ਬੈਂਗਲੁਰੂ ‘ਚ ਐਕਸਪ੍ਰੈਸ ਟਰੇਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਮੌਜੂਦ

ਬੈਂਗਲੁਰੂ ਦੇ ਕ੍ਰਾਂਤੀਵੀਰਾ ਸੰਘੋਲੀ ਰਿਆਨਾ (KSR) ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਉਦਯਾਨ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗ ਗਈ। ਦੱਖਣ-ਪੱਛਮੀ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ ਅੱਗ ਦੀ ਘਟਨਾ ਯਾਤਰੀਆਂ ਦੇ ਟ੍ਰੇਨ ਤੋਂ ਉਤਰਨ ਦੇ ਦੋ ਘੰਟੇ ਬਾਅਦ ਵਾਪਰੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

Express train caught fire

ਇਹ ਰੇਲਗੱਡੀ ਮੁੰਬਈ ਤੋਂ ਬੰਗਲੌਰ ਸਟੇਸ਼ਨ ਦੇ ਵਿਚਕਾਰ ਚੱਲਦੀ ਹੈ ਅਤੇ KSR ਰੇਲਵੇ ਸਟੇਸ਼ਨ ਆਖਰੀ ਸਟਾਪੇਜ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮੀਨਸ ਤੋਂ ਰਵਾਨਾ ਹੋਈ ਰੇਲਗੱਡੀ ਨੰਬਰ 11301 ਉਡਾਨ ਐਕਸਪ੍ਰੈਸ ਸ਼ਨੀਵਾਰ (19 ਅਗਸਤ) ਨੂੰ ਸਵੇਰੇ 5.45 ਵਜੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ ਪਹੁੰਚੀ। ਸ਼ਾਮ ਕਰੀਬ 7.10 ਵਜੇ ਟਰੇਨ ਦੇ ਕੋਚ ਬੀ-1 ਅਤੇ ਬੀ-2 ਤੋਂ ਧੂੰਆਂ ਉੱਠਦਾ ਦੇਖਿਆ ਗਿਆ।

ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਜਾਣਗੇ ਰਾਏਪੁਰ ਦੇ ਚੁਣਾਵੀ ਦੌਰੇ ‘ਤੇ, ਜਾਰੀ ਕਰਨਗੇ ਗਾਰੰਟੀ ਕਾਰਡ

ਘਟਨਾ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਟਰੇਨ ‘ਚ ਅੱਗ ਕਿਸ ਕਾਰਨ ਲੱਗੀ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਜਾਂ ਸੱਟ ਨਹੀਂ ਲੱਗੀ ਹੈ। ਰੇਲਵੇ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਬੈਂਗਲੁਰੂ ‘ਚ ਐਕਸਪ੍ਰੈਸ ਟਰੇਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਮੌਜੂਦ appeared first on Daily Post Punjabi.



Previous Post Next Post

Contact Form