ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ CM ਭਗਵੰਤ ਮਾਨ ਅੱਜ ਛੱਤੀਸਗੜ੍ਹ ਦੌਰੇ ‘ਤੇ ਜਾਣਗੇ। ਏਅਰਪੋਰਟ ਰੋਡ ਰਾਏਪੁਰ ਸਥਿਤ ਜੈਨ ਮਾਨਸ ਭਵਨ ਵਿਚ ਦੁਪਹਿਰ ਡੇਢ ਵਜੇ ‘ਆਪ’ ਦੇ ਵਰਕਰ ਸੰਮੇਲਨ ਨੂੰ ਸੰਬੋਧਨ ਕਰਨਗੇ। ਵਰਕਰਾਂ ਨੂੰ ਚੋਣਾਂ ਵਿਚ ਜਿੱਤ ਦਾ ਚੁਣਾਵੀ ਮੰਤਰ ਦੇਣਗੇ। ਇਸ ਦੌਰਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਛੱਤੀਸਗੜ੍ਹ ਵਾਸੀਆਂ ਲਈ ਗਾਰੰਟੀ ਕਾਰਡ ਵੀ ਜਾਰੀ ਕਰਨਗੇ।
ਆਮ ਆਦਮੀ ਪਾਰਟੀ ਪ੍ਰਧਾਨ ਕੋਮਲ ਹੁਪੇਂਡੀ ਤੇਸੂਬਾ ਸਹਿ ਇੰਚਾਰਜ ਹਰਜੀਤ ਸਿੰਘ ਮੁੰਡੀਆ ਤੇ ਸੀਨੀਅਰ ਸੂਬਾ ਉਪ ਪ੍ਰਧਾਨ ਗੋਪਾਲ ਸਾਹੂ ਨੇ ਸੂਬਾ ਦਫਤਰ ਵਿਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ 19 ਅਗਸਤ ਨੂੰ ਦਿੱਲੀ ਦੇ ਸੀਐੱਮ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਏਪੁਰ ਆਉਣਗੇ। ਪ੍ਰੋਗਰਾਮ ਵਿਚ ਸੂਬੇ ਭਰ ਦੇ ਪਾਰਟੀ ਅਧਿਕਾਰੀ ਤੇ ਵਰਕਰ ਇਕੱਠੇ ਹੋਣਗੇ। ਪ੍ਰੋਗਰਾਮ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਵਰਕਰਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਨੂੰ ਚੁਣਾਵੀ ਮੰਤਰ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post CM ਮਾਨ ਤੇ ਕੇਜਰੀਵਾਲ ਅੱਜ ਜਾਣਗੇ ਰਾਏਪੁਰ ਦੇ ਚੁਣਾਵੀ ਦੌਰੇ ‘ਤੇ, ਜਾਰੀ ਕਰਨਗੇ ਗਾਰੰਟੀ ਕਾਰਡ appeared first on Daily Post Punjabi.