Canada ‘ਚ PR ਮਿਲਣ ਦਾ ਜਸ਼ਨ ਮਨਾ ਰਹੇ ਪੰਜਾਬੀ ਨਾਲ ਵੱਡਾ ਹਾਦਸਾ, ਇੱਕ ਪਲ ‘ਚ ਗਈ ਜਾ.ਨ

ਪੰਜਾਬ ਦੇ ਨੌਜਵਾਨ ਆਪਣਾ ਚੰਗਾ ਭਵਿੱਖ ਬਣਾਉਣ ਦੀ ਆਸ ਵਿਚ ਵਿਦੇਸ਼ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕੋਈ ਰੋਜ਼ੀ-ਰੋਟੀ ਕਮਾਉਣ ਲਈ, ਕੋਈ ਪੜ੍ਹਾਈ ਲਈ ਬਗਾਣੇ ਮੁਲਕਾਂ ਦਾ ਰੁਖ਼ ਕਰ ਰਹੇ ਹਨ, ਪਰ ਜਦੋਂ ਅਜਿਹੇ ਨੌਜਵਾਨਾਂ ਨਾਲ ਉਥੋਂ ਕੋਈ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਤਾਂ ਇਥੇ ਬੈਠੇ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਅਜਿਹੀ ਹੀ ਖਬਰ ਸਾਹਮਣੇ ਆਈ ਹੈ ਕੈਨੇਡਾ ਤੋਂ ਜਿਥੇ ਕੈਨੇਡਾ ਦੇ ਓਂਟਾਰੀਓ ਦੇ ਟਾਊਨ ਪਾਰਕ ਪੈਰੀ ਵਿੱਚ ਬੀਤੇ ਦਿਨ ਇੱਕ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਆਕਾਸ਼ਦੀਪ ਸਿੰਘ (27) ਦੀ ਮ੍ਰਿਤਕ ਦੇਹ ਮਿਲੀ ਹੈ।

ਇਹ ਵੀ ਪੜ੍ਹੋ : ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ! ਮਾਨ ਸਰਕਾਰ ਡਰੋਨ ਰਾਹੀਂ ਰੱਖੇਗੀ ਨਜ਼ਰ

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਆਕਾਸ਼ਦੀਪ ਸਿੰਘ ਕੈਨੇਡਾ ਵਿੱਚ ਪੱਕਾ ਹੋਇਆ ਸੀ ਅਤੇ ਇਸੇ ਦੇ ਜਸ਼ਨ ਲਈ ਉਹ ਆਪਣੇ ਦੋਸਤਾਂ ਨਾਲ ਝੀਲ ‘ਤੇ ਗਿਆ ਸੀ, ਜਿਥੇ ਡੁੱਬਣ ਮਗਰੋਂ ਉਸ ਦੀ ਮੌਤ ਹੋ ਗਈ। ਮ੍ਰਿਤਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਨੇੜਲੇ ਪਿੰਡ ਦਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਇਸ ਸਾਰੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ਨਾਲ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post Canada ‘ਚ PR ਮਿਲਣ ਦਾ ਜਸ਼ਨ ਮਨਾ ਰਹੇ ਪੰਜਾਬੀ ਨਾਲ ਵੱਡਾ ਹਾਦਸਾ, ਇੱਕ ਪਲ ‘ਚ ਗਈ ਜਾ.ਨ appeared first on Daily Post Punjabi.



source https://dailypost.in/latest-punjabi-news/punjabi-boy-celebrating-his/
Previous Post Next Post

Contact Form