18 ਕਿਲੋ ਹੈਰੋਇਨ ਕੇਸ ‘ਚ ਉੜੀ ਤੋਂ 5 ਮੁਲਜ਼ਮ ਗ੍ਰਿਫਤਾਰ, 46 ਜਿੰਦਾ ਕਾਰਤੂਸ ਤੇ ਪਿਸਤੌਲ ਬਰਾਮਦ

ਗੁਰਦਾਸਪੁਰ ਦੇ ਦੀਨਾਗਨਰ ਵਿਚ 18 ਕਿਲੋ ਹੈਰੋਇਨ ਦੇ ਕੇਸ ਵਿਚ 5 ਮੁਲਜ਼ਮਾਂ ਨੂੰ ਜੇ ਐਂਡ ਕੇ ਦੇ ਬਾਰਾਮੂਲਾ ਦੇ ਉੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਚ ਗੁਰਦਾਸਪੁਰ ਪੁਲਿਸ ਨੇ ਜੇਐਂਡ ਕੇ ਪੁਲਿਸ ਤੇ ਫੌਜ ਦੀ ਮਦਦ ਨਾਲ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ।ਇਨ੍ਹਾਂ ਦੀ ਗ੍ਰਿਫਤਾਰੀ 27 ਜੁਲਾਈ ਨੂੰ ਨੈਸ਼ਨਲ ਹਾਈਵੇ ‘ਤੇ ਸ਼੍ਰੀਨਗਰ ਤੋਂ ਆ ਰਹੀ ਮਹਿਲਾ ਸਣੇ 3 ਤੋਂ ਪੁੱਛਗਿਛ ਦੇ ਬਾਅਦ ਕੀਤੀ ਗਈ ਹੈ। ਇਨ੍ਹਾਂ 5 ਨੇ ਇਹ ਹੈਰੋਇਨ ਸਪਲਾਈ ਕੀਤੀ ਸੀ।

ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਵਿਚ ਰਵੀਲ ਕਟਾਰੀਆ ਪੁੱਤਰ ਮੰਗਾ ਕਟਾਰੀਆ ਵਾਸੀ ਕਮਲਕੋਟ ਤੋਂਇਲਾਵਾ ਪਿੰਡ ਢਾਣੀ ਸੈਯਦਾਂ ਦੇ ਰਹਿਣ ਵਾਲੇ ਤਿੰਨ ਭਰਾ ਇਮਤਿਆਜ ਅਹਿਮਦ, ਮੁਖਤਿਆਰ ਅਹਿਮਦ, ਫੈਜ ਅਹਿਮਦ ਪੁੱਤਰ ਮੁਹੰਮਦ ਰਫੀ ਤੇ ਨਫੀਜ ਪੁੱਤਰ ਮੁਹੰਮਦ ਲਤੀਫ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ 11.20 ਲੱਖ ਕੈਸ਼, ਇਕ ਗਲਾਕ ਪਿਸਤੌਲ, 2 ਮੈਗਜ਼ੀਨ ਤੇ 46 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਫੜੇ ਗਏ ਤਸਕਰਾਂ ਤੋਂ ਪੁੱਛਗਿਛ ਦੇ ਆਧਾਰ ‘ਤੇ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਤੋਂ ਬਰਾਮਦ ਪਿਸਤੌਲ ਅੱਤਵਾਦੀ ਗਤੀਵਿਧੀਆਂ ਵਿਚ ਵੀ ਇਸਤੇਮਾਲ ਕੀਤੀ ਜਾਂਦੀ ਸੀ।

ਡੀਆਈਜੀ ਨੇ ਦੱਸਿਆ ਕਿ ਦੀਨਾਨਗਰ ਦੇ ਏਐੱਸਪੀ ਆਦੀਆ ਵਾਰੀਆ ਨੇ ਐੱਸਐੱਚਓ ਇੰਸਪੈਕਟਰ ਜਤਿੰਦਰ ਪਾਲ ਤੇ ਸੀਆਈਏ ਇੰਚਾਰਜ ਇੰਸਪੈਟਰ ਕਪਿਲ ਕੌਸ਼ਲ ਦੀ ਟੀਮ ਬਣਾਈ ਗਈ ਸੀ। ਇਸ ਟੀਮ ਨੂੰ 27 ਜੁਲਾਈ ਨੂੰ ਫੜੀ ਗਈ ਹੈਰੋਇਨ ਦੀ ਖੇਪ ਦੇ ਲਿੰਕ ਨੂੰ ਟ੍ਰੇਸ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਅਹੁਦੇ ਤੋਂ ਅੱਜ ਅਸਤੀਫਾ ਦੇਣਗੇ ਸ਼ਹਿਬਾਜ਼ ਸ਼ਰੀਫ, ਜਲੀਲ ਅੱਬਾਸ ਜਿਲਾਨੀ ਹੋਣਗੇ ਕਾਰਜਕਾਰੀ PM

ਟੀਮ ਵੱਲੋਂ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਪੁਲਿਸ ਤੇ ਫੌਜ ਦੀ 8 ਆਰਆਰ ਯੂਨਿਟ ਦੇ ਸਹਿਯੋਗ ਨਾਲ ਉੜੀ ਵਿਚ ਸ਼ੱਕੀ ਤਸਕਰਾਂ ਨੂੰ ਟ੍ਰੇਸ ਕਰਨ ਵਿਚ ਕਾਮਯਾਬੀ ਮਿਲੀ। ਪੁੱਛਗਿਛ ਦੌਰਾਨ ਡਰੱਗ ਤਸਕਰਾਂ ਨੇ ਸਵੀਕਾਰ ਕੀਤਾ ਕਿ ਉਹ ਜੰਮੂ-ਕਸ਼ਮੀਰ ਵਿਚ ਲਾਈਨ ਆਫ ਕੰਟਰੋਲ ਤੋਂ ਕਈ ਵਾਰ ਡਰੱਗ ਤੇ ਹਥਿਆਰ ਲੈ ਕੇ ਸ਼੍ਰੀਨਗਰ ਪਹੁੰਚਾ ਚੁੱਕੇ ਹਨ। ਐੱਲਓਸੀ ਅੱਗੇ ਲਿੰਕ ਟ੍ਰੇਸ ਕਰਨ ਲਈ ਵੀ ਜਾਂਚ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post 18 ਕਿਲੋ ਹੈਰੋਇਨ ਕੇਸ ‘ਚ ਉੜੀ ਤੋਂ 5 ਮੁਲਜ਼ਮ ਗ੍ਰਿਫਤਾਰ, 46 ਜਿੰਦਾ ਕਾਰਤੂਸ ਤੇ ਪਿਸਤੌਲ ਬਰਾਮਦ appeared first on Daily Post Punjabi.



source https://dailypost.in/latest-punjabi-news/5-accused-arrested-in-18-kg-heroin/
Previous Post Next Post

Contact Form