ਬਰਥਡੇ ‘ਤੇ ਮਿਲੀ ਮੌਤ! ਪਤੀ ਨਾਲ ਕਰੂਜ਼ ‘ਤੇ ਜਨਮ ਦਿਨ ਮਨਾ ਰਹੀ ਔਰਤ ਸਮੁੰਦਰ ‘ਚ ਡਿੱਗੀ

ਇੱਕ ਵੱਡੇ ਹੋਟਲ ਮਾਲਕ ਦੀ ਪਤਨੀ ਭੇਤਭਰੇ ਹਾਲਾਤਾਂ ਵਿੱਚ ਸਮੁੰਦਰ ਵਿੱਚ ਡਿੱਗ ਗਈ। ਜਨਮਦਿਨ ਮਨਾਉਣ ਲਈ ਉਹ ਆਪਣੇ ਪਤੀ ਨਾਲ ਕਰੂਜ਼ ‘ਤੇ ਗਈ ਸੀ। ਇਸ ਕਰੂਜ਼ ਯਾਤਰਾ ‘ਤੇ ਇਕ ਰਾਤ ਇਹ ਔਰਤ ਸਮੁੰਦਰ ਵਿਚ ਡਿੱਗ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਹਾਦਸਾ ਹੈ ਜਾਂ ਔਰਤ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਕਰੂਜ਼ ਮੈਨੇਜਮੈਂਟ ਦਾ ਦਾਅਵਾ ਹੈ ਕਿ ਸੀਸੀਟੀਵੀ ‘ਚ ਔਰਤ ਸਮੁੰਦਰ ‘ਚ ਛਾਲ ਮਾਰਦੀ ਨਜ਼ਰ ਆ ਰਹੀ ਹੈ।

ਮਾਮਲਾ ਸਿੰਗਾਪੁਰ ਦਾ ਹੈ ਅਤੇ ਔਰਤ ਇੰਦੌਰ ਦੇ ਹੋਟਲ ਮਾਲਕ ਜੈਕੇਸ਼ ਸਾਹਨੀ ਦੀ ਪਤਨੀ ਰੀਟਾ ਹੈ। ਇਹ ਜੋੜਾ 27 ਜੁਲਾਈ ਨੂੰ ਰਾਇਲ ਕੈਰੇਬੀਅਨ ਦੇ ‘ਸਪੈਕਟ੍ਰਮ ਆਫ ਦਿ ਸੀਜ਼’ ਕਰੂਜ਼ ‘ਤੇ ਸਿੰਗਾਪੁਰ ਤੋਂ ਰਵਾਨਾ ਹੋਇਆ ਸੀ। ਇਹ ਯਾਤਰਾ ਫੂਕੇਟ ਤੋਂ ਪੇਨਾਂਗ ਤੱਕ ਸੀ। 70 ਸਾਲਾ ਜੈਕੇਸ਼ ਸਾਹਨੀ ਅਤੇ ਉਨ੍ਹਾਂ ਦੀ 64 ਸਾਲਾ ਪਤਨੀ ਰੀਟਾ ਨੇ 30 ਜੁਲਾਈ ਦੀ ਰਾਤ ਨੂੰ ਕਰੂਜ਼ ‘ਤੇ ਡਿਨਰ ਕੀਤਾ ਸੀ। ਇਸ ਤੋਂ ਬਾਅਦ ਉਹ ਸੌਣ ਲਈ ਆਪਣੇ ਕਮਰੇ ਵਿੱਚ ਚਲੇ ਗਏ ਸਨ।

woman celebrating her birthday

ਦੱਸਿਆ ਜਾ ਰਿਹਾ ਹੈ ਕਿ 31 ਜੁਲਾਈ ਦੀ ਸਵੇਰ ਜਦੋਂ ਜੈਕੇਸ਼ ਸਾਹਨੀ ਜਾਗਿਆ ਤਾਂ ਉਸ ਨੂੰ ਰੀਟਾ ਨਜ਼ਰ ਨਹੀਂ ਆਈ। ਉਸ ਨੇ ਕਰੂਜ਼ ‘ਤੇ ਕਾਫੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਕਰੂਜ਼ ‘ਤੇ ਮੌਜੂਦ ਸਟਾਫ ਨੇ ਵੀ ਲੱਭਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਜੋੜੇ ਦੇ ਬੇਟੇ ਅਪੂਰਵ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਟਵੀਟ ਕਰਕੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ। ਸਥਾਨਕ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਗੱਲ ਕੀਤੀ।

ਇਹ ਵੀ ਪੜ੍ਹੋ : Instagram ‘ਤੇ ਸਿਰਫ Reels ਨਾ ਵੇਖੋ, ਪੈਸੇ ਵੀ ਕਮਾਓ, ਇਥੇ ਜਾਣੋ ਕੁਝ ਸੌਖੇ ਤਰੀਕੇ!

ਕਰੂਜ਼ ਮੈਨੇਜਮੈਂਟ ਦਾ ਦਾਅਵਾ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਰੀਟਾ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਸਪੱਸ਼ਟ ਤੌਰ ‘ਤੇ ਇਹ ਨਹੀਂ ਕਿਹਾ ਜਾ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਰਿਸ਼ਤੇਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਰੀਟਾ ਨੂੰ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ। ਅਜਿਹੇ ‘ਚ ਉਸ ਦੇ ਖੁਦਕੁਸ਼ੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਅਪੂਰਵਾ ਵੀ ਆਪਣੇ ਪਿਤਾ ਨਾਲ ਮਿਲਣ ਸਿੰਗਾਪੁਰ ਪਹੁੰਚ ਗਿਆ ਹੈ। ਉਸ ਦੇ ਪਿਤਾ ਨੂੰ ਸਿੰਗਾਪੁਰ ਵਿੱਚ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਰੀਟਾ ਨੂੰ ਲੱਭਣ ਲਈ ਗੋਤਾਖੋਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਰੀਟਾ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਬੇਟੇ ਨੇ ਟਵੀਟ ਕਰਕੇ ਰੀਟਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬਰਥਡੇ ‘ਤੇ ਮਿਲੀ ਮੌਤ! ਪਤੀ ਨਾਲ ਕਰੂਜ਼ ‘ਤੇ ਜਨਮ ਦਿਨ ਮਨਾ ਰਹੀ ਔਰਤ ਸਮੁੰਦਰ ‘ਚ ਡਿੱਗੀ appeared first on Daily Post Punjabi.



Previous Post Next Post

Contact Form