ਅੰਤਿਮ ਪੰਘਾਲ ਨੇ ਇਤਿਹਾਸ ਰਚ ਦਿੱਤਾ। ਅੰਤਿਮ ਅੰਡਰ-20 ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿਚ ਲਗਾਤਾਰ ਦੋ ਵਾਰ ਗੋਲਡ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣਗਈ ਹੈ। ਉਨ੍ਹਾਂ ਨੇ ਭੋਪਾਲ ਵਿਚ 53 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿੱਤਿਆ।
ਅੰਤਿਮ ਨੇ ਯੂਕਰੇਨ ਦੀ ਮਾਰੀਆ ਯੇਫ੍ਰੇਮੋਵਾ ਨੂੰ 4-0 ਨਾਲ ਹਰਾਇਆ। ਪਿਛਲੇ ਸਾਲ ਉਹ ਜੂਨੀਅਨਰ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀਸੀ। ਅੰਤਿਮ ਹੁਣ ਸੀਨੀਅਰ ਪੱਧਰ ‘ਤੇ ਵੀ ਖੇਡਦੀ ਹੈ।
ਪੂਰੇ ਟੂਰਨਾਮੈਂਟ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਇੰਨਾ ਜ਼ਬਰਦਸਤ ਸੀ ਕਿ ਪੂਰੀ ਚੈਂਪੀਅਨਸ਼ਿਪ ਵਿਚ ਉਨ੍ਹਾਂ ਨੇ ਸਿਰਫ 2 ਅੰਕ ਗੁਆਏ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੰਤਿਮ ਪੰਘਾਲ ਨੇ ਏਸ਼ੀਅਨ ਗੇਮਸ ਲਈ ਆਪਣੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ।
ਇਹ ਵੀ ਪੜ੍ਹੋ : Home Loan ਲੈਣ ਵਾਲਿਆਂ ਲਈ ਵੱਡੀ ਖ਼ਬਰ, RBI ਨੇ ਬੈਂਕਾਂ ਨੂੰ ਦਿੱਤੇ ਨਿਰਦੇਸ਼, ਗਾਹਕਾਂ ਦਾ ਹੋਵੇਗਾ ਫਾਇਦਾ
ਵਿਨੇਸ਼ ਫੋਗਾਟ ਦੇ ਏਸ਼ੀਆਈ ਖੇਡਾਂ ਤੋਂ ਬਾਹਰ ਹੋਣ ਦੇ ਬਾਅਦ ਅੰਤਿਮ ਪੰਘਾਲ ਦੀ ਦਾਅਵੇਦਾਰੀ ਪਹਿਲਾਂ ਹੀ ਵਧ ਗਈ ਸੀ ਪਰ ਅੰਡਰ-20 ਵਰਲਡ ਚੈਂਪੀਅਨਸ਼ਿਪ ਵਿਚ ਗਜ਼ਬ ਦਾ ਪ੍ਰਦਰਸ਼ਨ ਕਰਨ ਦੇ ਬਾਅਦ ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਵਿਨੇਸ਼ ਫੋਗਾਟ ਦਾ ਚੰਗਾ ਬਦਲ ਬਣ ਸਕਦੀ ਹੈ। ਉਨ੍ਹਾਂ ਨੇ ਏਸ਼ੀਆਈ ਖੇਡਾਂ ਦੇ ਟ੍ਰਾਇਲ ਵਿਚ ਵੀ ਵਿਨੇਸ਼ ਨੂੰ ਵੱਡੀ ਚੁਣੌਤੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਅੰਤਿਮ ਪੰਘਾਲ ਨੇ ਦੂਜੀ ਵਾਰ ਗੋਲਡ ਜਿੱਤ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ appeared first on Daily Post Punjabi.
source https://dailypost.in/top-5/antim-panghal-won-gold-for-the/