ਪਹਿਲੀ ਵਾਰ ਦਵਾਈਆਂ-ਸਿਰਪ ਨਾਲ ਸਜਾਇਆ ਗਿਆ ਮੰਦਰ, ਹਨੂੰਮਾਨ ਜੀ ਦਾ ਡਾਕਟਰ ਵਜੋਂ ਸਿੰਗਾਰ

ਅਕਸਰ ਤੁਸੀਂ ਫੁੱਲਾਂ, ਲਾਈਟਾਂ ਨਾਲ ਤਾਂ ਮੰਦਰਾਂ ਦੀ ਸਜਾਵਟ ਹੁੰਦੀ ਵੇਖੀ ਹੋਵੇਗੀ, ਪਰ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਦਵਾਈਆਂ ਨਾਲ ਮੰਦਰ ਦਾ ਸਿੰਗਾਰ ਕੀਤਾ ਗਿਆ ਤੇ ਦੇਵਾਤਾਵਾਂ ਨੂੰ ਡਾਕਟਰਾਂ ਦੇ ਰੂਪ ਵਿੱਚ ਸਜਾਇਆ ਗਿਆ। ਜੀ ਹਾਂ, ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਇੰਦੌਰ ਤੋਂ, ਜਿਥੇ ਸਾਉਣ ਦੇ ਪੰਜਵੇਂ ਸੋਮਵਾਰ ਨੂੰ ਜਦੋਂ ਸ਼ਰਧਾਲੂ ਪੰਚਕੁਈਆ ਸਥਿਤ ਵੀਰ ਬਗੀਚੀ ਪਹੁੰਚੇ ਤਾਂ ਸ਼ਿੰਗਾਰ ਅਤੇ ਅਲੀਜਾ ਸਰਕਾਰ ਦਾ ਰੂਪ ਦੇਖ ਕੇ ਹੈਰਾਨ ਰਹਿ ਗਏ।

Hanuman temple was decorated

ਮੰਦਰ ਨੂੰ ਡਾਕਟਰ ਥੀਮ ‘ਤੇ ਸਜਾਇਆ ਗਿਆ ਹੈ ਅਤੇ ਦੇਵਤਾ ਨੂੰ ਡਾਕਟਰ ਦਾ ਰੂਪ ਦਿੱਤਾ ਗਿਆ ਹੈ। ਪਾਵਨ ਅਸਥਾਨ ਅਤੇ ਮੰਦਰ ਪਰਿਸਰ ਨੂੰ 1.25 ਲੱਖ ਦੀਆਂ ਦਵਾਈਆਂ ਨਾਲ ਸਜਾਇਆ ਗਿਆ ਸੀ। ਮੰਦਰ ਪ੍ਰਬੰਧਨ ਦਾ ਕਹਿਣਾ ਹੈ ਕਿ ਸਿੰਗਾਰ ਤੋਂ ਬਾਅਦ ਇਹ ਦਵਾਈਆਂ ਇੰਦੌਰ ਦੇ MY ਹਸਪਤਾਲ ਨੂੰ ਦਾਨ ਕਰ ਦਿੱਤੀਆਂ ਜਾਣਗੀਆਂ। ਉਥੋਂ ਇਹ ਲੋੜਵੰਦਾਂ ਨੂੰ ਮੁਫਤ ਮਿਲਣਗੀਆਂ। ਸਾਰੀਆਂ ਦਵਾਈਆਂ ਦੀ ਸਹੀ ਸੂਚੀ ਵੀ ਤਿਆਰ ਕਰ ਲਈ ਗਈ ਹੈ। ਮੰਦਰ ਦੀ ਇਹ ਸਜਾਵਟ ਮੰਗਲਵਾਰ ਨੂੰ ਵੀ ਆਮ ਲੋਕਾਂ ਲਈ ਰੱਖੀ ਗਈ।

ਵੀਰ ਬਗੀਚੀ ਗਾਡੀ ਪੱਤੀ ਬਾਲ ਬ੍ਰਹਮਚਾਰੀ ਪਵਨਾ ਨੰਦ ਮਹਾਰਾਜ ਨੇ ਦੱਸਿਆ ਕਿ ਵੀਰ ਬਗੀਚੀ ਸ਼ਾਇਦ ਦੇਸ਼ ਦਾ ਪਹਿਲਾ ਮੰਦਰ ਹੋਵੇਗਾ ਜਿੱਥੇ ਦਵਾਈਆਂ ਨਾਲ ਇਸ ਤਰ੍ਹਾਂ ਦਾ ਸਿੰਗਾਰ ਕੀਤਾ ਗਿਆ ਹੈ। ਪਾਵਨ ਅਸਥਾਨ ਤੋਂ ਲੈ ਕੇ ਮੰਦਰ ਕੰਪਲੈਕਸ ਦੇ ਬਾਹਰੀ ਹਿੱਸੇ ਨੂੰ ਦਵਾਈਆਂ ਨਾਲ ਸਜਾਇਆ ਗਿਆ ਹੈ। 21 ਕਲਾਕਾਰਾਂ ਦੀ ਟੀਮ ਨੇ ਡਾਕਟਰਾਂ ਅਤੇ ਦਵਾਈਆਂ ਦੇ ਥੀਮ ‘ਤੇ ਇਸ ਸਿੰਗਾਰ ਨੂੰ ਕਰੀਬ 6 ਘੰਟਿਆਂ ਵਿੱਚ ਪੂਰਾ ਕੀਤਾ।

Hanuman temple was decorated

ਗਾਦੀ ਪਤੀ ਪਵਨਾ ਨੰਦ ਮਹਾਰਾਜ ਨੇ ਦੱਸਿਆ ਕਿ ਅਲੀਜਾ ਸਰਕਾਰ ਵੀਰ ਬਗੀਚੀ ਦੇਸ਼ ਦਾ ਪਹਿਲਾ ਹਨੂੰਮਾਨ ਜੀ ਮੰਦਰ ਹੈ, ਜਿੱਥੇ ਵੱਖ-ਵੱਖ ਥੀਮ ‘ਤੇ ਸਜਾਵਟ ਕੀਤੀ ਜਾਂਦੀ ਹੈ। ਹੁਣ ਤੱਕ ਫਲਾਂ, ਫੁੱਲਾਂ ਅਤੇ ਮੰਦਰਾਂ ਦੀ ਪ੍ਰਤੀਰੂਪ ਨਾਲ ਸਜਾਵਟ ਕੀਤੀ ਜਾਂਦੀ ਰਹੀ ਹੈ। ਸੋਮਵਾਰ ਨੂੰ ਡਾਕਟਰਾਂ ਅਤੇ ਦਵਾਈਆਂ ਦੀ ਥੀਮ ‘ਤੇ ਸਿੰਗਾਰ ਕੀਤਾ ਗਿਆ, ਜਿਸ ਵਿੱਚ 1.25 ਲੱਖ ਰੁਪਏ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਗਈ ਸੀ।

ਇਹ ਸਿੰਗਾਰ ਮੰਗਲਵਾਰ ਤੱਕ ਇਸੇ ਤਰ੍ਹਾਂ ਰਿਹਾ। ਦਵਾਈਆਂ ਨਾਲ ਵੀਰ ਅਲੀਜਾ ਸਰਕਾਰ ਦਾ ਸਿੰਗਾਰ ਸਵੇਰੇ 3 ਵਜੇ ਸ਼ੁਰੂ ਹੋਇਆ ਜਿਸ ਵਿਚ ਕਰੀਬ 6 ਘੰਟੇ ਦਾ ਸਮਾਂ ਲੱਗਾ। ਵੀਰ ਅਲੀਜਾ ਸਰਕਾਰ ਦੀਆਂ ਦਵਾਈਆਂ ਨਾਲ ਸਜਾਵਟ ਕਰਨ ਦੇ ਨਾਲ-ਨਾਲ ਮੰਦਰ ਕੰਪਲੈਕਸ ਵਿੱਚ ਅੰਗਦਾਨ ਦੀ ਝਾਂਕੀ ਵੀ ਸਜਾਈ ਗਈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪਹਿਲੀ ਵਾਰ ਦਵਾਈਆਂ-ਸਿਰਪ ਨਾਲ ਸਜਾਇਆ ਗਿਆ ਮੰਦਰ, ਹਨੂੰਮਾਨ ਜੀ ਦਾ ਡਾਕਟਰ ਵਜੋਂ ਸਿੰਗਾਰ appeared first on Daily Post Punjabi.



Previous Post Next Post

Contact Form