‘1942 ਏ ਲਵ ਸਟੋਰੀ’, ‘ਹਮ ਦਿਲ ਦੇ ਚੁਕੇ ਸਨਮ’, ‘ਸਵਦੇਸ’, ‘ਖਾਕੀ’, ‘ਲਗਾਨ’ ਅਤੇ ‘ਦੇਵਦਾਸ’ ਵਰਗੀਆਂ ਫਿਲਮਾਂ ਦੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਕਰਜਤ ਦੇ ਐਨਡੀ ਸਟੂਡੀਓ ‘ਚ ਲਟਕਦੇ ਮਿਲੇ। ਇਸ ਤੋਂ ਬਾਅਦ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਖ਼ੁਦ.ਕੁਸ਼ੀ ਕਰ ਲਈ ਹੈ। ਸਟੂਡੀਓ ‘ਚ ਨਿਤਿਨ ਦੇਸਾਈ ਦੀ ਲਾਸ਼ ਮਿਲਣ ਤੋਂ ਬਾਅਦ ਉਥੇ ਮੌਜੂਦ ਸਟਾਫ ਨੇ ਪੁਲਿਸ ਨੂੰ ਸੂਚਨਾ ਦਿੱਤੀ। ਹੁਣ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਖਬਰਾਂ ਮੁਤਾਬਕ ਖੁਦਕੁਸ਼ੀ ਤੋਂ ਦੋ ਦਿਨ ਪਹਿਲਾਂ ਤੱਕ ਉਹ ਸਟੂਡੀਓ ਵਿੱਚ ਹੀ ਸੀ। ਕੱਲ੍ਹ ਤੱਕ ਉਨ੍ਹਾਂ ਨੇ ਆਪਣੀ ਟੀਮ ਨੂੰ ਆਉਣ ਵਾਲੇ ਪ੍ਰੋਜੈਕਟ ਬਾਰੇ ਜਾਣੂ ਵੀ ਕਰ ਦਿੱਤਾ ਸੀ ਪਰ ਅੱਜ ਸਵੇਰ ਤੋਂ ਉਨ੍ਹਾਂ ਨੇ ਕਿਸੇ ਦਾ ਫੋਨ ਨਹੀਂ ਚੁੱਕਿਆ, ਜਿਸ ਕਰਕੇ ਸਟਾਫ ਨੇ ND ਸਟੂਡੀਓ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਤੋੜ ਕੇ ਪੁਲਿਸ ਨੂੰ ਸੂਚਿਤ ਕੀਤਾ। ਜੇਕਰ ਨਿਤਿਨ ਦੇਸਾਈ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਨਿਤਿਨ ਦੇਸਾਈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਣਕਯ ਅਤੇ ਤਮਸ ਵਰਗੇ ਸੀਰੀਅਲਾਂ ਨਾਲ ਕੀਤੀ ਸੀ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ‘1942 ਏ ਲਵ ਸਟੋਰੀ’ ‘ਚ ਕੰਮ ਕਰਦੇ ਦੇਖਿਆ ਗਿਆ ਸੀ। ਨਿਤਿਨ ਦੇਸਾਈ ਮਰਾਠੀ ਅਤੇ ਹਿੰਦੀ ਸਿਨੇਮਾ ਵਿੱਚ ਇੱਕ ਵੱਡਾ ਨਾਮ ਸੀ। ਨਿਤਿਨ ਦੇਸਾਈ ਇੱਕ ਮਸ਼ਹੂਰ ਆਰਟ ਡਾਇਰੈਕਟਰ ਦੇ ਨਾਲ-ਨਾਲ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਵੀ ਸਨ। ਦੱਸ ਦੇਈਏ ਕਿ ND ਸਟੂਡੀਓ ਨਿਤਿਨ ਦੇਸਾਈ ਦਾ ਦੂਜਾ ਘਰ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ-ਸ਼ਿਮਲਾ NH-5 ‘ਤੇ ਲੈਂਡਸਲਾਈਡ, 40 ਮੀਟਰ ਤੋਂ ਵੱਧ ਹਿੱਸਾ ਧਸਿਆ, ਆਵਾਜਾਈ ਬੰਦ
ਨਿਤਿਨ ਦੇਸਾਈ ਨੂੰ ਸਰਵੋਤਮ ਕਲਾ ਨਿਰਦੇਸ਼ਕ ਵਜੋਂ ਚਾਰ ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋ ਦਹਾਕਿਆਂ ਦੇ ਕਰੀਅਰ ਵਿੱਚ, ਨਿਤਿਨ ਦੇਸਾਈ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ, ਜਿਸ ਵਿੱਚ ਸੰਜੇ ਲੀਲਾ ਭੰਸਾਲੀ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹਿਰਾਨੀ, ਆਸ਼ੂਤੋਸ਼ ਗੋਵਾਰੀਕਰ ਵਰਗੇ ਵੱਡੇ ਨਾਮ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ, ਸਟੂਡੀਓ ‘ਚ ਮਿਲੀ ਮ੍ਰਿਤ.ਕ ਦੇਹ appeared first on Daily Post Punjabi.