ਅੱਜ ਦੀ ਤਰੀਕ ਵਿੱਚ ਇੰਸਟਾਗ੍ਰਾਮ ਇੱਕ ਪਾਪੂਲਰ ਸੋਸ਼ਲ ਮੀਡੀਆ ਐਪ ਹੈ, ਇਸ ਵਿੱਚ ਲੋਕ ਫੋਟੋ ਤੇ ਵੀਡੀਓ ਸ਼ੇਅਰ ਕਰਦੇ ਹਨ। ਨਾਲ ਹੀ ਆਪਣੀਆਂ ਸਟੋਰੀਆਂ ਵੀ ਪੋਸਟ ਕਰਦੇ ਹਨ। ਜੇ ਤੁਸੀਂ ਵੀ ਸਿਰਫ਼ ਇੰਸਟਾਗ੍ਰਾਮ ਦਾ ਇਸਤੇਮਾਲ ਰੀਲਸ ਵੇਖਣ ਲਈ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਤੋਂ ਪੈਸੇ ਵੀ ਕਮਾ ਸਕਦੇ ਹੋ। ਆਓ ਜਾਣਦੇ ਹਾਂ ਪੈਸੇ ਕਮਾਉਣ ਦੇ ਕੁਝ ਸੌਖੇ ਤਰੀਕੇ-
ਬਣ ਸਕਦੇ ਹੋ ਸੋਸ਼ਲ ਮੀਡੀਆ ਇਨਫਲੁਐਂਸਰ
ਇੰਸਟਾਗ੍ਰਾਮ ‘ਤੇ ਇਨਫਲੁਐਂਸਰ ਬਣ ਕੇ ਪੈਸਾ ਕਮਾਉਣਾ ਸਭ ਤੋਂ ਸੌਖਾ ਕੰਮ ਹੈ। ਇਹ ਕੰਮ ਤੁਸੀਂ ਘੱਟ ਫਾਲੋਅਰਸ ਨਾਲ ਵੀ ਸ਼ੁਰੂ ਕਰ ਸਕਦੇ ਹੋ। ਤੁਹਾਡੇ ਕੰਟੈਂਟ ਦੇ ਹਿਸਾਬ ਨਾਲ ਬ੍ਰਾਂ ਤੁਹਾਨੂੰ ਖੁਦ ਸੰਪਰਕ ਕਰ ਸਕਦੇ ਹਨ, ਤਾਂਕਿ ਤੁਸੀਂ ਉਨ੍ਹਾਂ ਲਈ ਸਪਾਂਸਰਡ ਪੋਸਟ ਬਣਾਓ। ਇਸ ਦੇ ਬਦਲੇ ਤੁਹਾਨੂੰ ਪੈਸੇ ਮਿਲਣਗੇ।
ਚੰਗਾ ਕੰਟੈਂਟ ਬਣਾਓ
ਸੋਸ਼ਲ ਮੀਡੀਆ ਇਨਫਲੁਐਂਸਰ ਬਣਨ ਲਈ ਤੁਹਾਨੂੰ ਚੰਗਾ ਕੰਟੈਂਟ ਪੋਸਟ ਕਰਨਾ ਹੋਵੇਗਾ। ਚਾਹੇ ਤੁਸੀਂ ਇਸ ਨੂੰ ਫੋਟੋ ਰਾਹੀਂ ਦਿਓ ਜਾਂ ਵੀਡੀਓ ਰਾਹੀ। ਇਹ ਕੰਟੈਂਟ ਕਾਫੀ ਸ਼ਾਰਟ ਤੇ ਇੰਗੇਜ਼ਿੰਗ ਹੋਣਾ ਚਾਹੀਦਾ ਹੈ।
ਦੂਜਿਆਂ ਨਾਲ ਪਾਰਟਨਰਸ਼ਿਪ ਕਰੋ
ਤਸੀਂ ਆਪਣੇ ਪੇਜ ਨੂੰ ਪਰਮੋਟ ਕਰਨ ਲਈ ਦੂਜੇ ਕ੍ਰਿਏਟਰਸ ਜਾਂ ਬ੍ਰਾਂਡਸ ਨਾਲ ਪਹਿਲਾਂ ਫ੍ਰੀ ਵਿੱਚ ਪਾਰਟਨਰਸ਼ਿਪ ਕਰ ਸਕਦੇ ਹੋ, ਇਸ ਤੋਂ ਤੁਹਾਡੇ ਨੈਟਵਰਕ ਵੀ ਸਟ੍ਰਾਂਗ ਹੋਣਗੇ।
ਆਨਲਾਈਨ ਇੰਸਟਾਗ੍ਰਾਮ ਸ਼ਾਪਿੰਗ ਪੇਜ ਬਣਾਓ
ਜੇ ਤੁਸੀਂ ਕੋਈ ਓਪਨ ਬਿਜ਼ਨੈੱਸ ਕਰ ਰਹੇ ਹੋ ਜਾਂ ਕਰ ਚੁੱਕੇ ਹੋ, ਤਾਂ ਪ੍ਰੋਡਕਟ ਦੀ ਵੱਧ ਤੋਂ ਵੱਧ ਵਿਕਰੀ ਲਈ ਤੁਸੀਂ ਇੰਸਟਾਗ੍ਰਾਮ ‘ਤੇ ਸ਼ਾਪਿੰਗ ਪੇਜ ਕ੍ਰਿਏਟ ਕਰ ਸਕਦੇ ਹੋ ਅਤੇ ਆਪਣੇ ਪ੍ਰੋਡਕਟਸ ਨੂੰ ਪ੍ਰਮੋਟ ਕਰ ਸਕਦੇ ਹੋ। ਤੁਹਾਡੇ ਫਾਲੋਅਰਸ ਡੀ.ਐੱਮ. ਰਾਹੀਂ ਤੁਹਾਨੂੰ ਆਰਡਰ ਪਲੇਸ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮਹਿੰਗਾਈ ਨੇ ਮਚਾਈ ਤੜਥੱਲੀ, ਪੈਟਰੋਲ-ਡੀਜ਼ਲ ਦੇ ਰੇਟ 270 ਰੁਪਏ ਤੋਂ ਪਾਰ
ਬਣੋ ਇੰਸਟਾਗ੍ਰਾਮ ਕੰਸਲਟੈਂਟ ਜਾਂ ਕੋਚ
ਜਿਵੇਂ ਹੀ ਤੁਹਾਡੇ ਫਾਲੋਅਰਸ ਇੰਸਟਾਗ੍ਰਾਮ ‘ਤੇ ਚੰਗੇ ਹੋ ਜਾਣ, ਤੁਸੀਂ ਖੁਦ ਲੋਕਾਂ ਨੂੰ ਪੈਸੇ ਕਮਾਉਣ ਲਈ ਕੋਚਿੰਗ ਦੇ ਸਕਦੇ ਹੋ। ਤੁਸੀਂ ਆਪਣੇ ਫਾਲੋਅਰਸ ਨੂੰ ਦੱਸ ਸਕਦੇ ਹੋ ਕਿ ਕਿਵੇਂ ਇੰਸਾਟਗ੍ਰਾਮ ‘ਤੇ ਫਾਲੋਅਰਸ ਵਧਾ ਕੇ ਪੈਸੇ ਕਮਾਏ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post Instagram ‘ਤੇ ਸਿਰਫ Reels ਨਾ ਵੇਖੋ, ਪੈਸੇ ਵੀ ਕਮਾਓ, ਇਥੇ ਜਾਣੋ ਕੁਝ ਸੌਖੇ ਤਰੀਕੇ! appeared first on Daily Post Punjabi.