕਾਸ ਕੁਮਾਰ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਵੇਂ ਗੋਪੀਆਂ ਲਾਹੌਰੀਆ ਗੈਂਗ ਨਾਲ ਸਬੰਧਤ ਹਨ। ਦੋਵਾਂ ਖਿਲਾਫ ਥਾਣਾ ਸਦਰ ‘ਚ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
The post ਲੁਧਿਆਣਾ ‘ਚ ਬੇਕਰੀ ਮਾਲਕ ਤੇ ਫਾਇਰਿੰਗ ਕਰਨ ਵਾਲੇ 2 ਦੋਸ਼ੀ ਕਾਬੂ, ਮੋਗਾ ਪੁਲਿਸ ਨੇ ਐਨਕਾਊਂਟਰ ਮਗਰੋਂ ਫੜਿਆ appeared first on Daily Post Punjabi.